Home /News /lifestyle /

Netra Suraksha: ਗਰਭ ਅਵਸਥਾ, ਡਾਇਬਿਟੀਜ਼, ਅਤੇ ਤੁਹਾਡੀਆਂ ਅੱਖਾਂ ਦਾ ਅਨੋਖਾ ਮਾਮਲਾ

Netra Suraksha: ਗਰਭ ਅਵਸਥਾ, ਡਾਇਬਿਟੀਜ਼, ਅਤੇ ਤੁਹਾਡੀਆਂ ਅੱਖਾਂ ਦਾ ਅਨੋਖਾ ਮਾਮਲਾ

ਗਰਭ ਅਵਸਥਾ, ਡਾਇਬਿਟੀਜ਼ ਅਤੇ ਤੁਹਾਡੀਆਂ ਅੱਖਾਂ ਵਿਚਕਾਰ ਅਨੋਖਾ ਸੰਬੰਧ ਹੁੰਦਾ ਹੈ।

ਗਰਭ ਅਵਸਥਾ, ਡਾਇਬਿਟੀਜ਼ ਅਤੇ ਤੁਹਾਡੀਆਂ ਅੱਖਾਂ ਵਿਚਕਾਰ ਅਨੋਖਾ ਸੰਬੰਧ ਹੁੰਦਾ ਹੈ।

ਗਰਭ ਅਵਸਥਾ, ਡਾਇਬਿਟੀਜ਼ ਅਤੇ ਤੁਹਾਡੀਆਂ ਅੱਖਾਂ ਵਿਚਕਾਰ ਅਨੋਖਾ ਸੰਬੰਧ ਹੁੰਦਾ ਹੈ।

 • Share this:

  ਜਦੋਂ ਵੀ ਤੁਸੀਂ ਆਪਣੇ ਡਾਕਟਰ ਕੋਲ ਜਾਂਦੇ ਹੋ, ਉਹ ਹਮੇਸ਼ਾ ਤੁਹਾਨੂੰ ਪੁੱਛਦੇ ਹਨ ਕਿ ਕੀ ਤੁਹਾਨੂੰ ਡਾਇਬਿਟੀਜ਼ ਜਾਂ ਹਾਈ ਬਲੱਡ ਪ੍ਰੈਸ਼ਰ ਹੈ। ਉਹ ਅਜਿਹਾ ਇਸਲਈ ਪੁੱਛਦੇ ਹਨ ਕਿਉਂਕਿ ਇਹ ਸਰੀਰ ਦੇ ਲਗਭਗ ਹਰ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਇੰਟਰਨੈਸ਼ਨਲ ਡਾਇਬਿਟੀਜ਼ ਫੈਡਰੇਸ਼ਨ ਐਟਲਸ 2019 ਨੇ ਅਨੁਮਾਨ ਲਗਾਇਆ ਹੈ ਕਿ 2019 ਤੱਕ ਭਾਰਤ ਦੀ ਬਾਲਗ ਆਬਾਦੀ ਵਿੱਚ ਡਾਇਬਿਟੀਜ਼ ਦੇ ਲਗਭਗ 77 ਮਿਲੀਅਨ ਮਾਮਲੇ ਹੋਣਗੇ1

  ਪਰ ਜਦੋਂ ਜ਼ਿਆਦਾਤਰ ਲੋਕ ਡਾਇਬਿਟੀਜ਼ ਬਾਰੇ ਸੋਚਦੇ ਹਨ, ਤਾਂ ਉਹ ਟਾਈਪ 1 (ਆਟੋਇਮਿਊਨ) ਡਾਇਬਿਟੀਜ਼ ਅਤੇ ਟਾਈਪ 2 (ਬਾਲਗ-ਸ਼ੁਰੂਆਤ ਜਾਂ ਖੁਰਾਕ-ਸੰਬੰਧੀ) ਡਾਇਬਿਟੀਜ਼ ਬਾਰੇ ਸੋਚਦੇ ਹਨ। ਪਰ ਇੱਕ ਤੀਜੀ ਕਿਸਮ ਦੀ ਡਾਇਬਿਟੀਜ਼ ਹੁੰਦੀ ਹੈ ਜੋ ਅਕਸਰ ਸਹੀ ਦੇਖਭਾਲ ਦੀ ਜਾਂਚ ਤੋਂ ਬਿਨਾਂ ਪਕੜ ਵਿੱਚ ਨਹੀਂ ਆਉਂਦੀ: ਗਰਭਕਾਲੀ ਡਾਇਬਿਟੀਜ਼। ਗਰਭਕਾਲੀ ਡਾਇਬਿਟੀਜ਼ ਦੀ ਜਾਂਚ ਉਦੋਂ ਕੀਤੀ ਜਾਂਦੀ ਹੈ ਜਦੋਂ ਇੱਕ ਔਰਤ ਜਿਸ ਨੂੰ ਪਹਿਲਾਂ ਕਦੇ ਵੀ ਡਾਇਬਿਟੀਜ਼ ਨਹੀਂ ਹੋਈ ਸੀ, ਗਰਭ ਅਵਸਥਾ ਦੌਰਾਨ ਡਾਇਬਿਟੀਜ਼ ਦਾ ਸ਼ਿਕਾਰ ਹੁੰਦੀ ਹੈ2। 

  ਗਰਭਕਾਲੀ ਡਾਇਬਿਟੀਜ਼ ਅਤੇ ਡਾਇਬਿਟਿਕ ਰੈਟੀਨੋਪੈਥੀ

  ਗਰਭ ਅਵਸਥਾ ਦੌਰਾਨ, ਇੱਕ ਔਰਤ ਦੇ ਸਰੀਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਹਨ ਅਤੇ ਡਾਇਬਿਟੀਜ਼ ਸਰੀਰ ਵੱਲੋਂ ਖੁਦ ਨੂੰ ਨਿਯੰਤ੍ਰਿਤ ਕਰਨ ਦੇ ਤਰੀਕੇ ਵਿੱਚ ਦਖਲਅੰਦਾਜ਼ੀ ਕਰਦਾ ਹੈ। ਜੇਕਰ ਇਸਦੀ ਦੇਖਭਾਲ ਜਾਂ ਇਲਾਜ ਨਹੀਂ ਕੀਤਾ ਜਾਂਦਾ ਹੈ, ਤਾਂ ਗਰਭ ਅਵਸਥਾ ਦੌਰਾਨ ਅਤੇ ਉਸ ਤੋਂ ਬਾਅਦ ਗਰਭਕਾਲੀ ਡਾਇਬਿਟੀਜ਼ ਮਾਂ ਅਤੇ ਬੱਚੇ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਦਾਹਰਨ ਲਈ, ਗਰਭਕਾਲੀ ਡਾਇਬਿਟੀਜ਼ ਦਾ ਸੰਬੰਧ ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਨਾਲ ਹੁੰਦਾ ਹੈ, ਜੋ ਬੱਚੇ ਦੇ ਜਨਮ ਦੌਰਾਨ ਔਰਤ ਨੂੰ ਸਟ੍ਰੋਕ ਜਾਂ ਖੂਨ ਦੇ ਥੱਕੇ ਬਣਨ ਦੇ ਜੋਖਮ ਨੂੰ ਵਧਾਉਂਦੀ ਹੈ। ਬੇਕਾਬੂ ਗਰਭਕਾਲੀ ਡਾਇਬਿਟੀਜ਼ ਦੇ ਕਾਰਨ ਬੱਚੇ ਦੇ ਜਨਮ ਵੇਲੇ ਬਲੱਡ ਸ਼ੂਗਰ ਘੱਟ ਹੋ ਸਕਦੀ ਹੈ3

  ਗਰਭਵਤੀ ਔਰਤਾਂ ਵਿੱਚ ਚਿੰਤਾ ਦਾ ਇੱਕ ਹੋਰ ਕਾਰਨ ਹੁੰਦਾ ਹੈ - ਡਾਇਬਿਟਿਕ ਰੈਟੀਨੋਪੈਥੀ4। ਡਾਇਬੈਟਿਕ ਰੈਟੀਨੋਪੈਥੀ ਅੱਖਾਂ ਦੀ ਇੱਕ ਅਜਿਹੀ ਸਥਿਤੀ ਹੈ ਜਿਸਦਾ ਇਲਾਜ ਨਾ ਕੀਤੇ ਜਾਣ 'ਤੇ ਨਜ਼ਰ ਕਮਜ਼ੋਰ ਹੋ ਸਕਦੀ ਹੈ ਅਤੇ ਇਹ ਪੂਰੀ ਤਰ੍ਹਾਂ ਅੰਨ੍ਹੇਪਣ ਦਾ ਕਾਰਨ ਵੀ ਬਣ ਸਕਦੀ ਹੈ। ਡਾਇਬਿਟੀਜ਼ ਰੈਟੀਨੋਪੈਥੀ ਦਾ ਕਾਰਨ ਬਣਦੀ ਹੈ ਕਿਉਂਕਿ ਹਾਈ ਬਲੱਡ ਸ਼ੂਗਰ — ਡਾਇਬਿਟੀਜ਼ ਦਾ ਡਰਾਈਵਰ — ਤੁਹਾਡੀ ਅੱਖ ਦੇ ਪਿਛਲੇ ਹਿੱਸੇ ਵਿੱਚ ਰੈਟਿਨਾ ਦਾ ਸਮਰਥਨ ਕਰਨ ਵਾਲੀਆਂ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸਮੇਂ ਦੇ ਨਾਲ, ਇਸ ਨੁਕਸਾਨ ਕਰਕੇ ਖੂਨ ਦੀਆਂ ਨਾੜੀਆਂ ਵਿੱਚੋਂ ਖੂਨ ਵਹਿ ਸਕਦਾ ਹੈ, ਉਹ ਲੀਕ ਅਤੇ ਬਲਾਕ ਹੋ ਸਕਦੀਆਂ ਹਨ5। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਗਰਭਕਾਲੀ ਡਾਇਬਿਟੀਜ਼ ਵਿੱਚ ਡਾਇਬਿਟਿਕ ਰੈਟੀਨੋਪੈਥੀ ਦਾ ਪ੍ਰਸਾਰ 10% ਤੋਂ 27.76 ਤੱਕ ਦੱਸਿਆ ਗਿਆ ਹੈ6

  ਡਰਾਉਣਾ ਹੈ ਨਾ? ਪਰ ਉਦੋਂ ਕੀ ਜੇ ਤੁਸੀਂ ਟਾਈਪ 1 ਜਾਂ ਟਾਈਪ II ਡਾਇਬਿਟੀਜ਼ ਦੇ ਸ਼ਿਕਾਰ ਹੋ ਅਤੇ ਗਰਭਵਤੀ ਹੋ? 1922 ਵਿੱਚ ਇਨਸੁਲਿਨ ਉਪਲਬਧ ਹੋਣ ਤੋਂ ਪਹਿਲਾਂ, ਡਾਇਬਿਟੀਜ਼ ਵਾਲੀਆਂ ਔਰਤਾਂ ਵਿੱਚ ਗਰਭ ਅਵਸਥਾ ਦੀਆਂ ਮੁਸ਼ਕਲਾਂ ਦਾ ਬਹੁਤ ਜ਼ਿਆਦਾ ਜੋਖਮ ਹੁੰਦਾ ਸੀ6। ਹਾਲਾਂਕਿ ਡਾਇਬਿਟਿਕ ਰੈਟੀਨੋਪੈਥੀ 'ਤੇ ਗਰਭ ਅਵਸਥਾ ਦਾ ਅਸਰ ਲੰਮੇ ਸਮੇਂ ਤੱਕ ਨਹੀਂ ਹੁੰਦਾ ਹੈ, 50%-70% ਮਾਮਲੇ ਰੈਟੀਨੋਪੈਥੀ ਵਿੱਚ ਤਬਦੀਲ ਹੁੰਦੇ ਹਨ। ਅਜਿਹਾ ਹੋਣ ਦਾ ਸਭ ਤੋਂ ਵੱਡਾ ਖਤਰਾ ਦੂਜੀ ਤਿਮਾਹੀ ਦੌਰਾਨ ਹੁੰਦਾ ਹੈ ਅਤੇ ਡਿਲੀਵਰੀ ਤੋਂ ਬਾਅਦ 12 ਮਹੀਨਿਆਂ ਤੱਕ ਬਣਿਆ ਰਹਿੰਦਾ ਹੈ7

  ਕਿਸ ਨੂੰ ਜੋਖਮ ਹੈ?

  ਖੋਜ ਦਰਸਾਉਂਦੀ ਹੈ ਕਿ ਟਾਈਪ 1 ਡਾਇਬਿਟੀਜ਼ ਵਾਲੀਆਂ ਔਰਤਾਂ ਨੂੰ ਵੱਧ ਜੋਖਮ ਹੁੰਦਾ ਹੈ। ਇੰਡੀਅਨ ਜਰਨਲ ਆਫ਼ ਓਪਥੈਲਮੋਲੋਜੀ ਵਿੱਚ ਪ੍ਰਕਾਸ਼ਿਤ ਇੱਕ ਖੋਜ ਦੇ ਅਨੁਸਾਰ, ਪਹਿਲੀ ਜਾਂਚ ਵਿੱਚ ਟਾਈਪ 1 ਡਾਇਬਿਟੀਜ਼ ਵਾਲੀਆਂ ਔਰਤਾਂ ਵਿੱਚ ਡਾਇਬਟਿਕ ਰੈਟੀਨੋਪੈਥੀ ਦਾ ਪ੍ਰਸਾਰ 57%–62% ਅਤੇ ਟਾਈਪ 2 ਡਾਇਬਿਟੀਜ਼ ਵਾਲੀਆਂ ਔਰਤਾਂ ਵਿੱਚ 17%–28% ਸੀ4

  ਟਾਈਪ 2 ਡਾਇਬਿਟੀਜ਼ ਵਿੱਚ ਸ਼ੁਰੂਆਤੀ ਗਰਭ ਅਵਸਥਾ ਦੌਰਾਨ DR ਦਾ ਪ੍ਰਸਾਰ 14% ਪਾਇਆ ਗਿਆ ਹੈ ਜਦੋਂ ਕਿ ਟਾਈਪ 1 ਡਾਇਬਿਟੀਜ਼ ਵਿੱਚ ਇਹ 34% ਅਤੇ 72% ਦੇ ਵਿਚਕਾਰ ਹੁੰਦਾ ਹੈ। ਜੇਕਰ ਤੁਸੀਂ ਡਾਇਬਿਟੀਜ਼ ਨਾਲ ਪੀੜਤ ਔਰਤ ਹੋ, ਤਾਂ ਆਪਣੇ ਡਾਕਟਰ ਨੂੰ ਆਪਣੀ ਗਰਭ ਅਵਸਥਾ ਦੇ ਵੱਖ-ਵੱਖ ਪੜਾਵਾਂ 'ਤੇ DR ਦੀ ਜਾਂਚ ਕਰਨ ਲਈ ਕਹੋ4

  ਅੱਜ, ਡਾਇਬਿਟੀਜ਼ ਵਾਲੀਆਂ ਜ਼ਿਆਦਾਤਰ ਔਰਤਾਂ, ਬਿਨਾਂ ਡਾਇਬਿਟੀਜ਼ ਵਾਲੀਆਂ ਔਰਤਾਂ ਵਾਂਗੂ ਗਰਭ ਅਵਸਥਾ ਵਿੱਚ ਅਤੇ ਬੱਚੇ ਨੂੰ ਜਨਮ ਦੇਣ ਦੌਰਾਨ ਸੁਰੱਖਿਅਤ ਰਹਿ ਸਕਦੀਆਂ ਹਨ। ਇਹ ਸੁਧਾਰ ਮੁੱਖ ਤੌਰ 'ਤੇ ਖੂਨ ਵਿੱਚ ਗਲੂਕੋਜ਼ (ਸ਼ੂਗਰ) ਦੇ ਚੰਗੇ ਪ੍ਰਬੰਧਨ ਦੇ ਕਾਰਨ ਹੁੰਦਾ ਹੈ, ਜਿਸ ਲਈ ਖੁਰਾਕ ਦੀ ਸਹੀ ਦੇਖਭਾਲ, ਰੋਜ਼ਾਨਾ ਦੇ ਖੂਨ ਵਿੱਚ ਗਲੂਕੋਜ਼ ਦੀ ਲਗਾਤਾਰ ਨਿਗਰਾਨੀ ਅਤੇ ਨਿਯਮਤ ਤੌਰ ‘ਤੇ ਇਨਸੁਲਿਨ ਸਮਾਯੋਜਨ ਦੀ ਲੋੜ ਹੁੰਦੀ ਹੈ4

  ਤੁਸੀਂ ਆਪਣੀ ਡਾਇਬਿਟਿਕ ਰੈਟੀਨੋਪੈਥੀ ਦੇ ਜੋਖਮ ਨੂੰ ਕਿਵੇਂ ਪ੍ਰਬੰਧਿਤ ਕਰ ਸਕਦੇ ਹੋ?

  ਜ਼ਿਆਦਾਤਰ ਬਿਮਾਰੀਆਂ ਦੀ ਤਰ੍ਹਾਂ, ਡਾਇਬਿਟਿਕ ਰੈਟੀਨੋਪੈਥੀ ਦੀ ਰੋਕਥਾਮ ਅਤੇ ਇਲਾਜ ਰੋਕਥਾਮ ਵਾਲੇ ਅਭਿਆਸਾਂ ਨਾਲ ਸ਼ੁਰੂ ਹੁੰਦਾ ਹੈ। ਤੁਹਾਡੇ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਜਾਂ OB/GYN ਨੂੰ ਤੁਹਾਡੀ ਗਰਭਕਾਲੀ ਡਾਇਬਿਟੀਜ਼ ਦੀ ਜਾਂਚ ਕਰਨੀ ਚਾਹੀਦੀ ਹੈ7। ਜੇਕਰ ਤੁਹਾਡੇ ਨਤੀਜੇ ਪਾਜ਼ੀਟਿਵ ਆਉਂਦੇ ਹਨ, ਤਾਂ ਤੁਹਾਨੂੰ ਅੱਖਾਂ ਦੀ ਵਿਸਤ੍ਰਿਤ ਜਾਂਚ ਲਈ ਆਪਣੇ ਅੱਖਾਂ ਦੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ।

  ਡਾਇਬਿਟਿਕ ਰੈਟੀਨੋਪੈਥੀ ਆਮ ਤੌਰ 'ਤੇ ਸ਼ੁਰੂਆਤੀ ਪੜਾਵਾਂ ਵਿੱਚ ਸੰਕੇਤ ਜਾਂ ਲੱਛਣ ਨਹੀਂ ਦਿਖਾਉਂਦੀ, ਪਰ ਇਸ ਨੂੰ ਜਲਦੀ ਫੜਨਾ ਸਭ ਤੋਂ ਵਧੀਆ — ਅਤੇ ਇੱਕੋ ਇੱਕ ਤਰੀਕਾ ਹੈ — ਇਸ ਨੂੰ ਅੱਗੇ ਵੱਧਣ ਤੋਂ ਰੋਕਣ ਦਾ5

  ਕਿਉਂਕਿ ਇਸ ਖਤਰਾ ਆਮ ਤੌਰ ‘ਤੇ ਪ੍ਰਚਲਿਤ ਨਹੀਂ ਹੈ, ਇਸਲਈ ਡਾਇਬਿਟਿਕ ਰੈਟੀਨੋਪੈਥੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ, Network18 ਨੇ Novartis ਦੇ ਸਹਿਯੋਗ ਨਾਲ, 'Netra Suraksha' - ਡਾਇਬਿਟੀਜ਼ ਵਿਰੁੱਧ ਭਾਰਤ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ, ਇਹ ਤੁਹਾਡੀ ਨਜ਼ਰ ਲਈ ਖ਼ਤਰਾ ਹੈ, ਪਰ ਡਾਇਬਿਟਿਕ ਰੈਟੀਨੋਪੈਥੀ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੇ ਕਈ ਤਰੀਕੇ ਹਨ। ਇਹ ਪਹਿਲ ਦੇਸ਼ ਭਰ ਵਿੱਚ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਕੈਂਪਾਂ ਦੀ ਲੜੀ ਦਾ ਆਯੋਜਨ ਕਰੇਗੀ।

  ਡਾਇਬਿਟਿਕ ਰੈਟੀਨੋਪੈਥੀ ਬਾਰੇ ਹੋਰ ਜਾਣਨ ਲਈ ਅਤੇ ਇਹ ਤੁਹਾਨੂੰ ਅਤੇ ਤੁਹਾਡੇ ਅਜ਼ੀਜ਼ਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, (https://www.news18.com/netrasuraksha/) 'ਤੇ ਜਾਓ। ਅੱਖਾਂ ਦੀ ਸੁਰੱਖਿਆ ਦੀਆਂ ਪਹਿਲਕਦਮੀਆਂ ਬਾਰੇ ਹੋਰ ਅੱਪਡੇਟ ਪ੍ਰਾਪਤ ਕਰਨ ਲਈ, News18.com ਨੂੰ ਫਾਲੋ ਕਰੋ ਅਤੇ ਡਾਇਬਿਟਿਕ ਰੈਟੀਨੋਪੈਥੀ ਵਿਰੁੱਧ ਭਾਰਤ ਦੀ ਲੜਾਈ ਵਿੱਚ ਖੁਦ ਨੂੰ ਸ਼ਾਮਲ ਕਰਨ ਲਈ ਤਿਆਰ ਹੋ ਜਾਓ।

  Reference:


  1. Pradeepa R, Mohan V. Epidemiology of type 2 diabetes in India. Indian J Ophthalmol. 2021 Nov;69(11):2932-2938.

  2. Gestational Diabetes. Available [online] at URL: https://www.mayoclinic.org/diseases-conditions/gestational-diabetes/symptoms-causes/syc-20355339. Accessed on August 3rd 2022.

  3. Gestational diabetes and Pregnancy. Available [online] at URL: https://www.cdc.gov/pregnancy/diabetes-gestational.html. Accessed on August 3rd 2022.

  4. Chandrasekaran PR, Madanagopalan VG, Narayanan R. Diabetic retinopathy in pregnancy - A review. Indian J Ophthalmol 2021;69:3015-25 

  5. Diabetic Retinopathy. Available [online] at URL: https://www.nei.nih.gov/learn-about-eye-health/eye-conditions-and-diseases/diabetic-retinopathy. Accessed on August 3rd 2022.

  6. Patient education: Care during pregnancy for patients with type 1 or 2 diabetes (Beyond the Basics). Available [online] at URL: https://www.uptodate.com/contents/care-during-pregnancy-for-patients-with-type-1-or-2-diabetes-beyond-the-basics. Accessed on August 3rd 2022.

  7. Mallika P, Tan A, S A, T A, Alwi SS, Intan G. Diabetic retinopathy and the effect of pregnancy. Malays Fam Physician. 2010 Apr 30;5(1):2-5.

  Published by:Anuradha Shukla
  First published:

  Tags: #NetraSuraksha, Eyesight, Pregnancy