Home /News /lifestyle /

NetraSuraksha: ਸਾਵਧਾਨ! ਡਾਇਬਿਟੀਜ਼ ਤੋਂ ਪ੍ਰਭਾਵਿਤ ਮਰੀਜ਼ਾਂ ਵਿੱਚ ਇਨ੍ਹਾਂ ਲੱਛਣਾਂ ਦਾ ਧਿਆਨ ਰੱਖਣਾ ਚਾਹੀਦੈ

NetraSuraksha: ਸਾਵਧਾਨ! ਡਾਇਬਿਟੀਜ਼ ਤੋਂ ਪ੍ਰਭਾਵਿਤ ਮਰੀਜ਼ਾਂ ਵਿੱਚ ਇਨ੍ਹਾਂ ਲੱਛਣਾਂ ਦਾ ਧਿਆਨ ਰੱਖਣਾ ਚਾਹੀਦੈ

ਡਾਇਬਿਟੀਜ਼ ਦੀਆਂ ਸਭ ਤੋਂ ਡਰਾਉਣੀਆਂ ਅਤੇ ਘੱਟ ਜਾਣੀਆਂ ਜਾਂਦੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ - ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣਾ। ਡਾਇਬਿਟੀਜ਼ ਨਾਲ ਸੰਬੰਧਿਤ ਅੱਖਾਂ ਦੀਆਂ ਸਮੱਸਿਆਵਾਂ ਮੁੱਖ ਤੌਰ 'ਤੇ ਡਾਇਬਿਟਿਕ ਰੈਟੀਨੋਪੈਥੀ, ਡਾਇਬਿਟਿਕ ਮੈਕਿਉਲਰ ਐਡੀਮਾ, ਮੋਤੀਆਬਿੰਦ ਅਤੇ ਗਲੋਕੋਮਾ ਦੇ ਨਾਲ-ਨਾਲ ਧੁੰਧਲੀ ਨਜ਼ਰ ਅਤੇ ਧਿਆਨ ਕੇਂਦਰਿਤ ਕਰਨ ਦੀ ਅਯੋਗਤਾ ਵਿੱਚ ਅਸਮਰੱਥਾ ਨਾਲ ਪੈਦਾ ਹੁੰਦੀਆਂ ਹਨ।

ਡਾਇਬਿਟੀਜ਼ ਦੀਆਂ ਸਭ ਤੋਂ ਡਰਾਉਣੀਆਂ ਅਤੇ ਘੱਟ ਜਾਣੀਆਂ ਜਾਂਦੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ - ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣਾ। ਡਾਇਬਿਟੀਜ਼ ਨਾਲ ਸੰਬੰਧਿਤ ਅੱਖਾਂ ਦੀਆਂ ਸਮੱਸਿਆਵਾਂ ਮੁੱਖ ਤੌਰ 'ਤੇ ਡਾਇਬਿਟਿਕ ਰੈਟੀਨੋਪੈਥੀ, ਡਾਇਬਿਟਿਕ ਮੈਕਿਉਲਰ ਐਡੀਮਾ, ਮੋਤੀਆਬਿੰਦ ਅਤੇ ਗਲੋਕੋਮਾ ਦੇ ਨਾਲ-ਨਾਲ ਧੁੰਧਲੀ ਨਜ਼ਰ ਅਤੇ ਧਿਆਨ ਕੇਂਦਰਿਤ ਕਰਨ ਦੀ ਅਯੋਗਤਾ ਵਿੱਚ ਅਸਮਰੱਥਾ ਨਾਲ ਪੈਦਾ ਹੁੰਦੀਆਂ ਹਨ।

ਡਾਇਬਿਟੀਜ਼ ਦੀਆਂ ਸਭ ਤੋਂ ਡਰਾਉਣੀਆਂ ਅਤੇ ਘੱਟ ਜਾਣੀਆਂ ਜਾਂਦੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ - ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣਾ। ਡਾਇਬਿਟੀਜ਼ ਨਾਲ ਸੰਬੰਧਿਤ ਅੱਖਾਂ ਦੀਆਂ ਸਮੱਸਿਆਵਾਂ ਮੁੱਖ ਤੌਰ 'ਤੇ ਡਾਇਬਿਟਿਕ ਰੈਟੀਨੋਪੈਥੀ, ਡਾਇਬਿਟਿਕ ਮੈਕਿਉਲਰ ਐਡੀਮਾ, ਮੋਤੀਆਬਿੰਦ ਅਤੇ ਗਲੋਕੋਮਾ ਦੇ ਨਾਲ-ਨਾਲ ਧੁੰਧਲੀ ਨਜ਼ਰ ਅਤੇ ਧਿਆਨ ਕੇਂਦਰਿਤ ਕਰਨ ਦੀ ਅਯੋਗਤਾ ਵਿੱਚ ਅਸਮਰੱਥਾ ਨਾਲ ਪੈਦਾ ਹੁੰਦੀਆਂ ਹਨ।

ਹੋਰ ਪੜ੍ਹੋ ...
 • Share this:
  ਇੱਥੇ ਕਲਿੱਕ ਕਰਕੇ NetraSuraksha ਸੈਲਫ ਚੈੱਕ ਕਰੋ।

  ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਸੰਘਰਸ਼ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਸਿਹਤਮੰਦ ਰਹਿਣ ਲਈ ਸਾਨੂੰ ਕਸਰਤ ਕਰਨੀ ਚਾਹੀਦੀ ਹੈ, ਲੋੜੀਂਦੇ ਵਿਟਾਮਿਨ ਲੈਣੇ ਚਾਹੀਦੇ ਹਨ ਅਤੇ ਮਿੱਠੇ ਸਨੈਕਸਾਂ ਤੋਂ ਪਰਹੇਜ਼ ਕਰਕੇ ਭੁੱਖ ਅਨੁਸਾਰ ਹੀ ਸੇਵਨ ਕਰਨਾ ਚਾਹੀਦਾ ਹੈ। ਪਰ ਅਸੀਂ ਅਜਿਹਾ ਨਹੀਂ ਕਰਦੇ। ਇਹ ਸਾਡੇ ਲਈ ਸਭ ਤੋਂ ਵੱਡੀ ਮੁਸ਼ਕਿਲ ਹੈ। ਇਹੀ ਮੁਸ਼ਕਿਲ ਸਾਡੇ ਰੋਜ਼ਾਨਾ ਜੀਵਨ ਵਿੱਚ ਤਣਾਅ ਪੈਦਾ ਕਰਦੀ ਹੈ ਜਿਸ ਵਿੱਚ ਸਾਡੀ ਉਮਰ, ਸਾਡੀ ਸਮਾਜਕ ਅਤੇ ਵਿੱਤੀ ਸਥਿਤੀ, ਸਾਡਾ ਕੁਆਰਾ ਜਾਂ ਵਿਆਹੇ ਹੋਣਾ ਮਾਇਨੇ ਨਹੀਂ ਰੱਖਦਾ। ਪਰ ਜਦੋਂ ਅਸੀਂ ਕਿਸੇ ਆਪਣੇ ਦੀ ਦੇਖਭਾਲ ਕਰਨ ਦੀ ਜਿੰਮੇਵਾਰੀ ਲੈਂਦੇ ਹਾਂ ਤਾਂ ਇਹ ਸਭ ਗੱਲਾਂ ਮਾਮੂਲੀ ਜਾ ਮਹੱਤਵਪੂਰਨ ਹੋ ਜਾਂਦੀਆਂ ਹਨ।

  ਜਿਵੇਂ ਕਿ ਅਸੀਂ ਸਾਰੇ ਵੱਡੇ ਹੋ ਰਹੇ ਹਾਂ, ਅਤੇ ਇਸੇ ਤਰ੍ਹਾਂ ਸਾਡੇ ਮਾਪੇ, ਦਾਦਾ-ਦਾਦੀ, ਸੱਸ-ਸਹੁਰਾ ਅਤੇ ਹੋਰ ਚਾਚੇ ਅਤੇ ਚਾਚੀਆਂ ਵੀ ਬੁੱਢੇ ਹੋ ਰਹੇ ਹੁੰਦੇ ਹਨ ਜੋ ਸਾਨੂੰ ਆਪਣੀ ਸਹਾਇਤਾ ਪ੍ਰਣਾਲੀ ਵਜੋਂ ਦੇਖਦੇ ਹਨ। ਇਹ ਸਾਡੇ ਪ੍ਰਤੀ ਇੱਕ ਜ਼ਿੰਮੇਵਾਰੀ ਹੋਵੇਗੀ ਕਿ ਅਸੀਂ ਉਹਨਾਂ ਨੂੰ ਕਿਵੇਂ ਇੱਕ ਵਧੀਆ ਸਹਾਇਤਾ ਪ੍ਰਣਾਲੀ ਪ੍ਰਦਾਨ ਕਰਦੇ ਹਾਂ? ਸੂਚਨਾ, ਸੂਚਨਾ, ਸੂਚਨਾ। ਅਸੀਂ ਇਸ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ, ਓਨੀ ਹੀ ਅਸਾਨੀ ਨਾਲ ਇਹਨਾਂ ਸਥਿਤੀਆਂ ਦਾ ਸਾਹਮਣਾ ਕਰ ਸਕਾਂਗੇ। ਸਾਨੂੰ ਸਮੇਂ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ 

  ਸੰਭਾਵਿਤ ਸੰਭਾਲ ਕਰਤਾਵਾਂ ਵਜੋਂ, ਇੱਕ ਡਾਇਬਿਟੀਜ਼ ਨਾਮਕ ਬਿਮਾਰੀ ਬਾਰੇ ਸਾਨੂੰ ਚੰਗੀ ਸਮਝ ਪ੍ਰਾਪਤ ਕਰਨੀ ਚਾਹਿਦੀ ਹੈ। ਡਾਇਬਿਟੀਜ਼ ਅਤੇ ਇਸ ਨਾਲ ਸੰਬੰਧਿਤ ਸਮੱਸਿਆਵਾਂ ਹਰ ਸਾਲ ਲੱਖਾਂ ਮੌਤਾਂ ਦਾ ਕਾਰਨ ਬਣਦੀਆਂ ਹਨ। ਇੰਟਰਨੈਸ਼ਨਲ ਡਾਇਬਿਟੀਜ਼ ਫੈਡਰੇਸ਼ਨ ਐਟਲਸ 2019 ਅਨੁਸਾਰ, ਇਹ ਗਿਣਤੀ 2019 ਵਿੱਚ 42 ਲੱਖ ਤੱਕ ਪਹੁੰਚ ਗਈ ਸੀ। ਡਾਇਬਿਟੀਜ਼ ਇਕੱਲਿਆਂ ਜਾਂ ਜਦੋਂ ਇਸਨੂੰ ਹਾਈ ਬਲੱਡ ਪ੍ਰੈਸ਼ਰ ਨਾਲ ਮਿਲਾਇਆ ਜਾਂਦਾ ਹੈ, ਇਹ ਤਾਂ ਵਿਸ਼ਵ ਪੱਧਰ 'ਤੇ ਅੰਤਮ-ਪੜਾਅ ਦੀ ਗੁਰਦਿਆਂ ਦੀ ਬਿਮਾਰੀ ਦਾ 80% ਕਾਰਨ ਬਣਦੀ ਹੈ। ਡਾਇਬਿਟੀਜ਼ ਅਤੇ ਗੰਭੀਰ ਗੁਰਦੇ ਦੀ ਬਿਮਾਰੀ, ਦੋਵੇਂ ਦਿਲ ਦੀਆਂ ਬਿਮਾਰੀਆਂ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ1  ਡਾਇਬਿਟੀਜ਼ ਕਰਕੇ ਹੋਣ ਵਾਲੀਆਂ ਪੈਰਾਂ ਅਤੇ ਹੇਠਲੇ ਅੰਗਾਂ ਦੀਆਂ ਸਮੱਸਿਆਵਾਂ, ਦੁਨੀਆ ਭਰ ਵਿੱਚ ਡਾਇਬਿਟੀਜ਼ ਵਾਲੇ 40 ਤੋਂ 60 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ1 ਦਰਦਨਾਕ ਫੋੜੇ ਅਤੇ ਅੰਗਾਂ ਦੇ ਕੱਟਣ ਕਰਕੇ ਜ਼ਿੰਦਗੀ ਅਧੂਰੀ ਮਹਿਸੂਸ ਹੁੰਦੀ ਹੈ, ਜਿਸ ਕਰਕੇ ਮੌਤ ਦੇ ਜੋਖਮ ਵਿੱਚ ਬਹੁਤ ਜਲਦੀ ਵਾਧਾ ਹੁੰਦਾ ਹੈ1

  ਜੇਕਰ ਤੁਹਾਡੇ ਪਰਿਵਾਰ ਜਾਂ ਸਮਾਜਕ ਦਾਇਰੇ ਵਿੱਚ ਡਾਇਬਿਟੀਜ਼ ਤੋਂ ਪ੍ਰਭਾਵਿਤ ਲੋਕ ਹਨ, ਤਾਂ ਅੱਜ ਹੀ ਇਹਨਾਂ ਸਮੱਸਿਆਵਾਂ ਬਾਰੇ ਪੜ੍ਹਨਾ ਅਤੇ ਜਾਨਣਾ ਸ਼ੁਰੂ ਕਰੋ। ਡਾਇਬਿਟੀਜ਼ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਨੂੰ ਸ਼ੁਰੂਆਤੀ ਪੜਾਅ ਵਿੱਚ ਜਾਂਚ ਰਾਹੀਂ ਰਿਕਵਰ ਕਰਨ ਦੀਆਂ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ।

  ਡਾਇਬਿਟੀਜ਼ ਦੀਆਂ ਸਭ ਤੋਂ ਡਰਾਉਣੀਆਂ ਅਤੇ ਘੱਟ ਜਾਣੀਆਂ ਜਾਂਦੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ - ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣਾ। ਡਾਇਬਿਟੀਜ਼ ਨਾਲ ਸੰਬੰਧਿਤ ਅੱਖਾਂ ਦੀਆਂ ਸਮੱਸਿਆਵਾਂ ਮੁੱਖ ਤੌਰ 'ਤੇ ਡਾਇਬਿਟਿਕ ਰੈਟੀਨੋਪੈਥੀ, ਡਾਇਬਿਟਿਕ ਮੈਕਿਉਲਰ ਐਡੀਮਾ, ਮੋਤੀਆਬਿੰਦ ਅਤੇ ਗਲੋਕੋਮਾ ਦੇ ਨਾਲ-ਨਾਲ ਧੁੰਧਲੀ ਨਜ਼ਰ ਅਤੇ ਧਿਆਨ ਕੇਂਦਰਿਤ ਕਰਨ ਦੀ ਅਯੋਗਤਾ ਵਿੱਚ ਅਸਮਰੱਥਾ ਨਾਲ ਪੈਦਾ ਹੁੰਦੀਆਂ ਹਨ ਇਹਨਾਂ ਵਿੱਚੋਂ, ਡਾਇਬਿਟਿਕ ਰੈਟੀਨੋਪੈਥੀ ਨੂੰ ਕੰਮਕਾਜੀ ਉਮਰ ਦੀ ਆਬਾਦੀ ਵਿੱਚ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿਸਦੇ ਵਿਨਾਸ਼ਕਾਰੀ ਨਿੱਜੀ ਅਤੇ ਸਮਾਜਕ ਆਰਥਿਕ ਨਤੀਜੇ ਸਾਹਮਣੇ ਆਉਂਦੇ ਹਨ ਇਹ ਉਨ੍ਹਾਂ ਸਾਰੀਆਂ ਸਮੱਸਿਆਵਾਂ ਵਿੱਚੋਂ ਸਭ ਤੋਂ ਖਰਾਬ ਹੈ, ਕਿਉਂਕਿ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ, ਇਹ ਪੂਰੀ ਤਰ੍ਹਾਂ ਲੱਛਣ-ਰਹਿਤ ਹੁੰਦੀ ਹੈ। ਇਸਦਾ ਮਤਲਬ ਇਹ ਹੈ ਕਿ ਜਦੋਂ ਤੱਕ ਤੁਸੀਂ ਲੱਛਣਾਂ ਨੂੰ ਪਛਾਣਦੇ ਹੋ, ਉਦੋਂ ਤੱਕ ਅੱਖਾਂ ਦੀ ਰੋਸ਼ਨੀ ਵੱਡੇ ਨੁਕਸਾਨ ਨਾਲ ਪ੍ਰਭਾਵਿਤ ਹੋ ਚੁੱਕੀਆਂ ਹੁੰਦੀਆਂ ਹਨ।

  ਤੁਹਾਨੂੰ ਸੰਭਾਲ ਕਰਤਾ ਅਤੇ ਸ਼ੁਭਚਿੰਤਕ, ਦੋਵਾਂ ਵਜੋਂ ਹੇਠਲੇ ਕੁਝ ਲੱਛਣਾਂ ਦਾ ਧਿਆਨ ਰੱਖਣਾ ਚਾਹੀਦਾ ਹੈ। 

  ਪੜ੍ਹਨ ਵਿੱਚ ਮੁਸ਼ਕਿਲ ਆਉਣਾ

  ਇਹ ਇੱਕ ਵੱਡੀ ਸਮੱਸਿਆ ਹੈ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਉਮਰ ਦੇ ਨਾਲ-ਨਾਲ ਸਾਡੀਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ। ਪਰ, ਜਦੋਂ ਅਸੀਂ ਕੁਝ ਪੜ੍ਹਦੇ ਹਾਂ, ਤਾਂ ਅਸੀਂ ਅੱਖ ਦੇ ਮੈਕੂਲਾ ਨਾਮਕ ਹਿੱਸੇ ਦੀ ਵਰਤੋਂ ਕਰਦੇ ਹਾਂ ਜੋ ਕਿ ਸਪਸ਼ਟ ਨਜ਼ਰ ਨੂੰ ਸਮਰਪਿਤ ਖੇਤਰ ਹੁੰਦਾ ਹੈ2 ਗੱਡੀ ਚਲਾਉਣ ਸਮੇਂ ਜਾਂ ਕਿਸੇ ਦੇ ਚਿਹਰੇ ਤੇ ਧਿਆਨ ਕੇਂਦਰਿਤ ਕਰਨ ਸਮੇਂ ਅਸੀਂ ਅੱਖ ਦੇ ਇਸੇ ਹਿੱਸ ਦੀ ਵਰਤੋਂ ਕਰਦੇ ਹਾਂ। ਡਾਇਬਿਟੀਜ਼ ਮੈਕੂਲਾ ਵਿੱਚ ਸੂਜਨ ਕਾਰਨ ਡਾਇਬਿਟੀਕ ਮੈਕੁਲਰ ਐਡੀਮਾ ਨਾਮਕ ਇੱਕ ਸਥਿਤੀ ਪੈਦਾ ਹੁੰਦੀ ਹੈ ਜੋ ਡਾਇਬਿਟੀਜ਼ ਰੈਟੀਨੋਪੈਥੀ ਕਲੱਸਟਰ ਦਾ ਹਿੱਸਾ ਹੈ3

  ਜੇਕਰ ਆਪਣਾ ਚਸ਼ਮਾ ਬਦਲਣ ਤੋਂ ਬਾਅਦ ਵੀ ਤੁਹਾਨੂੰ ਪੜ੍ਹਨ ਵਿੱਚ ਮੁਸ਼ਕਿਲ ਆਉਂਦੀ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਡਾ. ਮਨੀਸ਼ਾ ਅਗਰਵਾਲ, ਸੰਯੁਕਤ ਸਕੱਤਰ, ਰੈਟੀਨਾ ਸੋਸਾਇਟੀ ਆਫ਼ ਇੰਡੀਆ, ਦੇ ਅਨੁਸਾਰ ਇਹ ਡਾਇਬਿਟੀਕ ਰੈਟੀਨੋਪੈਥੀ ਦੇ ਸ਼ੁਰੂਆਤੀ ਲੱਛਣਾਂ ਵਿੱਚੋਂ ਇੱਕ ਹੈ। ਇਸ ਨਾਲ ਨਜ਼ਰ ਦੇ ਖੇਤਰ ਵਿੱਚ ਕਾਲੇ ਜਾਂ ਲਾਲ ਧੱਬੇ ਪੈ ਸਕਦੇ ਹਨ ਅਤੇ ਫੈਲ ਸਕਦੇ ਹਨ, ਜਾਂ ਅੱਖਾਂ ਵਿੱਚ ਖੂਨ ਵਗਣ ਕਾਰਨ ਅਚਾਨਕ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ।

  ਜਲਦੀ ਤੋਂ ਜਲਦੀ ਅੱਖਾਂ ਦੇ ਡਾਕਟਰ ਨੂੰ ਮਿਲਣ ਦੀ ਕੋਸ਼ਿਸ਼ ਕਰੋ ਅਤੇ ਜਦੋਂ ਤੱਕ ਡਾਕਟਰ ਨੂੰ ਨਾ ਮਿਲਿਆ ਜਾ ਸਕੇ ਉਦੋਂ ਤੱਕ ਨਜ਼ਰ ਨਾਲ ਸੰਬੰਧਿਤ ਬਾਕੀ ਲੱਛਣਾਂ ਦਾ ਧਿਆਨ ਰੱਖੋ। ਜਦੋਂ ਸਾਡੀਆਂ ਅੱਖਾਂ ਦੀ ਸੰਭਾਲ ਦੀ ਗੱਲ ਆਉਂਦੀ ਹੈ ਤਾਂ ਹਰੇਕ ਜਾਣਕਾਰੀ ਅਹਿਮ ਹੁੰਦੀ ਹੈ।  

  ਧੁੰਦਲਾ ਦਿਖਾਈ ਦੇਣਾ 

  ਅੱਖਾਂ ਵਿੱਚ ਧੁੰਦਲਾਪਣ ਵੱਖ-ਵੱਖ ਤਰੀਕਿਆਂ ਨਾਲ ਦੇਖਿਆ ਜਾ ਸਕਦਾ ਹੈ ਜਿਵੇਂ ਕਿ ਕੁਝ ਲੋਕ ਰੰਗਾਂ ਦੀ ਆਮ ਨੀਰਸਤਾ ਦੀ ਸ਼ਿਕਾਇਤ ਕਰਦੇ ਹਨ, ਉਹ ਰੰਗਾਂ ਦੀਆਂ ਭਿੰਨਤਾਵਾਂ ਵਿੱਚ ਫਰਕ ਕਰਨ ਦੇ ਅਯੋਗ ਹੁੰਦੇ ਹਨ (ਜਿਵੇਂ ਕਿ ਚਿੱਟੀ ਕੰਧ ਦੇ ਸਾਹਮਣੇ ਰੱਖੇ ਚਿੱਟੇ ਦੀਵੇ ਨੂੰ ਦੇਖਣ ਦੇ ਅਯੋਗ ਹੋਣਾ), ਉਹਨਾਂ ਨੂੰ ਰਾਤ ਨੂੰ ਅਤੇ ਧੁੰਦ ਵਾਲੇ ਮੌਸਮ ਵਿੱਚ, ਜਾਂ ਫਿਲਮਾਂ ਆਦਿ ਵੇਖਣ ਵਿੱਚ ਵੀ ਬੜੀ ਮੁਸ਼ਕਿਲ ਆਉਂਦੀ ਹੈ ਅਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹ ਇੱਕ ਪਰਦੇ ਰਾਹੀ ਬਾਹਰਲੀ ਦੁਨੀਆ ਦੇਖ ਰਹੇ ਹੋਣ। ਇਹ ਸਭ ਅਸਲੀਅਤ ਵਿੱਚ ਵਾਪਰਦਾ ਹੈ4

  ਮੋਤੀਆਬਿੰਦ ਅੱਖ ਦੇ ਲੈਂਸ ਨੂੰ ਪ੍ਰਭਾਵਿਤ ਕਰਦਾ ਹੈ, ਇਹ ਲੈਂਸ 'ਤੇ ਜਮ੍ਹਾਂ ਹੋਣ ਕਾਰਨ ਲੈਂਸ 'ਤੇ ਇੱਕ ਪਰਤ ਬਣਾਉਂਦਾ ਹੈ। ਡਾਇਬਿਟੀਜ਼ ਵਾਲੇ ਲੋਕਾਂ ਵਿੱਚ ਮੋਤੀਆਬਿੰਦ ਨਾਮਕ ਇਹਨਾਂ ਧੁੰਦਲੇ ਲੈਂਸਾਂ ਦੇ ਵਿਕਸਤ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਡਾਇਬਿਟੀਜ਼ ਵਾਲੇ ਲੋਕਾਂ ਵਿੱਚ ਦੂਸਰੇ ਲੋਕਾਂ ਨਾਲੋਂ ਮੋਤੀਆਬਿੰਦ ਵਿਕਸਤ ਹੋਣ ਦਾ ਖਤਰਾ ਵੀ ਵਧੇਰੇ ਹੁੰਦਾ ਹੈ। ਕੁਝ ਖੋਜਕਰਤਾ ਦੁਆਰਾ ਦੱਸਿਆ ਜਾਂਦਾ ਹੈ ਕਿ ਗਲੂਕੋਜ਼ ਦਾ ਹਾਈ ਲੈਵਲ, ਲੈਂਸ ਵਿੱਚ ਜਮ੍ਹਾਂ ਹੋਣ ਦਾ ਕਾਰਨ ਬਣਦੇ ਹਨ

  ਅੱਖਾਂ ਨੂੰ ਭਾਰਾਪਣ ਮਹਿਸੂਸ ਹੋਣਾ

  ਸਾਨੂੰ ਅੱਖਾਂ ਵਿੱਚ ਸੂਜਨ ਦੀਆਂ ਸ਼ਿਕਾਇਤਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ - ਅਕਸਰ, ਇਸ ਤੋਂ ਪੀੜਤ ਲੋਕ ਇਸਦੇ ਵਾਧੇ ਤੋਂ ਕਾਫੀ ਸਮਾਂ ਪਹਿਲਾਂ ਸੂਜਨ ਮਹਿਸੂਸ ਕਰਦੇ ਹਨ। ਹਾਲਾਂਕਿ ਅੱਖਾਂ ਦੀਆਂ ਕਈ ਬਿਮਾਰੀਆਂ ਅਤੇ ਵਿਕਾਰ ਸੂਜਨ ਦਾ ਕਾਰਨ ਬਣ ਸਕਦੇ ਹਨ। ਡਾਇਬਿਟੀਜ਼ ਵਾਲੇ ਲੋਕਾਂ ਨੂੰ ਹਮੇਸ਼ਾ ਗਲੋਕੋਮਾ ਦਾ ਧਿਆਨ ਰੱਖਣਾ ਚਾਹੀਦਾ ਹੈ6 

  ਡਾਇਬਿਟੀਜ਼ ਗਲੋਕੋਮਾ3,6 ਹੋਣ ਦੀਆਂ ਸੰਭਾਵਨਾਵਾਂ ਨੂੰ ਦੁੱਗਣਾ ਕਰ ਦਿੰਦੀ ਹੈ। ਜੇਕਰ ਇਸਦਾ ਜਲਦੀ ਇਲਾਜ਼ ਨਹੀਂ ਕੀਤਾ ਜਾਂਦਾ ਤਾਂ ਅੱਖਾਂ ਦੀ ਰੋਸ਼ਨੀ ਵਿੱਚ ਕਮੀ ਆਉਣ ਜਾਂ ਅੰਨ੍ਹੇਪਣ ਦਾ ਖਤਰਾ ਬਣ ਸਕਦਾ ਹੈ। ਉਮਰ ਦੇ ਨਾਲ-ਨਾਲ ਜੋਖਮ ਵੀ ਵੱਧਦਾ ਹੈ6

  ਗਲੋਕੋਮਾ ਉਦੋਂ ਵਾਪਰਦਾ ਹੈ ਜਦੋਂ ਅੱਖ ਵਿੱਚ ਦਬਾਅ ਜਾਂ ਭਾਰਾਪਣ ਮਹਿਸੂਸ ਹੁੰਦਾ ਹੈ। ਦਬਾਅ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜੋ ਰੈਟੀਨਾ ਅਤੇ ਆਪਟਿਕ ਨਰਵ ਤੱਕ ਖੂਨ ਲੈ ਕੇ ਜਾਂਦੀਆਂ ਹਨ। ਇਸ ਨਾਲ ਰੈਟੀਨਾ ਅਤੇ ਨਸਾਂ ਦੋਵਾਂ ਦਾ ਨੁਕਸਾਨ ਹੁੰਦਾ ਹੈ ਜਿਸ ਕਾਰਨ ਹੌਲੀ-ਹੌਲੀ ਅੱਖਾਂ ਦੀ ਰੋਸ਼ਨੀ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ6

  ਕਾਲੇ ਰੰਗ ਦੇ ਫਲੋਟਰ

  ਅਸੀਂ ਸਾਰੇ ਸਮੇਂ-ਸਮੇਂ 'ਤੇ ਆਪਣੀਆਂ ਅੱਖਾਂ ਵਿੱਚ ਫਲੋਟਰ ਮਹਿਸੂਸ ਕਰ ਸਕਦੇ ਹਾਂ। ਇਹ ਬਹੁਤ  ਦਿਲਚਸਪ, ਪਾਰਦਰਸ਼ੀ ਛੋਟੇ-ਛੋਟੇ ਲੂਪ ਹੁੰਦੇ ਹਨ ਜਿੰਨਾਂ ਨੂੰ ਸਿਰਫ ਕਿਸੇ ਠੋਸ ਰੰਗ ਦੀ ਕੰਧ ਜਾਂ ਅਸਮਾਨ ਵੱਲ ਦੇਖਦੇ ਹੋਏ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਪੂਰੀ ਤਰ੍ਹਾਂ ਆਮ ਹੁੰਦੇ ਹਨ। ਪਰ, ਜੇਕਰ ਤੁਸੀਂ ਇਹਨਾਂ ਫਲੋਟਰਾਂ ਵਿੱਚ ਮੋਟਾਪਾ ਜਾਂ ਗੂੜ੍ਹਾ ਕਾਲਾ ਰੰਗ ਦੇਖਦੇ ਹੋ, ਤਾਂ ਤੁਹਾਨੂੰ ਇਨ੍ਹਾਂ ਬਾਰੇ ਪੂਰੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ7

  ਅਕਸਰ, ਇਹ ਲੱਛਣ ਇੰਨੇ ਅਸਥਾਈ ਹੁੰਦੇ ਹਨ ਕਿ ਹੋ ਸਕਦਾ ਹੈ ਤੁਸੀਂ ਇਹਨਾਂ ਫਲੋਟਰਾਂ ਬਾਰੇ ਕਦੇ ਨਾ ਸੁਣਿਆ ਹੋਵੇ। ਮੈਂ ਤੁਹਾਨੂੰ ਇੱਕ ਆਮ ਸਵਾਲ ਪੁੱਛਦਾ ਹਾਂ ਕਿ ਤੁਸੀਂ ਕਦੇ ਗੱਡੀ ਚਲਾਉਣ, ਪੜਨ ਜਾਂ ਕਿਸੇ ਦਾ ਚਿਹਰਾ ਦੇਖਣ ਵਿੱਚ ਮੁਸ਼ਕਿਲ ਮਹਿਸੂਸ ਕੀਤੀ ਹੈ। ਡਾਇਬਿਟੀਜ਼ ਰੈਟੀਨੋਪੈਥੀ ਦੇ ਬਾਅਦ ਦੇ ਪੜਾਵਾਂ ਵਿੱਚ, ਖੂਨ ਦੀਆਂ ਨਾੜੀਆਂ ਅੱਖ ਵਿੱਚ ਵਿਟ੍ਰੀਅਸ ਤਰਲ ਵਿੱਚ ਲੀਕ ਹੋ ਜਾਂਦੀਆਂ ਹਨ, ਜਿਸ ਕਰਕੇ ਇਹ ਫਲੋਟਰ ਅਤੇ ਗੂੜ੍ਹੇ ਧੱਬੇ ਫੈਲ ਜਾਂਦੇ ਹਨ8 ਇੱਥੇ ਮੁਸੀਬਤ ਇਹ ਪੈਦਾ ਹੁੰਦੀ ਹੈ ਕਿ ਉਹ ਆਪਣੇ ਆਪ ਹੀ ਠੀਕ ਹੋ ਜਾਂਦੇ ਹਨ8 ਅਤੇ ਕੋਈ ਸਮੱਸਿਆ ਨਹੀਂ ਬਣਦੇ। ਇਸ ਲਈ ਇੱਕ ਸੰਭਾਲ ਕਰਤਾ ਵੱਲੋਂ ਉਹਨਾਂ ਦਾ ਪਤਾ ਲਗਾਉਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਸ ਨੂੰ ਵਿਅਕਤੀ ਦੇ ਧਿਆਨ ਵਿੱਚ ਲਿਆਉਣਾ ਵਧੀਆ ਰਹਿੰਦਾ ਹੈ, ਤਾਂਕਿ ਉਨ੍ਹਾਂ ਨੂੰ ਪਤਾ ਹੋਵੇ ਕਿ ਇਹ ਉਹ ਚੀਜ਼ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਤੁਹਾਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ!

  ਡਾਇਬਿਟੀਜ਼ ਵਾਲੇ ਲੋਕਾਂ ਦੀਆਂ ਅੱਖਾਂ ਦੇ ਸਾਰੇ ਵਿਕਾਰਾਂ ਵਿੱਚੋਂ, ਡਾਇਬਿਟੀਜ਼ ਰੈਟੀਨੋਪੈਥੀ ਉਹ ਸਮੱਸਿਆ ਹੈ ਜੋ ਸਭ ਤੋਂ ਵੱਡਾ ਜੋਖਮ ਪੈਦਾ ਕਰਦੀ ਹੈ1 ਜ਼ਿਆਦਾਤਰ ਦੇਸ਼ਾਂ ਵਿੱਚ, DR ਨੂੰ ਸੰਭਾਵਿਤ ਤੌਰ 'ਤੇ ਰੋਕਥਾਮ ਯੋਗ ਅਤੇ ਇਲਾਜਯੋਗ ਹੋਣ ਦੇ ਬਾਵਜੂਦ, ਵਿਨਾਸ਼ਕਾਰੀ ਨਿੱਜੀ ਅਤੇ ਸਮਾਜਕ-ਆਰਥਿਕ ਨਤੀਜਿਆਂ ਦੇ ਨਾਲ ਕੰਮਕਾਜੀ ਉਮਰ ਦੀ ਆਬਾਦੀ ਵਿੱਚ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ1

  ਪਰ, ਜੋ ਲੁੱਕਿਆ ਤੱਥ ਇਸ ਨੂੰ ਹੋਰ ਵੀ ਦੁਖਦਾਈ ਬਣਾਉਂਦਾ ਹੈ ਉਹ ਇਹ ਹੈ ਕਿ ਡਾਇਬਿਟੀਜ਼ ਰੈਟੀਨੋਪੈਥੀ ਨੂੰ ਰੋਕਿਆ ਵੀ ਜਾ ਸਕਦਾ ਹੈ! UK ਵਰਗੇ ਦੇਸ਼ਾਂ ਵਿੱਚ, ਜਿੱਥੇ ਅੱਖਾਂ ਦੀ ਜਾਂਚ ਦੀ ਨੀਤੀ ਪੇਸ਼ ਕੀਤੀ ਗਈ ਸੀ, ਡਾਇਬਿਟੀਜ਼ ਰੈਟੀਨੋਪੈਥੀ ਨੇ ਕੰਮਕਾਜੀ ਉਮਰ ਦੀ ਆਬਾਦੀ ਵਿੱਚ ਅੰਨ੍ਹੇਪਣ ਦਾ ਮੁੱਖ ਕਾਰਨ ਬਣਨਾ ਬੰਦ ਕਰ ਦਿੱਤਾ। ਅਸਲ ਵਿੱਚ, ਵੇਲਜ਼ ਵਿੱਚ, ਉਹਨਾਂ ਨੇ ਸਿਰਫ 8 ਸਾਲਾਂ ਵਿੱਚ - ਨਵੀਂ ਵਿਜ਼ੂਅਲ ਅਪੰਗਤਾ ਅਤੇ ਅੰਨ੍ਹੇਪਣ ਦੇ ਪ੍ਰਮਾਣੀਕਰਨਾਂ ਦੀਆਂ ਘਟਨਾਵਾਂ ਵਿੱਚ 40-50% ਦੀ ਕਮੀ ਦੇਖੀ ਹੈ1

  ਇਹ ਕੀ ਸਾਬਤ ਕਰਦਾ ਹੈ? ਇੱਕ ਆਸਾਨ, ਆਦਤਮਈ ਅਤੇ ਦਰਦ ਰਹਿਤ ਅੱਖਾਂ ਦਾ ਟੈਸਟ, ਜੋ ਤੁਹਾਡੇ ਅੱਖਾਂ ਦੇ ਡਾਕਟਰ ਵੱਲੋਂ ਕੀਤਾ ਜਾਂਦਾ ਹੈ, (ਚਸ਼ਮਿਆਂ ਦੀ ਦੁਕਾਨ 'ਤੇ ਨਹੀਂ!) ਡਾਇਬਿਟੀਜ਼ ਰੈਟੀਨੋਪੈਥੀ ਨੂੰ ਅੱਗੇ ਵੱਧਣ ਤੋਂ ਰੋਕ ਸਕਦਾ ਹੈ ਕਿਉਂਕਿ ਇਹ ਇੱਕ ਅਜਿਹੀ ਬਿਮਾਰੀ ਹੈ ਜੋ ਸ਼ੁਰੂਆਤੀ ਪੜਾਅ ਵਿੱਚ ਲੱਛਣ-ਰਹਿਤ ਹੁੰਦੀ ਹੈ। ਸ਼ੁਰੂਆਤੀ ਪੜਾਅ ਵਿੱਚ ਆਪਣੇ ਡਾਕਟਰ ਦੇ ਸੁਝਾਵਾਂ ਦੀ ਪਾਲਣਾ ਕਰਕੇ ਇਸ ਬਿਮਾਰੀ ਦਾ ਇਲਾਜ਼ ਕਰਨ ਦਾ ਮਤਲਬ ਅੱਖਾਂ ਦੀ ਰੋਸ਼ਨੀ ਨੂੰ ਕਿਸੇ ਵੀ ਨੁਕਸਾਨ ਬਚਾਉਣਾ ਹੈ।

  ਇਹੀ ਕਾਰਨ ਹੈ ਕਿ Network18 ਨੇ Novartis ਦੇ ਸਹਿਯੋਗ ਨਾਲ 'Netra Suraksha' - ਡਾਇਬਿਟੀਜ਼ ਵਿਰੁੱਧ ਭਾਰਤ ਪਹਿਲਕਦਮੀ ਸ਼ੁਰੂ ਕੀਤੀ ਹੈ ਜਿਸਦਾ ਉਦੇਸ਼ ਜਾਗਰੂਕਤਾ ਵਧਾਉਣ ਅਤੇ ਇਸ ਬਿਮਾਰੀ ਦਾ ਬਿਹਤਰ ਢੰਗ ਨਾਲ ਸਾਹਮਣਾ ਕਰਨ ਲਈ, ਭਾਰਤ ਦੇ ਡਾਕਟਰੀ ਭਾਈਚਾਰੇ, ਮਾਹਰਾਂ ਅਤੇ ਨੀਤੀ ਨਿਰਮਾਤਾਵਾਂ ਨਾਲ ਸੰਬੰਧ ਕਾਇਮ ਕਰਨਾ ਹੈ ਇਸ ਪਹਿਲਕਦਮੀ ਦਾ ਉਦੇਸ਼ ਆਮ ਚਰਚਾਵਾਂ, ਵਿਆਖਿਆਕਾਰ ਵੀਡੀਓ ਅਤੇ ਲੇਖਾਂ ਰਾਹੀਂ ਡਾਇਬਿਟੀਜ਼ ਰੈਟੀਨੋਪੈਥੀ ਬਾਰੇ ਜਾਗਰੂਕਤਾ ਪੈਦਾ ਕਰਨਾ ਵੀ ਹੈ। ਇਹ ਸਭ ਜਾਣਕਾਰੀ ਤੁਸੀਂ News18.com ਨੂੰ Netra Suraksha ਦੀ ਪਹਿਲਕਦਮੀ ਦੇ ਪੇਜ 'ਤੇ ਵੀ ਦੇਖ ਸਕਦੇ ਹੋ।

  ਸੰਭਾਵਿਤ ਸੰਭਾਲ ਕਰਤਾ ਹੋਣ ਦੇ ਨਾਤੇ, ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਸਿਹਤ ਦਾ ਕਿਸ ਤਰ੍ਹਾਂ ਧਿਆਨ ਰੱਖਦੇ ਹਾਂ। ਅਸੀਂ ਇਹ ਸੁਝਾਅ ਦਿੰਦੇ ਹਾਂ ਕਿ ਹਰ ਕੋਈ ਆਪਣੇ ਜੋਖਮ ਅਤੇ ਆਪਣੇ ਪਿਆਰਿਆਂ ਦਾ ਮੁਲਾਂਕਣ ਕਰਨ ਲਈ ਆਪਣਾ ਆਨਲਾਈਨ ਡਾਇਬਿਟੀਜ਼ ਰੈਟੀਨੋਪੈਥੀ ਸੈਲਫ ਚੈੱਕ ਅੱਪ ਕਰੇ। ਫਿਰ, ਅਸੀਂ ਅੱਖਾਂ ਦੇ ਸਾਲਾਨਾ ਟੈਸਟਾਂ ਨੂੰ ਆਦਤਮਈ ਬਣਾਉਣ ਦਾ ਵੀ ਸੁਝਾਅ ਦਿੰਦੇ ਹਾਂ। ਇਸ ਟੈਸਟ ਨੂੰ ਹੋਰ ਸਿਹਤ ਸੰਬੰਧੀ ਕਾਰਵਾਈਆਂ ਜਿਵੇਂ ਕਿ ਸਾਲਾਨਾ ਖੂਨ ਟੈਸਟਾਂ, ਅਤੇ ਹੋਰ ਕਿਰਿਆਸ਼ੀਲ ਸਕ੍ਰੀਨਿੰਗਾਂ ਨਾਲ ਸੰਬੰਧਤ ਬਣਾਉਣਾ ਚਾਹੀਦਾ ਹੈ। ਆਖਰਕਾਰ, ਕੀ ਤੁਸੀਂ ਕਿਸੇ ਅਜਿਹੀ ਬਿਮਾਰੀ ਬਾਰੇ ਸੋਚ ਸਕਦੇ ਹੋ, ਜਿਸ ਬਾਰੇ ਤੁਹਾਨੂੰ ਉਦੋਂ ਪਤਾ ਲੱਗੇ ਜਦੋਂ ਉਹ ਗੰਭੀਰ ਸਥਿਤੀ ਵਿੱਚ ਪਹੁੰਚ ਜਾਵੇ?

  ਇੰਤਜ਼ਾਰ ਨਾ ਕਰੋ।

  References: 

  1. IDF Atlas, International Diabetes Federation, 9th edition, 2019

  2. https://socaleye.com/understanding-the-eye/ 18 Dec, 2021

  3. https://www.niddk.nih.gov/health-information/diabetes/overview/preventing-problems/diabetic-eye-disease 18 Dec, 2021

  4. https://www.mayoclinic.org/diseases-conditions/cataracts/symptoms-causes/syc-20353790 18 Dec 2021

  5. https://www.ncbi.nlm.nih.gov/pmc/articles/PMC3589218/ 18 Dec, 2021

  6. https://my.clevelandclinic.org/health/diseases/4212-glaucoma 19 Dec, 2021

  7. https://www.medicalnewstoday.com/articles/325781#causes 29 Dec, 2021

  8. https://www.mayoclinic.org/diseases-conditions/diabetic-retinopathy/symptoms-causes/syc-20371611 18 Dec, 2021

  Published by:Krishan Sharma
  First published:

  Tags: #NetraSuraksha, Diabetes, Eyesight, Life style

  ਅਗਲੀ ਖਬਰ