HOME » NEWS » Life

ਨਵਰਾਤਰੇ 2019: ਜਾਣੋ ਸ਼ੁਭ ਮੁਹਰਤ, ਪੂਜਾ ਵਿਧੀ, ਵਰਤ ਦੇ ਨਿਯਮ ਬਾਰੇ

News18 Punjab
Updated: September 29, 2019, 7:14 AM IST
share image
ਨਵਰਾਤਰੇ 2019: ਜਾਣੋ ਸ਼ੁਭ ਮੁਹਰਤ, ਪੂਜਾ ਵਿਧੀ, ਵਰਤ ਦੇ ਨਿਯਮ ਬਾਰੇ
ਨਵਰਾਤਰੇ 2019: ਜਾਣੋ ਸ਼ੁਭ ਮੁਹਰਤ, ਪੂਜਾ ਵਿਧੀ, ਵਰਤ ਦੇ ਨਿਯਮ ਬਾਰੇ

ਸ਼ਾਰਦੀਯ ਨਵਰਾਤਰੇ 29 ਸਤੰਬਰ ਤੋਂ ਸ਼ੁਰੂ ਹੋ ਕੇ 7 ਅਕਤੂਬਰ ਤੱਕ ਹੈ। 8 ਅਕਤੂਬਰ ਨੂੰ ਦੁਸ਼ਹਿਰਾ ਮਨਾਇਆ ਜਾਵੇਗਾ। ਕਲਸ਼ ਸਥਾਪਨਾ ਦਾ ਸ਼ੁਭ ਮੁਹਰਤ 29 ਸਤੰਬਰ ਨੂੰ ਸਵੇਰੇ 06ਵਜੇ 16 ਮਿੰਟ ਤੋਂ 7 ਵਜੇ 40 ਮਿੰਟ ਤੱਕ ਹੈ। ਯਾਨੀ ਇੱਕ ਘੰਟਾ 24 ਮਿੰਟ ਹੈ। ਮਾਂ ਦੁਰਗਾ ਨੂੰ ਲਾਲ ਰੰਗ ਪਸੰਦ ਹੈ ਇਸ ਲਈ ਲਾਲ ਰੰਗ ਦਾ ਆਸਨ ਖਰੀਦੋ। ਇਸ ਤੋਂ ਇਲਾਵਾ ਕਲਸ਼ ਦੀ ਸਥਾਪਨਾ ਲਈ ਮਿੱਟੀ ਦਾ ਪਾਤਰ, ਜੌ, ਮਿੱਟੀ, ਜਲ ਨਾਲ ਭਰਿਆ ਹੋਇਆ ਕਲਸ਼, ਮੌਲੀ, ਇਲਾਇਚੀ, ਲੌਂਗ, ਕਪੂਰ, ਰੋਲੀ, ਸਾਬੁਤ ਸੁਪਾਰੀ, ਸਿੱਕੇ, ਅਸ਼ੋਕ ਜਾਂ ਅੰਬ ਦੇ ਪੰਜ ਪੱਤੇ, ਨਾਰੀਅਲ, ਚੁਨਰੀ, ਸਿੰਦੂਰ, ਫਲ-ਫੁੱਲ, ਫੁੱਲਾਂ ਦੀ ਮਾਲਾ ਅਤੇ ਸਿੰਗਾਰ ਦੀ ਟੌਕਰੀ ਲਉ।

  • Share this:
  • Facebook share img
  • Twitter share img
  • Linkedin share img
ਸ਼ਾਰਦੀਯ ਨਵਰਾਤਰੇ 29 ਸਤੰਬਰ ਤੋਂ ਸ਼ੁਰੂ ਹੋ ਕੇ 7 ਅਕਤੂਬਰ ਤੱਕ ਹੈ। 8 ਅਕਤੂਬਰ ਨੂੰ ਦੁਸ਼ਹਿਰਾ ਮਨਾਇਆ ਜਾਵੇਗਾ। ਕਲਸ਼ ਸਥਾਪਨਾ ਦਾ ਸ਼ੁਭ ਮੁਹਰਤ 29 ਸਤੰਬਰ ਨੂੰ ਸਵੇਰੇ 06ਵਜੇ 16 ਮਿੰਟ ਤੋਂ 7 ਵਜੇ 40 ਮਿੰਟ ਤੱਕ ਹੈ। ਯਾਨੀ ਇੱਕ ਘੰਟਾ 24 ਮਿੰਟ ਹੈ। ਮਾਂ ਦੁਰਗਾ ਨੂੰ ਲਾਲ ਰੰਗ ਪਸੰਦ ਹੈ ਇਸ ਲਈ ਲਾਲ ਰੰਗ ਦਾ ਆਸਨ ਖਰੀਦੋ। ਇਸ ਤੋਂ ਇਲਾਵਾ ਕਲਸ਼ ਦੀ ਸਥਾਪਨਾ ਲਈ ਮਿੱਟੀ ਦਾ ਪਾਤਰ, ਜੌ, ਮਿੱਟੀ, ਜਲ ਨਾਲ ਭਰਿਆ ਹੋਇਆ ਕਲਸ਼, ਮੌਲੀ, ਇਲਾਇਚੀ, ਲੌਂਗ, ਕਪੂਰ, ਰੋਲੀ, ਸਾਬੁਤ ਸੁਪਾਰੀ, ਸਿੱਕੇ, ਅਸ਼ੋਕ ਜਾਂ ਅੰਬ ਦੇ ਪੰਜ ਪੱਤੇ, ਨਾਰੀਅਲ, ਚੁਨਰੀ, ਸਿੰਦੂਰ, ਫਲ-ਫੁੱਲ, ਫੁੱਲਾਂ ਦੀ ਮਾਲਾ ਅਤੇ ਸਿੰਗਾਰ ਦੀ ਟੌਕਰੀ ਲਉ।

ਕਲਸ਼ ਸਥਾਪਨਾ ਕਿਵੇਂ ਕਰੀਏ?

ਨਵਰਾਤੇ ਦੇ ਪਹਿਲੇ ਦਿਨ ਸਵੇਰੇ ਨਹਾ ਕੇ ਮੰਦਿਰ ਦੀ ਸਫਾਈ ਕਰੋ। ਪਹਿਲਾਂ ਗਣੇਸ਼ ਜੀ ਦਾ ਨਾਮ ਲੈ ਕੇ ਅਤੇ ਫਿਰ ਮਾਤਾ ਦੁਰਗਾ ਦੇ ਨਾਂ ਦੀ ਅਖੰਡ ਜੋਤੀ ਜਗਾਉ। ਕਲਸ਼ ਸਥਾਪਨਾ ਲਈ ਮਿੱਟੀ ਦੇ ਬਰਤਨ ਵਿਚ ਮਿੱਟੀ ਪਾ ਕੇ ਉਸ ਵਿਚ ਜੌਂ ਦੇ ਬੀਜ ਬੀਜੋ। ਹੁਣ ਇਕ ਤਾਂਬੇ ਦੇ ਲੋਟੇ ਉਪਰ ਰੋਲੀ ਨਾਲ ਸਵਾਸਤਿਕ ਬਣਾਉ। ਰੋਲੀ ਦੇ ਉਪਰੀ ਹਿੱਸੇ ਵਿਚ ਮੌਲਾ ਬੰਨੋ। ਹੁਣ ਲੋਟੇ ਵਿਚ ਪਾਣੀ ਭਰ ਕੇ ਉਸ ਵਿਚ ਕੁਝ ਬੂੰਦਾ ਗੰਗਾਜਲ ਦੀ ਮਿਲਾਉ। ਫਿਰ ਉਸ ਵਿਚ ਸਵਾ ਰੁਪਇਆ, ਦੂਬ, ਸੁਪਾਰੀ, ਇਤੱਰ ਅਤੇ ਅਕਸ਼ਿਤ ਪਾਉ। ਇਸ ਤੋਂ ਕਲਸ਼ ਵਿਚ ਅਸ਼ੋਕ ਜਾਂ ਅੰਬ ਦੇ ਪੰਜ ਪੱਤੇ ਲਗਾਉ। ਹੁਣ ਇਕ ਨਾਰੀਅਲ ਨੂੰ ਲਾਲ ਕਪੜੇ ਵਿਚ ਲਪੇਟ ਕੇ ਉਸ ਨੂੰ ਮੌਲੀ ਨਾਲ ਬੰਨੋ। ਫਿਰ ਨਾਰੀਅਲ ਨੂੰ ਕਲਸ਼ ਦੇ ਉਪਰ ਰੱਖ ਦਿਉ। ਇਸ ਕਲਸ਼ ਨੂੰ ਮਿੱਟੀ ਦੇ ਉਸ ਪਾਤਰ ਦੇ ਵਿਚਕਾਰ ਰਖੋ, ਜਿਸ ਵਿਚ ਜੌਂ ਬੀਜੇ ਹਨ। ਕਲਸ਼ ਸਥਾਪਨਾ ਦੇ ਨਾਲ ਹੀ ਨਵਰਾਤਰਿਆਂ ਦੇ ਨੌ ਵਰਤਾਂ ਨੂੰ ਰੱਖਣ ਦਾ ਸੰਕਲਪ ਲਿਆ ਜਾਂਦਾ ਹੈ। ਕਲਸ਼ ਸਥਾਪਨਾ ਦੇ ਨਾਲ ਹੀ ਮਾਤਾ ਦੇ ਨਾਮ ਦੀ ਅਖੰਡ ਜੋਤ ਵੀ ਜਗਾ ਸਕਦੇ ਹੋ।
ਨਵਰਾਤਰੇ ਵਰਤ ਦੇ ਨਿਯਮ

ਨਵਰਾਤਰੇ ਵਰਤ ਦੇ ਨਿਯਮ

ਨਵਰਾਤਿਆਂ ਦਾ ਵਰਤ ਰੱਖਣ ਦੇ ਇਛੁੱਕ ਹੋ ਤਾਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਨਵਰਾਤਰੇ ਦੇ ਪਹਿਲੇ ਦਿਨ ਕਲਸ਼ ਸਥਾਪਨਾ ਕਰਨ ਤੋਂ ਬਾਅਦ ਨੌ ਦਿਨਾਂ ਤੱਕ ਵਰਤ ਰੱਖਣ ਦਾ ਸੰਕਲਪ ਕਰੋ। ਪੂਰੀ ਸ਼ਰਧਾ ਨਾਲ ਮਾਤਾ ਦੀ ਪੂਜਾ ਕਰੋ। ਦਿਨ ਵੇਲੇ ਫੱਲ ਅਤੇ ਦੁੱਧ ਲੈ ਸਕਦੇ ਹੋ। ਸ਼ਾਮ ਵੇਲੋ ਮਾਂ ਦੀ ਆਰਤੀ ਕਰੋ। ਸਾਰਿਆਂ ਵਿਚ ਪ੍ਰਸ਼ਾਦ ਵੰਡੋ ਅਤੇ ਖੁਦ ਵੀ ਖਾਉ। ਉਸ ਤੋਂ ਬਾਅਦ ਭੋਜਨ ਕਰੋ। ਜੇਕਰ ਸੰਭਵ ਹੋਵੇ ਤਾਂ ਇਸ ਦੌਰਾਨ ਅਨਾਜ ਨਾ ਖਾਉ, ਸਿਰਫ ਫਲ ਹੀ ਖਾਉ। ਅਸ਼ਟਮੀ ਜਾਂ ਨਵਮੀ ਦੇ ਦਿਨ ਨੌ ਕੁੜੀਆਂ ਨੂੰ ਭੋਜਨ ਕਰਵਾਉ, ਉਨ੍ਹਾਂ ਨੂੰ ਤੋਹਫੇ ਅਤੇ ਪੈਸੇ ਦਿਉ। ਸੰਭਵ ਹੋਵੇ ਤਾਂ ਹਵਨ ਦੇ ਨਾਲ ਨਵਮੀ ਵਾਲੇ ਦਿਨ ਵਰਤ ਨੂੰ ਖੋਲੋ।
First published: September 28, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading