HOME » NEWS » Life

Navratri 2019: ਇਸ ਦਿਨ ਹੋਵੇਗੀ ਕੰਜਕਾ ਪੂਜਾ, ਜਾਣੋ ਪੂਰੀ ਵਿਧੀ ਬਾਰੇ

News18 Punjab
Updated: October 4, 2019, 7:16 PM IST
share image
Navratri 2019: ਇਸ ਦਿਨ ਹੋਵੇਗੀ ਕੰਜਕਾ ਪੂਜਾ, ਜਾਣੋ ਪੂਰੀ ਵਿਧੀ ਬਾਰੇ
Navratri 2019: ਇਸ ਦਿਨ ਹੋਵੇਗੀ ਕੰਜਕਾ ਪੂਜਾ, ਜਾਣੋ ਪੂਰੀ ਵਿਧੀ ਬਾਰੇ

ਇਸ ਲਈ ਮਾਂ ਨੂੰ ਖੁਸ਼ ਕਰਨ ਲਈ ਭਗਤ ਅਸ਼ਟਮੀ ਅਤੇ ਨੌਮੀ ਦੇ ਦਿਨ ਮਾਂ ਦੇ ਨੌ ਸਵਰੂਪਾਂ ਦੇ ਲਈ ਨੌ ਕੁੜੀਆਂ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਨੂੰ ਭੋਜਨ ਕਰਵਾਉਂਦੇ ਹਨ। ਇਸ ਦੇ ਨਾਲ ਹੀ ਨਵਰਾਤਰਿਆਂ ਦਾ ਵਰਤ ਪੂਰਾ ਹੁੰਦਾ ਹੈ।

 • Share this:
 • Facebook share img
 • Twitter share img
 • Linkedin share img
Navratri 2019: ਨਵਰਾਤੇ ਵਿਚ ਅਸ਼ਟਮੀ ਅਤੇ ਨੌਮੀ ਦੇ ਦਿਨ ਕੁਆਰੀ ਕੁੜੀਆਂ ਦੀ ਪੂਜਾ ਕਰਨ ਦੀ ਪਰੰਪਰਾ ਹੈ। ਇਸ ਨੂੰ ਕੰਜਕ ਪੂਜਨ ਵੀ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ ਇਸ ਨਾਲ ਆਦਿ ਸ਼ਕਤੀ ਖੁਸ਼ ਹੁੰਦੀ ਹੈ। ਕੁਆਰੀਆਂ ਕੰਨਿਆਵਾਂ ਨੂੰ ਨੌ ਦੇਵੀਆਂ ਦਾ ਸਵਰੂਪ ਮੰਨਿਆ ਜਾਂਦਾ ਹੈ। ਇਸ ਲਈ ਮਾਂ ਨੂੰ ਖੁਸ਼ ਕਰਨ ਲਈ ਭਗਤ ਅਸ਼ਟਮੀ ਅਤੇ ਨੌਮੀ ਦੇ ਦਿਨ ਮਾਂ ਦੇ ਨੌ ਸਵਰੂਪਾਂ ਦੇ ਲਈ ਨੌ ਕੁੜੀਆਂ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਨੂੰ ਭੋਜਨ ਕਰਵਾਉਂਦੇ ਹਨ। ਇਸ ਦੇ ਨਾਲ ਹੀ ਨਵਰਾਤਰਿਆਂ ਦਾ ਵਰਤ ਪੂਰਾ ਹੁੰਦਾ ਹੈ। ਅਸ਼ਟਮੀ ਜਾਂ ਨੌਮੀ ਤੋਂ ਬਾਅਦ ਹੀ ਕੰਨਿਆ ਪੂਜਾ ਤੋਂ ਬਾਅਦ ਪ੍ਰਸਾਦ ਗ੍ਰਹਿਣ ਕਰਨ ਤੋਂ ਬਾਅਦ ਹੀ ਨਵਰਾਤਿਆਂ ਦਾ ਵਰਤ ਖੋਲ੍ਹਿਆ ਜਾਂਦਾ ਹੈ। ਕੁਆਰੀ ਕੁੜੀਆਂ ਨੂੰ ਭੋਜਨ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਦਕਸ਼ਿਣਾ ਵੀ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮਾਤਾ ਰਾਣੀ ਆਰਥਿਕ ਸੁਦਿੜ੍ਹਤਾ ਦਾ ਵਰਦਾਨ ਦਿੰਦੀ ਹੈ ਅਤੇ ਮਾਤਾ ਆਪਣੀ ਕ੍ਰਿਪਾ ਬਣਾਈ ਰਖਦੀ ਹੈ। ਇਸ ਦਿਨ 2 ਸਾਲ ਤੋਂ ਲੈ ਕੇ 10 ਸਾਲ ਦੀ ਬੱਚੀਆਂ ਦੀ ਪੂਜਾ ਕੀਤੀ ਜਾਂਦੀ ਹੈ।

 1. ਕੰਜਕ ਪੂਜਨ ਤੋਂ ਇਕ ਦਿਨ ਪਹਿਲਾਂ ਲੜਕੀਆਂ ਨੂੰ ਸੱਦਾ ਭੇਜੋ। ਕੁੜੀਆਂ ਨੂੰ ਲਭਣ ਦੀ ਗਲਤੀ ਨਾ ਕਰੋ।
 2. ਕੰਜਕ ਪੂਜਨ ਦੇ ਲਈ ਕੁੜੀਆਂ ਦੇ ਪੈਰਾਂ ਨੂੰ ਆਪਣੇ ਪੁੱਤਰ ਤੋਂ ਜਲ ਨਾਲ ਸਾਫ ਕਰਵਾਉ। ਇਸ ਨਾਲ ਉਨ੍ਹਾਂ ਦੇ ਅੰਦਰ ਨਾਰੀ ਜਾਤੀ ਪ੍ਰਤੀ ਸਨਮਾਨ ਵਧੇਗਾ।

 3. ਇਸ ਬਾਅਦ ਕੁੜੀਆਂ ਦੇ ਮੱਥੇ ਉਪਰ ਕੁਮਕੁਮ, ਅਕਸ਼ਿਤ ਅਤੇ ਫੁਲ ਲਗਾਉ।

 4. ਇਸ ਤੋਂ ਬਾਅਦ ਉਨ੍ਹਾਂ ਨੂੰ ਆਸਨ ਉਪਰ ਬਿਠਾਉ।

 5. ਘਰ ਵਿਚ ਮੌਜੂਦਾ ਸਮੱਗਰੀ ਨਾਲ ਭੋਜਨ ਬਣਾਉ ਅਤੇ ਮਾਤਾ ਨੂੰ ਭੋਗ ਲਗਾਉਣ ਤੋਂ ਬਾਅਦ, ਕਜੰਕਾਂ ਨੂੰ ਪਰਸਾਦ ਵੰਡੋ।

 6. ਅਪਣੇ ਅਨੁਸਾਰ ਕਜੰਕਾਂ ਨੂੰ ਦਕਸ਼ਿਣਾ ਜਾਂ ਤੋਹਫੇ ਦਿਉ।

 7. ਪੈਰ ਛੂ ਕੇ ਉਨ੍ਹਾਂ ਤੋਂ ਆਸ਼ੀਰਵਾਦ ਲਉ


kanya pujan 2019: ਕਜੰਕ ਪੂਜਨ ਸਮਗੱਰੀ ਵਿਚ ਰੋਲੀ, ਕਲਾਵਾ, ਚਾਵਲ, ਫੂਲ, ਜਲ, ਚੁੰਨੀ, ਫੱਲ, ਮਿਠਾਈ ਲੈ ਸਕਦੇ ਹੋ।

ਇਸ ਸਾਲ ਕੰਜਕਾ ਪੂਜਨ 6 ਅਤੇ 7 ਅਕਤੂਬਰ ਨੂੰ ਹੋਵੇਗਾ। ਅਸ਼ਟਮੀ ਦੇ ਦਿਨ ਕੰਜਕ ਪੂਜਨ ਵਾਲੇ ਜਾਤਕ 6 ਅਕਤੂਬਰ ਨੂੰ ਅਤੇ ਨੌਮੀ ਦੇ ਦਿਨ ਕੰਜਕਾ ਪੂਜਨ ਵਾਲੇ ਭਗਤ 7 ਅਕਤੂਬਰ ਨੂੰ ਇਹ ਪੂਜਾ ਸਮਾਪਤ ਕਰ ਸਕਦੇ ਹਨ।
First published: October 4, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading