ਸਨਾਤਨ ਧਰਮ ਅਨੁਸਾਰ ਸਾਨੂੰ ਸੂਰਜ ਡੁੱਬਣ ਤੋਂ ਬਾਅਦ ਕਈ ਕੰਮ ਨਹੀਂ ਕਰਨੇ ਚਾਹੀਦੇ। ਇਨ੍ਹਾਂ ਵਿੱਚ ਕਈ ਕੰਮ ਸਾਡੇ ਨਿੱਤਨੇਮ ਦਾ ਹਿੱਸਾ ਹਨ। ਸਾਡੇ ਘਰ ਦੇ ਬਜ਼ੁਰਗ ਵੀ ਸੂਰਜ ਡੁੱਬਣ ਤੋਂ ਬਾਅਦ ਕਈ ਕੰਮ ਕਰਨ ਤੋਂ ਵਰਜਦੇ ਹਨ। ਧਾਰਮਿਕ ਗ੍ਰੰਥਾਂ ਵਿਚ ਕੁਝ ਕੰਮਾਂ ਨੂੰ ਸੂਰਜ ਡੁੱਬਣ ਤੋਂ ਬਾਅਦ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਸੂਰਜ ਡੁੱਬਣ ਤੋਂ ਬਾਅਦ ਮਨਾਹੀ ਵਾਲਾ ਕੰਮ ਕਰਦਾ ਹੈ, ਤਾਂ ਉਸਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬਾਰੇ ਭੋਪਾਲ ਦੇ ਜੋਤਸ਼ੀ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਨੇ ਵਿਸਥਾਰ ਨਾਲ ਦੱਸਿਆ ਹੈ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਕੰਮ ਸੂਰਜ ਡੁੱਬਣ ਤੋਂ ਬਾਅਦ ਨਹੀਂ ਕਰਨੇ ਚਾਹੀਦੇ।
ਘਰ ਦੀ ਚੌਂਕੀ 'ਤੇ ਨਾ ਬੈਠੋ
ਜੋਤਿਸ਼ ਸ਼ਾਸਤਰ ਅਨੁਸਾਰ ਸ਼ਾਮ ਦੇ ਸਮੇਂ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਔਰਤ ਨੂੰ ਘਰ ਦੀ ਚੌਂਕੀ 'ਤੇ ਨਹੀਂ ਬੈਠਣਾ ਚਾਹੀਦਾ। ਸ਼ਾਸਤਰਾਂ ਵਿਚ ਸ਼ਾਮ ਨੂੰ ਘਰ ਦੀ ਚੌਂਕੀ 'ਤੇ ਬੈਠਣਾ ਅਸ਼ੁਭ ਮੰਨਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਦੇਵੀ ਲਕਸ਼ਮੀ ਦਾ ਤੁਹਾਡੇ ਘਰ ਪ੍ਰਵੇਸ਼ ਨਹੀਂ ਹੁੰਦਾ।
ਸ਼ਾਮ ਵੇਲੇ ਸੌਂਣਾ ਨਹੀਂ ਚਾਹੀਦਾ
ਜੋਤਿਸ਼ ਸ਼ਾਸਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਸ਼ਾਮ ਨੂੰ ਸੌਂਦਾ ਹੈ ਤਾਂ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇਸਦੇ ਨਾਲ ਹੀ, ਸ਼ਾਮ ਨੂੰ ਸੌਣ ਵਾਲੇ ਵਿਅਕਤੀ ਦੀ ਉਮਰ ਵੀ ਘੱਟ ਹੁੰਦੀ ਹੈ। ਹਿੰਦੂ ਧਰਮ ਵਿੱਚ ਸੂਰਜ ਡੁੱਬਣ ਦੇ ਸਮੇਂ ਮਾਤਾ ਲਕਸ਼ਮੀ ਦਾ ਘਰ ਵਿੱਚ ਆਗਮਨ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਵਿਅਕਤੀ ਨੂੰ ਸ਼ਾਮ ਨੂੰ ਆਪਣੇ ਘਰ ਦੇ ਦਰਵਾਜ਼ੇ ਬੰਦ ਨਹੀਂ ਕਰਨੇ ਚਾਹੀਦੇ।
ਸ਼ਾਮ ਨੂੰ ਝਾੜੂ ਨਾ ਲਗਾਓ
ਹਿੰਦੂ ਧਰਮ ਵਿੱਚ, ਸੂਰਜ ਡੁੱਬਣ ਤੋਂ ਬਾਅਦ ਜਾਂ ਸ਼ਾਮ ਨੂੰ ਘਰ ਵਿੱਚ ਝਾੜੂ ਲਗਾਉਣ ਦੀ ਮਨਾਹੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਾਮ ਨੂੰ ਘਰ ਵਿੱਚ ਝਾੜੂ ਲਗਾਉਣ ਨਾਲ ਅਸ਼ੁੱਧੀਆਂ ਨਿਕਲਦੀਆਂ ਹਨ ਅਤੇ ਦੇਵੀ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸ਼ਾਮ ਨੂੰ ਝਾੜੂ ਲਗਾਉਣ ਨਾਲ ਘਰ ਦੀ ਸਕਾਰਾਤਮਕ ਊਰਜਾ ਬਾਹਰ ਜਾਂਦੀ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Horoscope, MONEY, Religion, Sun signs