Home /News /lifestyle /

ਇਸ ਦਿਸ਼ਾ 'ਚ ਕਦੇ ਨਾ ਖਰੀਦੋ ਜ਼ਮੀਨ, ਆ ਸਕਦੀਆਂ ਹਨ ਭਾਰੀ ਮੁਸ਼ਕਿਲਾਂ, ਜਾਣੋ ਜ਼ਮੀਨ ਸੰਬੰਧੀ ਸ਼ੁਭ ਅਸ਼ੁਭ ਦਿਸ਼ਾਵਾਂ ਬਾਰੇ

ਇਸ ਦਿਸ਼ਾ 'ਚ ਕਦੇ ਨਾ ਖਰੀਦੋ ਜ਼ਮੀਨ, ਆ ਸਕਦੀਆਂ ਹਨ ਭਾਰੀ ਮੁਸ਼ਕਿਲਾਂ, ਜਾਣੋ ਜ਼ਮੀਨ ਸੰਬੰਧੀ ਸ਼ੁਭ ਅਸ਼ੁਭ ਦਿਸ਼ਾਵਾਂ ਬਾਰੇ

ਇਸ ਦਿਸ਼ਾ 'ਚ ਕਦੇ ਨਾ ਖਰੀਦੋ ਜ਼ਮੀਨ, ਆ ਸਕਦੀਆਂ ਹਨ ਭਾਰੀ ਮੁਸ਼ਕਿਲਾਂ, ਜਾਣੋ ਜ਼ਮੀਨ ਸੰਬੰਧੀ ਸ਼ੁਭ ਅਸ਼ੁਭ ਦਿਸ਼ਾਵਾਂ ਬਾਰੇ

ਇਸ ਦਿਸ਼ਾ 'ਚ ਕਦੇ ਨਾ ਖਰੀਦੋ ਜ਼ਮੀਨ, ਆ ਸਕਦੀਆਂ ਹਨ ਭਾਰੀ ਮੁਸ਼ਕਿਲਾਂ, ਜਾਣੋ ਜ਼ਮੀਨ ਸੰਬੰਧੀ ਸ਼ੁਭ ਅਸ਼ੁਭ ਦਿਸ਼ਾਵਾਂ ਬਾਰੇ

ਵਾਸਤੂ ਸ਼ਾਸਤਰ ਦੇ ਅਨੁਸਾਰ ਜ਼ਮੀਨ ਦੇ ਕੁਝ ਅਕਾਰ ਸ਼ੁਭ ਹੁੰਦੇ ਹਨ ਅਤੇ ਕੁਝ ਅਸ਼ੁਭ। ਇਸ ਤੋਂ ਇਲਾਵਾ ਜ਼ਮੀਨ ਖਰੀਦੇ ਸਮੇਂ ਦਿਸ਼ਾ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਵਾਸਤੂ ਸ਼ਾਸਤਰ ਵਿੱਚ ਜ਼ਮੀਨ ਦੇ ਦਿਸ਼ਾ ਦਾ ਖ਼ਾਸ ਮਹੱਤਵ ਦੱਸਿਆ ਗਿਆ ਹੈ। ਆਓ ਜਾਣਦੇ ਹਾਂ

  • Share this:

Vastu Tips: ਹਰ ਕੋਈ ਆਪਣੇ ਜੀਵਨ ਵਿੱਚ ਜ਼ਮੀਨ ਖਰੀਦਾ ਹੈ। ਆਪਣੇ ਸੁਪਨਿਆਂ ਦਾ ਘਰ ਬਣਾਉਣ ਜਾਂ ਕਾਰੋਬਾਰ ਕਰਨ ਦੀ ਇੱਛਾ ਸਭ ਦੀ ਹੀ ਹੁੰਦੀ ਹੈ। ਜ਼ਮੀਨ ਖਰੀਦਣ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਵਾਸਤੂ ਸ਼ਾਸਤਰ ਵਿੱਚ ਜ਼ਮੀਨ ਖਰੀਦਣ ਸੰਬੰਧੀ ਬਹੁਤ ਸਾਰੇ ਨਿਯਮ ਦੱਸੇ ਗਏ ਹਨ। ਵਾਸਤੂ ਸ਼ਾਸਤਰ ਦੇ ਅਨੁਸਾਰ ਜ਼ਮੀਨ ਦੇ ਕੁਝ ਅਕਾਰ ਸ਼ੁਭ ਹੁੰਦੇ ਹਨ ਅਤੇ ਕੁਝ ਅਸ਼ੁਭ। ਇਸ ਤੋਂ ਇਲਾਵਾ ਜ਼ਮੀਨ ਖਰੀਦੇ ਸਮੇਂ ਦਿਸ਼ਾ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਵਾਸਤੂ ਸ਼ਾਸਤਰ ਵਿੱਚ ਜ਼ਮੀਨ ਦੇ ਦਿਸ਼ਾ ਦਾ ਖ਼ਾਸ ਮਹੱਤਵ ਦੱਸਿਆ ਗਿਆ ਹੈ। ਆਓ ਜਾਣਦੇ ਹਾਂ ਕਿ ਜ਼ਮੀਨ ਖਰੀਦਣ ਜਾਂ ਵਧਾਉਣ ਦੀਆਂ ਸ਼ੁਭ ਅਸ਼ੁਭ ਦਿਸ਼ਾਵਾਂ ਬਾਰੇ-

ਜ਼ਮੀਨ ਲਈ ਸ਼ੁਭ ਦਿਸ਼ਾਵਾਂ

ਵਾਸਤੂ ਸ਼ਾਸਤਰ ਵਿੱਚ ਉੱਤਰ ਪੂਰਬ ਦਿਸ਼ਾ ਨੂੰ ਜ਼ਮੀਨ ਖਰੀਦਣ ਲਈ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਆਪਣੇ ਘਰ ਦੀ ਜ਼ਮੀਨ ਨੂੰ ਵਧਾਉਣਾ ਚਾਹੁੰਦੇ ਹੋ ਜਾਂ ਫਿਰ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਵਾਧਾ ਹਮੇਸ਼ਾ ਉੱਤਰ ਜਾਂ ਪੂਰਬ ਦਿਸ਼ਾ ਵੱਲ ਹੀ ਕਰਨਾ ਚਾਹੀਦਾ ਹੈ। ਦੱਖਣ ਜਾਂ ਪੱਛਮ ਦਿਸ਼ਾ ਵਿੱਚ ਕੀਤਾ ਘਰ ਦਾ ਵਾਧਾ ਅਸ਼ੁਭ ਹੋ ਸਕਦਾ ਹੈ। ਉੱਤਰ ਜਾਂ ਪੂਰਬ ਦਿਸ਼ਾ ਵੱਲ ਘਰ ਵਧਾਉਣ ਨਾਲ ਜਾਂ ਘਰ ਲਈ ਜ਼ਮੀਨ ਖਰੀਦਣ ਨਾਲ ਘੜ ਵਿੱਚ ਖ਼ੁਸ਼ਹਾਲੀ ਆਉਂਦੀ ਹੈ। ਉੱਤਰ ਪੂਰਬ ਦਿਸ਼ਾ ਘਰ ਦੇ ਨਾਲ ਨਾਲ ਦੁਕਾਨ ਲਈ ਵੀ ਬਹੁਤ ਸ਼ੁਭ ਮੰਨੀ ਜਾਂਦੀ ਹੈ। ਇਸ ਨਾਲ ਕਾਰੋਬਾਰ ਵਿੱਚ ਤਰੱਕੀ ਆਉਂਦੀ ਹੈ ਅਤੇ ਧੰਨ ਦੌਲਤ ਦੇ ਭੰਡਾਰ ਭਰਦੇ ਹਨ।

ਜ਼ਮੀਨ ਲਈ ਅਸ਼ੁਭ ਦਿਸ਼ਾਵਾਂ

ਵਾਸਤੂ ਸ਼ਾਸਤਰ ਵਿੱਚ ਦੱਖਣ ਪੱਛਮ ਦਿਸ਼ਾ ਜ਼ਮੀਨ ਲਈ ਅਸ਼ੁਭ ਮੰਨੀ ਜਾਂਦੀ ਹੈ। ਇਸ ਦਿਸ਼ਾ ਵਿੱਚ ਜ਼ਮੀਨ ਖਰੀਦਣਾ ਜਾਂ ਵਧਾਉਣਾ ਚੰਗਾ ਨਹੀਂ ਮੰਨਿਆ ਜਾਂਦਾ। ਮੰਨਿਆ ਜਾਂ ਦਾ ਹੈ ਕਿ ਇਸ ਦਿਸ਼ਾ ਵਿੱਚ ਜ਼ਮੀਨ ਲੈਣ ਜਾਂ ਵਧਾਉਣ ਨਾਲ ਜ਼ਮੀਨ ਮਾਲਕ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਦੱਖਣ-ਪੂਰਬ ਦਿਸ਼ਾ ਵਿੱਚ ਜ਼ਮੀਨ ਵਧਾਉਣ ਨਾਲ ਚੋਰੀ ਦਾ ਡਰ ਵਧਦਾ ਹੈ। ਉੱਤਰ-ਪੱਛਮ ਦਿਸ਼ਾ ਵਿੱਚ ਜਮੀਨ ਦਾ ਵਾਧਾ ਕਰਨ ਨਾਲ ਅਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਰਿਸ਼ਤਿਆਂ ਵਿੱਚ ਵੀ ਪ੍ਰੇਸ਼ਾਨੀਆਂ ਆ ਸਕਦੀਆਂ ਹਨ। ਕੁੱਲ ਮਿਲ ਕੇ ਦੱਖਣ ਤੇ ਪੱਛਮ ਦੋਹਾਂ ਦਿਸ਼ਾਵਾਂ ਵਿੱਚ ਹੀ ਜ਼ਮੀਨ ਦਾ ਵਾਧਾ ਅਸ਼ੁਭ ਮੰਨਿਆ ਜਾਂਦਾ ਹੈ।

Published by:Tanya Chaudhary
First published:

Tags: Hinduism, Land, Vastu tips