Home /News /lifestyle /

NetraSuraksha: ਡਾਇਬਿਟੀਜ਼ ਕਰਕੇ ਨਜ਼ਰ ਨੂੰ ਹੋਣ ਵਾਲੀਆਂ ਸਮੱਸਿਆਵਾਂ, ਤੁਹਾਡੇ ਪਰਿਵਾਰ ਦੇ ਜੀਵਨ 'ਤੇ ਵੱਡਾ ਅਸਰ ਪਾ ਸਕਦੀਆਂ ਹਨ

NetraSuraksha: ਡਾਇਬਿਟੀਜ਼ ਕਰਕੇ ਨਜ਼ਰ ਨੂੰ ਹੋਣ ਵਾਲੀਆਂ ਸਮੱਸਿਆਵਾਂ, ਤੁਹਾਡੇ ਪਰਿਵਾਰ ਦੇ ਜੀਵਨ 'ਤੇ ਵੱਡਾ ਅਸਰ ਪਾ ਸਕਦੀਆਂ ਹਨ

ਭਾਰਤ ਵਿੱਚ ਡਾਇਬਿਟੀਜ਼ ਦੇ ਅੱਧੇ ਤੋਂ ਵੱਧ ਲੋਕਾਂ ਦੀ ਜਾਂਚ ਨਹੀਂ ਹੋਈ ਹੁੰਦੀ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇੱਕ ਤਿਹਾਈ ਤੋਂ ਵੱਧ ਲੋਕਾਂ ਵਿੱਚ ਡਾਇਬਿਟਿਕ ਰੈਟੀਨੋਪੈਥੀ ਦਾ ਕੋਈ ਨਾ ਕੋਈ ਲੱਛਣ ਹੁੰਦਾ ਹੈ, ਅਤੇ ਅੱਠ ਵਿੱਚੋਂ ਇੱਕ ਨੂੰ ਡਾਇਬਿਟਿਕ ਰੈਟੀਨੋਪੈਥੀ ਹੋਵੇਗੀ, ਜੋ ਇੰਨੀ ਗੰਭੀਰ ਹੁੰਦੀ ਹੈ ਕਿ ਉਹਨਾਂ ਦੀ ਨਜ਼ਰ ਲਈ ਖਤਰਾ ਬਣ ਸਕਦੀ ਹੈ।

ਭਾਰਤ ਵਿੱਚ ਡਾਇਬਿਟੀਜ਼ ਦੇ ਅੱਧੇ ਤੋਂ ਵੱਧ ਲੋਕਾਂ ਦੀ ਜਾਂਚ ਨਹੀਂ ਹੋਈ ਹੁੰਦੀ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇੱਕ ਤਿਹਾਈ ਤੋਂ ਵੱਧ ਲੋਕਾਂ ਵਿੱਚ ਡਾਇਬਿਟਿਕ ਰੈਟੀਨੋਪੈਥੀ ਦਾ ਕੋਈ ਨਾ ਕੋਈ ਲੱਛਣ ਹੁੰਦਾ ਹੈ, ਅਤੇ ਅੱਠ ਵਿੱਚੋਂ ਇੱਕ ਨੂੰ ਡਾਇਬਿਟਿਕ ਰੈਟੀਨੋਪੈਥੀ ਹੋਵੇਗੀ, ਜੋ ਇੰਨੀ ਗੰਭੀਰ ਹੁੰਦੀ ਹੈ ਕਿ ਉਹਨਾਂ ਦੀ ਨਜ਼ਰ ਲਈ ਖਤਰਾ ਬਣ ਸਕਦੀ ਹੈ।

ਭਾਰਤ ਵਿੱਚ ਡਾਇਬਿਟੀਜ਼ ਦੇ ਅੱਧੇ ਤੋਂ ਵੱਧ ਲੋਕਾਂ ਦੀ ਜਾਂਚ ਨਹੀਂ ਹੋਈ ਹੁੰਦੀ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇੱਕ ਤਿਹਾਈ ਤੋਂ ਵੱਧ ਲੋਕਾਂ ਵਿੱਚ ਡਾਇਬਿਟਿਕ ਰੈਟੀਨੋਪੈਥੀ ਦਾ ਕੋਈ ਨਾ ਕੋਈ ਲੱਛਣ ਹੁੰਦਾ ਹੈ, ਅਤੇ ਅੱਠ ਵਿੱਚੋਂ ਇੱਕ ਨੂੰ ਡਾਇਬਿਟਿਕ ਰੈਟੀਨੋਪੈਥੀ ਹੋਵੇਗੀ, ਜੋ ਇੰਨੀ ਗੰਭੀਰ ਹੁੰਦੀ ਹੈ ਕਿ ਉਹਨਾਂ ਦੀ ਨਜ਼ਰ ਲਈ ਖਤਰਾ ਬਣ ਸਕਦੀ ਹੈ।

ਹੋਰ ਪੜ੍ਹੋ ...
 • Share this:
  ਇੱਥੇ ਕਲਿੱਕ ਕਰਕੇ NetraSuraksha ਸੈਲਫ ਚੈੱਕ ਕਰੋ।

  ਕੋਈ ਵੀ ਅੰਨ੍ਹੇ ਹੋਣ ਬਾਰੇ ਨਹੀਂ ਸੋਚਣਾ ਚਾਹੁੰਦਾ। ਬਿਨਾਂ ਕਿਸੇ ਸ਼ੱਕ ਦੇ, ਇਹ ਇੱਕ ਬਹੁਤ ਹੀ ਬੁਰਾ ਵਿਚਾਰ ਹੈ। ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਸੋਚਦੇ ਹੋਵੋਗੇ ਜੋ ਤੁਸੀਂ ਗੁਆ ਬੈਠੋਗੇ। ਅਸਲੀਅਤ ਇਹ ਹੈ ਕਿ ਤੁਹਾਨੂੰ ਆਪਣੀ ਨੌਕਰੀ ਛੱਡਣੀ ਪਵੇਗੀ। ਜੋ ਸਮਾਂ ਤੁਸੀਂ ਕੁਝ ਹੋਰ ਕਰਨ ਦੀ ਇੱਛਾ ਵਿੱਚ ਬਿਤਾਉਂਦੇ ਹੋ (ਉਹ ਵੀ ਉਦੋਂ, ਜਦੋਂ ਤੁਸੀਂ ਸਖਤ ਮਿਹਨਤ ਤੋਂ ਬਾਅਦ ਵੱਡੀ ਆਮਦਨ ਕਮਾਉਣੀ ਸ਼ੁਰੂ ਕੀਤੀ ਹੋਵੇ!) ਤੁਹਾਡੇ ਜੀਵਨ ਵਿੱਚ ਵੱਡਾ ਬਦਲਾਵ ਸਕਦਾ ਹੈ। ਤੁਹਾਨੂੰ ਆਪਣੀਆਂ ਨਵੀਂਆਂ ਸੰਭਾਵਨਾਵਾਂ ਲੱਭਣ ਲਈ ਕਈ ਚੀਜ਼ਾਂ ਲੋੜੀਂਦੀਆਂ ਹੋਣਗੀਆਂ: ਕੀ ਤੁਹਾਨੂੰ ਕਿਸੇ ਦੇ ਸਹਾਰੇ ਦੀ ਲੋੜ ਹੈ? ਕੀ ਤੁਹਾਡੇ ਜੀਵਨ ਸਾਥੀ ਨੂੰ ਵੀ ਨੌਕਰੀ ਛੱਡਣੀ ਪਵੇਗੀ? ਇਸ ਦਾ ਤੁਹਾਡੇ ਬੱਚਿਆਂ 'ਤੇ ਕੀ ਅਸਰ ਪਵੇਗਾ? ਇਸ ਦਾ ਉਨ੍ਹਾਂ ਦੀ ਪੜ੍ਹਾਈ 'ਤੇ ਕੀ ਅਸਰ ਪਵੇਗਾ? ਕੀ ਤੁਸੀਂ ਉਦੋਂ ਵੀ ਵਿਦੇਸ਼ੀ ਕਾਲਜ ਦੀ ਫ਼ੀਸ ਦਾ ਭੁਗਤਾਨ ਕਰਨ ਦੇ ਯੋਗ ਹੋਵੋਗੇ? ਇਸਦਾ ਮੈਡੀਕਲ ਖਰਚਾ ਕਿੰਨਾ ਹੋਵੇਗਾ?

  ਜੀਵਨ ਅਚਾਨਕ ਤੋਂ ਹੀ ਬਦਲ ਜਾਵੇਗਾ। ਪਰ ਅਸੀਂ ਹੁਣ ਇਸ ਬਾਰੇ ਕਿਉਂ ਗੱਲ ਕਰ ਰਹੇ ਹਾਂ? ਕਿਉਂਕਿ ਕੁਝ ਅਜਿਹੇ ਅੰਕੜੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਸੁਚੇਤ ਹੋਣਾ ਚਾਹੀਦਾ ਹੈ:

  • 2019 ਵਿੱਚ, 20-79 ਸਾਲ ਦੀ ਉਮਰ ਦੇ ਲਗਭਗ 463 ਮਿਲੀਅਨ ਬਾਲਗਾਂ ਨੂੰ ਡਾਇਬਿਟੀਜ਼ ਸੀ, ਜੋ ਕਿ ਦੁਨੀਆ ਭਰ ਦੀ ਆਬਾਦੀ ਦਾ 9.3% ਬਣਦਾ ਹੈ। ਇਹ ਅੰਕੜਾ 2030 ਤੱਕ 578 ਮਿਲੀਅਨ (10.2%) ਅਤੇ 2045 ਤੱਕ 700 ਮਿਲੀਅਨ (10.9%) ਤੱਕ ਵਧਣ ਦਾ ਅਨੁਮਾਨ ਹੈ1

  • ਦੋ ਵਿੱਚੋਂ ਇੱਕ (50.1%), ਜਾਂ 463 ਮਿਲੀਅਨ ਬਾਲਗਾਂ ਵਿੱਚੋਂ 231.9 ਮਿਲੀਅਨ ਨੂੰ ਡਾਇਬਿਟੀਜ਼ (20-79 ਸਾਲ ਦੀ ਉਮਰ ਦੇ ਜ਼ਿਆਦਾਤਰ ਨੂੰ ਟਾਈਪ 2 ਡਾਇਬਿਟੀਜ਼) ਹੈ, ਪਰ ਉਹ ਇਸ ਤੋਂ ਅਣਜਾਣ ਹਨ1

  • ਭਾਰਤ ਵਿੱਚ, 2019 ਵਿੱਚ ਡਾਇਬਿਟੀਜ਼ ਤੋਂ ਪੀੜਤ ਲੋਕਾਂ ਦੀ ਕੁੱਲ ਸੰਖਿਆ 77 ਮਿਲੀਅਨ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 43.9 ਮਿਲੀਅਨ ਨੇ ਟੈਸਟ ਨਹੀਂ ਕਰਵਾਇਆ ਸੀ1


  ਅੰਤਿਮ ਅੰਕੜਾ ਤੁਹਾਨੂੰ ਸੋਚਣਤੇ ਮਜ਼ਬੂਰ ਕਰ ਦੇਵੇਗਾ - ਭਾਰਤ ਵਿੱਚ ਡਾਇਬਿਟੀਜ਼ ਵਾਲੇ ਅੱਧੇ ਤੋਂ ਵੱਧ ਲੋਕ ਬਿਨਾਂ ਜਾਂਚ ਦੇ ਘੁੰਮ ਰਹੇ ਹਨ। ਜਿਵੇਂ-ਜਿਵੇਂ ਸਮਾਂ ਲੰਘ ਰਿਹਾ ਹੈ, ਇਹ ਗਿਣਤੀ ਵਧਦੀ ਹੀ ਜਾ ਰਹੀ ਹੈ। ਲੰਮੇ ਕੰਮਕਾਜੀ ਦਿਨ, ਤਣਾਅ, ਬਾਹਰ ਦਾ ਖਾਣਾ, ਕਸਰਤ ਲਈ ਸਮਾਂ ਨਾ ਕੱਢਣਾ ਅਤੇ ਬੈਠੇ ਰਹਿਣ ਵਾਲੀਆਂ ਨੌਕਰੀਆਂ ਕਰਕੇ ਡਾਇਬਿਟੀਜ਼ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ। ਪਰ ਅਸੀਂ ਡਾਇਬਿਟੀਜ਼ ਬਾਰੇ ਕਿਉਂ ਗੱਲ ਕਰ ਰਹੇ ਹਾਂ, ਜਦੋਂ ਕਿ ਪਹਿਲਾਂ ਅਸੀਂ ਸਿਰਫ਼ ਅੰਨ੍ਹੇਪਣ ਬਾਰੇ ਗੱਲ ਕਰ ਰਹੇ ਸੀ? ਆਓ ਕੁਝ ਹੋਰ ਤੱਥਾਂ ਨੂੰ ਸਮਝੀਏ:

  • ਡਾਇਬਿਟੀਜ਼ ਕਰਕੇ ਅੱਖਾਂ ਨੂੰ ਵੱਡੀ ਸਮੱਸਿਆ ਹੋ ਸਕਦੀ ਹੈ, ਜਿਸ ਵਿੱਚ ਮੁੱਖ ਤੌਰ 'ਤੇ ਡਾਇਬਿਟਿਕ ਰੈਟੀਨੋਪੈਥੀ, ਡਾਇਬਿਟਿਕ ਮੈਕੁਲਰ ਐਡੀਮਾ, ਮੋਤੀਆਬਿੰਦ ਅਤੇ ਗਲੋਕੋਮਾ ਸ਼ਾਮਲ ਹਨ, ਪਰ ਇਸ ਵਿੱਚ ਨਜ਼ਰ ਧੁੰਧਲੀ ਹੋਣਾ ਅਤੇ ਧਿਆਨ ਕੇਂਦਰਿਤ ਕਰਨ ਦੀ ਅਯੋਗਤਾ ਵੀ ਸ਼ਾਮਲ ਹੈ।

  • ਜ਼ਿਆਦਾਤਰ ਦੇਸ਼ਾਂ ਵਿੱਚ, ਡਾਇਬਿਟਿਕ ਰੈਟੀਨੋਪੈਥੀ ਰਾਹੀਂ ਨਿੱਜੀ ਅਤੇ ਸਮਾਜਿਕ-ਆਰਥਿਕ ਤੌਰਤੇ ਵੱਡੇ ਨੁਕਸਾਨ ਹੋਣ ਕਰਕੇ, ਇਸਨੂੰ ਕੰਮਕਾਜੀ ਉਮਰ ਦੀ ਆਬਾਦੀ ਵਿੱਚ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ

  • 1980 ਅਤੇ 2008 ਦੇ ਵਿਚਕਾਰ ਦੁਨੀਆ ਭਰ ਵਿੱਚ ਕੀਤੇ ਗਏ 35 ਅਧਿਐਨਾਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ, ਰੇਟਿਨਲ ਚਿੱਤਰਾਂ ਦੀ ਵਰਤੋਂ ਕਰਦੇ ਹੋਏ, ਡਾਇਬਿਟੀਜ਼ ਵਾਲੇ ਲੋਕਾਂ ਵਿੱਚ DR ਦਾ ਪ੍ਰਸਾਰ 35% ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਜਿੱਥੇ 12% ਵਿੱਚ ਅੰਨ੍ਹੇਪਣ ਦਾ ਕਾਰਨ ਬਣਨ ਵਾਲੀ DR ਮੌਜੂਦ ਸੀ1


  ਆਓ, ਉਨ੍ਹਾਂ ਅੰਕੜਿਆਂ ਨੂੰ ਦੁਬਾਰਾ ਸਮਝੀਏ। ਭਾਰਤ ਵਿੱਚ ਡਾਇਬਿਟੀਜ਼ ਦੇ ਅੱਧੇ ਤੋਂ ਵੱਧ ਲੋਕਾਂ ਦੀ ਜਾਂਚ ਨਹੀਂ ਹੋਈ ਹੁੰਦੀ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇੱਕ ਤਿਹਾਈ ਤੋਂ ਵੱਧ ਲੋਕਾਂ ਵਿੱਚ ਡਾਇਬਿਟਿਕ ਰੈਟੀਨੋਪੈਥੀ ਦਾ ਕੋਈ ਨਾ ਕੋਈ ਲੱਛਣ ਹੁੰਦਾ ਹੈ, ਅਤੇ ਅੱਠ ਵਿੱਚੋਂ ਇੱਕ ਨੂੰ ਡਾਇਬਿਟਿਕ ਰੈਟੀਨੋਪੈਥੀ ਹੋਵੇਗੀ, ਜੋ ਇੰਨੀ ਗੰਭੀਰ ਹੁੰਦੀ ਹੈ ਕਿ ਉਹਨਾਂ ਦੀ ਨਜ਼ਰ ਲਈ ਖਤਰਾ ਬਣ ਸਕਦੀ ਹੈ।

  ਕੀ ਇਨ੍ਹਾਂ ਅੰਕੜਿਆਂ ਨੇ ਤੁਹਾਡੀਆਂ ਅੱਖਾਂ ਖੋਲ੍ਹੀਆਂ? ਸਾਡੇ ਨਾਲ ਵੀ ਅਜਿਹਾ ਹੀ ਹੋਇਆ। ਇਸੇ ਕਰਕੇ Network18 ਨੇ Novartis ਦੇ ਸਹਿਯੋਗ ਦੇ ਨਾਲ 'Netra Suraksha' - ਡਾਇਬਿਟੀਜ਼ ਵਿਰੁੱਧ ਭਾਰਤ ਪਹਿਲਕਦਮੀ ਦੀ ਸ਼ੁਰੂਆਤੀ ਹੈ ਤਾਂਕਿ ਡਾਇਬਟਿਕ ਰੈਟੀਨੋਪੈਥੀ ਦੀ ਸਮੱਸਿਆ ਨਾਲ ਨਜਿੱਠਣ ਲਈ ਦਵਾਈਆਂ ਦੇ ਖੇਤਰ, ਅਤੇ ਨੀਤੀ ਬਣਾਉਣ ਵਾਲੇ ਸਭ ਤੋਂ ਵਧੀਆ ਮਾਹਰਾਂ ਨਾਲ ਮਿਲ ਕੇ ਕੰਮ ਕੀਤਾ ਜਾ ਸਕੇ।

  ਡਾਇਬਿਟਿਕ ਰੈਟੀਨੋਪੈਥੀ ਬਾਰੇ ਸਭ ਤੋਂ ਪਹਿਲੀ ਗੱਲ ਜੋ ਅਸੀਂ ਸਿੱਖੀ ਸੀ ਕਿ ਇਹ ਸ਼ੁਰੂਆਤ ਵਿੱਚ ਲੱਛਣ-ਰਹਿਤ ਹੁੰਦੀ ਹੈ। ਪਰ ਬਦਕਿਸਮਤੀ ਨਾਲ, ਇਹ ਉਹ ਪੜਾਅ ਹੈ ਜਿੱਥੇ ਇਲਾਜ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦਾ ਹੈ। ਜਦੋਂ ਤੱਕ ਲੱਛਣ ਪ੍ਰਗਟ ਹੋਣੇ ਸ਼ੁਰੂ ਹੁੰਦੇ ਹਨ, ਕੁਝ ਹੱਦ ਤੱਕ ਨਜ਼ਰ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੁੰਦਾ ਹੈ। ਬੁਰੀ ਖ਼ਬਰ ਇਹ ਹੈ ਕਿ ਇਸ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਪਤਾ ਲੱਗਣ ਬਾਅਦ, ਮਰੀਜ਼ ਬਿਮਾਰੀ ਦਾ ਬਹੁਤ ਅਸਰਦਾਰ ਤਰੀਕੇ ਨਾਲ ਪ੍ਰਬੰਧਨ ਕਰ ਸਕਦਾ ਹੈ, ਖਾਸ ਕਰਕੇ ਜੇ ਉਹ ਆਪਣੇ ਡਾਕਟਰ ਦੀਆਂ ਹਿਦਾਇਤਾਂ ਦੀ ਚੰਗੀ ਤਰ੍ਹਾਂ ਪਾਲਣਾ ਕਰੇ।

  ਦੂਜੀ ਗੱਲ ਅਸੀਂ ਇਹ ਸਿੱਖੀ ਸੀ ਕਿ ਡਾਇਬਿਟਿਕ ਰੈਟੀਨੋਪੈਥੀ ਦਾ ਪਤਾ ਲਗਾਉਣਾ ਬਹੁਤ ਹੀ ਆਸਾਨ ਹੈ। ਇਸ ਲਈ ਸਿਰਫ਼ ਇੱਕ ਆਸਾਨ, ਦਰਦ-ਰਹਿਤ, ਨਿਯਮਿਤ ਅੱਖਾਂ ਦੇ ਟੈਸਟ (ਅੱਖਾਂ ਦੇ ਡਾਕਟਰ ਤੋਂ, ਨਾ ਕਿ ਐਨਕਾਂ ਵਾਲੀ ਦੁਕਾਨ 'ਤੇ!) ਦੀ ਲੋੜ ਹੁੰਦੀ ਹੈ। ਆਮ ਚਰਚਾਵਾਂ, ਵਿਆਖਿਆਕਾਰ ਵੀਡੀਓ ਅਤੇ ਲੇਖਾਂ ਰਾਹੀਂ - ਜਾਗਰੂਕਤਾ ਫੈਲਾਉਣਾ, ਅੱਖਾਂ ਦੀ ਸੁਰੱਖਿਅਤ ਰੱਖਣ ਦਾ ਮਿਸ਼ਨ ਬਣ ਗਿਆ ਹੈ। ਇਹ ਸਭ ਜਾਣਕਾਰੀ ਤੁਸੀਂ News18.com ਦੇ Netra Suraksha ਦੀ ਪਹਿਲਕਦਮੀ ਦੇ ਪੇਜ 'ਤੇ ਵੀ ਦੇਖ ਸਕਦੇ ਹੋ। ਅਸੀਂ ਤੁਹਾਡੇ ਜੋਖਮ ਦਾ ਮੁਲਾਂਕਣ ਕਰਨ ਲਈ ਆਨਲਾਈਨ ਡਾਇਬਿਟਿਕ ਰੈਟੀਨੋਪੈਥੀ ਸੈਲਫ-ਚੈੱਕ-ਅੱਪ ਵੀ ਤਿਆਰ ਕੀਤਾ ਗਿਆ ਹੈ।

  ਅਸੀਂ ਤੁਹਾਨੂੰ ਸ਼ੁਰੂਆਤ ਕਰਨ ਦਾ ਸੁਝਾਅ ਦਿੰਦੇ ਹਾਂ। ਆਨਲਾਈਨ ਡਾਇਬਿਟਿਕ ਰੈਟੀਨੋਪੈਥੀ ਸੈਲਫ-ਚੈੱਕ-ਅੱਪ ਕਰੋ, ਅਤੇ ਫਿਰ Netra Suraksha ਦੀ ਪਹਿਲਕਦਮੀ ਦੇ ਪੇਜ ਨੂੰ ਪੜ੍ਹੋ। ਆਪਣੇ ਡਾਕਟਰ ਕੋਲ ਪਰਿਵਾਰ ਸਮੇਤ, ਅੱਖਾਂ ਟੈਸਟ ਕਰਵਾਉਣ ਦਾ ਸਮਾਂ ਤਹਿ ਕਰੋ। ਜੇਕਰ ਤੁਸੀਂ ਇਹ ਸਮਝ ਰਹੇ ਹੋ, ਤਾਂ ਬਲੱਡ ਟੈਸਟ ਦਾ ਸਮਾਂ ਤਹਿ ਕਰੋ ਅਤੇ ਆਪਣਾ ਸ਼ੂਗਰ ਲੈਵਲ ਦੀ ਟੈਸਟ ਕਰਵਾਓ। ਇਹਨਾਂ ਟੈਸਟਾਂ ਨੂੰ ਪਰਿਵਾਰਕ ਕੈਲੰਡਰ 'ਤੇ ਚਿੰਨ੍ਹਿਤ ਕਰੋ - ਹੋ ਸਕੇ ਤਾਂ ਇਸਨੂੰ ਉਹਨਾਂ ਤਾਰੀਖਾਂਤੇ ਰੱਖੋ ਜੋ ਤੁਹਾਡੇ ਲਈ ਮਹੱਤਵਪੂਰਨ ਹੋਣ, ਤਾਂਕਿ ਤੁਸੀਂ ਹਰ ਸਾਲ ਇਹਨਾਂ ਟੈਸਟਾਂ ਨੂੰ ਕਰਵਾਉਣਾ ਨਾ ਭੁੱਲੋ।

  ਸਭ ਨੂੰ ਇਸ ਬਾਰੇ ਜਾਗਰੂਕ ਕਰੋ: ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਇਸ ਜਾਣਕਾਰੀ ਨੂੰ ਸਾਂਝਾ ਕਰੋ। ਸਮਾਧਾਨ ਦਾ ਹਿੱਸਾ ਬਣੋ। ਉੱਤੇ ਦਿੱਤੇ ਅੰਕੜਿਆਂ ਨੂੰ ਦੁਬਾਰਾ ਪੜ੍ਹੋ। ਜੇਕਰ ਅਸੀਂ ਇਸ ਬਿਮਾਰੀ ਨੂੰ ਹਰਾਉਣਾ ਹੈ ਤਾਂ ਸਾਨੂੰ ਡਾਇਬਿਟੀਜ਼ ਵਾਲੇ ਹਰੇਕ ਵਿਅਕਤੀ ਨੂੰ ਅੱਖਾਂ ਦੀ ਸਾਲਾਨਾ ਜਾਂਚ ਦੀ ਆਦਤ ਪਾਉਣੀ ਪਵੇਗੀ। ਆਓ, ਡਾਇਬਿਟੀਜ਼ ਅਤੇ ਡਾਇਬਿਟਿਕ ਰੈਟੀਨੋਪੈਥੀ ਵਿਰੁੱਧ ਮਿਲ ਕੇ ਲੜੀਏ ਅਤੇ ਜਿੱਤੀਏ।

  References: 

  1. IDF Atlas, International Diabetes Federation, 9th edition, 2019

  Published by:Krishan Sharma
  First published:

  Tags: #NetraSuraksha, Diabetes, Eyesight, Life style, Sugar

  ਅਗਲੀ ਖਬਰ