Home /News /lifestyle /

ਬਿਜਲੀ ਸੰਕਟ! Nepal ਨੇ ਭਾਰਤ ਨੂੰ ਵਾਧੂ 144 ਮੈਗਾਵਾਟ ਬਿਜਲੀ ਦਾ ਕੀਤਾ ਨਿਰਯਾਤ

ਬਿਜਲੀ ਸੰਕਟ! Nepal ਨੇ ਭਾਰਤ ਨੂੰ ਵਾਧੂ 144 ਮੈਗਾਵਾਟ ਬਿਜਲੀ ਦਾ ਕੀਤਾ ਨਿਰਯਾਤ

file photo

file photo

ਨੇਪਾਲ ਬਿਜਲੀ ਅਥਾਰਟੀ ਨੇ ਸ਼ਨੀਵਾਰ ਦੇਰ ਰਾਤ ਤੋਂ ਭਾਰਤ ਨੂੰ ਕਾਲੀ ਗੰਡਕੀ ਰਿਵਰ ਹਾਈਡ੍ਰੋ ਪਾਵਰ ਪਲਾਂਟ ਤੋਂ ਪੈਦਾ ਹੋਣ ਵਾਲੀ ਵਾਧੂ ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਥਿਕੇ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਦਰਮਿਆਨ ਪਾਵਰ ਐਕਸਚੇਂਜ ਸਮਝੌਤੇ ਤਹਿਤ ਭਾਰਤ ਨੂੰ ਬਿਜਲੀ ਨਿਰਯਾਤ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ ...
  • Share this:

ਭਾਰਤ ਦੇ ਕਈ ਰਾਜਾਂ ਵਿੱਚ ਬਿਜਲੀ ਸੰਕਟ ਦੇ ਵਿਚਕਾਰ ਨੇਪਾਲ ਨੇ ਆਪਣੇ ਕਾਲੀਗੰਡਕੀ ਨਦੀ ਪਣ-ਬਿਜਲੀ (Hydropower) ਪਲਾਂਟ ਤੋਂ ਪੈਦਾ ਹੋਣ ਵਾਲੀ ਵਾਧੂ 144 ਮੈਗਾਵਾਟ ਬਿਜਲੀ ਭਾਰਤ ਨੂੰ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਾਲ ਚੰਗੀ ਬਾਰਿਸ਼ ਕਾਰਨ ਨੇਪਾਲ ਲਗਾਤਾਰ ਦੂਜੇ ਸਾਲ ਆਪਣੀ ਵਾਧੂ ਬਿਜਲੀ ਭਾਰਤ ਨੂੰ ਵੇਚ ਰਿਹਾ ਹੈ।

ਨੇਪਾਲ ਇਲੈਕਟ੍ਰੀਸਿਟੀ ਅਥਾਰਟੀ (NEA) ਨੇ ਇਹ ਜਾਣਕਾਰੀ ਦਿੱਤੀ ਹੈ। NEA ਦੇ ਡਿਪਟੀ ਚੀਫ਼ ਪ੍ਰਦੀਪ ਠੀਕੇ ਦੇ ਅਨੁਸਾਰ, ਬਿਜਲੀ ਵੇਚਣ ਦੀ ਔਸਤ ਦਰ ਲਗਭਗ 7 ਰੁਪਏ ਪ੍ਰਤੀ ਯੂਨਿਟ ਹੈ। ਨੇਪਾਲ ਬਿਜਲੀ ਅਥਾਰਟੀ ਨੇ ਸ਼ਨੀਵਾਰ ਦੇਰ ਰਾਤ ਤੋਂ ਭਾਰਤ ਨੂੰ ਕਾਲੀ ਗੰਡਕੀ ਰਿਵਰ ਹਾਈਡ੍ਰੋ ਪਾਵਰ ਪਲਾਂਟ ਤੋਂ ਪੈਦਾ ਹੋਣ ਵਾਲੀ ਵਾਧੂ ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਥਿਕੇ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਦਰਮਿਆਨ ਪਾਵਰ ਐਕਸਚੇਂਜ ਸਮਝੌਤੇ ਤਹਿਤ ਭਾਰਤ ਨੂੰ ਬਿਜਲੀ ਨਿਰਯਾਤ ਕੀਤੀ ਜਾ ਰਹੀ ਹੈ।

ਵਾਧੂ ਉਤਪਾਦਨ

ਦਰਅਸਲ, ਨੇਪਾਲ ਵਿੱਚ ਪਿਛਲੇ ਕੁੱਝ ਮਹੀਨਿਆਂ ਵਿੱਚ ਹੋਈ ਚੰਗੀ ਬਾਰਿਸ਼ ਕਾਰਨ ਬਿਜਲੀ ਉਤਪਾਦਨ ਵਧਿਆ ਹੈ। ਇਸ ਕਾਰਨ ਨੇਪਾਲ ਨੂੰ ਲੋੜ ਤੋਂ ਵੱਧ ਬਿਜਲੀ ਮਿਲੀ ਹੈ। ਅਜਿਹੀ ਸਥਿਤੀ ਵਿੱਚ, NEA ਨੇ ਸਭ ਤੋਂ ਪਹਿਲਾਂ ਭਾਰਤੀ ਖਰੀਦਦਾਰਾਂ ਨੂੰ 37.7 ਮੈਗਾਵਾਟ ਬਿਜਲੀ ਵੇਚਣੀ ਸ਼ੁਰੂ ਕੀਤੀ। NEA ਦੇ ਬੁਲਾਰੇ ਸੁਰੇਸ਼ ਭੱਟਾਰਾਈ ਦੇ ਅਨੁਸਾਰ, ਤ੍ਰਿਸ਼ੂਲੀ ਪਲਾਂਟ ਤੋਂ ਪੈਦਾ ਹੋਈ 24 ਮੈਗਾਵਾਟ ਬਿਜਲੀ ਅਤੇ ਦੇਵੀਘਾਟ ਪਲਾਂਟ ਤੋਂ ਪੈਦਾ ਹੋਈ 15 ਮੈਗਾਵਾਟ ਬਿਜਲੀ ਹਾਲ ਹੀ ਵਿੱਚ ਭਾਰਤ ਨੂੰ ਵੇਚੀ ਗਈ ਹੈ। ਇਹ ਬਿਜਲੀ 6 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੇਚੀ ਗਈ, ਜਿਸ ਕਾਰਨ ਨੇਪਾਲ ਨੂੰ ਕਰੀਬ 1 ਕਰੋੜ ਰੁਪਏ ਮਿਲਣ ਦਾ ਅਨੁਮਾਨ ਹੈ।

325 ਮੈਗਾਵਾਟ ਬਿਜਲੀ ਸਪਲਾਈ ਦੀ ਇਜਾਜ਼ਤ ਹੈ: NEA ਦੇ ਡਿਪਟੀ ਚੀਫ਼ ਪ੍ਰਦੀਪ ਠੀਕੇ ਨੇ ਕਿਹਾ, “ਕਾਲੀਗੰਡਕੀ ਹਾਈਡ੍ਰੋਪਾਵਰ ਪ੍ਰੋਜੈਕਟ ਤੋਂ 144 ਮੈਗਾਵਾਟ ਦੇ ਵਾਧੂ ਬਿਜਲੀ ਉਤਪਾਦਨ ਤੋਂ ਬਾਅਦ, ਨੇਪਾਲ ਹੁਣ ਇੰਡੀਆ ਐਨਰਜੀ ਐਕਸਚੇਂਜ ਲਿਮਿਟੇਡ (IEX) ਰਾਹੀਂ ਭਾਰਤ ਨੂੰ ਕੁੱਲ 178 ਮੈਗਾਵਾਟ ਬਿਜਲੀ ਵੇਚੇਗਾ।

ਇਸ ਸਾਲ ਅਪ੍ਰੈਲ ਵਿੱਚ, ਭਾਰਤ ਨੇ ਨੇਪਾਲ ਦੇ ਪਣ-ਬਿਜਲੀ (Hydropower) ਪ੍ਰੋਜੈਕਟ ਤੋਂ ਪੈਦਾ ਹੋਣ ਵਾਲੀ 325 ਮੈਗਾਵਾਟ ਬਿਜਲੀ ਭਾਰਤ ਨੂੰ ਸਪਲਾਈ ਕਰਨ ਲਈ NEA ਨੂੰ ਮਨਜ਼ੂਰੀ ਦਿੱਤੀ ਸੀ। ਇਸ ਵਿੱਚ ਕਾਲੀਗੰਡਕੀ ਹਾਈਡ੍ਰੋਪਾਵਰ ਤੋਂ ਇਲਾਵਾ ਤਿੰਨ ਹੋਰ ਪਣ-ਬਿਜਲੀ (Hydropower) ਪਲਾਂਟਾਂ ਵਿੱਚ ਪੈਦਾ ਕੀਤੀ ਵਾਧੂ ਬਿਜਲੀ ਸ਼ਾਮਲ ਹੈ।"

Published by:Amelia Punjabi
First published:

Tags: Electricity, India nepal, Nepal