HOME » NEWS » Life

Self Improvement: ਤੁਹਾਡਾ ਖੁਦ ਨਾਲ਼ ਵਰਤਾਓ ਦੱਸਦਾ ਹੈ ਤੁਹਾਂਨੂੰ ਆਪਣੇ ਸਮੇਂ ਦੀ ਹੈ ਕਿੰਨੀ ਕ਼ਦਰ

News18 Punjabi | Trending Desk
Updated: June 28, 2021, 1:26 PM IST
share image
Self Improvement: ਤੁਹਾਡਾ ਖੁਦ ਨਾਲ਼ ਵਰਤਾਓ ਦੱਸਦਾ ਹੈ ਤੁਹਾਂਨੂੰ ਆਪਣੇ ਸਮੇਂ ਦੀ ਹੈ ਕਿੰਨੀ ਕ਼ਦਰ

  • Share this:
  • Facebook share img
  • Twitter share img
  • Linkedin share img
ਕਈ ਵਾਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਹਮੇਸ਼ਾਂ ਸਾਡਾ ਸਮਾਂ ਜਿਵੇਂ ਸਾਡਾ ਨਹੀਂ ਹੈ। ਕਈ ਵਾਰ ਇੰਝ ਲਗਦਾ ਕਿ ਸਾਡਾ ਸਮਾਂ ਦੂਜਿਆਂ ਨਾਲ਼ ਵੰਡਿਆ ਗਿਆ ਜਿਹਨਾਂ ਦੀਆਂ ਆਪਣੀ ਲੋੜਾਂ ਤੇ ਜ਼ਰੂਰਤਾਂ ਹੁੰਦੀਆਂ ਹਨ। ਅਸਲ ਸੱਚ ਇਹ ਹੈ ਕਿ ਸਾਡੇ ਸਾਰਿਆਂ ਕੋਲ਼ 24 ਘੰਟੇ ਹੀ ਹੁੰਦੇ ਹਨ। ਜੇਕਰ ਕੋਈ ਤੁਹਾਨੂੰ ਕੁਝ ਕਰਨ ਲਈ ਕਹਿੰਦਾ ਹੈ ਤਾਂ ਆਪਣੇ 24 ਘੰਟਿਆਂ ਵਿੱਚੋਂ ਉਸ ਕੰਮ ਚ ਲੱਗਣ ਵਾਲਾ ਸਮਾਂ ਕੱਢ ਕੇ ਤੁਹਾਡੇ 24 ਘੰਟਿਆਂ ਵਿੱਚ ਪਾ ਰਿਹਾ ਹੁੰਦਾ ਹੈ। ਕੀ ਇਹ ਠੀਕ ਹੈ? ਕੀ ਤੁਸੀਂ ਇਸ ਲਈ ਸਹੀ ਵਿਆਕਤੀ ਹੋ? ਕੀ ਤੁਸੀਂ ਅਜਿਹਾ ਰਿਸ਼ਤਾ ਕਾਇਮ ਕੀਤਾ ਹੋਇਆ ਹੈ ਕਿ ਅਜਿਹੀਆਂ ਮੰਗਾਂ ਨੂੰ ਜਾਇਜ਼ ਠਹਿਰਾ ਸਕੋਂ?

ਇਸ ਲਈ ਸਾਨੂੰ ਆਪਣੇ ਆਪ ਤੇ ਸਾਡੇ ਸਮੇਂ ਬਾਰੇ ਸੋਚਣ ਦੀ ਲੋੜ ਹੈ। ਇਸ ਲਈ ਤੁਹਾਨੂੰ ਆਪਣੀ ਮੌਜੂਦਾ ਆਦਤਾਂ ਨੂੰ ਬਦਲਣ ਦੀ ਜਰੂਰਤ ਹੈ ।ਇਹ ਬਿਲਕੁਲ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਤੁਹਾਡੀ ਨੈੱਟਫਲਿਕਸ ਦੀ ਆਦਤ ਨੂੰ ਬਦਲਣਾ ਹੋਵੇ।

ਇਸ ਸਭ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਕੀਮਤ ਸਮਝਣੀ ਪਵੇਗੀ ਤਾਂ ਜੋ ਕਿ ਦੂਜੇ ਵੀ ਤੁਹਾਡੀ ਕੀਮਤ ਨੂੰ ਜਾਣ ਸਕਣ । ਇਸ ਲਈ ਤੁਸੀਂ ਹੇਠ ਲਿਖੀਆਂ ਕੁਝ ਗੱਲਾਂ ਨੂੰ ਅਪਣਾ ਸਕਦੇ ਹੋ
ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ

ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ , ਇਸਦਾ ਮਤਲਬ ਹੈ ਕਿ ਤੁਸੀਂ ਆਪਣੀ ਕੀਮਤ ਨੂੰ ਜਾਣੋ ਕਿ ਤੁਸੀਂ ਕਿੰਨੇ ਮਹੱਤਵਪੂਰਨ ਹੋ । ਇਸ ਨਾਲ਼ ਤੁਹਾਡਾ ਖੁਦ ਨਾਲ਼ ਤੇ ਆਪਣੀਆਂ ਗਲਤੀਆਂ ਨਾਲ਼ ਜੁੜੇ ਹੋਣਾ ਜਰੂਰੀ ਹੈ ।ਇਹ ਤੁਹਾਨੂੰ ਸਭ ਤੋਂ ਵਧੀਆ ਵਿਅਕਤੀ ਬਣਾ ਸਕਦੀਆਂ ਹਨ। ਇਹ ਕਈ ਵਾਰ ਉਹਨਾਂ ਲੋਕਾਂ ਦੇ ਲਈ ਮੁਸ਼ਕਿਲ ਖੜੀ ਕਰ ਸਕਦੀਆਂ ਨੂੰ ਜੋ ਤੁਹਾਡੇ ਤੋਂ ਕੰਮ ਕਰਵਾਉਣਾ ਚਾਹੁੰਦੇ ਹਨ।

  • ਆਪਣੀ ਪਿੱਠ ਥਪਥਪਾਓ- ਅਸੀਂ ਅਕਸਰ ਦੂਜਿਆਂ ਦੀਆਂ ਪ੍ਰਾਪਤੀਆਂ ਨੂੰ ਦੇਖਣ ਕਈ ਉਤਾਵਲੇ ਰਹਿੰਦੇ ਹਾਂ ਪਰ ਕੀ ਤੁਹਾਨੂੰ ਯਾਦ ਹੈ ਕਿ ਆਖਰੀ ਵਾਰ ਤੁਸੀਂ ਕਦੋਂ ਆਪਣੀ ਪਿੱਠ ਥਪਥਪਾਈ ਸੀ।

  • ਅੰਦਰਲੇ ਆਲੋਚਕ ਨੂੰ ਚੁੱਪ ਨਾ ਕਰਵਾਓ- ਆਪਣੇ ਅੰਦਰਲੇ ਆਲੋਚਕ ਨੂੰ ਬੋਲਣ ਦਿਓ ਅਤੇ ਇਹ ਪਤਾ ਕਰੋ ਕਿ ਤੁਸੀਂ ਹੁਣ ਤੱਕ ਕੀ ਪ੍ਰਾਪਤ ਕੀਤਾ ਹੈ।

  • ਆਪਣੇ ਆਪ ਨੂੰ ਇੱਕ ਬ੍ਰੇਕ ਦਿਓ- ਅਸੀਂ ਸਭ ਜਿੰਦਗੀ ਵਿੱਚ ਗਲਤੀਆਂ ਕਰਦੇ ਹਾਂ ਪਰ ਇਸ ਲਈ ਆਪਣੇ ਆਪ ਨੂੰ ਸਜਾ ਨਾ ਦਿਓ ।ਆਪਣੀ ਗਲਤੀਆਂ ਤੋਂ ਸਬਕ ਲਓ ਉਹਨਾਂ ਨੂੰ ਆਪਣੇ ਆਪ ਤੇ ਹਾਵੀ ਨਾ ਹੋਣ ਦਿਓ।

  • ਆਪਣੇ ਆਪ ਤੇ ਵਿਸ਼ਵਾਸ਼ ਕਰੋ- ਆਪਣੇ ਆਪ ਲਈ ਅੰਦਾਜਾ ਲਗਾਉਣਾ ਬੰਦ ਕਰੋ ਤੇ ਇਸ ਗੱਲ ਤੇ ਯਕੀਨ ਕਰੋ ਕਿ ਤੁਸੀਂ ਜੋ ਕਰ ਰਹੇ ਹੋ ਉਹ ਸਹੀ ਹੈ। ਅਸੀਂ ਅਕਸਰ ਸਵੈ-ਅਲੋਚਕ ਬਣ ਜਾਂਦੇ ਹਾਂ ਤੇ ਅਕਸਰ ਸੋਚਦੇ ਹਾਂ ਕਿ ਦੂਜੇ ਕੀ ਕਹਿਣਗੇ।

  • ਆਪਣੇ ਪੈਸ਼ਨ ਨੂੰ ਫਾਲੋ ਕਰੋ- ਜੇਕਰ ਤੁਸੀਂ ਆਪਣੇ ਆਪ ਦੀ ਇੱਜ਼ਤ ਕਰਦੇ ਹੋ ਤਾਂ ਤੁਸੀਂ ਕੁਝ ਵੀ ਸੁਪਨਿਆਂ ਤੇ ਨਹੀਂ ਛੱਡਦੇ। ਇਸ ਲਈ ਆਪਣੇ ਪੈਸ਼ਨ ਤੇ ਜਨੂੰਨ ਦਾ ਪਿੱਛਾ ਕਰਦੇ ਰਹੋ।


ਆਪਣੇ ਆਪ ਨੂੰ ਆਪਣੇ ਗੁਣਾਂ ਤੇ ਸ਼ਕਤੀਆਂ ਬਾਰੇ ਯਾਦ ਦਿਲਾਉਦੇ ਰਹੋ – ਸਾਡੇ ਸਭ ਕੋਲ਼ ਵੱਖਰੀਆਂ ਸੰਭਾਵਨਾਵਾਂ ਤੇ ਕਮਜੋਰੀਆਂ ਹਨ। ਆਪਣੀਆਂ ਕਮਜੋਰੀਆਂ ਨੂੰ ਮੰਨੋ ਤੇ ਇਹਨਾਂ ਤੇ ਕੰਮ ਕਰੋ।

ਆਪਣੀ ਸਿਹਤ ਦਾ ਖਿਆਲ ਰੱਖੋ- ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਨਾ ਕਰੋ ।ਹਰ ਰੋਜ਼ ਐਕਸਾਸਾਈਜ ਕਰੋ ਤੇ ਹੈਲ਼ਦੀ ਫੂਡ ਖਾਓ ਤੇ ਚੰਗੀ ਤਰ੍ਹਾਂ ਨੀਂਦ ਲਵੋ।

ਪਰਫੈਕਟ ਬਣਨਾ ਬੰਦ ਕਰੋ- ਪਰਫੈਕਸ਼ਨ ਕਿਤੇ ਵੀ ਮੌਜੂਦ ਨਹੀਂ ਹੈ ।ਜੇਕਰ ਕੋਈ ਇੱਕ ਵਿਅਕਤੀ ਕਿਸੇ ਲਈ ਪਰਫੈਕਟ ਹੈ ਤਾਂ ਦੂਜੇ ਲਈ ਉਸ ਵਿੱਚ ਜਰੂਰ ਕੋਈ ਨਾ ਕੋਈ ਕਮੀ ਜਰੂਰ ਹੋਵੇਗੀ।

ਖੁਦ ਨੂੰ ਪਹਿਲ ਦਿਓ

ਆਪਣੇ ਆਪ ਨਾਲ਼ ਦਿਆਲਤਾ ਨਾਲ਼ ਪੇਸ਼ ਆਓ ।ਆਪਣੀ ਸਿਹਤ ਲਈ ਸਮਾਂ ਕੱਢੋ। ਅਕਸਰ ਅਸੀਂ ਖੁਦ ਨੂੰ ਪਹਿਲ ਨਹੀਂ ਦਿੰਦੇ। ਅਸੀਂ 12 ਘੰਟੇ ਕੰਮ ਕਰਨ ਦੇ ਨਾਲ਼ ਦੂਜਿਆਂ ਦੀਆਂ ਜਿੰਮੇਵਾਰੀਆਂ ਵੀ ਲੈ ਲੈਂਦੇ ਹਾਂ ।ਅਸੀਂ ਇੱਕ ਮੀਟਿੰਗ ਤੋਂ ਦੂਜੀ ਮੀਟਿੰਗ ਅਟੈਂਡ ਕਰਦੇ ਹਾਂ ।ਖੁਦ ਨੂੰ ਖੁਸ਼ ਕਰਨ ਵਾਲੀਆਂ ਚੀਜਾਂ ਨੂੰ ਲਿਖੋ। ਇਸ ਵਿੱਚੋ ਰੋਜ਼ ਕਰਨ ਵਾਲੀਆਂ ਚੀਜਾਂ ਨੂੰ ਪਾਸੇ ਰੱਖੋ – ਜਿਵੇਂ ਕਿ ਮੈਡੀਟੇਟ ਕਰਨਾ,ਤੇ ਮਹੀਨੇ ਤੇ ਕਰਨ ਵਾਲੀਆਂ ਚੀਜਾਂ ਨੂੰ ਅਲੱਗ ਕਰੋ। ਆਪਣੇ ਆਪ ਦਾ ਖਿਆਲ ਰੱਖਣ ਲਈ ਇੱਕ ਕੁਟੀਨ ਤਿਆਰ ਕਰੋ।

ਆਪਣੇ ਆਪ ਨੂੰ ਪੈਂਪਰ ਕਰੋ , ਘੁੰਮੋ-ਫਿਰੋ ਤੇ ਛੁੱਟੀਆਂ ਮਨਾਓ । ਇਸਨੂੰ ਜਿਆਦਾ ਨਾ ਖਿੱਚੋ ਕਿ ਇਹ ਤੁਹਾਡੇ ਤੇ ਬੋਝ ਬਣ ਜਾਵੇ। ਮੰਨ ਲਓ ਕਿ ਤੁਸੀਂ ਸ਼ਾਮ ਨੂੰ ਸੈਰ ਕਰਨ ਬਾਰੇ ਪਲਾਨ ਕੀਤਾ ਸੀ ਪਰ ਤੁਸੀਂ ਪੂਰੇ ਤਰ੍ਹਾਂ ਥੱਕੇ ਹੋਏ ਹੋ ਤਾਂ ਇਸ ਨੂੰ ਛੱਡ ਦਿਓ ਤੇ ਖੁਦ ਤੇ ਜੋਰ ਨਾ ਪਾਓ ।

ਦੂਜਿਆਂ ਦੀ ਸਹਾਇਤਾ ਕਰੋ

ਸਾਡੀ ਅਸਲ ਪ੍ਰਾਪਤੀ ਇਹ ਹੈ ਕਿ ਅਸੀਂ ਦੂਜਿਆਂ ਦੀ ਮਦਦ ਕਰ ਸਕੀਏ, ਸ਼ਾਨ ਅਚੋਰ ਨੇ ਇੱਕ ਲਿਖਤ ਵਿੱਚ ਲਿਖਿਆ ਸੀ ।ਇਸ ਲਈ ਸਾਨੂੰ ਦੂਜਿਆਂ ਪ੍ਰਤੀ ਦਿਆਲੂ ਰਹਿ ਕੇ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ।

ਅਚੋਰ ਨੇ ਅੱਗੇ ਕਿਹਾ ਕਿ ਸਾਡੇ ਆਲ਼ੇ –ਦੁਆਲੇ ਦੇ ਲੋਕ ਸਾਡੇ ਸਰੋਤ ਹਨ ਤੇ ਅਸੀਂ ਉਹਨਾਂ ਲਈ ਸਰੋਤ ਹਾਂ, ਇਹ ਸਾਈਕਲ ਦੀ ਤਰ੍ਹਾਂ ਚਲ਼ਦਾ ਰਹਿੰਦਾ ਹੈ।

ਮਦਦ ਮੰਗਣਾ ਸ਼ਾਇਦ ਤੁਹਾਨੂੰ ਕਮਜੋਰੀ ਦੀ ਨਿਸ਼ਾਨੀ ਲੱਗ ਸਕਦੀ ਹੈ ਤੇ ਕਈ ਵਾਰ ਇਹ ਹੋ ਸਕਦਾ ਹੈ ਕਿ ਤੁਸੀਂ ਨਾ ਜਾਣ ਸਕੋ ਕਿ ਸ਼ੁਰੂਆਤ ਕਿਥੋਂ ਕਰਨੀ ਹੈ ਪਰ ਇਸ ਲਈ ਖੁਦ ਨੂੰ ਦੋਸ਼ੀ ਨਾ ਠਹਿਰਾਓ ।ਇਸਦਾ ਸਹੀ ਤਰੀਕਾ ਹੈ ਕਿ ਆਪਣੇ ਆਸ-ਪਾਸ ਅਜਿਹੇ ਲੋਕ ਲੱਭੋ ਜਿਹਨਾਂ ਨੂੰ ਮਦਦ ਦੀ ਜਰੂਰਤ ਹੈ ਜਿਵੇਂ ਕਿ ਤੁਹਾਡੇ ਦੌਸਤ,ਪਰਿਵਾਰ ਤੇ ਸਾਥੀ ਕਰਮਚਾਰੀ । ਜੇਕਰ ਤੁਹਾਨੂੰ ਸਹੀ ਸਰੋਤ ਨਹੀਂ ਮਿਲਦੇ ਤਾਂ ਇਸ ਲਈ ਕੋਚ ਹਾਇਰ ਕਰੋ ਜਾਂ ਫਇਰ ਇਸ ਲਈ ਕੋਈ ਕਿਤਾਬ ਪੜੋ ਜਾਂ ਫਿਰ ਤੁਸੀਂ TED Talk ਵੀ ਦੇਖ ਸਕਦੇ ਹੋ ।ਇਸ ਤਰ੍ਹਾਂ ਤੁਸੀਂ ਦੂਜਿਆਂ ਦੀ ਮਦਦ ਕਰ ਸਕਦੇ ਹੋ।

ਆਪਣੇ ਹਰ ਪਲ਼ ਨੂੰ ਇੰਜੋਆਏ ਕਰੋ

ਜਿੰਦਗੀ ਵਿੱਚ ਆਪਣੇ ਹਰ ਪਲ਼ ਦਾ ਆਨੰਦ ਲਵੋ ।ਰਿਸਰਚਰ ਦੱਸਦੇ ਹਨ ਕਿ ਜੋ ਲੋਕ ਖੜ ਕੇ ਗੁਲਾਬ ਜਾਂ ਫੁੱਲਾਂ ਨੂੰ ਸੁੰਘਦੇ ਹਨ ਉਹ ਜਿਆਦਾ ਖੁਸ਼ ਮਿਜਾਜ਼ ਦੇ ਹੁੰਦੇ ਹਨ ਤੇ ਉਹ ਜਿਆਦਾ ਸੰਤੁਸ਼ਟ ਹੁੰਦੇ ਹਨ ਤੇ ਇਹ ਤੁਹਾਡਾ ਸਭ ਤੋਂ ਪਿਆਰਾ ਪਲ਼ ਵੀ ਹੋ ਸਕਦਾ ਹੈ।

ਆਪਣੇ ਆਪ ਨਾਲ਼ ਅਜਿਹਾ ਵਰਤਾਓ ਕਰੋ ਜਿਸ ਤੋਂ ਤੁਹਾਡੇ ਸਮੇਂ ਤੇ ਤੁਹਾਡੀ ਹੀ ਕਦਰ ਨਾ ਹੋਵੇ ਬਲਕਿ ਇਹ, ਇਹ ਗੱਲ ਵੀ ਨਿਸ਼ਚਿਤ ਕਰਦਾ ਹੋਵੇ ਕਿ ਤੁਸੀਂ ਇਸ ਨਾਲ਼ ਕੀ ਬਣੋਗੇ।
Published by: Anuradha Shukla
First published: June 28, 2021, 1:23 PM IST
ਹੋਰ ਪੜ੍ਹੋ
ਅਗਲੀ ਖ਼ਬਰ