Home /News /lifestyle /

NEET 2022 ਅਰਜ਼ੀ ਪ੍ਰਕਿਰਿਆ ਦੀ ਆਖਰੀ ਮਿਤੀ ਇੱਕ ਵਾਰ ਫਿਰ ਗਈ ਵਧਾਈ, ਜਾਣੋ ਹੋਰ ਵੇਰਵੇ

NEET 2022 ਅਰਜ਼ੀ ਪ੍ਰਕਿਰਿਆ ਦੀ ਆਖਰੀ ਮਿਤੀ ਇੱਕ ਵਾਰ ਫਿਰ ਗਈ ਵਧਾਈ, ਜਾਣੋ ਹੋਰ ਵੇਰਵੇ

NEET 2022 ਅਰਜ਼ੀ ਪ੍ਰਕਿਰਿਆ ਦੀ ਆਖਰੀ ਮਿਤੀ ਇੱਕ ਵਾਰ ਫਿਰ ਗਈ ਵਧਾਈ, ਜਾਣੋ ਹੋਰ ਵੇਰਵੇ

NEET 2022 ਅਰਜ਼ੀ ਪ੍ਰਕਿਰਿਆ ਦੀ ਆਖਰੀ ਮਿਤੀ ਇੱਕ ਵਾਰ ਫਿਰ ਗਈ ਵਧਾਈ, ਜਾਣੋ ਹੋਰ ਵੇਰਵੇ

NEET 2022 ਦੀ ਪ੍ਰੀਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅੜਚਨਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਪ੍ਰੀਖਿਆ ਦੀ ਮਿਤੀ ਨਹੀਂ ਬਦਲੀ ਗਈ ਪਰ ਅਰਜ਼ੀ ਪ੍ਰਕਿਰਿਆ ਲਈ ਤਾਰੀਖ ਨੂੰ ਦੋ ਵਾਰ ਅੱਗੇ ਵਧਾਇਆ ਗਿਆ ਹੈ। ਪਰ ਅਜੇ ਵੀ ਕਈ ਵਿਦਿਆਰਥੀ ਇਸ ਪ੍ਰੀਖਿਆ ਨੂੰ ਹੋਰ ਅੱਗੇ ਲਈ ਟਾਲਨਾ ਚਾਹੁੰਦੇ ਹਨ। ਦਰਅਸਲ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਇੱਕ ਵਾਰ ਫਿਰ ਮੈਡੀਕਲ ਦਾਖਲਾ ਪ੍ਰੀਖਿਆ - NEET 2022 ਨੂੰ ਮੁਲਤਵੀ ਕਰ ਦਿੱਤਾ ਹੈ।

ਹੋਰ ਪੜ੍ਹੋ ...
  • Share this:
NEET 2022 ਦੀ ਪ੍ਰੀਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅੜਚਨਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਪ੍ਰੀਖਿਆ ਦੀ ਮਿਤੀ ਨਹੀਂ ਬਦਲੀ ਗਈ ਪਰ ਅਰਜ਼ੀ ਪ੍ਰਕਿਰਿਆ ਲਈ ਤਾਰੀਖ ਨੂੰ ਦੋ ਵਾਰ ਅੱਗੇ ਵਧਾਇਆ ਗਿਆ ਹੈ। ਪਰ ਅਜੇ ਵੀ ਕਈ ਵਿਦਿਆਰਥੀ ਇਸ ਪ੍ਰੀਖਿਆ ਨੂੰ ਹੋਰ ਅੱਗੇ ਲਈ ਟਾਲਨਾ ਚਾਹੁੰਦੇ ਹਨ। ਦਰਅਸਲ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਇੱਕ ਵਾਰ ਫਿਰ ਮੈਡੀਕਲ ਦਾਖਲਾ ਪ੍ਰੀਖਿਆ - NEET 2022 ਨੂੰ ਮੁਲਤਵੀ ਕਰ ਦਿੱਤਾ ਹੈ।

ਅਰਜ਼ੀ ਪ੍ਰਕਿਰਿਆ ਜੋ ਪਹਿਲਾਂ 6 ਮਈ ਨੂੰ ਸਮਾਪਤ ਹੋਣੀ ਸੀ, ਉਸ ਨੂੰ 15 ਮਈ ਤੱਕ ਵਧਾ ਦਿੱਤਾ ਗਿਆ ਸੀ। ਹੁਣ, ਆਖਰੀ ਮਿਤੀ 20 ਮਈ ਤੱਕ ਅੱਗੇ ਵਧਾ ਦਿੱਤੀ ਗਈ ਹੈ। ਲਗਭਗ ਦੋ ਹਫ਼ਤੇ ਦੀ ਦੇਰੀ ਹੋ ਗਈ ਹੈ, ਹਾਲਾਂਕਿ, ਅਜੇ ਤੱਕ ਪ੍ਰੀਖਿਆ ਦੀ ਮਿਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। NEET 2022 17 ਜੁਲਾਈ ਨੂੰ ਹੋਣ ਵਾਲੀ ਹੈ। ਜਦੋਂ ਕਿ ਕੁਝ ਉਮੀਦਵਾਰ ਇਸ ਪ੍ਰੀਖਿਆ ਨੂੰ ਅਗਸਤ ਤੱਕ ਮੁਲਤਵੀ ਕਰਨਾ ਚਾਹੁੰਦੇ ਹਨ ਬਾਵਜੂਦ ਇਸ ਦੇ ਤਾਰੀਖ ਨੂੰ ਨਹੀਂ ਬਦਲਿਆ ਗਿਆ ਹੈ। ਐਨਟੀਏ ਦਾ ਦਾਅਵਾ ਹੈ ਕਿ ਬੀਐਸਸੀ ਨਰਸਿੰਗ ਉਮੀਦਵਾਰਾਂ ਨੂੰ ਫਾਰਮ ਭਰਨ ਲਈ ਹੋਰ ਸਮਾਂ ਦੇਣ ਲਈ ਅੰਤਮ ਤਾਰੀਖ ਨੂੰ ਅੱਗੇ ਵਧਾਇਆ ਗਿਆ ਹੈ।

ਇਸ ਤੋਂ ਪਹਿਲਾਂ ਇਹ ਪ੍ਰੀਖਿਆ ਸਿਰਫ਼ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ਲਈ ਹੀ ਲਈ ਜਾਂਦੀ ਸੀ। ਹੁਣ, ਇਸ ਨੂੰ ਨਰਸਿੰਗ ਕੋਰਸਾਂ ਤੱਕ ਵੀ ਵਧਾ ਦਿੱਤਾ ਗਿਆ ਹੈ। ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੇ ਦਫਤਰ ਤੋਂ ਪ੍ਰਾਪਤ ਹੋਈ ਬੇਨਤੀ ਦੇ ਮੱਦੇਨਜ਼ਰ, NEET (UG) - 2022 ਦੇ ਬਿਨੈ-ਪੱਤਰ ਫਾਰਮ ਜਮ੍ਹਾ ਕਰਨ ਦੀ ਆਖਰੀ ਮਿਤੀ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

ਛੇ ਹਥਿਆਰਬੰਦ ਬਲਾਂ ਦੀਆਂ ਮੈਡੀਕਲ ਸੇਵਾਵਾਂ (AFMS) NEET ਸਕੋਰ ਸਵੀਕਾਰ ਕਰਨਗੀਆਂ। ਇਸ ਵਿੱਚ AFMC ਪੁਣੇ, CH ਕੋਲਕਾਤਾ, INHS ਮੁੰਬਈ, AH ਨਵੀਂ ਦਿੱਲੀ, CH ਲਖਨਊ, ਅਤੇ ਬੰਗਲੌਰ ਨਰਸਿੰਗ ਕਾਲਜ ਸ਼ਾਮਲ ਹਨ। ਇਨ੍ਹਾਂ ਸੰਸਥਾਵਾਂ ਰਾਹੀਂ ਕੁੱਲ 220 ਸੀਟਾਂ ਦੀ ਪੇਸ਼ਕਸ਼ ਹੈ। ਇਸ ਤੋਂ ਇਲਾਵਾ ਡਾਕਟਰੀ ਚਾਹਵਾਨਾਂ ਲਈ, ਇੱਥੇ NIRF ਦਰਜਾਬੰਦੀ ਦੇ ਅਨੁਸਾਰ ਦੇਸ਼ ਭਰ ਦੇ ਚੋਟੀ ਦੇ ਕਾਲਜਾਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਵਿਚੋਂ ਉਮੀਦਵਾਰ ਆਪਣੇ ਪਸੰਦ ਮੁਤਾਬਿਕ ਚੋਣ ਕਰ ਸਕਦੇ ਹਨ-

ਰੈਂਕ 1: ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ
ਰੈਂਕ 2: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ
ਰੈਂਕ 3: ਕ੍ਰਿਸ਼ਚੀਅਨ ਮੈਡੀਕਲ ਕਾਲਜ, ਵੇਲੋਰ
ਰੈਂਕ 4: ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼, ਬੰਗਲੌਰ
ਰੈਂਕ 5: ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਲਖਨਊ
ਰੈਂਕ 6: ਅੰਮ੍ਰਿਤਾ ਵਿਸ਼ਵ ਵਿਦਿਆਪੀਠਮ, ਕੋਇੰਬਟੂਰ
ਰੈਂਕ 7: ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ
ਰੈਂਕ 8: ਜਵਾਹਰ ਲਾਲ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਪੁਡੂਚੇਰੀ
ਰੈਂਕ 9: ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ, ਲਖਨਊ
ਰਾਕ 10: ਕਸਤੂਰਬਾ ਮੈਡੀਕਲ ਕਾਲਜ, ਮਨੀਪਾਲ
ਰੈਂਕ 11: ਸ਼੍ਰੀ ਚਿਤ੍ਰਾ ਤਿਰੂਨਲ ਇੰਸਟੀਚਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨਾਲੋਜੀ, ਤਿਰੂਵਨੰਤਪੁਰਮ
ਰੈਂਕ 12: ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਿਜ਼, ਨਵੀਂ ਦਿੱਲੀ
ਰੈਂਕ 13: ਜੌਨਜ਼ ਮੈਡੀਕਲ ਕਾਲਜ, ਬੈਂਗਲੁਰੂ
ਰੈਂਕ 14: ਸ਼੍ਰੀ ਰਾਮਚੰਦਰ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਐਂਡ ਰਿਸਰਚ, ਚੇਨਈ
ਰੈਂਕ 15: ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ
ਰੈਂਕ 16: ਮਦਰਾਸ ਮੈਡੀਕਲ ਕਾਲਜ ਐਂਡ ਸਰਕਾਰੀ ਜਨਰਲ ਹਸਪਤਾਲ, ਚੇਨਈ
ਰੈਂਕ 17: ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਦਿੱਲੀ
ਰੈਂਕ 18: ਵਰਧਮਾਨ ਮਹਾਵੀਰ ਮੈਡੀਕਲ ਕਾਲਜ ਐਂਡ ਸਫਦਰਜੰਗ ਹਸਪਤਾਲ, ਨਵੀਂ ਦਿੱਲੀ
ਰੈਂਕ 19: ਡੀਵਾਈ ਪਾਟਿਲ ਵਿਦਿਆਪੀਠ, ਪੁਣੇ
ਰੈਂਕ 20: ਆਰਐਮ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ, ਚੇਨਈ
ਰੈਂਕ 21: ਸਿਕਸ਼ਾ ‘ਓ’ ਅਨੁਸੰਧਾਨ, ਭੁਵਨੇਸ਼ਵਰ
ਰੈਂਕ 22: ਲੇਡੀ ਹਾਰਡਿੰਗ ਮੈਡੀਕਲ ਕਾਲਜ, ਨਵੀਂ ਦਿੱਲੀ
ਰੈਂਕ 23: ਕਸਤੂਰਬਾ ਮੈਡੀਕਲ ਕਾਲਜ, ਮੰਗਲੌਰ
ਰੈਂਕ 24: ਜੇਐਸਐਸ ਮੈਡੀਕਲ ਕਾਲਜ, ਮੈਸੂਰ
ਰੈਂਕ 25: ਜਾਮੀਆ ਹਮਦਰਦ, ਨਵੀਂ ਦਿੱਲੀ

ਪ੍ਰੀਖਿਆ ਦੀ ਗੱਲ ਕਰੀਏ ਤਾਂ NEET 2022 ਵਿੱਚ 200 ਬਹੁ-ਚੋਣ ਵਾਲੇ ਸਵਾਲ ਹੋਣਗੇ। ਹਰ ਕਿਸੇ ਨੂੰ ਇੱਕ ਹੀ ਸਹੀ ਜਵਾਬ ਦੇ ਨਾਲ ਚਾਰ ਵਿਕਲਪ ਦਿੱਤੇ ਜਾਣਗੇ। ਇਮਤਿਹਾਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਵੇਗਾ - ਜਿਨ੍ਹਾਂ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ (ਬੋਟਨੀ) ਸ਼ਾਮਲ ਹਨ। ਹਰੇਕ ਵਿਸ਼ੇ ਵਿੱਚ 50 ਪ੍ਰਸ਼ਨ ਹੋਣਗੇ ਜਿਨ੍ਹਾਂ ਨੂੰ ਦੋ ਭਾਗਾਂ (ਏ ਅਤੇ ਬੀ) ਵਿੱਚ ਵੰਡਿਆ ਜਾਵੇਗਾ। ਪ੍ਰੀਖਿਆ ਦੀ ਮਿਆਦ 200 ਮਿੰਟ ਯਾਨੀ 3 ਘੰਟੇ 20 ਮਿੰਟ ਹੋਵੇਗੀ। ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:20 ਵਜੇ ਤੱਕ ਹੋਵੇਗੀ। ਗਲਤ ਜਵਾਬ ਲਈ, ਸੰਸ਼ੋਧਿਤ ਮਾਰਕਿੰਗ ਸਕੀਮ ਦੇ ਅਨੁਸਾਰ, ਦੋਵਾਂ ਸੈਸ਼ਨਾਂ ਵਿੱਚ ਇੱਕ-ਇੱਕ ਅੰਕ ਕੱਟਿਆ ਜਾਵੇਗਾ।

NEET ਨੂੰ ਪਾਸ ਕਰਨ ਲਈ, ਵਿਦਿਆਰਥੀਆਂ ਨੂੰ ਘੱਟੋ-ਘੱਟ 50 ਪ੍ਰਤੀਸ਼ਤ ਅੰਕ ਪ੍ਰਾਪਤ ਕਰਨੇ ਪੈਣਗੇ। ਇਸ ਦੌਰਾਨ, ਪੂਰੇ ਭਾਰਤ ਵਿੱਚ ਮੈਡੀਕਲ ਦਾਖਲਾ ਚਾਹਵਾਨ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਕਰ ਰਹੇ ਹਨ। NEET UG ਪ੍ਰੀਖਿਆ ਦੇਸ਼ ਦੇ ਲਗਭਗ 543 ਸ਼ਹਿਰਾਂ ਅਤੇ ਦੇਸ਼ ਤੋਂ ਬਾਹਰ ਦੇ 14 ਸ਼ਹਿਰਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਅੰਡਰਗਰੈਜੂਏਟਸ ਲਈ NEET 2022 ਦੀ ਪ੍ਰੀਖਿਆ 13 ਭਾਸ਼ਾਵਾਂ ਵਿੱਚ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਸ਼ਾਮਲ ਹਨ।

NEET 2022 ਲਈ ਅਰਜ਼ੀ ਦੇਣ ਲਈ, ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ 1,600 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ, ਜਦੋਂ ਕਿ ਜਨਰਲ-EWS, OBC-NCL ਸ਼੍ਰੇਣੀ ਦੇ ਉਮੀਦਵਾਰਾਂ ਨੂੰ 1,500 ਰੁਪਏ ਦੀ ਰਜ਼ਿਸਟ੍ਰੇਸ਼ਨ ਫੀਸ ਅਦਾ ਕਰਨੀ ਪਵੇਗੀ। ਜਿਹੜੇ ਉਮੀਦਵਾਰ NEET UG ਦੀ ਪ੍ਰੀਖਿਆ ਦੇਣਾ ਚਾਹੁੰਦੇ ਹਨ, ਉਹ NEET-neet.nta.nic.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ।

ਬੇਸ਼ੱਕ ਪ੍ਰੀਖਿਆ ਦੀ ਮਿਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤੇ ਪ੍ਰੀਖਿਆ ਸਬੰਧੀ ਸਾਰੇ ਵੇਰਵੇ ਵੀ ਸਾਂਝੇ ਕੀਤੇ ਗਏ ਹਨ। ਪਰ ਫਿਰ ਵੀ ਕਈ ਵਿਦਿਆਰਥੀ ਚਾਹੁੰਦੇ ਹਨ ਕਿ NEET UG 2022 ਅਗਸਤ ਵਿੱਚ ਹੋਣੀ ਚਾਹੀਦੀ ਹੈ। ਆਨਲਾਈਨ ਪ੍ਰਦਰਸ਼ਨਾਂ ਦੀ ਲੜੀ ਤੋਂ ਬਾਅਦ, ਵਿਦਿਆਰਥੀਆਂ ਦੇ ਇੱਕ ਹਿੱਸੇ ਨੇ ਪ੍ਰੀਖਿਆ ਮੁਲਤਵੀ ਕਰਨ ਲਈ ਇੱਕ ਔਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ।
Published by:rupinderkaursab
First published:

Tags: Career, Education, Examination, NEET

ਅਗਲੀ ਖਬਰ