• Home
 • »
 • News
 • »
 • lifestyle
 • »
 • NETRASURAKSHA DIABETIC RETINOPATHY IT IS IMPORTANT TO TAKE TIMELY PRECAUTIONS

NetraSuraksha: ਡਾਇਬਿਟਿਕ ਰੈਟੀਨੋਪੈਥੀ - ਸਮੇਂ ਸਿਰ ਸਾਵਧਾਨ ਹੋਣਾ ਜ਼ਰੂਰੀ ਹੁੰਦਾ ਹੈ

ਬਹੁਤ ਸਾਰੀਆਂ ਅਫਵਾਹਾਂ ਵਿੱਚੋਂ ਇੱਕ ਇਹ ਵੀ ਹੈ ਕਿ ਡਾਇਬਿਟੀਜ਼ ਸਿਰਫ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਮੋਟੇ, ਮਿਠਾਈਆਂ ਦੇ ਸ਼ੌਕੀਨ ਅਤੇ ਬਜ਼ੁਰਗ ਹੁੰਦੇ ਹਨ। ਹਾਲਾਂਕਿ, ਸੱਚਾਈ ਇਸ ਤੋਂ ਉਲਟ ਹੈ।

NetraSuraksha: ਡਾਇਬਿਟਿਕ ਰੈਟੀਨੋਪੈਥੀ - ਸਮੇਂ ਸਿਰ ਸਾਵਧਾਨ ਹੋਣਾ ਜ਼ਰੂਰੀ ਹੁੰਦਾ ਹੈ

 • Share this:
  ਇੱਥੋਂ NetraSuraksha ਆਨਲਾਈਨ ਸੈਲਫ ਚੈੱਕ-ਅੱਪ ਕਰਵਾਓ

   

   

  ਬਹੁਤ ਸਾਰੀਆਂ ਅਫਵਾਹਾਂ ਵਿੱਚੋਂ ਇੱਕ ਇਹ ਵੀ ਹੈ ਕਿ ਡਾਇਬਿਟੀਜ਼ ਸਿਰਫ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਮੋਟੇ, ਮਿਠਾਈਆਂ ਦੇ ਸ਼ੌਕੀਨ ਅਤੇ ਬਜ਼ੁਰਗ ਹੁੰਦੇ ਹਨ। ਹਾਲਾਂਕਿ, ਸੱਚਾਈ ਇਸ ਤੋਂ ਉਲਟ ਹੈ। IDF ਐਟਲਸ 2021 ਦੇ ਅਨੁਸਾਰ1:

  • 20-79 ਸਾਲ ਦੀ ਉਮਰ ਦੇ ਲਗਭਗ 537 ਮਿਲੀਅਨ ਬਾਲਗਾਂ ਨੂੰ ਡਾਇਬਿਟੀਜ਼ ਹੈ, ਇਹ ਅੰਕੜੇ 2030 ਤੱਕ 643 ਮਿਲੀਅਨ ਅਤੇ 2045 ਤੱਕ 784 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਹੈ।

  • ਤਕਰੀਬਨ2 ਮਿਲੀਅਨ ਬੱਚਿਆਂ ਅਤੇ ਨਾਬਾਲਗਾਂ (20 ਸਾਲ ਤੋਂ ਘੱਟ ਉਮਰ) ਨੂੰ ਟਾਈਪ 1 ਡਾਇਬਿਟੀਜ਼ ਹੈ।

  • 2021 ਵਿੱਚ ਤਕਰੀਬਨ 21 ਮਿਲੀਅਨ ਬੱਚੇ ਗਰਭ ਅਵਸਥਾ ਦੌਰਾਨ ਹਾਈਪਰਗਲਾਈਸੀਮੀਆ ਨਾਲ ਪ੍ਰਭਾਵਿਤ ਹੋ ਕੇ ਪੈਦਾ ਹੋਏ ਸਨ।
  ਭਾਰਤ ਦੇ ਅੰਕੜੇ ਸਮਝਣਾ ਆਸਾਨ ਨਹੀਂ ਹੈ। ਐਟਲਸ ਦੇ ਅਨੁਸਾਰ, 2021 ਵਿੱਚ ਭਾਰਤ ਵਿੱਚ ਡਾਇਬਿਟੀਜ਼ ਦੇ 74 ਮਿਲੀਅਨ ਮਰੀਜ਼ ਸਨ, ਅਤੇ ਇਹ ਅੰਕੜਾ 2030 ਵਿੱਚ 93 ਮਿਲੀਅਨ ਅਤੇ 2045 ਵਿੱਚ 124 ਮਿਲੀਅਨ ਤੱਕ ਵੱਧਣ ਦੀ ਉਮੀਦ ਹੈ1। ਇਸ ਤੋਂ ਇਲਾਵਾ, ਭਾਰਤ ਵਿੱਚ ਲਗਭਗ 39.3 ਮਿਲੀਅਨ ਲੋਕਾਂ ਨੂੰ ਡਾਇਬਿਟੀਜ਼ ਹੋਣ ਦਾ ਅਨੁਮਾਨ ਹੈ, ਜਿਨ੍ਹਾਂ ਦਾ ਹਾਲੇ ਤੱਕ ਚੈੱਕ-ਅੱਪ ਨਹੀਂ ਕੀਤਾ ਗਿਆ ਹੈ1  ਇਹ ਇੱਕ ਗੰਭੀਰ ਤੌਰ ‘ਤੇ ਵਿਚਾਰਨ ਵਾਲਾ ਵਿਸ਼ਾ ਹੈ, ਖਾਸ ਕਰਕੇ ਕਿਉਂਕਿ ਡਾਇਬਿਟੀਜ਼ ਇੱਕ ਸ਼ਹਿਰੀ ਬਿਮਾਰੀ ਹੈ। ਭਾਰਤੀ ਤੇਜ਼ੀ ਨਾਲ ਸ਼ਹਿਰੀ ਹੁੰਦੇ ਜਾ ਰਹੇ ਹਨ ਅਤੇ ਜ਼ਿਆਦਾਤਰ ਨੂੰ ਬੈਠੇ ਰਹਿਣ ਦੀ ਆਦਤ ਪੈ ਰਹੀ ਹੈ - ਜਿਵੇਂ ਕਿ ਅਕਸਰ ਸਾਡੇ ਦਫ਼ਤਰਾਂ ਦੀਆਂ ਆਮ ਨੌਕਰੀਆਂ ਦਾ ਕੰਮ ਹੁੰਦਾ ਹੈ। ਟਾਈਪ II ਡਾਇਬਟੀਜ਼ ਨੂੰ ਜੀਵਨ ਸ਼ੈਲੀ ਦੀ ਬਿਮਾਰੀ ਮੰਨਿਆ ਜਾਂਦਾ ਹੈ, ਅਤੇ ਇਸਲਈ ਇਸਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ। ਹਰ ਕਿਸੇ ਨੂੰ ਜਾਣਕਾਰੀ, ਅਤੇ ਸਹੀ ਸਮੇਂ 'ਤੇ ਉਚਿਤ ਡਾਕਟਰੀ ਸਲਾਹ ਦੀ ਲੋੜ ਹੁੰਦੀ ਹੈ। ਦਰਅਸਲ, ਅੱਜ ਬਹੁਤ ਸਾਰੇ ਡਾਕਟਰ ਮੰਨਦੇ ਹਨ ਕਿ ਡਾਇਬਿਟੀਜ਼ ਨੂੰ ਠੀਕ ਕੀਤਾ ਜਾ ਸਕਦਾ ਹੈ, ਜੇ ਇਸ ਦਾ ਜਲਦੀ ਪਤਾ ਲਗਾ ਲਿਆ ਜਾਵੇ ਅਤੇ ਇਸਨੂੰ ਚੰਗੀ ਤਰ੍ਹਾਂ ਪ੍ਰਬੰਧਿਤ ਕੀਤਾ ਜਾਵੇ।  ਤਾਂ ਆਓ ਕੁਝ ਲੋੜੀਂਦੀ ਜਾਣਕਾਰੀ ਨਾਲ ਸ਼ੁਰੂਆਤ ਕਰੀਏ। ਡਾਇਬਿਟੀਜ਼ ਇੱਕ ਅਜਿਹੀ ਹਾਲਤ ਹੈ ਜਿੱਥੇ ਸਰੀਰ ਲੋੜੀਂਦੀ ਇਨਸੁਲਿਨ ਪੈਦਾ ਨਹੀਂ ਕਰ ਸਕਦਾ ਹੈ, ਜਾਂ ਪੈਦਾ ਕੀਤੀ ਇਨਸੁਲਿਨ ਦੀ ਵਰਤੋਂ ਨਹੀਂ ਕਰ ਸਕਦਾ ਹੈ। ਇਨਸੁਲਿਨ ਇੱਕ ਹਾਰਮੋਨ ਹੈ, ਜੋ ਪਾਚਕ ਵਿੱਚ ਪੈਦਾ ਹੁੰਦਾ ਹੈ ਅਤੇ ਸਾਡੇ ਖੂਨ ਵਿੱਚ ਗਲੂਕੋਜ਼ ਦੀ ਵਰਤੋਂ ਕਰਨ ਲਈ, ਸਰੀਰ ਦੀ ਮਦਦ ਕਰਦਾ ਹੈ। ਡਾਇਬਿਟੀਜ਼ ਦੀਆਂ 3 ਕਿਸਮਾਂ ਹਨ4: ਗਰਭਕਾਲੀ ਡਾਇਬਿਟੀਜ਼ ਮੇਲਿਟਸ (ਇਹ ਮਾਵਾਂ ਵਿੱਚ ਕਦੇ-ਕਦੇ ਗਰਭ ਅਵਸਥਾ ਦੌਰਾਨ ਵਿਕਸਤ ਹੁੰਦਾ ਹੈ), ਟਾਈਪ I ਡਾਇਬਿਟੀਜ਼ (ਆਮ ਤੌਰ 'ਤੇ ਬਚਪਨ ਵਿੱਚ ਹੁੰਦਾ ਹੈ, ਅਤੇ ਇਸ ਵਿੱਚ ਆਨੁਵੰਸ਼ਿਕ ਵਿਸ਼ੇਸ਼ਤਾਵਾਂ ਹੁੰਦੀਆਂ ਹਨ) ਅਤੇ ਟਾਈਪ II (ਰੋਕਣਯੋਗ ਜੀਵਨ ਸ਼ੈਲੀ ਦੀ ਬਿਮਾਰੀ, ਜੋ ਕਿ ਡਾਇਬਿਟੀਜ਼ ਦੇ ਲਗਭਗ 90% ਕੇਸਾਂ ਦਾ ਕਾਰਨ ਹੈ)।  ਜਿਨ੍ਹਾਂ ਲੱਛਣਾਂ ਬਾਰੇ ਤੁਹਾਨੂੰ ਸੁਚੇਤ ਹੋਣਾ ਚਾਹੀਦਾ ਹੈ ਉਹ ਹਨ: ਵਾਰ-ਵਾਰ ਪਿਸ਼ਾਬ ਆਉਣਾ, ਬਹੁਤ ਜ਼ਿਆਦਾ ਪਿਆਸ ਲੱਗਣਾ, ਅੱਖਾਂ ਦਾ ਧੁੰਦਲਾਪਣ, ਊਰਜਾ ਦੀ ਕਮੀ, ਥਕਾਵਟ, ਲਗਾਤਾਰ ਭੁੱਖ ਲੱਗਣੀ, ਅਚਾਨਕ ਤੋਂ ਭਾਰ ਘਟਣਾ ਅਤੇ ਸੌਂਦੇ ਹੋਏ ਬਿਸਤਰੇ ‘ਤੇ ਹੀ ਪਿਸ਼ਾਬ ਨਿਕਲਣਾ4। ਜੇਕਰ ਤੁਹਾਨੂੰ ਅਜਿਹੇ ਕੋਈ ਲੱਛਣ ਹਨ, ਤਾਂ ਇਹ ਟੈਸਟ ਕਰਵਾਉਣ ਦਾ ਸਮਾਂ ਹੈ। ਡਾਇਬਿਟੀਜ਼ ਕਰਕੇ ਸਿਰਫ਼ ਤੁਹਾਨੂੰ ਥਕਾਵਟ ਅਤੇ ਬੇਚੈਨੀ ਹੀ ਮਹਿਸੂਸ ਨਹੀਂ ਹੁੰਦੀ; ਸਗੋਂ ਇਸ ਨਾਲ ਸਰੀਰ ਨੂੰ ਵੀ ਵੱਡਾ ਨੁਕਸਾਨ ਪਹੁੰਚਾਉਂਦਾ ਹੈ।  ਡਾਇਬਿਟੀਜ਼ ਅਤੇ ਐਲੀਵੇਟਿਡ ਬਲੱਡ ਗੁਲੂਕੋਜ਼ ਲੈਵਲ, ਦਿਲ ਦੀ ਬਿਮਾਰੀ ਦੇ ਜੋਖਮ ਨੂੰ ਦੁੱਗਣਾ ਕਰਨ ਦਾ ਕਾਰਨ ਬਣ ਸਕਦੇ ਹਨ4। ਡਾਇਬਿਟੀਜ਼, ਹਾਈ ਬਲੱਡ ਪ੍ਰੈਸ਼ਰ ਨਾਲ ਮਿਲ ਕੇ, ਦੁਨੀਆ ਭਰ ਵਿੱਚ ਗੁਰਦਿਆਂ ਦੀ ਜਾਨਲੇਵਾ ਬਿਮਾਰੀ ਦਾ 80% ਕਾਰਨ ਬਣਦੀ ਹੈ4। ਦੁਨੀਆ ਭਰ ਵਿੱਚ 40-60 ਮਿਲੀਅਨ ਲੋਕ, ਡਾਇਬਿਟੀਜ਼ ਕਰਕੇ ਪੈਰਾਂ ਅਤੇ ਹੇਠਲੇ ਅੰਗਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਹਨ - ਦਰਦਨਾਕ ਫੋੜੇ ਅਤੇ ਇੱਕ ਪੁਰਾਣੀ ਹਾਲਤ ਜਿਸਨੂੰ ਪੈਰੀਫਿਰਲ ਵੈਸਕੁਲਰ ਬਿਮਾਰੀ ਕਿਹਾ ਜਾਂਦਾ ਹੈ, ਜੋ ਉਨ੍ਹਾਂ ਦੀ ਗਤੀਸ਼ੀਲਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ4  ਹਾਲਾਂਕਿ, ਯੂਐਸ ਨੈਸ਼ਨਲ ਇੰਸਟੀਟਿਊਟ ਆਫ਼ ਹੈਲਥ ਦੇ ਨੈਸ਼ਨਲ ਆਈ ਇੰਸਟੀਟਿਊਟ ਦੇ ਅਨੁਸਾਰ, ਡਾਇਬਿਟੀਜ਼ ਦੀ ਸਭ ਤੋਂ ਖਤਰਨਾਕ ਸਮੱਸਿਆ, ਅਤੇ ਫਿਰ ਵੀ ਸਭ ਤੋਂ ਵੱਧ ਰੋਕਥਾਮ ਯੋਗ, ਡਾਇਬਿਟਿਕ ਰੈਟੀਨੋਪੈਥੀ ਹੈ, ਜੋ ਕਿ ਡਾਇਬਿਟੀਜ਼ ਵਾਲੇ ਅੱਧੇ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ2। ਮੁਸ਼ਕਲ ਇਸ ਗੱਲ ਦੀ ਹੈ ਕਿ ਬਿਮਾਰੀ ਦੀ ਸ਼ੁਰੂਆਤ ਵਿੱਚ, ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਕੁਝ ਲੋਕ ਆਪਣੀ ਅੱਖਾਂ ਦੀ ਰੋਸ਼ਨੀ  ਵਿੱਚ ਫਰਕ ਮਹਿਸੂਸ ਕਰਦੇ ਹਨ, ਜਿਵੇਂ ਕਿ ਦੂਰ ਦੀਆਂ ਚੀਜ਼ਾਂ ਨੂੰ ਪੜ੍ਹਨ ਜਾਂ ਦੇਖਣ ਵਿੱਚ ਦਿੱਕਤ ਹੋਣੀ। ਪਰ ਇਹ ਸਮੱਸਿਆ ਸਥਿਰ ਨਹੀਂ ਰਹਿੰਦੀ। ਬਾਅਦ ਵਿੱਚ, ਰੈਟੀਨਾ ਵਿੱਚ ਖੂਨ ਦੀਆਂ ਨਾੜੀਆਂ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ, ਦਾਗ ਬਣਦੇ ਹਨ, ਅਤੇ ਕੁਝ ਗੰਭੀਰ ਮਾਮਲਿਆਂ ਵਿੱਚ, ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਚਲੀ ਜਾਂਦੀ ਹੈ2  ਇਸ ਲਈ ਸਕ੍ਰੀਨਿੰਗ ਜ਼ਰੂਰੀ ਹੈ। ਦਰਅਸਲ, ਡਾਇਬਿਟਿਕ ਰੈਟੀਨੋਪੈਥੀ ਲਈ ਨਿਯਮਿਤ ਸਕ੍ਰੀਨਿੰਗ ਦੀ ਨੀਤੀ ਨੂੰ ਲਾਗੂ ਕਰਨ ਦੇ ਸਿਰਫ 8 ਸਾਲਾਂ ਦੇ ਅੰਦਰ, ਯੂਨਾਈਟਿਡ ਕਿੰਗਡਮ ਵਿੱਚ, ਡਾਇਬਿਟਿਕ ਰੈਟੀਨੋਪੈਥੀ ਹੁਣ ਕੰਮ ਕਰਨ ਵਾਲੀ ਉਮਰ ਦੀ ਆਬਾਦੀ ਵਿੱਚ ਅੰਨ੍ਹੇਪਣ ਦਾ ਪ੍ਰਮੁੱਖ ਕਾਰਨ ਨਹੀਂ ਹੈ4। ਵੇਲਜ਼ ਵਿੱਚ, ਇਸਦੇ ਨਤੀਜੇ ਵਜੋਂ ਦ੍ਰਿਸ਼ਟੀਹੀਣਤਾ ਦੇ ਨਵੇਂ ਪ੍ਰਮਾਣਿਕ ਮਾਮਲਿਆਂ ਵਿੱਚ 40-50% ਦੀ ਕਮੀ ਆਈ ਹੈ4f  ਇਸ ਲਈ, ਅਸੀਂ ਸਕ੍ਰੀਨਿੰਗ ਬਾਰੇ ਜਾਣਦੇ ਹਾਂ। ਪਰ ਇਹ ਤਾਂ ਹੀ ਕੰਮ ਕਰਦੀ ਹੈ, ਜੇਕਰ ਤੁਸੀਂ ਇਸ ਲਈ ਜਾਂਦੇ ਹੋ। ਰਾਸ਼ਟਰੀ ਡਾਇਬਿਟੀਜ਼ ਅਤੇ ਡਾਇਬਿਟਿਕ ਰੈਟੀਨੋਪੈਥੀ ਸਰਵੇਖਣ, ਭਾਰਤ (2019) ਦੇ ਅਨੁਸਾਰ, ਲਗਭਗ 90% ਪ੍ਰਮਾਣਿਤ ਡਾਇਬਿਟੀਜ਼ ਰੋਗੀਆਂ ਨੇ ਕਦੇ ਵੀ ਡਾਇਬਿਟਿਕ ਰੈਟੀਨੋਪੈਥੀ ਲਈ ਅੱਖਾਂ ਦਾ ਮੁਲਾਂਕਣ ਨਹੀਂ ਕਰਵਾਇਆ3  ਇਸ ਨੇ Network18 ਨੇ Novartis ਦੇ ਸਹਿਯੋਗ ਨਾਲ, 'Netra Suraksha' - ਡਾਇਬਿਟੀਜ਼ ਵਿਰੁੱਧ ਭਾਰਤ ਪਹਿਲਕਦਮੀ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਤ ਕੀਤਾ, ਜੋ ਖਾਸ ਤੌਰ 'ਤੇ ਡਾਇਬਿਟਿਕ ਰੈਟੀਨੋਪੈਥੀ 'ਤੇ ਕੇਂਦਰਿਤ ਹੈ। ਇਹ ਪਹਿਲਕਦਮੀ, 27 ਨਵੰਬਰ, 2021 ਨੂੰ ਡਾਇਬਿਟਿਕ ਰੈਟੀਨੋਪੈਥੀ ‘ਤੇ ਆਮ ਚਰਚਾਵਾਂ ਦੀ ਲੜੀ ਨਾਲ ਸ਼ੁਰੂ ਹੋਈ ਸੀ, ਤੁਸੀਂ ਇਨ੍ਹਾਂ ਨੂੰ YouTube, News18.com ਅਤੇ https://www.facebook.com/cnnnews18/ 'ਤੇ ਵੀ ਦੇਖ ਸਕਦੇ ਹੋ।  ਆਉਣ ਵਾਲੇ ਹਫ਼ਤਿਆਂ ਵਿੱਚ ਦੋ ਹੋਰ ਸੈਸ਼ਨ ਨਿਰਧਾਰਤ ਕੀਤੇ ਗਏ ਹਨ। ਪਹਿਲਕਦਮੀ, ਲੜਾਈ ਵਿੱਚ ਮੈਡੀਕਲ ਭਾਈਚਾਰੇ, ਮਾਹਰਾਂ ਅਤੇ ਨੀਤੀ ਨਿਰਮਾਤਾਵਾਂ ਦੀ ਮਦਦ ਮੰਗਦੀ ਹੈ। ਤੁਸੀਂ News18.com 'ਤੇ ਲੈਕਚਰਾਰ ਦੇ ਕਈ ਵੀਡੀਓਜ਼ ਅਤੇ ਲੇਖ ਵੀ ਦੇਖ ਸਕਦੇ ਹੋ।  ਪਹਿਲਕਦਮੀ ਦਾ ਉਦੇਸ਼ ਸਿੱਧਾ ਹੈ: ਤੁਹਾਨੂੰ ਇਹ ਲੋੜੀਂਦੀ ਜਾਣਕਾਰੀ ਦੇਣਾ, ਕਿ ਤੁਸੀਂ ਖੁਦ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ ਇੱਕ ਆਮ, ਦਰਦ-ਰਹਿਤ ਅੱਖਾਂ ਦਾ ਟੈਸਟ ਕਰਵਾਉਣ ਲਈ ਲੈ ਜਾਓ, ਜੋ ਆਉਣ ਵਾਲੇ ਸਮੇਂ ਲਈ ਤੁਹਾਡੇ ਜੀਵਨ ਦੀ ਗੁਣਵੱਤਾ ਵਿੱਚ ਕਾਫੀ ਫਰਕ ਲਿਆ ਸਕਦਾ ਹੈ।  ਡਾਇਬਿਟਿਕ ਰੈਟੀਨੋਪੈਥੀ ਸੈਲਫ ਚੈੱਕ-ਅੱਪ ਇੱਥੋਂ  ਸ਼ੁਰੂ ਕਰੋ, ਅਤੇ ਹੋ ਸਕੇ ਤਾਂ ਖੂਨ ਦੀ ਜਾਂਚ ਵੀ ਕਰਵਾਓ, ਜੇ ਤੁਸੀਂ ਕਾਫੀ ਸਮੇਂ ਤੋਂ ਨਹੀਂ ਕਰਵਾਇਆ ਹੈ। ਡਾਇਬਿਟੀਜ਼ ਅਤੇ ਡਾਇਬਿਟਿਕ ਰੈਟੀਨੋਪੈਥੀ ਦੇ ਅਸਲ ਅੰਕੜੇ ਨੂੰ ਸਮਝਣਾ ਔਖਾ ਹੈ, ਖਾਸ ਤੌਰ 'ਤੇ ਭਾਰਤੀ ਸ਼ਹਿਰਾਂ ਵਿੱਚ ਦਫ਼ਤਰ ਜਾਣ ਵਾਲਿਆਂ ਲਈ, ਪਰ ਘੱਟੋ-ਘੱਟ ਉਨ੍ਹਾਂ ਨੂੰ ਸਮਝਣ ਲਈ ਅਸੀਂ ਆਪਣੀਆਂ ਅੱਖਾਂ ਦੀ ਵਰਤੋਂ ਕਰ ਸਕਦੇ ਹਾਂ। ਆਓ ਇਸ ਨੂੰ ਦੂਰ ਕਰਨ ਦੀ ਹਰੇਕ ਮੁਮਕਿਨ ਕੋਸ਼ਿਸ਼ ਕਰੀਏ।  'Netra Suraksha' - ਡਾਇਬਿਟੀਜ਼ ਵਿਰੁੱਧ ਭਾਰਤ ਪਹਿਲਕਦਮੀ ਬਾਰੇ ਹੋਰ ਅੱਪਡੇਟ ਪ੍ਰਾਪਤ ਕਰਨ ਲਈ, News18.com ਨੂੰ ਫਾਲੋ ਕਰੋ ਅਤੇ ਡਾਇਬਿਟਿਕ ਰੈਟੀਨੋਪੈਥੀ ਵਿਰੁੱਧ ਭਾਰਤ ਦੀ ਲੜਾਈ ਵਿੱਚ ਸ਼ਾਮਲ ਕਰੋ।  ਸਰੋਤ:

  1. IDF ਐਟਲਸ, ਇੰਟਰਨੈਸ਼ਨਲ ਡਾਇਬਿਟੀਜ਼ ਫੈਡਰੇਸ਼ਨ, 10ਵਾਂ ਐਡੀਸ਼ਨ, 2021

  2. https://www.nei.nih.gov/learn-about-eye-health/eye-conditions-and-diseases/diabetic-retinopathy

  3. ਰਾਸ਼ਟਰੀ ਅੰਨ੍ਹੇਪਣ ਅਤੇ ਦ੍ਰਿਸ਼ਟੀਹੀਣਤਾ ਸਰਵੇਖਣ 2015-2019, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ। ਡਾ: ਰਾਜੇਂਦਰ ਪ੍ਰਸਾਦ ਸੈਂਟਰ ਫਾਰ ਆਪਥਾਲਮਿਕ ਸਾਇੰਸਿਜ਼, AIIMS, ਨਵੀਂ ਦਿੱਲੀ

  4. IDF ਐਟਲਸ, ਇੰਟਰਨੈਸ਼ਨਲ ਡਾਇਬਿਟੀਜ਼ ਫੈਡਰੇਸ਼ਨ, 9ਵਾਂ ਐਡੀਸ਼ਨ, 2019

  Published by:Ashish Sharma
  First published: