ਇੱਥੇ ਕਲਿੱਕ ਕਰਕੇ NetraSuraksha ਸੈਲਫ ਚੈੱਕ ਕਰੋ।
ਡਾਇਬਿਟੀਜ਼ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇੰਟਰਨੈਸ਼ਨਲ ਡਾਇਬਿਟੀਜ਼ ਫੈਡਰੇਸ਼ਨ ਐਟਲਸ 2019 ਦੇ ਅਨੁਸਾਰ , ਸਾਲ 2000 ਵਿੱਚ ਲਗਭਗ 151 ਮਿਲੀਅਨ ਲੋਕ ਡਾਇਬਿਟੀਜ਼ ਤੋਂ ਪੀੜਤ ਸਨ 1 । ਇਨ੍ਹਾਂ ਵਿੱਚ ਜਾਂਚ ਕਰਵਾਉਣ ਅਤੇ ਜਾਂਚ ਨਾ ਕਰਵਾਉਣ ਵਾਲੇ 20-79 ਸਾਲ ਦੀ ਉਮਰ ਦੇ ਲੋਕ ਸ਼ਾਮਲ ਹਨ , ਜਿਨ੍ਹਾਂ ਵਿੱਚ ਟਾਈਪ 1 ਅਤੇ ਟਾਈਪ 2 ਸੀ 1 । ਉਸ ਸਮੇਂ , ਇਹ ਵਿਸ਼ਵ ਦੀ ਆਬਾਦੀ ਦਾ 4.6 ਪ੍ਰਤੀਸ਼ਤ ਸੀ 1 । 2019 ਵਿੱਚ , ਕੁੱਲ ਗਿਣਤੀ ਵੱਧ ਕੇ 463 ਮਿਲੀਅਨ ਹੋ ਗਈ , ਜੋ ਕਿ ਆਬਾਦੀ ਦਾ 9.3% ਸੀ 1 । ਇਹ ਅੰਕੜਾ 2030 ਵਿੱਚ ਵੱਧ ਕੇ 578 ਮਿਲੀਅਨ (ਵਿਸ਼ਵ ਦੀ ਆਬਾਦੀ ਦਾ 10.2%) ਹੋਣ ਦੀ ਉਮੀਦ ਹੈ 1 । ਜਿਸਦਾ ਮਤਲਬ ਹੈ , 10 ਵਿੱਚੋਂ 1 ਵਿਅਕਤੀ।
ਇਸ ਤੋਂ ਵੀ ਜ਼ਿਆਦਾ ਚਿੰਤਾ ਵਾਲੀ ਗੱਲ ਇਹ ਹੈ ਕਿ ਡਾਇਬਿਟੀਜ਼ ਤੋਂ ਪ੍ਰਭਾਵਿਤ ਲਗਭਗ ਅੱਧੇ ਲੋਕ ਅਜਿਹੇ ਹਨ , ਜਿਨ੍ਹਾਂ ਨੇ ਜਾਂਚ ਹੀ ਨਹੀਂ ਕਰਵਾਈ 1 । ਅਜਿਹਾ ਕਿਉਂ ਹੁੰਦਾ ਹੈ ? ਜ਼ਿਆਦਾਤਰ ਕਿਉਂਕਿ ਡਾਇਬਿਟੀਜ਼ ਦੇ ਆਮ ਲੱਛਣਾਂ ਦਾ ਕਾਰਨ ਹੋਰ ਸਰੋਤਾਂ ਨੂੰ ਦਿੱਤਾ ਜਾ ਸਕਦਾ ਹੈ: ਥਕਾਵਟ ਮਹਿਸੂਸ ਕਰਨਾ ਅਤੇ ਊਰਜਾ ਦੀ ਕਮੀ , ਬਹੁਤ ਜ਼ਿਆਦਾ ਪਿਆਸ ਲੱਗਣਾ , ਵਾਰ-ਵਾਰ ਪਿਸ਼ਾਬ ਆਉਣਾ , ਵਾਰ-ਵਾਰ ਭੁੱਖ ਲੱਗਣਾ - ਇਨ੍ਹਾਂ ਸਭ ਵੱਲ ਸਾਡਾ ਧਿਆਨ ਨਹੀਂ ਜਾਂਦਾ ਕਿਉਂਕਿ ਇਹ ਹੌਲੀ-ਹੌਲੀ ਵਾਪਰਦੇ ਹਨ 1 । ਕੁਝ ਲੋਕਾਂ ਵਿੱਚ , ਡਾਇਬਿਟੀਜ਼ ਕਰਕੇ ਕੁਝ ਅਜਿਹੇ ਲੱਛਣ ਹੁੰਦੇ ਹਨ - ਸੌਂਦੇ ਹੋਏ ਪਿਸ਼ਾਬ ਨਿਕਲਣਾ , ਅਚਾਨਕ ਤੋਂ ਭਾਰ ਘਟਣਾ ਅਤੇ ਅੱਖਾਂ ਦੀ ਰੋਸ਼ਨੀ ਧੁੰਦਲੀ ਹੋਣਾ 1 , ਅਜਿਹੇ ਲੋਕਾਂ ਨੂੰ ਆਮ ਤੌਰ ' ਤੇ ਡਾਕਟਰ ਨੂੰ ਮਿਲਣ ਅਤੇ ਜਾਂਚ ਕਰਵਾਉਣ ਲਈ ਕਿਹਾ ਜਾਂਦਾ ਹੈ।
ਡਾਇਬਿਟੀਜ਼ ਦਾ ਪਤਾ ਲੱਗਣ ਤੋਂ ਬਾਅਦ , ( ਖਾਸ ਤੌਰ ' ਤੇ ਟਾਈਪ 2 ਡਾਇਬਿਟੀਜ਼) ਨੂੰ ਬਹੁਤ ਹੀ ਅਸਰਦਾਰ ਤਰੀਕਿਆਂ ਜਿਵੇਂ ਕਿ - ਨਿਯਮਿਤ ਕਸਰਤ , ਖੁਰਾਕ ਵਿੱਚ ਬਦਲਾਵ ਅਤੇ ਦਵਾਈਆਂ ਆਦਿ ਨਾਲ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਡਾਇਬਿਟੀਜ਼ ਵਾਲੇ ਜ਼ਿਆਦਾਤਰ ਲੋਕਾਂ ਨੂੰ ਆਮ ਜ਼ਿੰਦਗੀ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ ਹੈ। ਦਰਅਸਲ , ਜਦੋਂ ਇਸਦਾ ਜਲਦੀ ਪਤਾ ਲੱਗ ਜਾਂਦਾ ਹੈ , ਟਾਈਪ 2 ਡਾਇਬਿਟੀਜ਼ ਨੂੰ ਹੁਣ ਉਪਚਾਰ ਯੋਗ ਮੰਨਿਆ ਜਾਂਦਾ ਹੈ 2 ।
ਹਾਲਾਂਕਿ , ਜਦੋਂ ਸਹੀ ਤਰੀਕੇ ਨਾਲ ਪ੍ਰਬੰਧਨ ਨਹੀਂ ਕੀਤਾ ਜਾਂਦਾ , ਤਾਂ ਡਾਇਬਿਟੀਜ਼ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। 2019 ਵਿੱਚ ਇਹ ਅਨੁਮਾਨ ਲਗਾਇਆ ਗਿਆ ਸੀ ਕਿ 20-79 ਸਾਲ ਦੀ ਉਮਰ ਦੇ 4.2 ਮਿਲੀਅਨ ਬਾਲਗ , ਡਾਇਬਿਟੀਜ਼ ਅਤੇ ਇਸ ਦੀਆਂ ਸਮੱਸਿਆਵਾਂ ਕਰਕੇ ਮਰੇ ਹਨ 1 ।
ਡਾਇਬਿਟੀਜ਼ , ਹਾਈ ਬਲੱਡ ਪ੍ਰੈਸ਼ਰ , ਜਾਂ ਦੋਵਾਂ ਦਾ ਸੁਮੇਲ , ਦੁਨੀਆ ਭਰ ਵਿੱਚ ਗੁਰਦਿਆਂ ਦੀ ਬਿਮਾਰੀ ਨੂੰ ਅੰਤਮ-ਪੜਾਅ ਤੱਕ ਪਹੁੰਚਾਉਣ ਲਈ 80% ਜ਼ਿੰਮੇਵਾਰ ਹੁੰਦਾ ਹੈ 1 ।
ਡਾਇਬਿਟੀਜ਼ ਅਤੇ ਗੰਭੀਰ ਗੁਰਦੇ ਦੀ ਬਿਮਾਰੀ , ਦੋਵੇਂ ਦਿਲ ਦੀਆਂ ਬਿਮਾਰੀਆਂ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ 1 ।
ਡਾਇਬਿਟੀਜ਼ ਕਰਕੇ ਹੋਣ ਵਾਲੀਆਂ ਪੈਰਾਂ ਅਤੇ ਹੇਠਲੇ ਅੰਗਾਂ ਦੀਆਂ ਸਮੱਸਿਆਵਾਂ , ਦੁਨੀਆ ਭਰ ਵਿੱਚ ਡਾਇਬਿਟੀਜ਼ ਵਾਲੇ 40 ਤੋਂ 60 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ , ਇਹ ਡਾਇਬਿਟੀਜ਼ ਵਾਲੇ ਲੋਕਾਂ ਵਿੱਚ ਬਿਮਾਰੀ ਦਾ ਇੱਕ ਮਹੱਤਵਪੂਰਨ ਸਰੋਤ ਹਨ 1 ।
ਵੱਡੇ ਫੋੜੇ ਅਤੇ ਅੰਗ ਕੱਟਣ ਕਰਕੇ , ਜ਼ਿੰਦਗੀ ਅਧੂਰੀ ਜਿਹੀ ਮਹਿਸੂਸ ਹੁੰਦੀ ਹੈ ਅਤੇ ਇਸ ਕਰਕੇ ਜਲਦ ਹੀ ਮੌਤ ਦੇ ਜੋਖਮ ਵਿੱਚ ਵੀ ਵਾਧਾ ਹੁੰਦਾ ਹੈ 1 ।
ਇਸ ਤੋਂ ਇਲਾਵਾ , ਡਾਇਬਿਟੀਜ਼ ਕਰਕੇ ਅੱਖਾਂ ਨਾਲ ਸੰਬੰਧਿਤ ਬਿਮਾਰੀ ਹੋਣ ਦੀ ਵੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ , ਅਤੇ ਇਹ ਮੁੱਖ ਤੌਰ ' ਤੇ ਡਾਇਬਿਟਿਕ ਰੈਟੀਨੋਪੈਥੀ , ਡਾਇਬਿਟਿਕ ਮੈਕਿਉਲਰ ਐਡੀਮਾ , ਮੋਤੀਆਬਿੰਦ ਅਤੇ ਗਲੋਕੋਮਾ ਦੇ ਨਾਲ-ਨਾਲ ਧੁੰਧਲੀ ਨਜ਼ਰ ਅਤੇ ਧਿਆਨ ਕੇਂਦਰਿਤ ਕਰਨ ਦੀ ਅਯੋਗਤਾ ਆਦਿ ਦਾ ਕਾਰਨ ਬਣ ਸਕਦੀ ਹੈ 1 । ਜ਼ਿਆਦਾਤਰ ਦੇਸ਼ਾਂ ਵਿੱਚ , ਡਾਇਬਿਟਿਕ ਰੈਟੀਨੋਪੈਥੀ ਰਾਹੀਂ ਨਿੱਜੀ ਅਤੇ ਸਮਾਜਿਕ-ਆਰਥਿਕ ਤੌਰ ‘ ਤੇ ਵੱਡਾ ਨੁਕਸਾਨ ਹੋਣ ਕਰਕੇ , ਇਸਨੂੰ ਕੰਮ ਕਰਨ ਵਾਲੀ ਉਮਰ ਦੀ ਆਬਾਦੀ ਵਿੱਚ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ 1 । ਤਾਮਿਲਨਾਡੂ ਵਿੱਚ 2013 ਦੇ ਇੱਕ ਅਧਿਐਨ ਦੇ ਅਨੁਸਾਰ , ਭਾਰਤ ਵਿੱਚ ਡਾਇਬਿਟੀਜ਼ ਵਾਲੇ ਲਗਭਗ 57 ਮਿਲੀਅਨ ਲੋਕਾਂ ਨੂੰ ਸਾਲ 2025 ਤੱਕ ਰੈਟੀਨੋਪੈਥੀ ਹੋਵੇਗੀ 3 । ਇਹ ਇੱਕ ਚਿੰਤਾਜਨਕ ਅੰਕੜਾ ਹੈ।
ਇਸ ਤੋਂ ਵੀ ਖਰਾਬ ਗੱਲ ਇਹ ਹੈ ਕਿ ਸ਼ੁਰੂਆਤੀ ਪੜਾਵ ਵਿੱਚ , ਡਾਇਬਿਟਿਕ ਰੈਟੀਨੋਪੈਥੀ ਲਗਭਗ ਪੂਰੀ ਤਰ੍ਹਾਂ ਲੱਛਣ-ਰਹਿਤ ਹੁੰਦੀ ਹੈ। ਇਸਦਾ ਮਤਲਬ ਇਹ ਹੈ ਕਿ ਜਦੋਂ ਤੱਕ ਤੁਹਾਨੂੰ ਲੱਛਣਾਂ ਬਾਰੇ ਪਤਾ ਲੱਗਦਾ ਹੈ , ਉਦੋਂ ਤੱਕ ਅੱਖਾਂ ਦਾ ਥੋੜਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੁੰਦਾ ਹੈ। ਹਾਲਾਂਕਿ , DR ਦਾ ਪਤਾ ਲੱਗਣ ਤੋਂ ਬਾਅਦ , ਇਸਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ , ਅਤੇ ਹੋਰ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।
ਡਾਇਬਿਟਿਕ ਰੈਟੀਨੋਪੈਥੀ ਅੱਖਾਂ ਦੀ ਰੋਸ਼ਨੀ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ ? ਹਾਈ ਬਲੱਡ ਗੁਲੂਕੋਜ਼ ਲੈਵਲ ਨੂੰ ਜਦੋਂ ਬਿਨਾਂ ਜਾਂਚ ਕੀਤੇ ਛੱਡ ਦਿੱਤਾ ਜਾਂਦਾ ਹੈ , ਤਾਂ ਛੋਟੀਆਂ ਖੂਨ ਦੀਆਂ ਨਾੜੀਆਂ ਵਿੱਚ ਬਲਾਕ ਬਣਦੇ ਹਨ , ਜੋ ਤੁਹਾਡੇ ਰੈਟੀਨਾ ਨੂੰ ਸਿਹਤਮੰਦ ਰੱਖਦੇ ਹਨ। ਰੈਟੀਨਾ ਅੱਖ ਦੇ ਪਿਛਲੇ ਪਾਸੇ ਦੀ ਇੱਕ ਪਰਤ ਹੈ , ਜੋ ਤਸਵੀਰਾਂ ਵਿੱਚ ਪ੍ਰਕਾਸ਼ ਪਹੁੰਚਾਉਂਦੀ ਹੈ। ਖੂਨ ਦੀਆਂ ਨਾੜੀਆਂ ਸੁੱਜ ਸਕਦੀਆਂ ਹਨ , ਲੀਕ ਹੋ ਸਕਦੀਆਂ ਹਨ , ਜਾਂ ਖੂਨ ਵਹਿ ਸਕਦਾ ਹੈ , ਜੋ ਅਕਸਰ ਅੱਖਾਂ ਦੀ ਰੋਸ਼ਨੀ ਵਿੱਚ ਕਮੀ ਆਉਣ ਜਾਂ ਅੰਨ੍ਹੇਪਣ ਦਾ ਕਾਰਨ ਬਣ ਸਕਦਾ ਹੈ 2 ।
ਡਾ. ਮਨੀਸ਼ਾ ਅਗਰਵਾਲ , ਸੰਯੁਕਤ ਸਕੱਤਰ , ਰੈਟੀਨਾ ਸੋਸਾਇਟੀ ਆਫ਼ ਇੰਡੀਆ , ਦੇ ਅਨੁਸਾਰ ਇਸਦੇ ਸ਼ੁਰੂਆਤੀ ਲੱਛਣਾਂ ਵਿੱਚੋਂ ਇੱਕ ਹੈ - ਪੜ੍ਹਨ ਵਿੱਚ ਲਗਾਤਾਰ ਮੁਸ਼ਕਲ ਆਉਣਾ , ਜੋ ਚਸ਼ਮੇ ਬਦਲਣ ਨਾਲ ਵੀ ਦੂਰ ਨਹੀਂ ਹੁੰਦੀ ਹੈ। ਇਹ ਇੱਕ ਸ਼ੁਰੂਆਤੀ ਸੰਕੇਤ ਹੈ ਜਿਸ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ , ਤਾਂ ਅੱਖਾਂ ਵਿੱਚ ਕਾਲੇ ਜਾਂ ਲਾਲ ਧੱਬੇ ਪੈ ਸਕਦੇ ਹਨ , ਜਾਂ ਅੱਖ ਵਿੱਚ ਖੂਨ ਵੱਗਣ ਕਰਕੇ , ਅਚਾਨਕ ਤੋਂ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ।
ਚੰਗੀ ਖ਼ਬਰ ਇਹ ਹੈ ਕਿ ਡਾਇਬਿਟਿਕ ਰੈਟੀਨੋਪੈਥੀ 100% ਰੋਕਥਾਮ ਯੋਗ ਹੈ 4 । ਡਾਇਬਟਿਕ ਰੈਟੀਨੋਪੈਥੀ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ - ਲੱਛਣ ਮਹਿਸੂਸ ਹੋਣ ਤੋਂ ਪਹਿਲਾਂ ਇਸਦਾ ਪਤਾ ਲਗਾਉਣਾ। ਇਸ ਲਈ ਤੁਹਾਡੇ ਅੱਖਾਂ ਦੇ ਡਾਕਟਰ ਤੋਂ ਇੱਕ ਆਮ , ਦਰਦ-ਰਹਿਤ ਅਤੇ ਨਿਯਮਿਤ ਅੱਖਾਂ ਦੀ ਜਾਂਚ ਲੋੜੀਂਦੀ ਹੁੰਦੀ ਹੈ (ਐਨਕਾਂ ਵਾਲੀ ਦੁਕਾਨ ' ਤੇ ਨਹੀਂ!) 4 । ਪਰ ਬਹੁਤ ਸਾਰੇ ਲੋਕ , ਇਸ ਗੱਲ ਤੋਂ ਅਣਜਾਣ ਹਨ।
ਜਾਗਰੂਕਤਾ ਦੀ ਇਸ ਕਮੀ ਨੂੰ ਦੂਰ ਕਰਨ ਲਈ , Network18 ਨੇ Novartis ਦੇ ਸਹਿਯੋਗ ਨਾਲ ' Netra Suraksha' - ਡਾਇਬਿਟੀਜ਼ ਵਿਰੁੱਧ ਭਾਰਤ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ । ਮੁਹਿੰਮ ਦੇ ਦੌਰਾਨ , Network18 ਡਾਇਬਿਟਿਕ ਰੈਟੀਨੋਪੈਥੀ ਦੀ ਖੋਜ , ਰੋਕਥਾਮ ਅਤੇ ਇਲਾਜ ' ਤੇ ਕੇਂਦਰਿਤ ਆਮ ਚਰਚਾਵਾਂ ਦੀ ਇੱਕ ਸੀਰੀਜ਼ ਦਾ ਪ੍ਰਸਾਰਣ ਕਰੇਗਾ। ਇਨ੍ਹਾਂ ਚਰਚਾਵਾਂ , ਵਿਸਤ੍ਰਿਤ ਵੀਡੀਓਜ਼ ਅਤੇ ਲੇਖਾਂ ਦੇ ਜ਼ਰੀਏ , Network18 ਉਮੀਦ ਕਰਦਾ ਹੈ ਕਿ ਲੋਕ ਆਪਣੇ ਲਈ ਲੋੜੀਂਦੇ ਟੈਸਟ ਅਤੇ ਇਲਾਜ ਕਰਵਾਉਣ ਲਈ ਪ੍ਰੇਰਿਤ ਹੋਣਗੇ।
ਤੁਸੀਂ ਇਸ ਤਰ੍ਹਾਂ ਸ਼ੁਰੂਆਤ ਕਰ ਸਕਦੇ ਹੋ। ਆਪਣਾ ਆਨਲਾਈਨ ਡਾਇਬਿਟਿਕ ਰੈਟੀਨੋਪੈਥੀ ਸੈਲਫ ਚੈੱਕ-ਅੱਪ ਕਰਵਾਓ। ਫਿਰ , ਦੋਸਤਾਂ ਅਤੇ ਪਰਿਵਾਰ ਨੂੰ ਵੀ ਅਜਿਹਾ ਕਰਨ ਲਈ ਬੇਨਤੀ ਕਰੋ। ਆਪਣਾ ਅਤੇ ਆਪਣੇ ਅਜ਼ੀਜ਼ਾਂ ਦਾ ਡਾਇਬਿਟੀਜ਼ ਟੈਸਟ ਕਰਵਾਓ , ਅਤੇ ਆਪਣੇ ਪਰਿਵਾਰਕ ਕੈਲੰਡਰ ਵਿੱਚ ਸਾਲਾਨਾ ਅੱਖਾਂ ਦੀ ਜਾਂਚ ਸ਼ਾਮਲ ਕਰੋ। ਇਸ ਨੂੰ ਸਾਲ ਦੀ ਇੱਕ ਯਾਦ ਰੱਖਣ ਯੋਗ ਮਿਤੀ ਜਾਂ ਸਮੇਂ ‘ ਤੇ ਨਿਰਧਾਰਿਤ ਕਰੋ , ਤਾਂ ਜੋ ਇਹ ਨਿਯਮਿਤ ਹੋ ਜਾਵੇ , ਅਤੇ ਤੁਸੀਂ ਇਸਨੂੰ ਕਦੇ ਨਾ ਭੁੱਲੋ।
ਤੁਹਾਡੀ ਨਜ਼ਰ ਇੱਕ ਬਹੁਤ ਹੀ ਕੀਮਤੀ ਸੰਪਤੀ ਹੈ। ਇਸਦਾ ਧਿਆਨ ਰੱਖੋ ਅਤੇ ਆਪਣੇ ਪਰਿਵਾਰ ਵਿੱਚ ਇਸਦੀ ਲੋੜੀਂਦੀ ਦੇਖਭਾਲ ਕਰਨ ਵਾਲੇ ਪਹਿਲੇ ਵਿਅਕਤੀ ਬਣੋ। ਆਖਰਕਾਰ , ਇੱਕ ਚੰਗੇ ਭਵਿੱਖ ਲਈ ਨਿਵੇਸ਼ ਕਰਨਾ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਲਈ ਹਰ ਕਦਮ ‘ ਤੇ ਉਨ੍ਹਾਂ ਦਾ ਸਾਥ ਦੇਣ ਲਈ ਤੁਹਾਡੀ ਲੋੜ ਹੈ। ਇਸਲਈ ਜ਼ਿੰਮੇਵਾਰੀ ਨਾਲ ਅੱਗੇ ਵਧੋ ਅਤੇ ਆਪਣਾ ਖਿਆਲ ਰੱਖਦਿਆਂ , ਦੂਜਿਆਂ ਲਈ ਇੱਕ ਮਿਸਾਲ ਕਾਇਮ ਕਰੋ। ਅਤੇ ਫਿਰ , ਸਭ ਨੂੰ ਇਸ ਬਾਰੇ ਜਾਗਰੂਕ ਕਰੋ।
Netra Suraksha ਦੀ ਪਹਿਲਕਦਮੀ ਬਾਰੇ ਹੋਰ ਅੱਪਡੇਟ ਪ੍ਰਾਪਤ ਕਰਨ ਲਈ , News18.com ਨੂੰ ਫਾਲੋ ਕਰੋ , ਅਤੇ ਡਾਇਬਿਟਿਕ ਰੈਟੀਨੋਪੈਥੀ ਦੇ ਵਿਰੁੱਧ ਭਾਰਤ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਜਾਓ।
IDF Atlas, International Diabetes Federation, 9th edition, 2019 10 Dec, 2021
https://www.nei.nih.gov/learn-about-eye-health/eye-conditions-and-diseases/diabetic-retinopathy 10 Dec, 2021
Balasubramaniyan N, Ganesh KS, Ramesh BK, Subitha L. Awareness and practices on eye effects among people with diabetes in rural Tamil Nadu, India. Afri Health Sci. 2016;16(1): 210-217.
https://youtu.be/nmMBudzi4zc 29 Dec, 2021 Published by: Krishan Sharma
First published: January 18, 2022, 21:21 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: #NetraSuraksha , Diabetes , Eyesight , Life style , Sugar