• Home
 • »
 • News
 • »
 • lifestyle
 • »
 • NAVRATRI 2020 NAVRATRI COLOURS 2020 NAVRATRI HAPPY NAVRATRI NAVRATRI IMAGES HAPPY NAVRATRI 2020 HAPPY NAVRATRI IMAGES NAVRATRI 2020 DATE NAVARATRI 2020 DURGA MAA PIC NAVRATRI STATUS JAI MATA DI MAA DU

Navratri 2020: ਜਾਣੋ ਨਰਾਤਿਆਂ ਦੇ 9 ਦਿਨ ਅਤੇ ਦੇਵੀ ਮਾਂ ਦੀ ਨੌਂ ਰੰਗਾਂ ਦੀ ਪੋਸ਼ਾਕ ਦਾ ਮਹੱਤਵ

 • Share this:
  ਨਰਾਤਿਆਂ ਵਿਚ 9 ਦੇਵੀ ਦੇ ਸਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤੇ 17 ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੱਕ ਚੱਲੇਗੀ।ਇਸ ਦੇ ਇਲਾਵਾ 26 ਅਕਤੂਬਰ ਨੂੰ ਵਿਜੇ ਦਸ਼ਮੀ ਜਾਂ ਦਸ਼ਹਿਰਾ ਮਨਾਇਆ ਜਾਵੇਗਾ।ਤੁਹਾਨੂੰ ਦੱਸ ਦੇਈਏ ਕਿ ਮਾਂ ਸ਼ਕਤੀ ਨੂੰ ਹਰ ਦਿਨ ਵੱਖ ਰੰਗ  (Colour)  ਦੀ ਪੋਸ਼ਾਕ ਪਹਿਨਾਈ ਜਾਵੇਗੀ ਅਤੇ ਹਰ ਰੰਗ ਦਾ ਵੱਖ ਮਹੱਤਵ ਹੁੰਦਾ ਹੈ।

  ਗਰੇ (Grey)
  ਏਕਮ ਦਾ ਪਹਿਲਾ ਦਿਨ ਗਰੇ ਕਲਰ ਦਾ ਮੰਨਿਆ ਜਾਂਦਾ ਹੈ।ਇਹ ਰੰਗ ਦੇਵੀ ਸ਼ੈਲਪੁਤਰੀ  ਦੀ ਪੂਜਾ ਦਾ ਪ੍ਰਤੀਕ ਹੈ।ਇਹ ਰੰਗ ਸਮਝਦਾਰੀ ਅਤੇ ਸ਼ਾਂਤੀ ਦਾ ਪ੍ਰਤੀਕ ਵੀ ਹੈ।ਇਸ ਦਾ ਮਤਲਬ ਬੁਰਾਈ ਦਾ ਨਾਸ਼ ਵੀ ਹੁੰਦਾ ਹੈ।

  ਨਾਰੰਗੀ (Orange)
  ਨਰਾਤਿਆਂ ਦੇ ਦੂਜੇ ਦਿਨ ਇਹ ਰੰਗ ਇਸਤੇਮਾਲ ਕੀਤਾ ਜਾਂਦਾ ਹੈ।ਦੇਵੀ ਬ੍ਰਹਮਚਾਰਿਣੀ ਦੀ ਪੂਜਾ ਲਈ ਇਹ ਰੰਗ ਇਸਤੇਮਾਲ ਹੁੰਦਾ ਹੈ।ਇਸ ਦੇ ਇਲਾਵਾ ਇਹ ਰੰਗ ਊਰਜਾ ਅਤੇ ਖ਼ੁਸ਼ੀ ਦਾ ਪ੍ਰਤੀਕ ਹੈ।ਇਹ ਸ਼ਾਂਤੀ,  ਚਮਕ ਅਤੇ ਗਿਆਨ ਦਾ ਪ੍ਰਤੀਕ ਵੀ ਹੈ।

  ਸਫ਼ੇਦ (White)
  ਦੇਵੀ ਚੰਦਰ ਘੰਟਾ ਦੀ ਪੂਜਾ ਲਈ ਇਹ ਰੰਗ ਇਸਤੇਮਾਲ ਹੁੰਦਾ ਹੈ। ਨਰਾਤਿਆਂ  ਦੇ ਤੀਸਰੇ ਦਿਨ ਇਸ ਦਾ ਪ੍ਰਚਲਨ ਹੁੰਦਾ ਹੈ।ਸਫ਼ੇਦ ਰੰਗ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ।

  ਲਾਲ (Red)
  ਚਤੁਰਥੀ ਦੇ ਦਿਨ ਦੇਵੀ  ਕੁਸ਼ਮਾਂਡਾ ਦੀ ਪੂਜਾ ਲਈ ਲਾਲ ਰੰਗ ਦਾ ਚਲਨ ਹੈ।ਇਹ ਊਰਜਾ,  ਪ੍ਰੇਮ ਅਤੇ ਰਚਨਾਤਮਿਕਤਾ ਦਾ ਪ੍ਰਤੀਕ ਹੈ।ਇਸ ਦੇ ਇਲਾਵਾ ਲਾਲ ਰੰਗ ਕਰੋਧ ਅਤੇ ਜਨੂੰਨ ਲਈ ਵੀ ਜਾਣਿਆ ਜਾਂਦਾ ਹੈ।

  ਰਾਇਲ ਬਲ਼ੂ (Royal Blue)
  ਇਹ ਰੰਗ ਪੰਚਮੀ ਦੇ ਦਿਨ ਸਕੰਦਮਾਤਾ ਦੀ ਪੂਜਾ ਲਈ ਪ੍ਰਯੋਗ ਵਿੱਚ ਲਿਆ ਜਾਂਦਾ ਹੈ।ਇਹ ਰੰਗ ਦੈਵੀ ਊਰਜਾ,  ਬੁੱਧੀਮਤਾ ਅਤੇ ਸਰੇਸ਼ਟਤਾ ਦਾ ਪ੍ਰਤੀਕ ਹੈ।

  ਪੀਲਾ ਰੰਗ (Yellow)
  ਛੇਵੇਂ ਦਿਨ ਦੇਵੀ ਦੁਰਗਾ ਦੀ ਪੂਜਾ ਦੀ ਜਾਂਦੀ ਹੈ।ਇਸ ਦਿਨ ਨੂੰ ਪੀਲੇ ਰੰਗ ਨਾਲ ਸੰਵਾਰਨਾ ਚਾਹੀਦਾ ਹੈ ਜੋ ਖੁਸ਼ੀ,  ਤਾਜਗੀ,  ਚਮਕ ਅਤੇ ਖ਼ੁਸ਼ ਮਿਜਾਜੀ ਦਾ ਪ੍ਰਤੀਕ ਹੈ।

  ਹਰਾ ਰੰਗ (Green)
  ਸਮਾਪਤੀ ਦੇ ਦਿਨ ਕਾਲ ਰਾਤਰੀ ਵਿੱਚ ਦੇਵੀ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ।ਹਰਾ ਰੰਗ ਵਿਕਾਸ,  ਸਕਾਰਾਤਮਕਤਾ ਅਤੇ ਸ਼ੁਰੂਆਤ ਨੂੰ ਦਰਸਾਉਂਦਾ ਹੈ।ਇਹ ਮਾਤਾ ਦੀ ਕੁਦਰਤ ਅਤੇ ਇਸ ਦੇ ਪੌਸ਼ਟਿਕ ਗੁਣਾਂ ਨੂੰ ਵੀ ਸੰਦਰਭਿਤ ਕਰਦਾ ਹੈ।

  ਪੀਕਾਕ ਗਰੀਨ (Peacock Green)
  ਅਸ਼ਟਮੀ  ਦੇ ਦਿਨ ਦੇਵੀ ਮਹਾਂ ਗ਼ੌਰੀ ਦੀ ਪੂਜਾ ਕੀਤੀ ਜਾਂਦੀ ਹੈ।ਪੀ ਕਾਕ ਗਰੀਨ ਰੰਗ ਉਨ੍ਹਾਂ ਇੱਛਾਵਾਂ ਦੀ ਤਰਜਮਾਨੀ ਕਰਦਾ ਹੈ।ਜਿਨ੍ਹਾਂ  ਦੇ ਪੂਰੇ ਹੋਣ ਦੀ ਕਾਮਨਾ ਕੀਤੀ ਜਾਂਦੀ ਹੈ।

  ਬੈਂਗਣੀ ਰੰਗ (Purple)
  ਨਰਾਤਿਆਂ ਦੇ ਅੰਤਿਮ ਦਿਨ ਮਾਂ ਸਿੱਧੀ ਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ।ਬੈਂਗਣੀ ਰੰਗ ਸੁੰਦਰਤਾ ਅਤੇ ਲਕਸ਼ ਦਾ ਤਰਜਮਾਨੀ ਕਰਦਾ ਹੈ।ਇਹ ਅਖੰਡਤਾ ਦਾ ਵੀ ਪ੍ਰਤੀਕ ਹੈ।
  Published by:Anuradha Shukla
  First published: