Home /News /lifestyle /

Navratri 2022 : ਨਵਰਾਤਰੀ ਇਕ ਤੇ ਮਨਾਉਣ ਦੇ ਢੰਗ ਅਨੇਕ, ਜਾਣੋ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਨਵਰਾਤਰੀ ਤਿਉਹਾਰ ਦੇ ਰੰਗ

Navratri 2022 : ਨਵਰਾਤਰੀ ਇਕ ਤੇ ਮਨਾਉਣ ਦੇ ਢੰਗ ਅਨੇਕ, ਜਾਣੋ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਨਵਰਾਤਰੀ ਤਿਉਹਾਰ ਦੇ ਰੰਗ

ਜਾਣੋ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਨਵਰਾਤਰੀ ਤਿਉਹਾਰ ਮਨਾਉਣ ਦੇ ਤਰੀਕੇ

ਜਾਣੋ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਨਵਰਾਤਰੀ ਤਿਉਹਾਰ ਮਨਾਉਣ ਦੇ ਤਰੀਕੇ

ਲੋਕ ਮਾਂ ਦੁਰਗਾ ਦੇ ਵਰਤ ਰੱਖਦੇ ਹਨ। ਦੇਸ਼ ਦੇ ਕਈ ਸ਼ਹਿਰਾਂ ਵਿਚ ਨਵਰਾਤਰੀ ਦਾ ਤਿਉਹਾਰ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਲੋਕ ਦੂਰੋਂ ਦੂਰੋਂ ਚੱਲ ਕੇ ਤਿਉਹਾਰ ਮਨਾਉਣ ਜਾਂਦੇ ਹਨ। ਆਓ ਜਾਣਦੇ ਹਾਂ ਭਾਰਤ ਦੇ ਵਿਭਿੰਨ ਹਿੱਸਿਆਂ ਦੀ ਨਵਰਾਤਰੀ ਦੇ ਰੰਗਾਂ ਬਾਰੇ –

  • Share this:

Navratri 2022: ਨਵਰਾਤਰੀ ਭਾਰਤ ਦਾ ਇਕ ਹਰਮਨ ਪਿਆਰਾ ਤੇ ਮਹੱਤਵਪੂਰਨ ਤਿਉਹਾਰ ਹੈ। ਭਾਰਤੀ ਇਹ ਤਿਉਹਾਰ ਧੂਮਧਾਮ ਨਾਲ ਮਨਾਉਂਦੇ ਹਨ। ਨੌ ਦਿਨਾਂ ਵਿਚ ਦੁਰਗਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਮਾਂ ਦੁਰਗਾ ਦੇ ਵਰਤ ਰੱਖਦੇ ਹਨ। ਦੇਸ਼ ਦੇ ਕਈ ਸ਼ਹਿਰਾਂ ਵਿਚ ਨਵਰਾਤਰੀ ਦਾ ਤਿਉਹਾਰ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਲੋਕ ਦੂਰੋਂ ਦੂਰੋਂ ਚੱਲ ਕੇ ਤਿਉਹਾਰ ਮਨਾਉਣ ਜਾਂਦੇ ਹਨ। ਆਓ ਜਾਣਦੇ ਹਾਂ ਭਾਰਤ ਦੇ ਵਿਭਿੰਨ ਹਿੱਸਿਆਂ ਦੀ ਨਵਰਾਤਰੀ ਦੇ ਰੰਗਾਂ ਬਾਰੇ –

ਮਹਾਰਾਸ਼ਟਰ ਦੀ ਨਵਰਾਤਰੀ

ਮਹਾਰਾਸ਼ਟਰ ਦੇ ਲੋਕਾਂ ਲਈ ਨਵਰਾਤਰੀ ਦਾ ਤਿਉਹਾਰ ਨਵੇਂ ਸਮੇਂ ਦੀ ਸ਼ੁਰੂਆਤ ਵਾਂਗ ਹੈ। ਉਹ ਆਪਣੇ ਘਰ ਵਿਚ ਕੋਈ ਨਵੀਂ ਚੀਜ਼ ਜਰੂਰ ਲਿਆਉਂਦੇ ਹਨ। ਔਰਤਾਂ ਘਰ ਸਜਾਉਂਦੀਆਂ ਹਨ ਤੇ ਇਕ ਦੂਜੇ ਪਰਿਵਾਰਾਂ ਨੂੰ ਸੱਦਿਆ ਜਾਂਦਾ ਹੈ। ਲੋਕ ਮਿਲ ਕੇ ਦੁਰਗਾ ਪੂਜਾ ਵਿਚ ਹਿੱਸਾ ਲੈਂਦੇ ਹਨ ਅਤੇ ਇਕ ਦੂਜੇ ਨੂੰ ਤੋਹਫੇ ਭੇਟ ਕਰਦੇ ਹਨ। ਮਹਾਰਾਸ਼ਟਰ ਦੀ ਨਵਰਾਤਰੀ ਦੌਰਾਨ ਗਰਬਾ ਅਤੇ ਡਾਂਡੀਆ ਕਾਫ਼ੀ ਮਸ਼ਹੂਰ ਹਨ, ਇਹ ਸਥਾਨਕ ਲੋਕਾਂ ਦੇ ਲੋਕ ਨਾਚ ਹਨ। ਨਵਰਾਤਰੀ ਦੌਰਾਨ ਲੋਕ ਰਲ ਮਿਲ ਕੇ ਇਹ ਨਾਚ ਨੱਚਦੇ ਹਨ।

ਉੜੀਸਾ, ਆਸਾਮ, ਬਿਹਾਰ ਤੇ ਬੰਗਾਲ

ਦੱਖਣ ਵਿਚ ਉੜੀਸਾ ਅਤੇ ਉੱਤਰੀ ਭਾਰਤ ਵਿਚ ਬਿਹਾਰ ਤੋਂ ਇਲਾਵਾ ਅਸਾਮ ਤੇ ਬੰਗਾਲ ਵਿਚ ਵੀ ਨਵਰਾਤਰੀ ਦੇ ਤਿਉਹਾਰ ਦੇ ਵੰਨ ਸੁਵੰਨੇ ਰੰਗ ਦੇਖਣ ਨੂੰ ਮਿਲਦੇ ਹਨ। ਇਹਨਾਂ ਹਿੱਸਿਆਂ ਵਿਚ ਨਵਰਾਤਰੀ ਦੇ ਆਖਰੀ ਚਿਰ ਦਿਨ ਵਿਸ਼ੇਸ਼ ਰੂਪ ਵਿਚ ਲੋਕ ਜੁੜਦੇ ਹਨ। ਲੋਕਾਂ ਦੁਆਰਾ ਮਿਲਕੇ ਵੱਡੇ ਇਕੱਠਾਂ ਵਿਚ ਦੁਰਗਾ ਮਾਤਾ ਦੀ ਪੂਜਾ ਕਰਵਾਈ ਜਾਂਦੀ ਹੈ। ਥਾਂ ਪੁਰ ਥਾਂ ਨਿੱਕੇ ਵੱਡੇ ਪੰਡਾਲ ਸਜਾਏ ਜਾਂਦੇ ਹਨ ਅਤੇ ਹਰ ਸ਼ਾਮ ਨੂੰ ਸ਼ਾਨਦਾਰ ਆਰਤੀ ਕੀਤੀ ਜਾਂਦੀ ਹੈ। ਦੇਵੀ ਦੁਰਗਾ ਦੀ ਕਈ ਰੂਪਾਂ ਵਿਚ ਮੂਰਤੀ ਬਣਾਈ ਜਾਂਦੀ ਹੈ।

ਤਾਮਿਲਨਾਡੂ ਦੀ ਨਵਰਾਤਰੀ

ਤਾਮਿਲਨਾਡੂ ਵਿਚ ਨਵਰਾਤਰੀ ਦੇ ਤਿਉਹਾਰ ਨੂੰ ਮਨਾਉਣ ਦਾ ਢੰਗ ਨਿਰਾਲਾ ਹੈ। ਏਥੇ ਦੁਰਗਾ ਦੇਵੀ ਤੋਂ ਇਲਾਵਾ ਲਕਸ਼ਮੀ ਅਤੇ ਸਰਸਵਤੀ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ। ਹਰ ਦੇਵੀ ਦੀ ਪੂਜਾ ਤਿੰਨ ਤਿੰਨ ਦਿਨ ਹੁੰਦੀ ਹੈ। ਲੋਕ ਇਕ ਦੂਜੇ ਨੂੰ ਤੋਹਫੇ ਦਿੰਦੇ ਹਨ ਅਤੇ ਹਰ ਗ੍ਰਹਿ ਵਿਚ ਭਲੇ ਲਈ ਕਾਮਨਾ ਕਰਦੇ ਹਨ। ਏਥੇ ਦੇ ਲੋਕਾਂ ਵਿਚ ਗੁੱਡੀ ਬਣਾਉਣ ਤੇ ਉਸਦਾ ਘਰ ਸਜਾਉਣ ਦਾ ਰਿਵਾਜ ਵੀ ਹੈ।

ਇਸ ਪ੍ਰਕਾਰ ਨਵਰਾਤਰੀ ਦਾ ਤਿਉਹਾਰ ਇਕ ਹੈ ਜਿਸਦੇ ਭਾਰਤ ਦੇ ਵੱਖੋ ਵੱਖਰੇ ਹਿੱਸਿਆਂ ਵਿਚ ਰੰਗ ਵੱਖੋ ਵੱਖਰੇ ਹਨ। ਇਹੀ ਸਾਡੇ ਦੇਸ਼ ਦੀ ਅਨੇਕਤਾ ਵਿਚ ਏਕਤਾ ਦੀ ਮਿਸਾਲ ਵੀ ਹੈ। ਅਸੀਂ ਸਭ ਭਾਰਤੀ ਰੰਗ ਰੂਪ, ਪਹਿਰਾਵੇ, ਬੋਲੀ, ਖਾਣ ਪੀਣ ਵਿਚ ਵੰਨ ਸੁਵੰਨੇ ਹਾਂ ਪਰ ਭਾਰਤੀ ਹੋਣ ਦੀ ਭਾਵਨਾ ਸਾਨੂੰ ਇਕ ਕਰਦੀ ਹੈ।

Published by:Tanya Chaudhary
First published:

Tags: Chaitra Navratri 2022, Navratra, Shardiya Navratri Culture