Natural Care: ਅੱਜਕਲ੍ਹ ਇਨਸਾਨ ਦੀ ਬਾਹਰੀ ਦਿਖ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਚਾਹੇ ਕੋਈ ਮੁਕਾਬਲਾ ਹੋਵੇ ਤੇ ਚਾਹੇ ਕਿਸੇ ਪ੍ਰਾਈਵੇਟ ਨੌਕਰੀ ਲਈ ਇੰਟਰਵਿਊ ਤੁਹਾਡੀ ਦਿੱਖ ਨੂੰ ਅਚੇਤ ਜਾਂ ਸੁਚੇਤ ਤਵੱਜੋ ਦਿੱਤੀ ਜਾਂਦੀ ਹੈ। ਅਜਿਹੇ ਵਿਚ ਸਭ ਦੀ ਇੱਛਾ ਹੁੰਦੀ ਹੈ ਉਹਨਾਂ ਦੀ ਸਕਿਨ ਗਲੋਇੰਗ ਤੇ ਖ਼ੂਬਸੂਰਤ ਹੋਵੇ ਤਾਂ ਜੋ ਦਿੱਖ ਦਾ ਪ੍ਰਭਾਵ ਪੈਦਾ ਹੋ ਸਕੇ। ਸਕਿਨ ਦੀ ਦੇਖਭਾਲ ਲਈ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਪ੍ਰੌਡਕਟ ਉਪਲੱਬਧ ਹਨ। ਸਕਿਨ ਕੇਅਰ ਕਰੀਮਾਂ, ਲੋਸ਼ਨ, ਫੇਸ਼ੀਅਮ ਆਦਿ ਕਈ ਕੁਝ ਹੈ ਜੋ ਸਕਿਨ ਦੇ ਗਲੋਅ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ।
ਪਰ ਕੁਦਰਤੀ ਤਰੀਕੇ ਸਦਾ ਹੀ ਇਹਨਾਂ ਬਾਜ਼ਾਰੂ ਤਰੀਕਿਆਂ ਤੋਂ ਵਧੇਰੇ ਚੰਗੇ ਹੁੰਦੇ ਹਨ ਅਤੇ ਕੁਦਰਤੀ ਢੰਗਾਂ ਦੇ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦੇ। ਪਪੀਤੇ ਦੇ ਪੱਤੇ ਅਜਿਹੀ ਹੀ ਕੁਦਰਤੀ ਸ੍ਰੋਤ ਹਨ, ਜਿਨ੍ਹਾਂ ਦੀ ਮੱਦਦ ਨਾਲ ਸਕਿਨ ਨੂੰ ਨਿਖਾਰਿਆ ਜਾ ਸਕਦਾ ਹੈ। ਪਪੀਤੇ ਵਿਚ ਅਜਿਹੇ ਗੁਣ ਹੁੰਦੇ ਹਨ ਕਿ ਜਿਨ੍ਹਾਂ ਨਾਲ ਸਕਿਨ ਖਿੱਲ ਉੱਠਦੀ ਹੈ। ਪੀਪਤੇ ਨਾਲ ਤਿਆਰ ਕੀਤੇ ਫੇਸ ਪੈਕ ਵਰਤਕੇ ਤੁਸੀਂ ਆਪਣੀ ਸਕਿਨ ਦੀ ਦੇਖਭਾਲ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਪੀਪਤੇ ਨਾਲ ਫੇਸ ਪੈਕ ਕਿਵੇਂ ਤਿਆਰ ਕਰਨੇ ਹਨ –
ਪਪੀਤਾ, ਖੀਰਾ ਅਤੇ ਕੇਲਾ
ਸਕਿਨ ਕੇਅਰ ਲਈ ਖੀਰੇ ਤੇ ਕੇਲੇ ਦੀ ਵਰਤੋਂ ਸਭ ਤੋਂ ਵਧੇਰੇ ਕੀਤੀ ਜਾਂਦੀ ਹੈ। ਇਸ ਪੈਕ ਚਿਹਰੇ ਨੂੰ ਠੰਡਕ ਦਿੰਦਾ ਹੈ। ਇਸ ਲਈ ਜੇਕਰ ਤੁਹਾਨੂੰ ਸਕਿਨ ਉੱਤੇ ਜਲਨ ਮਹਿਸੂਸ ਹੁੰਦੀ ਹੈ ਤਾਂ ਇਸ ਪੈਕ ਦੀ ਵਰਤੋਂ ਜ਼ਰੂਰ ਕਰੋ। ਇਸ ਪੈਕ ਨੂੰ ਤਿਆਰ ਕਰ ਲਈ ਖੀਰੇ, ਪਪੀਤੇ ਤੇ ਕੇਲੇ ਨੂੰ ਮਿਕਸਚਰ ਵਿਚ ਪਾ ਕੇ ਪੇਸਟ ਬਣਾ ਲਵੋ। ਇਸ ਪੇਸਟ ਨੂੰ ਪੈਕ ਵਜੋਂ ਚਿਹਰੇ ਤੇ ਲਗਾਓ ਤੇ ਸੁੱਕਣ ਬਾਦ ਧੋਵੋ। ਤੁਹਾਡੇ ਚਿਹਰੇ ਉੱਪਰ ਨਿਖਾਰ ਆ ਜਾਵੇਗਾ।
ਪਪੀਤਾ, ਸ਼ਹਿਦ ਅਤੇ ਨਿੰਬੂ
ਇਸ ਪੈਕ ਦੀ ਵਰਤੋਂ ਵਿਸ਼ੇਸ਼ ਤੌਰ ਤੇ ਤੇਲ ਯੁਕਤ ਸਕਿਨ ਲਈ ਕੀਤੀ ਜਾਂਦੀ ਹੈ। ਇਸ ਲਈ ਪੀਪਤੇ ਦੇ ਕੁਝ ਕਿਊਬ ਮੈਸ਼ ਕਰ ਲਵੋ ਅਤੇ ਇਸ ਪੇਸਟ ਵਿਚ ਇਕ ਚਮਚ ਸ਼ਹਿਦ ਤੇ ਕੁਝ ਬੂੰਦਾਂ ਨਿੰਬੂ ਦਾ ਰਸ ਮਿਲਾ ਲਵੋ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਜੇਕਰ ਚਾਹੋ ਤਾਂ ਇਸ ਵਿਚ ਚੰਦਨ ਦਾ ਪਾਊਡਰ ਵੀ ਸ਼ਾਮਿਲ ਕਰ ਲਵੋ। ਪੇਸਟ ਨੂੰ ਚਿਹਰੇ ਉੱਪਰ ਲਗਾਉ ਅਤੇ ਸੁੱਕ ਜਾਣ ਤੇ ਪਾਣੀ ਨਾਲ ਧੋ ਦੇਵੋ।
ਪਪੀਤਾ ਅਤੇ ਸੰਤਰਾ
ਸੰਤਰੇ ਵਿਚ ਵੀ ਨਿੰਬੂ ਵਾਂਗ ਖਟਾਸ ਹੁੰਦੀ ਹੈ ਤੇ ਇਸੇ ਲਈ ਇਹ ਤੇਲਯੁਕਤ ਸਕਿਨ ਲਈ ਵਰਤੇ ਜਾਣ ਫੇਸ ਪੈਕ ਵਿਚ ਵਰਤੇ ਜਾਂਦੇ ਹਨ। ਪਪੀਤੇ ਅਤੇ ਸੰਤਰੇ ਨੂੰ ਮਿਲਾ ਕੇ ਬਣਿਆ ਪੈਕ ਵੀ ਓਈਲੀ ਸਕਿਨ ਲਈ ਵਿਸ਼ੇਸ਼ ਤੌਰ ਤੇ ਫਾਇਦੇਮੰਦ ਹੁੰਦਾ ਹੈ। ਇਸ ਪੈਕ ਨੂੰ ਤਿਆਰ ਕਰਨ ਲੀ ਪੱਕੇ ਪਪੀਤੇ ਵਿੱਚ ਸੰਤਰੇ ਦਾ ਰਸ ਮਿਲਾ ਕੇ ਪੇਸਟ ਬਣਾ ਲਵੋ। ਪੇਸਟ ਨੂੰ ਚੰਗੀ ਤਰ੍ਹਾਂ ਚਿਹਰੇ ਉੱਤੇ ਲਗਾਓ ਅਤੇ ਲਗਭਗ ਵੀਹ ਮਿੰਟਾਂ ਬਾਦ ਚਿਹਰਾ ਸਾਦੇ ਪਾਣੀ ਨਾਲ ਧੋ ਲਵੋ।
ਪਪੀਤਾ ਅਤੇ ਅੰਡਾ
ਸਕਿਨ ਅਤੇ ਵਾਲਾਂ ਦੀ ਕੇਅਰ ਕਰਨ ਲਈ ਆਂਡਾ ਵੀ ਬਹੁਤ ਕਾਰਗਰ ਹੁੰਦਾ ਹੈ। ਇਸ ਲਈ ਇਕ ਪੱਕੇ ਹੋਏ ਪਪੀਤੇ ਨੂੰ ਟੁਕੜਿਆਂ ਵਿਚ ਕੱਟਕੇ ਇਕ ਮਿਕਸਚਰ ਵਿਚ ਪਾ ਕੇ ਮੈਸ਼ ਕਰ ਲਵੋ। ਹੁਣ ਇਕ ਅੰਡਾ ਲਵੋ ਅਤੇ ਇਸਦੀ ਜਰਦੀ ਪਾਸੇ ਕੱਢ ਦੇਵੋ। ਇਸਦਾ ਸਫੇਦ ਰੰਗ ਲਓ ਤੇ ਪਪੀਤੇ ਦੇ ਮਿਕਸਚਰ ਵਿਚ ਮਿਲਾ ਦੇਵੋ। ਚਿਹਰੇ ਉੱਪਰ ਲਗਾ ਕੇ ਸੁੱਕਣ ਬਾਦ ਕੋਸੇ ਪਾਣੀ ਨਾਲ ਧੋਵੋ। ਇਸ ਨਾਲ ਤੁਹਾਡੇ ਚਿਹਰੇ ਦੇ ਮੁਸਾਮ ਚੰਗੀ ਤਰ੍ਹਾਂ ਖੁੱਲ ਜਾਂਦੇ ਹਨ ਤੇ ਸਕਿਨ ਖਿੱਲ ਉੱਠਦੀ ਹੈ।
ਪਪੀਤਾ ਅਤੇ ਸ਼ਹਿਦ
ਸ਼ਹਿਦ ਵੀ ਕੁਦਰਤ ਦਾ ਇਕ ਅਣਮੁੱਲਾ ਤੋਹਫਾ ਹੈ। ਇਸ ਵਿਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ। ਸ਼ਹਿਦ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ ਜਿਸ ਨਾਲ ਸਕਿਨ ਮੁਲਾਇਮ ਤੇ ਚਮਕਦਾਰ ਹੋ ਜਾਂਦੀ ਹੈ। ਫੇਸ ਪੈਕ ਤਿਆਰ ਕਰਨ ਲਈ ਪਪੀਤੇ ਦੇ ਪੱਤਿਆਂ ਨੂੰ ਮਿਕਸਰ ਵਿਚ ਪਾ ਕੇ ਚੰਗੀ ਤਰ੍ਹਾਂ ਮੈਸ਼ ਕਰ ਲਵੋ ਅਤੇ ਇਸ ਵਿਚ ਅੱਧਾ ਚਮਚ ਸ਼ਹਿਦ ਮਿਲਾਓ। ਇਹਨਾਂ ਨੂੰ ਆਪਸ ਵਿਚ ਚੰਗੀ ਤਰ੍ਹਾਂ ਮਿਲਾ ਲਵੋ ਤੇ ਪੈਕ ਨੂੰ ਸਾਰੇ ਚਿਹਰੇ ਉੱਤੇ ਚੰਗੀ ਤਰ੍ਹਾਂ ਲਗਾ ਲਵੋ। ਘੱਟ ਤੋਂ ਘੱਟ ਅੱਧਾ ਘੰਟਾ ਆਰਾਮ ਨਾਲ ਪਏ ਰਹੋ ਤੇ ਸੁੱਕਣ ਤੇ ਸਾਦੇ ਪਾਣੀ ਨਾਲ ਧੋ ਲਵੋ।
ਪੀਪਤੇ ਅਤੇ ਸ਼ਹਿਦ, ਨਿੰਬੂ, ਖੀਰੇ, ਕੇਲੇ ਜਿਹੇ ਕੁਦਰਤੀ ਸ੍ਰੋਤਾਂ ਨਾਲ ਬਣਾਏ ਇਹ ਪੈਕ ਸਕਿਨ ਨੂੰ ਗਲੋਅ ਦੇਣ ਯਾਨੀ ਚਮਕਦਾਰ ਬਣਾਉਣ ਵਿਚ ਬਹੁਤ ਮੱਦਦਗਾਰ ਸਾਬਿਤ ਹੁੰਦੇ ਹਨ। ਇਹਨਾਂ ਨਾਲ ਚਿਹਰਾ ਬਹੁਤ ਹੀ ਪ੍ਰਭਾਵਸ਼ਾਲੀ ਬਣ ਜਾਂਦਾ ਹੈ। ਇਹ ਪ੍ਰਭਾਵ ਤੁਹਾਡੀ ਆਤਮ ਵਿਸ਼ਵਾਸ਼ ਵਿਚ ਵੀ ਵਾਧਾ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health benefits, Health care, Skin, Skin care tips