HOME » NEWS » Life

ਰਾਜਕੁਮਾਰ ਰਾਓ ਦਾ ਘਰ ਉਹਨਾਂ ਦੇ ਅਤੀਤ ਅਤੇ ਸ਼ਖਸੀਅਤ ਦੀ ਮਹਾਨਤਾ ਦੇ ਬਾਰੇ ਸਭ ਕੁਝ ਦਰਸਾਉਂਦਾ ਹੈ

News18 Punjabi | News18 Punjab
Updated: April 5, 2021, 7:57 PM IST
share image
ਰਾਜਕੁਮਾਰ ਰਾਓ ਦਾ ਘਰ ਉਹਨਾਂ ਦੇ ਅਤੀਤ ਅਤੇ ਸ਼ਖਸੀਅਤ ਦੀ ਮਹਾਨਤਾ ਦੇ ਬਾਰੇ ਸਭ ਕੁਝ ਦਰਸਾਉਂਦਾ ਹੈ

  • Share this:
  • Facebook share img
  • Twitter share img
  • Linkedin share img
ਪ੍ਰਸਿੱਧ ਵੈੱਬਸ਼ੋਅ ‘Asian Paints Where The Heart Is’ ਦਾ ਸੀਜ਼ਨ 4 ਦਰਸ਼ਕਾਂ ਨੂੰ ਭਾਰਤ ਦੀਆਂ ਸਭ ਤੋਂ ਮਸ਼ਹੂਰ ਹਸਤੀਆਂ ਦੇ ਘਰਾਂ ਦੀ ਇੱਕ ਖਾਸ ਝਲਕ ਦਿਖਾਉਂਦਾ ਹੈ। ਖਾਸ ਸਜਾਵਟੀ ਪਸੰਦਾਂ ਜੋ ਉਹਨਾਂ ਦੀ ਮਹਾਨ ਸ਼ਖਸੀਅਤ ਨੂੰ ਦਰਸਾਉਂਦੀਆਂ ਹਨ ਅਤੇ ਕਿਵੇਂ ਇਹ ਉਹਨਾਂ ਦੇ ਪਰਿਵਾਰ ਦੇ ਵਿਚਾਰਾਂ ਦੇ ਨਾਲ ਸੰਬੰਧ ਰੱਖਦੀਆਂ ਹਨ, ਪਿਆਰ ਅਤੇ ਸਾਂਝ। ਛੇਵੇਂ ਐਪੀਸੋਡ ਵਿੱਚ, ਵਾਰੀ ਰਾਜਕੁਮਾਰ ਰਾਓ ਜੀ ਦੀ ਹੈ ਕਿ ਉਹ ਦਰਸ਼ਕਾਂ ਨੂੰ ਆਪਣੇ ਮੁੰਬਈ ਵਾਲੇ ਟਿਕਾਣੇ ਵਿੱਚ ਬੁਲਾਉਣ, ਜਿਸ ਦਾ ਹਰ ਕਿਨਾਰਾ ਕਲਾਸ ਅਤੇ ਰਚਨਾਤਮਕਤਾ ਦਾ ਨਮੂਨਾ ਹੈ। ਅਸੀਂ ਨੈਸ਼ਨਲ ਅਵਾਰਡ ਜੇਤੂ ਅਦਾਕਾਰ ਦੇ ਨਾਲ ਜੁੜੇ ਹੋਏ ਹਾਂ।

ਉਹਨਾਂ ਦੇ ਸਪਲਿਟ-ਲੈਵਲ ਘਰ ਦੀ ਤਸਵੀਰ ਵਾਂਗ ਹੀ ਇਹ ਹੈਰਾਨੀਜਨਕ-ਪ੍ਰੇਰਨਾਦਾਇਕ ਜਗ੍ਹਾ ਰਾਜਕੁਮਾਰ ਰਾਓ ਦਾ ਪ੍ਰਤੀਬਿੰਬ ਹੈ ਪਤਾ ਲੱਗਦਾ ਹੈ ਕਿ ਕਿਹੜੀ ਚੀਜ਼ ਹੈ ਜੋ ਉਹਨਾਂ ਲਈ ਇਸ ਜਗ੍ਹਾ ਨੂੰ ਬਿਲਕੁਲ ਸਹੀ ਥਾਂ ਬਣਾਉਂਦੀ ਹੈ। - ਨਿੱਜੀ ਅਤੇ ਪੇਸ਼ੇਵਰ ਜਿੰਦਗੀ ਵਿਚਲਾ ਫਰਕ, ਅਤੀਤ ਅਤੇ ਹੁਣ ਦਾ ਫਰਕ, ਸ਼ਾਂਤੀ ਅਤੇ ਏਕਾਂਤ ਦੀ ਪੁਸ਼ਟੀ ਕਰਦਾ ਹੈ ਜੋ ਉਹਨਾਂ ਨੂੰ ਆਪਣੇ ਘਰ ਦੀ ਹੱਦਬੰਦੀ ਵਿੱਚ ਮਿਲਦੀ ਹੈ। ਜਿੱਥੇ ਨਿੱਘ ਅਤੇ ਆਰਾਮ, ਰਾਜਕੁਮਾਰ ਦੇ ਘਰ ਰਹਿਣ ਅਤੇ ਉਸਦੇ ਸਿਰਜਣਾਤਮਕ ਕੰਮਾਂ ਵਿੱਚ ਸ਼ਾਮਿਲ ਹੋਣ ਦੀ ਖੁਰਾਕ ਹੈ, ਉੱਥੇ ਹੀ ਇਹ ਇੱਕ ਸਫਰ ਦੇ ਮੀਲਪੱਥਰ ਹੋਣ ਦੀ ਨਿਸ਼ਾਨਦੇਹੀ ਵੀ ਕਰਦਾ ਹੈ ਜੋ ਗੁੜਗਾਂਓਂ ਦੇ ਇੱਕ ਘਰ ਵਿੱਚ 16 ਜੀਆਂ ਦੇ ਇੱਕ ਵੱਡੇ ਪਰਿਵਾਰ ਨਾਲ ਰਹਿੰਦਿਆਂ ਸ਼ੁਰੂ ਹੋਇਆ ਸੀ। ਹੁਣ ਭਾਰਤ ਦੇ ਸਰਵੋਤਮ ਅਦਾਕਾਰ ਵਜੋਂ ਸਥਾਪਤ ਹੋਣ ਉੱਤੇ, ਰਾਜਕੁਮਾਰ ਰਾਓ ਦੇ ਘਰ ਵਿੱਚ ਉਹਨਾਂ ਲਈ ਮੋਜੂਦ ਪ੍ਰਤੀਬਿੰਬ ਅਤੇ ਸਵੈ-ਪੂਰਤੀ ਦੀ ਵਿਆਪਕ ਗੁੰਜਾਇਸ਼ ਵੀ ਸ਼ਾਮਿਲ ਹੈ।

ਸਪਲਿਟ ਲੈਵਲ ਘਰ ਦਾ ਅਪਾਰਟਮੈਂਟ ਵਿੱਚ ਇੱਕ ਉੱਪਰਲਾ ਹਿੱਸਾ ਹੈ, ਜਿੱਥੇ ਰਾਜਕੁਮਾਰ ਰਾਓ ਮਨੋਰੰਜਨ ਅਤੇ ਕਾਰੋਬਾਰ ਕਰਦੇ ਹਨ, ਅਪਾਰਟਮੈਂਟ ਦੇ ਹੇਠਲੇ ਹਿੱਸੇ ਵਿੱਚ ਨਿੱਜੀ ਥਾਂ ਹੈ। ਇੱਥੋਂ ਦੇ ਡਿਜ਼ਾਈਨ ਦੀਆਂ ਮਹੀਨਤਾਵਾਂ ਓਪਰੀਆਂ ਚੀਜ਼ਾਂ ਨੂੰ ਸੁਹਜ ਵਿੱਚ ਵਿਲੀਨ ਕਰ ਦਿੰਦੀਆਂ ਹਨ, ਬਹੁਤ ਧਿਆਨ ਨਾਲ ਤਿਆਰ ਕੀਤੇ ਆਰਟਵਰਕ, ਧਿਆਨ ਖਿੱਚਣ ਵਾਲੇ ਰੰਗਾਂ ਦੇ ਪੈਟਰਨ ਤੁਹਾਨੂੰ ਦੋ ਘੜੀਆਂ ਰੁਕਣ ਲਈ ਮਜ਼ਬੂਰ ਕਰ ਦਿੰਦੇ ਹਨ। ਘਰ ਦਾ ਸਾਮਾਨ ਇਲੈਕਟ੍ਰਿਕ ਡਿਜ਼ਾਈਨ ਤੱਤਾਂ ਨਾਲ ਮੇਲ ਖਾਂਦਾ ਹੈ। ਜਿਸ ਕਰਕੇ ਘਰ ਦੀ ਹਰ ਥਾਂ ਨੂੰ ਇੱਕ ਵੱਖਰੀ ਸ਼ੈਲੀ ਅਤੇ ਵਾਤਾਵਰਣ ਮਿਲਦਾ ਹੈ। ਇਹ ਚੀਜ਼ਾਂ ਰਾਜਕੁਮਾਰ ਰਾਓ ਦੇ ਵੱਖਰੇ ਵੱਖਰੇ ਮਨੋਭਾਵਾਂ ਨੂੰ ਦਰਸਾਉਂਦੀਆਂ ਹਨ, ਅਤੇ ਇਸ ਥਾਂ ਨੂੰ ਕਿਸੇ ਵੱਡੇ ਦਿਲ ਵਾਲੇ ਦਾ ਘਰ ਬਣਾਉਂਦੀਆਂ ਹਨ।
ਇੱਥੇ ਦੇਖੋ, ਰਾਜੁਕੁਮਾਰ ਰਾਓ ਅਤੇ ਉਹਨਾਂ ਦਾ ਪਿਆਰਾ ਕੁੱਤਾ, ਗਾਗਾ, ਤੁਹਾਨੂੰ ਆਪਣੇ ਘਰ ਅਤੇ ਉਸ ਵਿੱਚ ਚੱਲ ਰਹੀ ਜਿੰਦਗੀ ਦਾ ਖਾਸ ਟੂਰ ਕਰਵਾਓਣਗੇ।ਹੋਰ ਹਸਤੀਆਂ ਜੋ ‘Asian Paints Where The Heart’ ਦੇ ਸੀਜ਼ਨ 4 ਵਿੱਚ ਦਿਖਣਗੀਆਂ ਉਹਨਾਂ ਵਿੱਚ ਸ਼ੰਕਰ ਮਹਾਦੇਵਨ, ਤਮੰਨਾ ਭਾਟੀਆ, ਅਨੀਤਾ ਡੋਂਗਰੇ, ਸਮ੍ਰਿਤੀ ਮੰਦਨਾ, ਪ੍ਰਤੀਕ ਕੁਹਾੜ ਅਤੇ ਉਹਨਾਂ ਦੇ ਭੈਣ-ਭਰਾ, ਸ਼ਕਤੀ ਅਤੇ ਮੁਕਤੀ ਮੋਹਨ ਹਨ। ਜਿੰਨਾਂ ਨੇ ਆਪਣੇ ਘਰ ਦੇ ਬੂਹੇ ਖੋਲ੍ਹ ਕੇ, ਆਪਣੀਆਂ ਰਹਿਣ ਵਾਲੀਆਂ ਥਾਵਾਂ ਨਾਲ ਜੁੜੀਆਂ ਭਾਵਨਾਵਾਂ ਅਤੇ ਯਾਦਾਂ ਨੂੰ ਸਾਂਝਾ ਕੀਤਾ। ਇਹ ਹਸਤੀਆਂ ਅਤੇ ਉਹਨਾਂ ਦੇ ਆਸ-ਪਾਸ ਵੱਲ ਅਸਲੀ ਨਿੱਜੀ ਹਕੀਕਤ ਹੈ, ਜਿਸਨੇ ‘Asian Paints Where The Heart Is’ ਦੇ ਹੁਣ ਤੱਕ ਦੇ ਤਿੰਨ ਸੀਜ਼ਨਾਂ ਵਿੱਚ 250 ਮਿਲੀਅਨ ਵਿਊਜ਼ ਹਾਸਿਲ ਕਰਨ ਵਿੱਚ ਮਦਦ ਕੀਤੀ ਹੈ ਅਤੇ ਹੁਣ ਅਸੀਂ ਸੀਜ਼ਨ 4 ਰਾਹੀਂ ਕੁਝ ਹੋਰ ਘਰਾਂ ਨਾਲ ਜੁੜੇ ਜਾਦੂ ਦਿਖਾਉਣ ਲਈ ਤਿਆਰ ਹਾਂ!
Published by: Anuradha Shukla
First published: April 5, 2021, 7:56 PM IST
ਹੋਰ ਪੜ੍ਹੋ
ਅਗਲੀ ਖ਼ਬਰ