
Work From Home: ਘਰੋਂ ਕੰਮ ਕਰਨ ਦੇ ਆਦੀ ਹੋਏ ਭਾਰਤੀ ਕਰਮਚਾਰੀ, ਨਹੀਂ ਜਾਣਾ ਚਾਹੁੰਦੇ ਦਫ਼ਤਰ
ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਕਾਰਨ ਹੋਰ ਦੇਸ਼ਾਂ ਦੇ ਨਾਲ ਨਾਲ ਭਾਰਤ ਵਿੱਚ ਵੀ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਵਰਕ ਫਰੋਮ ਹੋਮ, ਮਤਲਬ ਕਿ ਘਰੋਂ ਕੰਮ ਕਰਨ ਦੀ ਇਜਾਜ਼ਤ ਦੇ ਰਹੀਆਂ ਹਨ। ਕੰਪਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ।
ਕੁਝ ਕੰਪਨੀਆਂ ਜਿਨ੍ਹਾਂ ਨੇ ਬੀਤੇ ਸਾਲ ਨਵੰਬਰ-ਦਸੰਬਰ ਤੋਂ ਕਰਮਚਾਰੀਆਂ ਲਈ ਦਫਤਰ ਦੇ ਦਰਵਾਜ਼ੇ ਖੋਲ੍ਹੇ ਸਨ, ਹੁਣ ਮੁੜ ਤੋਂ ਕਰੋਨਾ ਦੇ ਮਾਮਲੇ ਵਧਨ ਨਾਲ ਵਰਕ ਫਰੋਮ ਹੋਮ ਮੋਡ 'ਤੇ ਵਾਪਸ ਆ ਗਈਆਂ ਹਨ। ਸਰਕਾਰੀ ਵਿਭਾਗਾਂ ਨੇ ਦਫ਼ਤਰਾਂ ਵਿੱਚ 50 ਫੀਸਦੀ ਕਰਮਚਾਰੀਆਂ ਦਾ ਐਲਾਨ ਕੀਤਾ ਹੈ। ਪ੍ਰਾਈਵੇਟ ਸੈਕਟਰ ਵੀ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਹਿ ਰਿਹਾ ਹੈ।
Cognizant, Amazon, Flipkart ਵਰਗੀਆਂ ਵੱਖ-ਵੱਖ ਆਈਟੀ ਕੰਪਨੀਆਂ ਨੇ ਦੁਬਾਰਾ ਵਰਕ ਫਰੋਮ ਹੋਮ ਮੋਡ ਅਪਣਾਇਆ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਾਰੇ ਕਰਮਚਾਰੀ ਅਪ੍ਰੈਲ ਵਿੱਚ ਦਫ਼ਤਰ ਵਾਪਸ ਆ ਜਾਣਗੇ। ਹਾਲਾਂਕਿ, ਬਹੁਤੇ ਕਰਮਚਾਰੀ ਦੁਬਾਰਾ ਦਫ਼ਤਰ ਦੇ ਕੈਬਿਨਾਂ ਵਿੱਚ ਆਉਣ ਲਈ ਤਿਆਰ ਨਹੀਂ ਹਨ। ਆਓ ਜਾਣਦੇ ਹਾਂ ਕਿ ਅਜਿਹਾ ਕਿਉਂ ਹੈ।
ਹੁਨ ਸਵਾਲ ਇਹ ਉੱਠਦਾ ਹੈ ਕਿ ਭਾਰਤੀ ਲੋਕ ਘਰੋਂ ਕੰਮ ਕਰਨਾ ਕਿਉਂ ਪਸੰਦ ਕਰ ਰਹੇ ਹਨ?
ਘਰ ਤੋਂ ਕੰਮ ਕਰਨਾ ਕਰਮਚਾਰੀਆਂ ਨੂੰ ਆਜ਼ਾਦੀ ਦਿੰਦਾ ਹੈ ਕਿਉਂਕਿ ਉਹ ਆਪਣੇ ਕੰਮ ਦੇ ਮਾਹੌਲ ਨੂੰ ਆਪਣੀਆਂ ਲੋੜਾਂ ਅਨੁਸਾਰ ਅਨੁਕੂਲਿਤ ਕਰਦੇ ਹਨ। ਇਸ ਬਾਰੇ ਦਸਦੇ ਹੋਏ ਇੱਕ ਕਰਮਚਾਰੀ, ਦੇਬੀਨਾ ਰਾਏ, ਜੋ ਕਿ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦੀ ਹੈ, ਨੇ ਦੱਸਿਆ ਕਿ ਉਸ ਨੂੰ ਕੰਮ ਦੀ ਨਵੀਂ ਰੁਟੀਨ ਮਿਲ ਗਈ ਹੈ, ਜਦੋਂ ਉਸ ਨੂੰ ਦਫਤਰ ਦੇ ਕੰਮ ਦੌਰਾਨ ਥੋੜਾ ਜਿਹਾ ਵੀ ਸਮਾਂ ਮਿਲਦਾ ਹੈ ਤਾਂ ਉਹ ਘਰ ਦਾ ਕੰਮ ਨਿਬੇੜ ਲੈਂਦੀ ਹੈ।
ਉਸ ਨੇ ਕਿਹਾ ਕਿ ਉਹ ਹੁਣ ਆਪਣਾ ਸਭ ਤੋਂ ਵਧੀਆ ਜੀਵਨ ਬਤੀਤ ਕਰ ਰਹੀ ਹੈ ਕਿਉਂਕਿ ਉਹ ਤਿੰਨ ਘੰਟੇ ਦਫ਼ਤਰ ਜਾਣ ਅਤੇ ਘਰ ਵਾਪਸ ਆ ਕੇ ਆਪਣਾ ਸਮਾਂ ਬਰਬਾਦ ਨਹੀਂ ਕਰ ਰਹੀ ਹੈ। ਦੂਜਾ, ਉਹ ਖੁਸ਼ ਹੈ ਕਿ ਉਹ ਉੱਚ ਦਬਾਅ ਵਾਲੇ ਮਾਹੌਲ ਤੋਂ ਬਹੁਤ ਦੂਰ ਹੈ। ਉਹ ਘਰ ਤੋਂ ਕੰਮ ਕਰ ਕੇ ਆਰਾਮ ਮਹਿਸੂਸ ਕਰਦੀ ਹੈ।
ਇਕ ਹੋਰ ਕਰਮਚਾਰੀ, ਜੋ ਆਪਣਾ ਨਾਂ ਨਹੀਂ ਦੱਸਣਾ ਚਾਹੁੰਦਾ, ਨੇ ਕਿਹਾ ਕਿ ਘਰ ਤੋਂ ਕੰਮ ਕਰਨ ਨਾਲ ਉਸ ਨੂੰ ਆਜ਼ਾਦੀ ਮਿਲਦੀ ਹੈ ਕਿਉਂਕਿ ਉਹ ਆਪਣੇ ਕੰਮ ਦੇ ਮਾਹੌਲ ਨੂੰ ਆਪਣੀਆਂ ਲੋੜਾਂ ਅਨੁਸਾਰ ਅਨੁਕੂਲਿਤ ਬਣਾ ਸਕਦਾ ਹੈ। ਇਸ ਸਬੰਧੀ ਜਦੋਂ ਅਸੀਂ ਐਚਆਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰਮਚਾਰੀ ਦਫ਼ਤਰਾਂ ਤੋਂ ਦੂਰ ਰਹਿ ਕੇ ਆਪਣੇ ਕੰਮ ਨੂੰ ਨੇੜੇ ਮਹਿਸੂਸ ਕਰ ਰਹੇ ਹਨ ਅਤੇ ਹੁਣ ਆਪਣੇ ਕੰਮ ਦਾ ਆਨੰਦ ਮਾਣ ਰਹੇ ਹਨ ਅਤੇ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ।
ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਸਿਹਤਮੰਦ ਪਰਿਵਾਰਕ ਮਹੌਲ, ਚੰਗੀ ਆਮਦਨ, ਨੌਕਰੀ ਦੀ ਲਚਕਤਾ, ਸੁਤੰਤਰਤਾ ਤੇ ਸਭ ਤੋਂ ਜ਼ਰੂਰੀ ਇਹ ਕਿ ਕੋਈ ਵਾਰਾ ਵਾਰ ਜਾ ਕੇ ਉਨ੍ਹਾਂ ਦੀ ਜਾਂਚ ਨਹੀਂ ਕਰ ਰਿਹਾ। ਇਹੀ ਕਾਰਨ ਹੈ ਕਿ ਇਸ ਸਮੇਂ ਲੋਕ ਦਫਤਰਾਂ ਵਿੱਚ ਵਾਪਸੀ ਕਰਨ ਦੀ ਬਜਾਏ ਘਰੋਂ ਕੰਮ ਕਰਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।