NetraSuraksha : ਡਾਇਬਿਟੀਜ਼ ਤੋਂ ਆਪਣੀਆਂ ਅੱਖਾਂ ਨੂੰ ਬਚਾਓ

ਤੁਹਾਨੂੰ ਇਹ ਜਾਣ ਕੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਡਾਇਬਿਟਿਕ ਰੈਟੀਨੋਪੈਥੀ ਵਿਸ਼ਵ ਭਰ ਵਿੱਚ 20-70 ਸਾਲ ਦੇ ਲੋਕਾਂ ਵਿੱਚ ਅੰਨ੍ਹੇਪਣ ਦਾ ਸਭ ਤੋਂ ਵੱਡਾ ਕਾਰਨ ਹੈ1। ਦਰਅਸਲ, ਭਾਰਤ ਵਿੱਚ ਡਾਇਬਿਟੀਜ਼ ਵਾਲੇ ਸਾਰਿਆਂ ਲੋਕਾਂ (57 ਮਿਲੀਅਨ) ਵਿੱਚੋਂ ਇੱਕ-ਪੰਜਵੇਂ ਤੋਂ ਇੱਕ-ਤਿਹਾਈ ਨੂੰ ਸਾਲ 2025 ਤੱਕ ਰੈਟੀਨੋਪੈਥੀ ਹੋਵੇਗੀ।

NetraSuraksha : ਡਾਇਬਿਟੀਜ਼ ਤੋਂ ਆਪਣੀਆਂ ਅੱਖਾਂ ਨੂੰ ਬਚਾਓ

 • Share this:
  ਕੀ ਸਿਰਲੇਖ ਪੜ੍ਹ ਕੇ ਤੁਹਾਨੂੰ ਹੈਰਾਨੀ ਹੋਈ?  ਅਜਿਹਾ ਨਹੀਂ ਹੋਣਾ ਚਾਹੀਦਾ। ਡਾਇਬਿਟੀਜ਼, ਆਖਰਕਾਰ, ਇੱਕ ਬਿਮਾਰੀ ਹੈ ਜੋ ਸਰੀਰ ਵਿੱਚ ਦੇ ਅੰਗਾਂ ਨੂੰ ਨਿਸ਼ਾਨਾ ਬਣਾਉਂਦੀ ਹੈ - ਕਾਰਡੀਓਵੈਸਕੁਲਰ ਸਿਸਟਮ, ਗੁਰਦੇ, ਹੇਠਲੇ ਅੰਗ ਅਤੇ ਅੱਖਾਂ1। ਡਾਇਬਿਟਿਕ ਰੈਟੀਨੋਪੈਥੀ ਡਾਇਬਿਟੀਜ਼ ਨਾਲ ਸੰਬੰਧਿਤ ਇੱਕ ਆਮ ਵਿਕਾਰ ਹੈ ਜਿੱਥੇ ਅੱਖ ਨੂੰ ਸਪਲਾਈ ਕਰਨ ਵਾਲੀਆਂ ਖੂਨ ਦੀਆਂ ਨਾੜੀਆਂ (ਖਾਸ ਕਰਕੇ ਰੈਟੀਨਾ) ਬੰਦ ਹੋ ਜਾਂਦੀਆਂ ਹਨ, ਜਾਂ ਲੀਕ ਹੋ ਜਾਂਦੀਆਂ ਹਨ, ਜਾਂ ਫੱਟ ਜਾਂਦੀਆਂ ਹਨ3  ਤੁਹਾਨੂੰ ਇਹ ਜਾਣ ਕੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਡਾਇਬਿਟਿਕ ਰੈਟੀਨੋਪੈਥੀ ਵਿਸ਼ਵ ਭਰ ਵਿੱਚ 20-70 ਸਾਲ ਦੇ ਲੋਕਾਂ ਵਿੱਚ ਅੰਨ੍ਹੇਪਣ ਦਾ ਸਭ ਤੋਂ ਵੱਡਾ ਕਾਰਨ ਹੈ1। ਦਰਅਸਲ, ਭਾਰਤ ਵਿੱਚ ਡਾਇਬਿਟੀਜ਼ ਵਾਲੇ ਸਾਰਿਆਂ ਲੋਕਾਂ (57 ਮਿਲੀਅਨ) ਵਿੱਚੋਂ ਇੱਕ-ਪੰਜਵੇਂ ਤੋਂ ਇੱਕ-ਤਿਹਾਈ ਨੂੰ ਸਾਲ 2025 ਤੱਕ ਰੈਟੀਨੋਪੈਥੀ ਹੋਵੇਗੀ। ਇਨ੍ਹਾਂ ਵਿੱਚੋਂ, ਡਾਇਬਿਟੀਜ਼ ਵਾਲੇ ਲਗਭਗ 5.7 ਮਿਲੀਅਨ ਲੋਕਾਂ ਨੂੰ ਗੰਭੀਰ ਰੈਟੀਨੋਪੈਥੀ ਹੋਵੇਗੀ ਅਤੇ ਅੱਖਾਂ ਦੀ ਰੋਸ਼ਨੀ ਨੂੰ ਸੁਰੱਖਿਅਤ ਰੱਖਣ ਲਈ ਲੇਜ਼ਰ ਜਾਂ ਸਰਜੀਕਲ ਦਖਲ ਦੀ ਲੋੜ ਪਵੇਗੀ।2

  ਇਹ ਅਜਿਹੇ ਵਿਕਾਰ ਲਈ ਇੱਕ ਵੱਡੀ ਸੰਖਿਆ ਹੈ, ਜੋ 100% ਰੋਕਥਾਮ ਯੋਗ ਹੈ। ਇਹ ਚੰਗੀ ਖ਼ਬਰ ਹੈ। ਪਰ ਬੁਰੀ ਖ਼ਬਰ ਇਹ ਹੈ ਕਿ ਡਾਇਬਿਟੀਜ਼ ਰੈਟੀਨੋਪੈਥੀ ਸ਼ੁਰੂਆਤੀ ਪੜਾਵਾਂ ਵਿੱਚ ਲੱਛਣ ਰਹਿਤ ਹੁੰਦੀ ਹੈ, ਅਤੇ ਇਹ ਨਾ ਸਿਰਫ਼ ਡਾਇਬਿਟੀਜ਼ ਵਾਲੇ ਲੋਕਾਂ ਵਿੱਚ ਹੁੰਦੀ ਹੈ, ਬਲਕਿ ਪ੍ਰੀ-ਡਾਇਬਿਟਿਕ ਵਾਲਿਆਂ ਵਿੱਚ ਵੀ ਹੁੰਦੀ ਹੈ। ਇਸ ਤੋਂ ਵੀ ਬੁਰੀ ਖ਼ਬਰ ਇਹ ਹੈ ਕਿ ਡਾਇਬਿਟਿਕ ਰੈਟੀਨੋਪੈਥੀ ਬਾਰੇ ਜਾਗਰੂਕਤਾ ਬਹੁਤ ਘੱਟ ਹੈ - ਤਾਮਿਲਨਾਡੂ ਵਿੱਚ 2013 ਦੇ ਇੱਕ ਅਧਿਐਨ ਦੇ ਅਨੁਸਾਰ2, ਸਿਰਫ 29% ਲੋਕ ਜਾਣਦੇ ਸਨ ਕਿ ਉਨ੍ਹਾਂ ਨੂੰ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਕਰਵਾਉਣ ਦੀ ਲੋੜ ਹੈ। ਹਾਲਾਂਕਿ, ਜਾਗਰੂਕਤਾ ਅਜਿਹੀ ਚੀਜ਼ ਹੈ ਜਿਸ ਨੂੰ ਅਸੀਂ ਠੀਕ ਕਰ ਸਕਦੇ ਹਾਂ।  ਇਸ ਖਾਸ ਮਕਸਦ ਲਈ Network18 ਨੇ Novartis ਦੇ ਸਹਿਯੋਗ ਨਾਲ 'Netra Suraksha' - ਡਾਇਬਿਟੀਜ਼ ਵਿਰੁੱਧ ਭਾਰਤ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲਕਦਮੀ ਡਾਕਟਰੀ ਭਾਈਚਾਰੇ, ਮਾਹਰਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਵਾਸਤਵਿਕ ਦੁਨੀਆ ਲਈ ਲੋੜੀਂਦੇ ਸਮਾਧਾਨਾਂ ਨੂੰ ਲਾਗੂ ਕਰਨ ਲਈ ਇਕੱਠੇ ਕਰਦੀ ਹੈ, ਜੋ ਉਨ੍ਹਾਂ ਲੋਕਾਂ ਦੀ ਮਦਦ ਕਰਨਗੇ ਜੋ ਡਾਇਬਿਟਿਕ ਰੈਟੀਨੋਪੈਥੀ ਦੇ ਜੋਖਮ ਨੂੰ ਸਹਿਣ ਕਰਦੇ ਹਨ। ਮੁਹਿੰਮ ਦੇ ਦੌਰਾਨ, Network18 ਡਾਇਬਿਟਿਕ ਰੈਟੀਨੋਪੈਥੀ ਦੀ ਖੋਜ, ਰੋਕਥਾਮ ਅਤੇ ਇਲਾਜ 'ਤੇ ਕੇਂਦਰਿਤ ਆਮ ਚਰਚਾਵਾਂ ਦੀ ਇੱਕ ਸੀਰੀਜ਼ ਦਾ ਪ੍ਰਸਾਰਣ ਕਰੇਗਾ। ਇਨ੍ਹਾਂ ਚਰਚਾਵਾਂ, ਵਿਸਤ੍ਰਿਤ ਵੀਡੀਓਜ਼ ਅਤੇ ਲੇਖਾਂ ਦੇ ਜ਼ਰੀਏ, Network18 ਉਮੀਦ ਕਰਦਾ ਹੈ ਕਿ ਡਾਇਬਿਟਿਕ ਰੈਟੀਨੋਪੈਥੀ ਵਾਲੇ ਲੋਕਾਂ ਨੂੰ ਇਸ ਭਿਆਨਕ, ਪਰ ਪੂਰੀ ਤਰ੍ਹਾਂ ਨਾਲ ਰੋਕਥਾਮ ਯੋਗ ਬਿਮਾਰੀ ਤੋਂ ਆਪਣੇ ਆਪ ਨੂੰ ਬਚਾਉਣ ਵਿੱਚ ਮਦਦ ਮਿਲੇਗੀ।  ਤਾਂ ਅਸੀਂ ਕੀ ਸੋਚ ਰਹੇ ਹਾਂ? ਹਾਲ ਹੀ ਦੀ ਇੱਕ ਆਮ ਚਰਚਾ ਵਿੱਚ, ਡਾ. ਮਨੀਸ਼ਾ ਅਗਰਵਾਲ, ਸੰਯੁਕਤ ਸਕੱਤਰ, ਰੈਟੀਨਾ ਸੋਸਾਇਟੀ ਆਫ਼ ਇੰਡੀਆ, ਨੇ ਦੱਸਿਆ ਕਿ ਸ਼ੁਰੂਆਤੀ ਲੱਛਣਾਂ ਵਿੱਚੋਂ ਇੱਕ ਹੈ ਪੜ੍ਹਨ ਵਿੱਚ ਲਗਾਤਾਰ ਮੁਸ਼ਕਲ ਆਉਣਾ, ਜੋ ਚਸ਼ਮੇ ਬਦਲਣ ਨਾਲ ਵੀ ਦੂਰ ਨਹੀਂ ਹੁੰਦੀ ਹੈ। ਅੱਖਾਂ ਦੀ ਰੋਸ਼ਨੀ ਧੁੰਦਲੀ ਰਹਿੰਦੀ ਹੈ। ਇਹ ਇੱਕ ਸ਼ੁਰੂਆਤੀ ਸੰਕੇਤ ਹੈ ਜਿਸ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਤਾਂ ਅੱਖਾਂ ਵਿੱਚ ਕਾਲੇ ਜਾਂ ਲਾਲ ਧੱਬੇ ਪੈ ਸਕਦੇ ਹਨ, ਜਾਂ ਅੱਖ ਵਿੱਚ ਖੂਨ ਵੱਗਣ ਕਰਕੇ, ਅਚਾਨਕ ਤੋਂ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ।  ਮਦਰਾਸ ਡਾਇਬਿਟੀਜ਼ ਰਿਸਰਚ ਫਾਊਂਡੇਸ਼ਨ ਦੇ ਪ੍ਰਧਾਨ, ਡਾਕਟਰ ਵੀ ਮੋਹਨ ਨੇ ਡਾਇਬਿਟੀਜ਼ ਜਾਂ ਪ੍ਰੀ-ਡਾਇਬਿਟੀਜ਼ ਦੇ ਦਾਇਰੇ ਵਾਲੇ ਹਰੇਕ ਵਿਅਕਤੀ ਲਈ, ਸਾਲਾਨਾ ਅੱਖਾਂ ਦੀ ਜਾਂਚ (ਪੁਤਲੀ ਦੇ ਫੈਲਾਵ ਸਮੇਤ) ਕਰਵਾਉਣ ਦਾ ਸੁਝਾਅ ਦਿੱਤਾ ਹੈ। ਕਿਉਂਕਿ ਇਹ ਵਿਕਾਰ ਸ਼ੁਰੂਆਤੀ ਪੜਾਵਾਂ ਵਿੱਚ ਪੂਰੀ ਤਰ੍ਹਾਂ ਲੱਛਣ ਰਹਿਤ ਹੈ, ਇਸ ਲਈ ਉਹ ਸੁਝਾਅ ਦਿੰਦੇ ਹਨ ਕਿ ਟੈਸਟ ਨੂੰ ਹਰ ਸਾਲ ਕਰਵਾਇਆ ਜਾਵੇ, ਭਾਵੇਂ ਡਾਇਬਿਟਿਕ ਰੈਟੀਨੋਪੈਥੀ ਦਾ ਪਤਾ ਨਾ ਲੱਗਿਆ ਹੋਵੇ। ਉਨ੍ਹਾਂ ਨੇ ਖਾਸ ਤੌਰ 'ਤੇ ਡਾਇਬਿਟੀਜ਼ ਵਾਲੇ ਲੋਕਾਂ ਨੂੰ ਇਸ ਟੈਸਟ ਦੀ ਜ਼ਿੰਮੇਵਾਰੀ ਖੁਦ ਲੈਣ ਦੀ ਚਿਤਾਵਨੀ ਦਿੱਤੀ - ਅਕਸਰ, ਡਾਇਬਿਟੀਜ਼ ਕੇਂਦਰਾਂ ਵਿੱਚ ਅੱਖਾਂ ਦੇ ਡਾਕਟਰ ਨਹੀਂ ਹੁੰਦੇ ਹਨ।  ਡਾ. ਬੰਸ਼ੀ ਸਾਬੂ, ਮੁੱਖ ਡਾਇਬਿਟੀਜ਼ ਸਪੈਸ਼ਲਿਸਟ ਅਤੇ ਡਾਇਬਿਟੀਜ਼ ਕੇਅਰ ਐਂਡ ਹਾਰਮੋਨ ਕਲੀਨਿਕ (ਅਹਿਮਦਾਬਾਦ) ਦੇ ਚੇਅਰਮੈਨ ਨੇ ਸੁਝਾਅ ਦਿੱਤਾ ਹੈ ਕਿ ਸਕ੍ਰੀਨਿੰਗ 30 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ ਜਾਵੇ, ਕਿਉਂਕਿ ਭਾਰਤੀਆਂ ਵਿੱਚ ਡਾਇਬਿਟੀਜ਼ ਹੋਣ ਦੀ ਨਿਮਨਤਮ ਉਮਰ ਵੀ ਘੱਟ ਰਹੀ ਹੈ। ਉਨ੍ਹਾਂ ਨੇ ਇੱਕ ਬਹੁਤ ਹੀ ਮਹੱਤਵਪੂਰਨ ਨੁਕਤਾ ਦੱਸਿਆ ਹੈ: ਡਾਇਬਿਟਿਕ ਰੈਟੀਨੋਪੈਥੀ ਅਟੱਲ ਹੈ। ਇੱਕ ਵਾਰ ਪਤਾ ਲੱਗਣ 'ਤੇ, ਇਸ ਦਾ ਸਮਾਧਾਨ ਕੀਤਾ ਜਾ ਸਕਦਾ ਹੈ ਅਤੇ ਵਿਕਾਰ ਦੇ ਵਿਕਾਸ ਨੂੰ ਰੋਕਿਆ ਜਾ ਸਕਦਾ ਹੈ।  ਕੁੱਲ ਮਿਲਾ ਕੇ, ਆਮ ਸਹਿਮਤੀ ਇਹ ਹੈ ਕਿ ਸਭ ਤੋਂ ਵਧੀਆ ਨਤੀਜੇ ਉਦੋਂ ਨਿਕਲਦੇ ਹਨ ਜਦੋਂ ਡਾਇਬਿਟਿਕ ਰੈਟੀਨੋਪੈਥੀ ਦਾ ਜਲਦੀ ਪਤਾ ਲੱਗ ਜਾਵੇ। ਵਿਕਾਰ ਦੇ ਲੱਛਣਾਂ ਵਾਲੇ ਸੁਭਾਅ ਦੇ ਮੱਦੇਨਜ਼ਰ, ਇਸਦਾ ਜਲਦੀ ਪਤਾ ਲਗਾਉਣ ਦਾ ਇੱਕੋ-ਇੱਕ ਤਰੀਕਾ ਹੈ - ਨਿਯਮਤ ਜਾਂਚਾਂ।  ਇਹ ਉਹ ਦਾਇਰਾ ਹੈ ਜਿਸ ਵਿੱਚ ਤੁਸੀਂ ਵੀ ਆਉਂਦੇ ਹੋ। ਭਾਵੇਂ ਤੁਸੀਂ ਡਾਇਬਿਟੀਜ਼ ਦੇ ਮਰੀਜ਼ ਨਹੀਂ ਹੋ, ਫਿਰ ਵੀ ਆਨਲਾਈਨ ਡਾਇਬਿਟਿਕ ਰੈਟੀਨੋਪੈਥੀ ਸੈਲਫ-ਚੈੱਕ-ਅੱਪ ਕਰੋ। ਇਸ ਤੋਂ ਬਾਅਦ, ਦੂਜਿਆਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕਰੋ। ਉਹ ਲੋਕ ਜੋ ਬਲੱਡ ਟੈਸਟਾਂ ਦੇ ਆਧਾਰ ‘ਤੇ, ਡਾਇਬਿਟੀਜ਼ ਜਾਂ ਪ੍ਰੀ-ਡਾਇਬਿਟਿਕ ਦੇ ਦਾਇਰੇ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਇੱਕ ਆਸਾਨ, ਦਰਦ-ਰਹਿਤ ਅੱਖਾਂ ਦੀ ਜਾਂਚ ਲਈ, ਅੱਖਾਂ ਦੇ ਡਾਕਟਰ ਕੋਲ ਜਾਣ ਲਈ ਬੇਨਤੀ ਕਰੋ, ਜਿਸ ਨੂੰ ਕਰਵਾਉਣ ਵਿੱਚ ਇੱਕ ਘੰਟੇ ਤੋਂ ਵੀ ਘੱਟ ਦਾ ਸਮਾਂ ਲੱਗਦਾ ਹੈ। ਇਸ ਨੂੰ ਇੱਕ ਪਰਿਵਾਰਕ ਮਾਮਲਾ ਬਣਾਓ ਅਤੇ ਟੈਸਟ ਲਈ ਇੱਕ ਆਸਾਨੀ ਨਾਲ ਯਾਦ ਰੱਖਣ ਯੋਗ ਤਾਰੀਖ ਤੈਅ ਕਰੋ ਅਤੇ ਫਿਰ ਇਸ ਨੂੰ ਹਰ ਸਾਲ ਕਰਵਾਓ।  ਸਾਡੀਆਂ ਖੁਰਾਕਾਂ, ਸਾਡੇ ਵਾਤਾਵਰਣ ਅਤੇ ਸਾਡੀ ਜੀਵਨਸ਼ੈਲੀ ਵਿੱਚ ਵੱਡੀਆਂ ਤਬਦੀਲੀਆਂ ਹੋਣ ਕਰਕੇ, ਡਾਇਬਿਟੀਜ਼ ਆਮ ਹੁੰਦੀ ਜਾ ਰਹੀ ਹੈ। ਦਰਅਸਲ, ਭਾਰਤ ਵਿੱਚ 43.9 ਮਿਲੀਅਨ ਲੋਕ ਅਜਿਹੇ ਹਨ ਜੋ ਡਾਇਬਿਟੀਜ਼ ਦੇ ਅਣਪਛਾਤੇ ਮਰੀਜ਼ ਹਨ1। ਤੁਹਾਡੀਆਂ ਅੱਖਾਂ ਦੀ ਰੋਸ਼ਨੀ ਇੱਕ ਕੀਮਤੀ ਚੀਜ਼ ਹੈ, ਅਤੇ ਇਸਨੂੰ ਤੁਹਾਡੇ ਧਿਆਨ ਅਤੇ ਦੇਖਭਾਲ ਦੀ ਲੋੜ ਹੈ। ਲੱਛਣਾਂ ਦੀ ਉਡੀਕ ਨਾ ਕਰੋ - ਦੇਖਣ ਦੀਆਂ ਸਮੱਸਿਆਵਾਂ ਕਾਰਨ ਪੈਣ ਵਾਲਾ ਵਿਘਨ, ਤੁਹਾਡੇ ਪਰਿਵਾਰ ਅਤੇ ਸਹਾਇਤਾ ਪ੍ਰਣਾਲੀ ਲਈ ਵੱਡੀ ਪਰੇਸ਼ਾਨੀ ਬਣ ਸਕਦਾ ਹੈ।  Netra Suraksha ਦੀ ਪਹਿਲਕਦਮੀ ਬਾਰੇ ਹੋਰ ਅੱਪਡੇਟ ਪ੍ਰਾਪਤ ਕਰਨ ਲਈ, News18.com ਨੂੰ ਫਾਲੋ ਕਰੋ, ਅਤੇ ਡਾਇਬਿਟਿਕ ਰੈਟੀਨੋਪੈਥੀ ਦੇ ਵਿਰੁੱਧ ਭਾਰਤ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਜਾਓ।  1. IDF Atlas, International Diabetes Federation, 9th edition, 2019

  2. Balasubramaniyan N, Ganesh KS, Ramesh BK, Subitha L. Awareness and practices on eye effects among people with diabetes in rural Tamil Nadu, India. Afri Health Sci. 2016;16(1): 210-217.

  3. https://www.nei.nih.gov/learn-about-eye-health/eye-conditions-and-diseases/diabetic-retinopathy 10 Dec, 2021

  Published by:Ashish Sharma
  First published: