Home /News /lifestyle /

Navratri Fast Recipes: ਸਾਬੂਦਾਣੇ ਦੀ ਨਵੀਂ ਰੈਸਿਪੀ ਕਰੋ ਟ੍ਰਾਈ, ਮਿੰਟਾਂ ‘ਚ ਹੋ ਜਾਵੇਗੀ ਤਿਆਰ

Navratri Fast Recipes: ਸਾਬੂਦਾਣੇ ਦੀ ਨਵੀਂ ਰੈਸਿਪੀ ਕਰੋ ਟ੍ਰਾਈ, ਮਿੰਟਾਂ ‘ਚ ਹੋ ਜਾਵੇਗੀ ਤਿਆਰ

Navratri Sabudana Pakode Recipe

Navratri Sabudana Pakode Recipe

ਚੇਤਰ ਨਵਰਾਤਰੀ ਦੇ ਵਰਤ ਸ਼ੁਰੂ ਹੋ ਗਏ ਹਨ। ਨਵਰਾਤਰੀ ਵਰਤਾਂ ਦੇ ਦੌਰਾਨ ਵਿਸ਼ੇਸ਼ ਭੋਜਨ ਖਾਧਾ ਜਾਂਦਾ ਹੈ। ਵਰਤਾਂ ਦੇ ਖਾਣੇ ਵਿੱਚ ਸਾਬੂਦਾਣੇ ਦੀ ਵਰਤੋਂ ਪ੍ਰਮੁੱਖ ਰੂਪ ਵਿੱਚ ਕੀਤੀ ਜਾਂਦੀ ਹੈ। ਸਾਬੂਦਾਣੇ ਤੋਂ ਕਈ ਤਰ੍ਹਾਂ ਦੇ ਪਕਵਾਨ ਬਣ ਸਕਦੇ ਹਨ, ਪਰ ਇਸਨੂੰ ਜ਼ਿਆਦਾਤਰ ਖਿਚੜੀ ਜਾਂ ਖੀਰ ਬਣਾਉਣ ਲਈ ਹੀ ਵਰਤਿਆਂ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਸਾਬੂਦਾਣੇ ਦੀ ਨਵੀਂ ਰੈਸਿਪੀ ਲੈ ਕੇ ਆਏ ਹਾਂ।

ਹੋਰ ਪੜ੍ਹੋ ...
  • Share this:

ਚੇਤਰ ਨਵਰਾਤਰੀ ਦੇ ਵਰਤ ਸ਼ੁਰੂ ਹੋ ਗਏ ਹਨ। ਨਵਰਾਤਰੀ ਵਰਤਾਂ ਦੇ ਦੌਰਾਨ ਵਿਸ਼ੇਸ਼ ਭੋਜਨ ਖਾਧਾ ਜਾਂਦਾ ਹੈ। ਵਰਤਾਂ ਦੇ ਖਾਣੇ ਵਿੱਚ ਸਾਬੂਦਾਣੇ ਦੀ ਵਰਤੋਂ ਪ੍ਰਮੁੱਖ ਰੂਪ ਵਿੱਚ ਕੀਤੀ ਜਾਂਦੀ ਹੈ। ਸਾਬੂਦਾਣੇ ਤੋਂ ਕਈ ਤਰ੍ਹਾਂ ਦੇ ਪਕਵਾਨ ਬਣ ਸਕਦੇ ਹਨ, ਪਰ ਇਸਨੂੰ ਜ਼ਿਆਦਾਤਰ ਖਿਚੜੀ ਜਾਂ ਖੀਰ ਬਣਾਉਣ ਲਈ ਹੀ ਵਰਤਿਆਂ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਸਾਬੂਦਾਣੇ ਦੀ ਨਵੀਂ ਰੈਸਿਪੀ ਲੈ ਕੇ ਆਏ ਹਾਂ। ਇਸ ਵਾਰ ਤੁਸੀਂ ਚੇਤਰ ਨਵਰਾਤਰੀ ਦੇ ਵਰਤਾਂ ਵਿੱਚ ਸਾਬੂਦਾਣੇ ਦੇ ਪਕੌੜੇ ਬਣਾ ਸਕਦੇ ਹੋ। ਸਾਬੂਦਾਣੇ ਦੇ ਪਕੌੜੇ ਬਣਾਉਣ ਲਈ ਸਾਬੂਦਾਣੇ ਨੂੰ ਭਿਓਣ ਦੀ ਲੋੜ ਵੀ ਨਹੀਂ ਪੈਂਦੀ। ਇਨ੍ਹਾਂ ਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਇਹ ਬਹੁਤ ਹੀ ਸਵਾਦਿਸ਼ਟ ਬਣਦੇ ਹਨ। ਤੁਸੀਂ ਇਸ ਰੈਸਿਪੀ ਨੂੰ ਇੱਕ ਵਾਰ ਜ਼ਰੂਰ ਟ੍ਰਾਈ ਕਰੋ। ਇਹ ਰੈਸਿਪੀ ਇੰਸਟਾਗ੍ਰਾਮ ਯੂਜ਼ਰ ਅਕਾਊਂਟ (@veenaazkitchen) ਦੁਆਰਾ ਸ਼ੇਅਰ ਕੀਤੀ ਗਈ ਹੈ।




ਲੋੜੀਂਦੀ ਸਮੱਗਰੀ

ਸਾਬੂਦਾਣੇ ਦੇ ਪਕੌੜੇ ਬਣਾਉਣ ਲਈ ਤੁਹਾਨੂੰ ਸਾਬੂਦਾਣਾ, ਉਬਲੇ ਆਲੂ, ਮੂੰਗਫਲੀ, ਹਰੀ ਮਿਰਚ, ਹਰਾ ਧਨੀਆਂ, ਕਾਲੀ ਮਿਰਚ, ਕਾਲਾ ਨਮਕ, ਜੀਰਾ, ਤੇਲ ਆਦਿ ਦੀ ਲੋੜ ਹੋਵੇਗੀ।


ਸਾਬੂਦਾਣਾ ਪਕੌੜਾ ਬਣਾਉਣ ਦੀ ਰੈਸਿਪੀ



  1. ਸਾਬੂਦਾਣੇ ਦੇ ਪਕੌੜੇ ਬਣਾਉਣ ਲਈ ਸਭ ਤੋਂ ਪਹਿਲਾਂ ਮਿਕਸੀ ਦੀ ਮਦਦ ਨਾਲ ਸਾਬੂਦਾਣੇ ਦਾ ਪਾਊਡਰ ਬਣਾ ਲਓ ਅਤੇ ਆਲੂਆਂ ਨੂੰ ਉਬਾਲ ਕੇ ਛਿੱਲ ਲਓ।

  2. ਇਸ ਤੋਂ ਬਾਅਦ ਮੂੰਗਫਲੀ ਨੂੰ ਪੈਣ ਵਿੱਚ ਸੁੱਕਾ ਭੁੰਨੋ। ਜਦੋਂ ਮੂੰਗਫਲੀ ਭੁੱਜ ਜਾਵੇ ਤਾਂ ਇਸਨੂੰ ਵੀ ਮਿਕਸੀ ਵਿੱਚ ਪੀਸ ਕੇ ਪਾਊਡਰ ਬਣਾ ਲਓ।

  3. ਹੁਣ ਸਾਬੂਦਾਣੇ ਦੇ ਪਾਊਡਰ ਵਿੱਚ ਉਬਾਲੇ ਹੋਏ ਆਲੂ, ਮੂੰਗਫਲੀ ਪਾਊਡਰ, ਹਰੀ ਮਿਰਚ ਆਦਿ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਇਸ ਮਿਸ਼ਰਨ ਵਿੱਚ ਇੱਕ ਦੋ ਚਮਚ ਪਾਣੀ ਪਾਓ ਤੇ ਇਸਨੂੰ ਇੱਕ ਵਾਰ ਫਿਰ ਮਿਕਸਚਰ ਜਾਰ ਵਿੱਚ ਪਾ ਕੇ ਪੀਸ ਲਓ।

  4. ਮਿਕਸੀ ਵਿੱਚ ਪੀਸਣ ਨਾਲ ਇਸ ਮਿਸ਼ਰਨ ਦਾ ਇੱਕ ਗਾੜ੍ਹਾ ਪੇਸਟ ਤਿਆਰ ਹੋ ਜਾਵੇਗੀ। ਇਸਨੂੰ ਕਿਸੇ ਬਰਤਨ ਵਿੱਚ ਕੱਢਕੇ ਇਸ ਵਿੱਚ ਜੀਰਾ, ਕਾਲੀ ਮਿਰਚ, ਕਾਲਾ ਨਮਕ ਤੇ ਹਰਾ ਧਨੀਆਂ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ।

  5. ਹੁਣ ਕੜਾਹੀ ਜਾਂ ਪੈਨ ਵਿੱਚ ਤੇਲ ਨੂੰ ਗਰਮ ਕਰੋ। ਤੇਲ ਵਿੱਚ ਸਾਬੂਦਾਣੇ ਦੇ ਪਕੌੜਿਆਂ ਨੂੰ ਸੁਨਹਿਰੀ ਤੇ ਕੁਰਕਰੇ ਹੋਣ ਤੱਕ ਭੁੰਨੋ।

  6. ਇਸ ਤਰ੍ਹਾਂ ਤੁਹਾਡੇ ਸਾਬੂਦਾਣੇ ਦੇ ਸਵਾਦਿਸ਼ਟ ਪਕੌੜੇ ਤਿਆਰ ਹਨ। ਇਨ੍ਹਾਂ ਨੂੰ ਚਟਨੀ ਤੇ ਚਾਹ ਨਾਲ ਸਰਵ ਕਰੋ। 

Published by:Rupinder Kaur Sabherwal
First published:

Tags: Chaitra Navratri, Chaitra Navratri 2023, Food Recipe, Recipe