NetraSuraksha : ਤੁਹਾਡੀ ਨਜ਼ਰ ਅਤੇ ਡਾਇਬਿਟੀਜ਼ ਬਾਰੇ 6 ਅਫਵਾਹਾਂ

 “ਡਾਇਬਿਟੀਜ਼” ਸ਼ਬਦ ਦੀ ਗੱਲ ਕਰੀਏ ਤਾਂ ਸਾਡਾ ਧਿਆਨ ਆਮ ਤੌਰ 'ਤੇ ਖਾਣ-ਪੀਣ ਦੀਆਂ ਪਾਬੰਦੀਆਂ, ਕਾਰਬੋਹਾਈਡ੍ਰੇਟ ਦਾ ਧਿਆਨ ਰੱਖਣਾ, ਡਾਇਬਿਟੀਜ਼ ਸਪੈਸ਼ਲਿਸਟ ਕੋਲ ਜਾਣਾ, ਬਲੱਡ ਸ਼ੂਗਰ ਚੈੱਕ ਕਰਨ ਵਾਲੇ ਨਵੇਂ ਡਿਵਾਈਸਾਂ ਵਰਗੀਆ ਚੀਜ਼ਾਂ ਵੱਲ ਜਾਂਦਾ ਹੈ। ਜਿਸ ਚੀਜ਼ ਦਾ ਬਹੁਤ ਘੱਟ ਜ਼ਿਕਰ ਕੀਤਾ ਜਾਂਦਾ ਹੈ ਉਹ ਇਹ ਹੈ ਕਿ ਡਾਇਬਿਟੀਜ਼ ਨਜ਼ਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਅਸਲ ਵਿੱਚ, ਡਾਇਬਿਟੀਜ਼ ਤੁਹਾਡੀ ਨਜ਼ਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਇਸ ਬਾਰੇ ਬਹੁਤ ਸਾਰੀਆਂ ਅਫਵਾਹਾਂ ਹਨ।

NetraSuraksha : ਤੁਹਾਡੀ ਨਜ਼ਰ ਅਤੇ ਡਾਇਬਿਟੀਜ਼ ਬਾਰੇ 6 ਅਫਵਾਹਾਂ

 • Share this:
  ਇੱਥੇ ਕਲਿੱਕ ਕਰਕੇ NetraSuraksha ਸੈਲਫ ਚੈੱਕ ਕਰੋ।

   “ਡਾਇਬਿਟੀਜ਼” ਸ਼ਬਦ ਦੀ ਗੱਲ ਕਰੀਏ ਤਾਂ ਸਾਡਾ ਧਿਆਨ ਆਮ ਤੌਰ 'ਤੇ ਖਾਣ-ਪੀਣ ਦੀਆਂ ਪਾਬੰਦੀਆਂ, ਕਾਰਬੋਹਾਈਡ੍ਰੇਟ ਦਾ ਧਿਆਨ ਰੱਖਣਾ, ਡਾਇਬਿਟੀਜ਼ ਸਪੈਸ਼ਲਿਸਟ ਕੋਲ ਜਾਣਾ, ਬਲੱਡ ਸ਼ੂਗਰ ਚੈੱਕ ਕਰਨ ਵਾਲੇ ਨਵੇਂ ਡਿਵਾਈਸਾਂ ਵਰਗੀਆ ਚੀਜ਼ਾਂ ਵੱਲ ਜਾਂਦਾ ਹੈ। ਜਿਸ ਚੀਜ਼ ਦਾ ਬਹੁਤ ਘੱਟ ਜ਼ਿਕਰ ਕੀਤਾ ਜਾਂਦਾ ਹੈ ਉਹ ਇਹ ਹੈ ਕਿ ਡਾਇਬਿਟੀਜ਼ ਨਜ਼ਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਅਸਲ ਵਿੱਚ, ਡਾਇਬਿਟੀਜ਼ ਤੁਹਾਡੀ ਨਜ਼ਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਇਸ ਬਾਰੇ ਬਹੁਤ ਸਾਰੀਆਂ ਅਫਵਾਹਾਂ ਹਨ।  ਇਹਨਾਂ ਅਫਵਾਹਾਂ ਦਾ ਮੁਕਾਬਲਾ ਕਰਨ ਅਤੇ ਡਾਇਬਿਟੀਜ਼ ਵਾਲੇ ਲੋਕਾਂ ਨੂੰ ਉਹਨਾਂ ਦੀ ਨਜ਼ਰ ਅਤੇ ਸਿਹਤ ਦੀ ਬਿਹਤਰ ਦੇਖਭਾਲ ਕਰਨ ਦੇ ਯੋਗ ਬਣਾਉਣ ਲਈ, Network18 ਨੇ Novartis ਦੇ ਸਹਿਯੋਗ ਨਾਲ 'Netra Suraksha' - ਡਾਇਬਿਟੀਜ਼ ਵਿਰੁੱਧ ਭਾਰਤ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਪਹਿਲਕਦਮੀ ਦੇ ਹਿੱਸੇ ਵਜੋਂ, Network18 ਮੈਡੀਕਲ ਖੇਤਰ ਦੇ ਮਾਹਰਾਂ ਨਾਲ ਆਮ ਚਰਚਾਵਾਂ ਦਾ ਪ੍ਰਸਾਰਣ ਕਰੇਗਾ, ਨਾਲ ਹੀ ਵਿਸਤ੍ਰਿਤ ਵੀਡੀਓ ਅਤੇ ਲੇਖ ਵੀ ਪ੍ਰਕਾਸ਼ਿਤ ਕਰੇਗਾ, ਜੋ ਡਾਇਬਿਟੀਜ਼, ਇਸਦੇ ਨਜ਼ਰ 'ਤੇ ਪ੍ਰਭਾਵ ਅਤੇ ਇੱਕ ਭਿਆਨਕ ਸਮੱਸਿਆ ਡਾਇਬਿਟੀਜ਼ ਰੈਟੀਨੋਪੈਥੀ, ਜੋ ਕਿ ਡਾਇਬਿਟੀਜ਼ ਵਾਲੇ ਲਗਭਗ ਅੱਧੇ ਲੋਕਾਂ ਨੂੰ ਹੁੰਦੀ ਹੈ, ਬਾਰੇ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨਗੇ1  ਤਾਂ ਆਓ ਸਿੱਧਾ ਆਪਣੇ ਤੱਥਾਂ ਦੀ ਗੱਲ ਕਰਦੇ ਹਾਂ।  ਅਫਵਾਹ 1: ਜੇਕਰ ਮੈਂ ਦੇਖ ਸਕਦਾ ਹਾਂ, ਤਾਂ ਮੇਰੀਆਂ ਅੱਖਾਂ ਸਿਹਤਮੰਦ ਹਨ

   

  ਸਾਫ ਨਜ਼ਰ ਮਹੱਤਵਪੂਰਨ ਹੈ, ਪਰ ਇਹ ਇਸ ਗੱਲ ਦੀ ਗਰੰਟੀ ਨਹੀਂ ਕਿ ਤੁਹਾਡੀਆਂ ਅੱਖਾਂ ਵੀ ਸਿਹਤਮੰਦ ਹਨ। ਸ਼ੁਰੂਆਤੀ ਪੜਾਵਾਂ ਵਿੱਚ ਇਸਦੇ ਲੱਛਣ ਘੱਟ ਜਾਂ ਬਿਲਕੁਲ ਵੀ ਨਹੀਂ ਹੁੰਦੇ ਹਨ।

  ਅਕਸਰ ਗਲੋਕੋਮਾ ਨੂੰ ਨਜ਼ਰ ਦਾ ਸ਼ਾਂਤ ਚੋਰ ਕਿਹਾ ਜਾਂਦਾ ਹੈ ਕਿਉਂਕਿ ਤੁਹਾਨੂੰ ਸਾਵਧਾਨ ਕਰਨ ਲਈ ਇਹ ਕੋਈ ਸੰਕੇਤ ਨਹੀਂ ਦਿੰਦਾ। ਗਲੋਕੋਮਾ ਤੁਹਾਡੀ ਅੱਖ ਦੇ ਪਿਛਲੇ ਹਿੱਸੇ ਦੀ ਇੱਕ ਨਸ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸਨੂੰ ਆਪਟਿਕ ਨਰਵ ਕਿਹਾ ਜਾਂਦਾ ਹੈ, ਜੋ ਕਿ ਦਿਮਾਗ ਨਾਲ ਜੁੜੀ ਹੁੰਦੀ ਹੈ। ਗਲੋਕੋਮਾ ਦਾ ਕੋਈ ਇਲਾਜ ਨਹੀਂ, ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦਾ ਜਲਦੀ ਪਤਾ ਲਗਾਓ ਅਤੇ ਇਲਾਜ ਸ਼ੁਰੂ ਕਰੋ। ਇਲਾਜ ਤੋਂ ਬਿਨਾਂ, ਗਲੋਕੋਮਾ ਅੰਨ੍ਹੇਪਣ ਦਾ ਕਾਰਨ ਵੀ ਬਣ ਸਕਦਾ ਹੈ।

  ਤੁਹਾਡੀ ਅੱਖ ਦੇ ਲੈਂਸ ਅੰਦਰ ਇੱਕ ਧੁੰਦਲਾ ਭਾਗ ਮੋਤੀਆਬਿੰਦ ਹੁੰਦਾ ਹੈ। ਮੋਤੀਆਬਿੰਦ ਨੂੰ ਵੱਧਣ ਵਿੱਚ ਕਈ ਸਾਲ ਲੱਗ ਜਾਂਦੇ ਹਨ ਅਤੇ ਹੋ ਸਕਦਾ ਹੈ ਕਿ ਜਦੋਂ ਤੱਕ ਉਹ ਗੰਭੀਰ ਨਾ ਹੋਵੇ, ਨਜ਼ਰ 'ਤੇ ਅਸਰ ਨਾ ਪਵੇ। ਜਦੋਂ ਬਿਮਾਰੀ ਵੱਧ ਜਾਂਦੀ ਹੈ, ਤਾਂ ਇਸਦੀ ਸਰਜਰੀ ਕਰਵਾਉਣੀ ਪੈਂਦੀ ਹੈ3  ਹੁਣ ਤੱਕ ਡਾਇਬਿਟਿਕ ਰੈਟੀਨੋਪੈਥੀ, ਡਾਇਬਿਟੀਜ਼ ਨਾਲ ਸੰਬੰਧਿਤ ਇੱਕ ਆਮ ਵਿਕਾਰ ਹੈ। ਡਾਇਬਿਟਿਕ ਰੈਟੀਨੋਪੈਥੀ ਨਾਲ, ਅੱਖਾਂ ਨੂੰ ਖੂਨ ਪਹੁੰਚਾਉਣ ਵਾਲੀਆਂ ਨਾੜੀਆਂ (ਵਿਸ਼ੇਸ਼ ਤੌਰ ‘ਤੇ ਰੈਟਿਨਾਂ ਨੂੰ) ਬੰਦ , ਲੀਕ ਜਾਂ ਫੱਟ ਜਾਂਦੀਆਂ ਹਨ4। ਡਾਇਬਿਟਿਕ ਰੈਟੀਨੋਪੈਥੀ ਸ਼ੁਰੂਆਤੀ ਪੜਾਵਾਂ ਵਿੱਚ ਲੱਛਣ-ਰਹਿਤ ਹੁੰਦੀ ਹੈ, ਪਰ ਜਿਵੇਂ-ਜਿਵੇਂ ਸਥਿਤੀ ਵੱਧਦੀ ਜਾਂਦੀ ਹੈ, ਇਸ ਨਾਲ ਪੜ੍ਹਨ ਵਿੱਚ ਮੁਸ਼ਕਲ ਆਉਂਦੀ ਹੈ ਜੋ ਕਿ ਐਨਕ ਬਦਲਣ ਨਾਲ ਵੀ ਠੀਕ ਨਹੀ ਹੁੰਦੀ। ਜੇ ਸਮੇਂ ਸਿਰ ਇਸਦਾ ਪਤਾ ਨਾ ਲਗਾਇਆ ਜਾਵੇ, ਤਾਂ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਵੀ ਜਾ ਸਕਦੀ ਹੈ4

  ਅਫਵਾਹ 2: ਡਾਇਬਿਟੀਜ਼ ਵਾਲੇ ਲੋਕਾਂ ਨੂੰ ਅੱਖਾਂ ਦੀਆਂ ਸਮੱਸਿਆਵਾਂ ਦਾ ਜ਼ਿਆਦਾ ਖਤਰਾ ਨਹੀਂ ਹੁੰਦਾ

  ਅੰਕੜੇ ਝੂਠ ਨਹੀ ਬੋਲਦੇ। ਵਿਸ਼ਵ ਪੱਧਰ ‘ਤੇ, ਡਾਇਬਿਟਿਕ ਰੈਟੀਨੋਪੈਥੀ ਕੰਮਕਾਜੀ ਉਮਰ ਦੀ ਆਬਾਦੀ ਵਿੱਚ ਅੰਨ੍ਹੇਪਣ ਦਾ ਪ੍ਰਮੁੱਖ ਕਾਰਨ ਹੈ5। ਭਾਰਤ ਵਿੱਚ ਡਾਇਬਿਟੀਜ਼ ਮੇਲਿਟਸ ਵਾਲੇ ਲਗਭਗ 57 ਮਿਲੀਅਨ ਲੋਕਾਂ ਨੂੰ ਸਾਲ 2025 ਤੱਕ ਰੈਟੀਨੋਪੈਥੀ ਹੋਵੇਗੀ5

  ਸਕਾਰਾਤਮਕ ਸੋਚਣਾ ਹਮੇਸ਼ਾ ਚੰਗਾ ਹੁੰਦਾ ਹੈ, ਪਰ ਇੱਛਾ ਦੇ ਉਲਟ ਵੀ ਇਸਦਾ ਅਸਰ ਹੋ ਸਕਦਾ ਹੈ। ਡਾਇਬਿਟਿਕ ਰੈਟੀਨੋਪੈਥੀ  ਡਾਇਬਿਟੀਜ਼ ਦੀ ਗੰਭੀਰ ਅਤੇ ਆਮ ਸਮੱਸਿਆ ਹੈ, ਅਤੇ ਜਿੰਨਾ ਚਿਰ ਤੁਹਾਨੂੰ ਡਾਇਬਿਟੀਜ਼ ਹੈ, ਤੁਹਾਨੂੰ ਖਤਰਾ ਜ਼ਿਆਦਾ ਹੋਵੇਗਾ।  ਅਫਵਾਹ 3:  ਡਾਇਬਿਟਿਕ ਰੈਟੀਨੋਪੈਥੀ ਸਿਰਫ ਟਾਈਪ 1 ਡਾਇਬਿਟੀਜ਼ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ

   

  ਕਿਸੇ ਵੀ ਡਾਇਬਿਟੀਜ਼ ਵਾਲੇ ਨੂੰ, ਡਾਇਬਿਟੀਜ਼ ਕਰਕੇ ਅੱਖਾਂ ਨਾਲ ਸੰਬੰਧਿਤ ਬਿਮਾਰੀ ਹੋ ਸਕਦੀ ਹੈ, ਇਹ ਟਾਈਪ 1 ਅਤੇ ਟਾਈਪ 2 ਡਾਇਬਿਟੀਜ਼ ਵਿੱਚ ਭੇਦਭਾਵ ਨਹੀਂ ਕਰਦੀ। ਇਹ ਗਰਭਕਾਲੀ ਡਾਇਬਿਟੀਜ਼ ਵਾਲੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਜੋ ਗਰਭ ਅਵਸਥਾ ਦੌਰਾਨ ਹੁੰਦੀ ਹੈ। ਬਿਮਾਰੀ ਦੇ ਪਹਿਲੇ ਦੋ ਦਹਾਕਿਆਂ ਦੌਰਾਨ, ਟਾਈਪ 1 ਡਾਇਬਿਟੀਜ਼ ਵਾਲੇ ਲਗਭਗ ਸਾਰੇ ਮਰੀਜ਼ ਅਤੇ ਟਾਈਪ 2 ਡਾਇਬਿਟੀਜ਼ ਵਾਲੇ >60% ਮਰੀਜ਼ ਰੈਟੀਨੋਪੈਥੀ ਦੇ ਸ਼ਿਕਾਰ ਹੁੰਦੇ ਹਨ6

  ਅੱਖਾਂ ਦੀ ਨਿਯਮਿਤ ਜਾਂਚ ਕਰਵਾਉਣਾ, ਤੁਹਾਡੇ ਡਾਕਟਰ ਨੂੰ ਡਾਇਬਿਟੀਜ਼ ਤੋਂ ਨਜ਼ਰ ਦੀਆਂ ਸਮੱਸਿਆਵਾਂ ਦਾ ਛੇਤੀ ਪਤਾ ਲਗਾਉਣ ਅਤੇ ਇਲਾਜ ਕਰਨ ਵਿੱਚ ਮਦਦ ਕਰ ਸਕਦਾ ਹੈ।  ਅਫਵਾਹ 4: ਮੈਨੂੰ ਹੁਣੇ ਡਾਇਬਿਟੀਜ਼ ਦਾ ਪਤਾ ਲੱਗਾ ਹੈ, ਇਸ ਲਈ ਮੈਨੂੰ ਹਾਲੇ ਅੱਖਾਂ ਦੀ ਜਾਂਚ ਦੀ ਲੋੜ ਨਹੀਂ  ਇਹ ਸੱਚ ਹੈ ਕਿ ਜੇਕਰ ਤੁਹਾਨੂੰ ਡਾਇਬਿਟੀਜ਼ ਹੈ, ਤਾਂ ਡਾਇਬਿਟਿਕ ਰੈਟੀਨੋਪੈਥੀ ਦਾ ਖ਼ਤਰਾ ਸਮੇਂ ਦੇ ਨਾਲ ਵੱਧਦਾ ਜਾਂਦਾ ਹੈ, ਇਹ ਇੱਕ ਅੰਕੜਾ ਹੈ। ਵਿਅਕਤੀਗਤ ਤੌਰ ‘ਤੇ ਇਹ ਖਤਰੇ ਵੱਖਰੇ ਤਰੀਕੇ ਨਾਲ ਕੰਮ ਕਰਦੇ ਹਨ। ਹਰ ਕਿਸੇ ਦਾ ਸਰੀਰ ਵੱਖਰਾ ਹੁੰਦਾ ਹੈ, ਅਤੇ ਜੇਕਰ ਸਮੁੱਚੀ ਆਬਾਦੀ ਵਿੱਚ ਕਿਸੇ ਚੀਜ਼ ਦੇ ਵਿਕਸਤ ਹੋਣ ਨਾਲ ਜ਼ਿਆਦਾ ਖਤਰਾ ਨਹੀਂ ਹੈ, ਤਾਂ ਇਸਦਾ ਮਤਲਬ ਇਹ ਨਹੀਂ ਕਿ ਨਿੱਜੀ ਤੌਰ 'ਤੇ ਤੁਹਾਨੂੰ ਵੀ ਕੋਈ ਖਤਰਾ ਨਹੀਂ ਹੈ।  ਹਾਂ, ਡਾਇਬਿਟੀਜ਼ ਦੇ ਪਹਿਲੇ 3-5 ਸਾਲਾਂ ਵਿੱਚ ਜਾਂ ਜਵਾਨੀ ਤੋਂ ਪਹਿਲਾਂ ਟਾਈਪ 1 ਡਾਇਬਿਟੀਜ਼ ਦੇ ਮਰੀਜ਼ਾਂ ਵਿੱਚ ਅੰਨ੍ਹੇਪਣ ਦਾ ਕਾਰਨ ਬਣਨ ਵਾਲੀ ਡਾਇਬਿਟਿਕ ਰੈਟੀਨੋਪੈਥੀ ਬਹੁਤ ਘੱਟ ਹੁੰਦੀ ਹੈ। ਅਗਲੇ ਦੋ ਦਹਾਕਿਆਂ ਦੌਰਾਨ, ਟਾਈਪ 1 ਡਾਇਬਿਟੀਜ਼ ਵਾਲੇ ਲਗਭਗ ਸਾਰੇ ਮਰੀਜ਼ਾਂ ਨੂੰ ਰੈਟੀਨੋਪੈਥੀ ਹੁੰਦੀ ਹੈ।  ਪਰ, ਟਾਈਪ 2 ਡਾਇਬਿਟੀਜ਼ ਵਾਲੇ 21% ਮਰੀਜ਼ਾਂ ਨੂੰ ਡਾਇਬਿਟੀਜ਼ ਦੀ ਪਹਿਲੀ ਜਾਂਚ ਦੇ ਸਮੇਂ ਰੈਟੀਨੋਪੈਥੀ ਹੁੰਦੀ ਹੈ6!  ਅਫਵਾਹ 5: ਡਾਇਬਿਟਿਕ ਰੈਟੀਨੋਪੈਥੀ ਹਮੇਸ਼ਾ ਅੰਨ੍ਹੇਪਣ ਦਾ ਕਾਰਨ ਬਣਦੀ ਹੈ

   

  ਨਹੀਂ। ਜੇਕਰ ਛੇਤੀ ਪਤਾ ਲੱਗ ਜਾਵੇ ਤਾਂ ਨਹੀਂ। ਜਿੰਨੀ ਜਲਦੀ ਤੁਹਾਡਾ ਡਾਕਟਰ ਜਾਂਚ ਕਰੇਗਾ, ਤੁਹਾਡੇ ਬਾਰੇ ਪੂਰਵ-ਅਨੁਮਾਨ ਉੱਨਾ ਹੀ ਬਿਹਤਰ ਹੋਵੇਗਾ। ਡਾਇਬਿਟਿਕ ਰੈਟੀਨੋਪੈਥੀ ਇੱਕ ਫੈਲਣ ਵਾਲੀ ਬਿਮਾਰੀ ਹੈ, ਜਿਸਦਾ ਮਤਲਬ ਹੈ ਕਿ ਜਿੰਨੀ ਜਲਦੀ ਤੁਸੀਂ ਇਸਦਾ ਪਤਾ ਲਗਾ ਲੈਂਦੇ ਹੋ, ਅਤੇ ਜਿੰਨਾ ਬਿਹਤਰ ਤੁਸੀਂ ਇਸਦਾ ਪ੍ਰਬੰਧਨ ਕਰਦੇ ਹੋ, ਇਸ ਨੂੰ ਰੋਕਣ ਦੇ ਤੁਹਾਡੇ ਕੋਲ ਉੱਨੇ ਹੀ ਵੱਧ ਮੌਕੇ ਹੁੰਦੇ ਹਨ।  1980 ਅਤੇ 2008 ਦੇ ਵਿਚਕਾਰ ਦੁਨੀਆ ਭਰ ਵਿੱਚ ਕੀਤੇ ਗਏ 35 ਅਧਿਐਨਾਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ, ਰੇਟਿਨਲ ਚਿੱਤਰਾਂ ਦੀ ਵਰਤੋਂ ਕਰਦੇ ਹੋਏ ਡਾਇਬਿਟੀਜ਼ ਵਾਲੇ ਲੋਕਾਂ ਵਿੱਚ ਡਾਇਬਿਟੀਜ਼ ਰੈਟੀਨੋਪੈਥੀ ਦਾ ਪ੍ਰਸਾਰ 35% ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਜਿੱਥੇ 12% ਵਿੱਚ ਅੰਨ੍ਹੇਪਣ ਦਾ ਕਾਰਨ ਬਣਨ ਵਾਲੀ ਡਾਇਬਿਟਿਕ ਰੈਟੀਨੋਪੈਥੀ ਮੌਜੂਦ ਸੀ4  ਇਸ ਲਈ, ਆਪਣੀ ਸਲਾਨਾ ਅੱਖਾਂ ਦੀ ਜਾਂਚ ਕਰਵਾਓ (ਆਪਣੇ ਡਾਕਟਰ ਕੋਲੋਂ, ਨਾ ਕਿ ਐਨਕਾਂ ਦੀ ਦੁਕਾਨ ਤੋਂ!), ਅਤੇ ਆਪਣੇ ਬਲੱਡ ਸ਼ੂਗਰ ਦਾ ਧਿਆਨ ਰੱਖੋ।  ਅਫਵਾਹ 6: ਜੇਕਰ ਮੇਰੀਆਂ ਅੱਖਾਂ ਨੂੰ ਕੋਈ ਵੱਡੀ ਸਮੱਸਿਆ ਹੋਵੇਗੀ, ਤਾਂ ਮੈਨੂੰ ਤੁਰੰਤ ਪਤਾ ਲੱਗ ਜਾਵੇਗਾ  ਅੱਖਾਂ ਨਾਲ ਸੰਬੰਧਿਤ ਕਈ ਕਿਸਮਾਂ ਦੀਆਂ ਬਿਮਾਰੀਆਂ ਵਾਲੇ ਮਰੀਜ਼, ਆਪਣੇ ਸ਼ੁਰੂਆਤੀ ਇਲਾਜ ਯੋਗ ਪੜਾਵਾਂ ਦੌਰਾਨ ਲੱਛਣਾਂ ਵੱਲ ਧਿਆਨ ਨਹੀਂ ਦਿੰਦੇ ਹਨ। ਮਿਸਾਲ ਵਜੋਂ ਡਾਇਬਿਟਿਕ ਰੈਟੀਨੋਪੈਥੀ, ਜੋ ਗੰਭੀਰ ਹੋਣ ਤੱਕ ਇਹ ਪੂਰੀ ਤਰ੍ਹਾਂ ਲੱਛਣ-ਰਹਿਤ ਹੁੰਦੀ ਹੈ7

  ਇਹ ਸਹੀ ਹੈ: ਜਦੋਂ ਤੱਕ ਦਰਦ ਨਹੀਂ ਹੁੰਦਾ, ਕੋਈ ਧਿਆਨ ਨਹੀ ਦਿੰਦਾ7। ਕੁਝ ਵੀ ਪਤਾ ਨਹੀ ਲੱਗਦਾ। ਅਸਲ ਵਿੱਚ ਡਾ. ਮਨੀਸ਼ਾ ਅਗਰਵਾਲ, ਸੰਯੁਕਤ ਸਕੱਤਰ, ਰੈਟੀਨਾ ਸੋਸਾਇਟੀ ਆਫ਼ ਇੰਡੀਆ, ਦੇ ਅਨੁਸਾਰ ਸ਼ੁਰੂਆਤੀ ਲੱਛਣਾਂ ਵਿੱਚੋਂ ਇੱਕ ਹੈ - ਪੜ੍ਹਨ ਵਿੱਚ ਲਗਾਤਾਰ ਮੁਸ਼ਕਲ ਆਉਣਾ, ਜੋ ਚਸ਼ਮੇ ਬਦਲਣ ਨਾਲ ਵੀ ਦੂਰ ਨਹੀਂ ਹੁੰਦੀ ਹੈ। ਇਹ ਇੱਕ ਸ਼ੁਰੂਆਤੀ ਸੰਕੇਤ ਹੈ ਜਿਸ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਤਾਂ ਅੱਖਾਂ ਵਿੱਚ ਕਾਲੇ ਜਾਂ ਲਾਲ ਧੱਬੇ ਪੈ ਸਕਦੇ ਹਨ, ਜਾਂ ਅੱਖ ਵਿੱਚ ਖੂਨ ਵੱਗਣ ਕਰਕੇ, ਅਚਾਨਕ ਤੋਂ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ।

  ਖੁਸ਼ਕਿਸਮਤੀ ਨਾਲ ਅੱਖਾਂ ਦੀ ਅਜਿਹੀ ਜਾਂਚ ਹੋ ਜਾਂਦੀ ਹੈ ਜਿਸ ਨਾਲ ਲੱਛਣ ਪ੍ਰਗਟ ਹੋਣ ਤੋਂ ਪਹਿਲਾਂ ਇਸ ਸਮੱਸਿਆ ਦਾ ਪਤਾ ਲੱਗ ਜਾਂਦਾ ਹੈ। ਇੱਕ ਦਰਦ-ਰਹਿਤ ਅੱਖਾਂ ਦੀ ਜਾਂਚ, ਜਿਸ ਵਿੱਚ ਤੁਹਾਡਾ ਅੱਖਾਂ ਦਾ ਡਾਕਟਰ ਪੁਤਲੀਆਂ ਨੂੰ ਚੌੜਾ ਕਰਨ ਲਈ ਆਈ ਡ੍ਰਾਪ ਦੀ ਵਰਤੋਂ ਕਰਦਾ ਹੈ ਤਾਂਕਿ ਉਹ ਅੱਖਾਂ ਦੇ ਪਿਛਲੇ ਪਾਸੇ ਦੇਖ ਸਕੇ7 (ਜਿੱਥੇ ਰੈਟੀਨਾ ਹੈ)।

  ਇਹ ਆਮ ਚੀਜ਼ ਤੁਹਾਡੀ ਨਜ਼ਰ ਨੂੰ ਬਚਾ ਸਕਦੀ ਹੈ। ਅਤੇ ਥੋੜੀ ਜਿਹੀ ਜਾਗਰੂਕਤਾ ਅੰਨ੍ਹੇਪਣ ਨੂੰ ਰੋਕਣ ਲਈ ਅਹਿਮ ਭੂਮਿਕਾ ਨਿਭਾਉਂਦੀ ਹੈ।

  ਕਿਸੇ ਵੀ ਬਿਮਾਰੀ ਨਾਲ ਲੜਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਸ ਬਾਰੇ ਆਪਣੇ ਗਿਆਨ ਵਿੱਚ ਵਾਧਾ ਕਰਨਾ। ਆਪਣੀ ਸਿਹਤ ਅਤੇ ਆਪਣੀ ਨਜ਼ਰ ਦਾ ਧਿਆਨ ਰੱਖੋ। ਖਾਸ ਤੌਰ 'ਤੇ ਜੇਕਰ ਤੁਹਾਨੂੰ ਜਾਂ ਤੁਹਾਡੇ ਕਰੀਬੀਆਂ ਨੂੰ ਡਾਇਬਿਟੀਜ਼ ਹੈ, ਡਾਇਬਿਟਿਕ ਰੈਟੀਨੋਪੈਥੀ ਬਾਰੇ ਜਾਣਕਾਰੀ ਲਈ ਅਤੇ Netra Suraksha ਦੀ ਪਹਿਲਕਦਮੀ ਬਾਰੇ ਹੋਰ ਅੱਪਡੇਟ ਪ੍ਰਾਪਤ ਕਰਨ ਲਈ, News18.com ਨੂੰ ਫਾਲੋ ਕਰੋ। ਇਸ ਤੋਂ ਇਲਾਵਾ ਆਨਲਾਈਨ ਡਾਇਬਿਟਿਕ ਰੈਟੀਨੋਪੈਥੀ ਸੈਲਫ-ਚੈੱਕ-ਅੱਪ ਕਰੋ ਇਹ ਦੇਖਣ ਲਈ ਕਿ ਕੀ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨ ਦੀ ਲੋੜ ਹੈ ਜਾਂ ਨਹੀਂ।

  ਆਪਣੇ ਖਤਰੇ ਨੂੰ ਘੱਟ ਤੋਂ ਘੱਟ ਕਰਨ ਲਈ ਸਭ ਤੋਂ ਵਧੀਆ ਚੀਜ਼ ਜੋ ਤੁਸੀਂ ਕਰ ਸਕਦੇ ਹੋ ਉਹ ਹੈ ਡਾਕਟਰ ਰਾਹੀਂ ਡਾਇਬਿਟੀਜ਼ ਮੈਨੇਜਮੈਂਟ ਲਈ ਦੱਸੀ ਯੋਜਨਾ ਦੀ ਧਿਆਨ ਨਾਲ ਪਾਲਣਾ ਕਰਨਾ। ਸਭ ਤੋਂ ਆਸਾਨ ਸੁਝਾਅ ਇਹ ਹੈ ਕਿ ਤੁਸੀਂ ਸਾਲ ਵਿੱਚ ਇੱਕ ਵਾਰ ਡਾਇਬਿਟਿਕ ਰੈਟੀਨੋਪੈਥੀ ਲਈ ਆਪਣੀਆਂ ਅੱਖਾਂ ਦੀ ਜਾਂਚ ਕਰਵਾਓ - ਇੱਕ ਸਧਾਰਨ, ਆਸਾਨ, ਦਰਦ-ਰਹਿਤ ਟੈਸਟ, ਜੋ ਤੁਹਾਡੇ ਜੀਵਨ ਦੀ ਗੁਣਵੱਤਾ ਅਤੇ ਤੁਹਾਡੇ ਪਰਿਵਾਰ 'ਤੇ ਬਹੁਤ ਜ਼ਿਆਦਾ ਪੌਜ਼ੀਟਿਵ ਪ੍ਰਭਾਵ ਪਾ ਸਕਦਾ ਹੈ। ਸੰਕੋਚ ਨਾ ਕਰੋ, ਅਤੇ ਆਪਣੇ ਆਪ ਨੂੰ ਹਮੇਸ਼ਾ ਲਈ ਸੁਰੱਖਿਅਤ ਨਾ ਮੰਨੋ।

  References:

  1. https://www.medicalnewstoday.com/articles/diabetes-in-india[U1]  10 Dec, 2021.

  2. https://www.nei.nih.gov/about/news-and-events/news/glaucoma-silent-thief-begins-tell-its-secrets 17 Dec, 2021

  3. https://www.nei.nih.gov/learn-about-eye-health/eye-conditions-and-diseases/cataracts 17 Dec, 2021

  4. https://www.nei.nih.gov/learn-about-eye-health/eye-conditions-and-diseases/diabetic-retinopathy 10 Dec, 2021

  5. Balasubramaniyan N, Ganesh KS, Ramesh BK, Subitha L. Awareness and practices on eye effects among people with diabetes in rural Tamil Nadu, India. Afri Health Sci. 2016;16(1): 210-217.

  6. https://care.diabetesjournals.org/content/27/suppl_1/s84 17, Dec 2021

  7. https://youtu.be/nmMBudzi4zc 29 Dec, 2021

  Published by:Ashish Sharma
  First published: