Home /News /lifestyle /

Shardiya Navratri 2022: ਅੱਜ ਹੈ ਛੇਵਾਂ ਨਰਾਤਾ, ਜਾਣੋ ਪੂਜਾ ਨਾਲ ਜੁੜੀਆਂ ਖ਼ਾਸ ਗੱਲਾਂ

26 ਸਤੰਬਰ ਨੂੰ ਸ਼ੁਰੂ ਹੋਇਆ ਨਰਾਤਿਆਂ ਦੇ ਤਿਓਹਾਰ ਦਾ ਅੱਜ ਛੇਵਾਂ ਦਿਨ ਹੈ। ਅੱਜ ਦਿਨ ਦੁਰਗਾ ਮਾਤਾ ਦੇ 6ਵੇਂ ਰੂਪ ਮਾਤਾ ਕਾਤਯਾਨੀ ਦੀ ਪੂਜਾ ਕੀਤੀ ਜਾਂਦੀ ਹੈ। ਪੰਚਾਂਗ ਅਨੁਸਾਰ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਛੇਵੀਂ ਤਰੀਕ ਹੈ। ਤੁਹਾਨੂੰ ਦੱਸ ਦੇਈਏ ਕਿ ਮਾਤਾ ਕਾਤਯਾਨੀ ਨੂੰ ਸਫਲਤਾ ਦੀ ਦੇਵੀ ਮੰਨਿਆ ਜਾਂਦਾ ਹੈ ਅਤੇ ਇਹਨਾਂ ਦੀ ਸਵਾਰੀ ਸ਼ੇਰ ਹੈ। ਮਾਤਾ ਕਾਤਯਾਨੀ ਚਾਰ ਭੁਜਾਵਾਂ ਨਾਲ ਸ਼ੇਰ ਦੀ ਸਵਾਰੀ ਕਰਦੀ ਹੈ। ਮਾਤਾ ਕਾਤਯਾਨੀ ਦੇ ਦੋ ਹੱਥਾਂ ਵਿੱਚ ਇੱਕ ਕਮਲ ਅਤੇ ਇੱਕ ਤਲਵਾਰ ਹੁੰਦੀ ਹੈ ਜਦਕਿ ਇੱਕ ਹੱਥ ਵਰ ਮੁਦਰਾ ਵਿੱਚ ਅਤੇ ਦੂਸਰਾ ਹੱਥ ਅਭੈ ਮੁਦਰਾ ਵਿੱਚ ਰਹਿੰਦਾ ਹੈ।

ਹੋਰ ਪੜ੍ਹੋ ...
  • Share this:

ਅੱਜ ਅਸੀਂ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ, ਪੁਰੀ ਦੇ ਜੋਤਸ਼ੀ ਡਾ: ਗਣੇਸ਼ ਮਿਸ਼ਰਾ ਪਾਸੋ ਜਾਣਾਂਗੇ ਇਸ ਦਿਨ ਦੀ ਮਹਿਮਾ ਅਤੇ ਇਸ ਦਿਨ ਪੂਜਾ ਦੀਆਂ ਖਾਸ ਗੱਲਾਂ।

ਤੁਹਾਨੂੰ ਦੱਸ ਦੇਈਏ ਕਿ ਮਾਂ ਕਾਤਯਾਨੀ ਕਾਤਯਾਯਨ ਰਿਸ਼ੀ ਦੀ ਧੀ ਦੇ ਰੂਪ ਵਿਚ ਪ੍ਰਗਟ ਹੋਈ ਸੀ, ਜਿਸ ਕਾਰਨ ਉਹਨਾਂ ਦਾ ਨਾਂ ਕਾਤਯਾਨੀ ਰੱਖਿਆ ਗਿਆ ਸੀ। ਮਾਤਾ ਦਾ ਮੂਲ ਜ਼ੁਲਮ ਨੂੰ ਖਤਮ ਕਰਕੇ ਨਿਡਰਤਾ ਦੇਣਾ ਹੈ। ਦੈਂਤਾਂ ਦੇ ਜ਼ੁਲਮ ਤੋਂ ਰਿਸ਼ੀ-ਮੁਨੀਆਂ ਨੂੰ ਮੁਕਤ ਕਰਨ ਲਈ, ਦੇਵੀ ਦੁਰਗਾ ਨੇ ਆਪਣਾ ਕਾਤਯਾਨੀ ਰੂਪ ਧਾਰਿਆ।

ਮਾਤਾ ਕਾਤਯਾਨੀ ਦੀ ਪੂਜਾ ਨਾਲ ਜੁੜੀਆਂ ਵਿਸ਼ੇਸ਼ ਗੱਲਾਂ:

ਮਾਂ ਕਾਤਯਾਨੀ ਪੂਜਾ ਮੰਤਰ

ਚਨ੍ਦ੍ਰਹਸੋਜ੍ਜ੍ਵਲਕਾਰਾ ਸ਼ਾਰ੍ਦੂਲਵਰਵਾਹਨਾ ।

ਕਾਤਯਾਯਨੀ ਸ਼ੁਭਮ ਦਦ੍ਯਾਦ ਦੇਵੀ ਦੇਮੋਘਤਿਨੀ ॥

ॐ ਮਾਂ ਦੇਵੀ ਕਾਤ੍ਯਾਯਨ੍ਯੈ ਨਮਃ

ਇਹ ਹੈ ਮਾਂ ਕਾਤਯਾਨੀ ਦਾ ਮਨਪਸੰਦ ਫੁੱਲ ਅਤੇ ਰੰਗ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਾਤਾ ਕਾਤਯਾਨੀ ਨੂੰ ਲਾਲ ਰੰਗ ਬਹੁਤ ਪਿਆਰਾ ਹੈ। ਇਸ ਲਈ ਪੂਜਾ 'ਚ ਮਾਤਾ ਕਾਤਯਾਨੀ ਨੂੰ ਲਾਲ ਗੁਲਾਬ ਚੜ੍ਹਾਉਣੇ ਚਾਹੀਦੇ ਹਨ। ਇਸ ਨਾਲ ਮਾਂ ਕਾਤਯਾਨੀ ਤੁਹਾਡੇ 'ਤੇ ਪ੍ਰਸੰਨ ਹੋਵੇਗੀ। ਉਸ ਦੀ ਕਿਰਪਾ ਤੁਹਾਡੇ ਉੱਤੇ ਰਹੇਗੀ।

ਇਹ ਹੈ ਮਾਂ ਕਾਤਯਾਨੀ ਦੇ ਪਿਆਰੇ ਭੋਗ ਪਦਾਰਥ

ਸ਼ਹਿਦ ਮਾਤਾ ਕਾਤਯਾਨੀ ਨੂੰ ਬਹੁਤ ਪਿਆਰਾ ਹੈ। ਇਸ ਲਈ ਪੂਜਾ ਦੇ ਸਮੇਂ ਮਾਂ ਕਾਤਯਾਨੀ ਨੂੰ ਸ਼ਹਿਦ ਜ਼ਰੂਰ ਚੜ੍ਹਾਓ। ਅਜਿਹਾ ਕਰਨ ਨਾਲ ਵਿਅਕਤੀ ਦੀ ਸ਼ਖਸੀਅਤ ਵਿਚ ਨਿਖਾਰ ਆਉਂਦਾ ਹੈ

ਆਓ ਜਾਣਦੇ ਹਾਂ ਮਾਤਾ ਕਾਤਯਾਨੀ ਦੀ ਪੂਜਾ ਦੀ ਮਹੱਤਤਾ: ਕਿਸੇ ਵੀ ਮੁਸ਼ਕਿਲ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਮਾਤਾ ਕਾਤਯਾਨੀ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹਾ ਕਰਨ ਨਾਲ ਮੁਸ਼ਕਿਲ ਕੰਮਾਂ ਵਿੱਚ ਵੀ ਸਫਲਤਾ ਮਿਲਦੀ ਹੈ। ਮਾਤਾ ਕਾਤਯਾਨੀ ਦੀ ਪੂਜਾ ਨਾਲ ਪ੍ਰਸਿੱਧੀ ਹਾਸਿਲ ਹੁੰਦੀ ਹੈ ਅਤੇ ਨਿਡਰਤਾ ਆਉਂਦੀ ਹੈ। ਇਸ ਤੋਂ ਇਲਾਵਾ ਮਾਤਾ ਕਾਤਯਾਨੀ ਦੀ ਪੂਜਾ ਨਾਲ ਨਕਾਰਾਤਮਕ ਊਰਜਾ ਦਾ ਨਾਸ਼ ਕਰਦੀ ਹੈ।

ਇਸ ਤਰ੍ਹਾਂ ਕਰੋ ਮਾਤਾ ਕਾਤਯਾਨੀ ਦੀ ਪੂਜਾ

ਮਾਤਾ ਕਾਤਯਾਨੀ ਦੀ ਪੂਜਾ ਲਈ ਇਸ਼ਨਾਨ ਕਰਕੇ ਵਰਤ ਰੱਖੋ। ਮਾਤਾ ਕਾਤਯਾਨੀ ਨੂੰ ਯਾਦ ਕਰਕੇ ਗੰਗਾਜਲ ਨਾਲ ਅਭਿਸ਼ੇਕ ਕਰੋ। ਫਿਰ ਉਨ੍ਹਾਂ ਨੂੰ ਕੱਪੜੇ, ਲਾਲ ਗੁਲਾਬ ਦਾ ਫੁੱਲ ਜਾਂ ਲਾਲ ਫੁੱਲ, ਅਖੰਡ, ਧੂਪ, ਦੀਵਾ, ਸੁਗੰਧ, ਨਵੇਦਿਆ ਆਦਿ ਚੜ੍ਹਾਓ।

ਇਸ ਦੌਰਾਨ ਮਾਤਾ ਕਾਤਯਾਨੀ ਦੇ ਮੰਤਰਾਂ ਦਾ ਜਾਪ ਕਰੋ। ਫਿਰ ਉਨ੍ਹਾਂ ਨੂੰ ਸ਼ਹਿਦ ਚੜ੍ਹਾਓ। ਇਸ ਤੋਂ ਬਾਅਦ ਦੁਰਗਾ ਚਾਲੀਸਾ, ਮਾਂ ਕਾਤਯਾਨੀ ਦੀ ਕਥਾ ਆਦਿ ਦਾ ਪਾਠ ਕੀਤਾ। ਸਭ ਤੋਂ ਅਖੀਰ ਤੇ ਮਾਤਾ ਕਾਤਯਾਨੀ ਦੀ ਆਰਤੀ ਕਰੋ।

Published by:Drishti Gupta
First published:

Tags: Shardiya Navratri 2022, Shardiya Navratri Celebration, Shardiya Navratri Culture, Shardiya Navratri Puja