HOME » NEWS » Life

Navratri Day 8: ਮਾਂ ਮਹਾਗੌਰੀ ਦੀ ਪੂਜਾ ਨਾਲ ਗ੍ਰਹਿ ਦੋਸ਼ ਦੂਰ ਹੁੰਦਾ ਹੈ

News18 Punjab
Updated: October 4, 2019, 9:45 PM IST
share image
Navratri Day 8: ਮਾਂ ਮਹਾਗੌਰੀ ਦੀ ਪੂਜਾ ਨਾਲ ਗ੍ਰਹਿ ਦੋਸ਼ ਦੂਰ ਹੁੰਦਾ ਹੈ
Navratri Day 8: ਮਾਂ ਮਹਾਗੌਰੀ ਦੀ ਪੂਜਾ ਨਾਲ ਗ੍ਰਹਿ ਦੋਸ਼ ਦੂਰ ਹੁੰਦਾ ਹੈ

ਮਾਂ ਦੁਰਗਾ ਦੇ ਅੱਠਵੇਂ ਰੂਪ ਵਿਚ ਮਹਾਂਗੌਰੀ ਦੀ ਪੂਜਾ ਕਰਨ ਨਾਲ ਗ੍ਰਹਿ ਦੋਸ਼ ਦੂਰ ਹੁੰਦੇ ਹਨ। ਸ਼ਰਧਾ ਅਤੇ ਵਿਧੀਪੂਰਵਕ ਪੂਜਾ ਕਰਨ ਨਾਲ ਵਪਾਰ, ਦੰਪਤੀ ਜੀਵਨ ਖੁਸ਼ਹਾਲ, ਸੁਖੀ, ਧਨ ਆਦਿ ਵਿਚ ਵਾਧਾ ਹੁੰਦਾ ਹੈ। ਆਪਣੇ ਸ਼ਵੇਤ ਵਰਣ ਕਾਰਨ ਮਾਂ ਦੀ ਤੁਲਨਾ ਸ਼ੰਖ, ਚੰਦਰਮਾ ਅਤੇ ਕੰਦ ਦੇ ਸਫੇਦ ਫੂਲ ਨਾਲ ਕੀਤੀ ਜਾਂਦੀ ਹੈ।

  • Share this:
  • Facebook share img
  • Twitter share img
  • Linkedin share img
ਨਵਰਾਤਰੇ 2019 (Shardiya Navratri 2019 Eight Day):  ਸ਼ਾਰਦੀਯ ਨਵਰਾਤਰੇ ਦੇ ਅੱਠਵੇਂ ਦਿਨ ਮਾਂ ਮਹਾਗੌਰੀ ਦੀ ਪੂਜਾ ਹੁੰਦੀ ਹੈ। ਦੇਵੀ ਸ਼ਵੇਤ ਵਰਣ ਵਾਲੀ ਹੈ ਅਤੇ ਇਹਨਾਂ ਦਾ ਵਾਹਨ ਬੈਲ ਹੈ। ਚਾਰ ਹੱਥਾਂ ਵਾਲੀ ਦੇਵੀ ਨੇ ਸੱਜੇ ਹੱਥਾਂ ’ਚ ਇਕ ਵਿਚ ਤ੍ਰਿਸ਼ੂਲ ਧਾਰਣ ਕੀਤਾ ਅਤੇ ਦੂਜਾ ਹੱਥ ਅਭੈਅ ਮੁਦਰਾ ਵਿਚ ਹੈ। ਖੱਬੇ ਹੱਥਾਂ ’ਚ ਵਿਚੋਂ ਇਕ ਵਿਚ ਡਮਰੂ ਅਤੇ ਦੂਜਾ ਵਰਦ ਮੁਦਰਾ ਵਿਚ ਹੈ। ਇਹ ਮੰਨਿਆ ਜਾਂਦਾ ਹੈ ਇਹ ਉਹ ਰਾਹੂ ਗ੍ਰਹਿ ਦਾ ਸੰਚਾਲਨ ਕਰਦੀ ਹੈ। ਮਾਂ ਦੁਰਗਾ ਦੇ ਅੱਠਵੇਂ ਰੂਪ ਵਿਚ ਮਹਾਂਗੌਰੀ ਦੀ ਪੂਜਾ ਕਰਨ ਨਾਲ ਗ੍ਰਹਿ ਦੋਸ਼ ਦੂਰ ਹੁੰਦੇ ਹਨ। ਸ਼ਰਧਾ ਅਤੇ ਵਿਧੀਪੂਰਵਕ ਪੂਜਾ ਕਰਨ ਨਾਲ ਵਪਾਰ, ਦੰਪਤੀ ਜੀਵਨ ਖੁਸ਼ਹਾਲ, ਸੁਖੀ, ਧਨ ਆਦਿ ਵਿਚ ਵਾਧਾ ਹੁੰਦਾ ਹੈ।

ਇਹ ਵੀ ਮਾਨਤਾ ਹੈ ਕਿ ਮਾਂ ਗੌਰੀ ਦੀ ਪੂਜਾ ਨਾਲ ਸਿਹਤ ਸੰਬੰਧੀ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਆਪਣੇ ਸ਼ਵੇਤ ਵਰਣ ਕਾਰਨ ਮਾਂ ਦੀ ਤੁਲਨਾ ਸ਼ੰਖ, ਚੰਦਰਮਾ ਅਤੇ ਕੰਦ ਦੇ ਸਫੇਦ ਫੂਲ ਨਾਲ ਕੀਤੀ ਜਾਂਦੀ ਹੈ। ਇਸ ਲਈ ਮਾਂ ਸਫੇਦ ਵਸਤਰਾਂ ਨੂੰ ਧਾਰਨ ਕਰਦੀ ਹੈ। ਇਸ ਲਈ ਉਨ੍ਹਾਂ ਨੂੰ ਸ਼ਵੇਤਾਂਬਰਧਰਾ ਵੀ ਕਹਿੰਦੇ ਹਨ। ਉਨ੍ਹਾਂ ਦੀ ਸਤੁਤੀ 'ਯਾ ਦੇਵੀ ਸਰਵਭੂਤੇਸ਼ੂ ਮਾਂ ਮਹਾਗੌਰੀ ਰੂਪੇਣ ਸੰਸਿਥਤਾ। ਨਮਸਤਮਤੈ ਨਮਸਤਮਤੈ ਨਮਸਤਮਤੈ ਨਮੋ ਨਮ:॥' ਕਹਿ ਕੇ ਕੀਤੀ ਜਾਂਦੀ ਹੈ।
First published: October 4, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading