Bath Immediately After Eating: ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾਉਣਾ ਨਹੀਂ ਚਾਹੀਦਾ। ਪਰ ਅਸੀਂ ਇਸਦੇ ਕਾਰਨਾਂ ਬਾਰੇ ਬਹੁਤਾ ਨਹੀਂ ਸੋਚਦੇ। ਅਸੀਂ ਜੀਵਨ ਦੀ ਭੱਜਦੌੜ ਵਿੱਚ ਰੋਜ਼ਾਨਾ ਇਸ ਤਰ੍ਹਾਂ ਦੀਆਂ ਕਈ ਗ਼ਲਤੀਆਂ ਕਰਦੇ ਹਾਂ। ਇਹ ਗ਼ਲਤੀਆਂ ਸਾਡੀ ਸਿਹਤ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ। ਸਿਹਤਮੰਦ ਰਹਿਣ ਲਈ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਅਜਿਹਾ ਨਾ ਕਰਨ ‘ਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਆ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਭੋਜਨ ਖਾਣ ਤੋਂ ਬਾਅਦ ਤੁਰੰਤ ਕਿਉਂ ਨਹੀਂ ਨਹਾਉਣਾ ਚਾਹੀਦਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਧਾਰਮਿਕ ਮਾਨਤਾਵਾਂ ਤੇ ਆਯੁਰਵੇਦ ਵਿੱਚ ਭੋਜਨ ਖਾਣ ਤੋਂ ਤੁਰੰਤ ਬਾਅਦ ਨਹਾਉਣ ਦੀ ਮਨਾਹੀ ਕੀਤੀ ਗਈ ਹੈ। ਧਾਰਮਿਕ ਮਾਨਤਾਵਾਂ ਤੇ ਆਯੁਰਵੇਦ ਅਨੁਸਾਰ ਭੋਜਨ ਖਾਣ ਤੋਂ ਬਾਅਦ ਸਾਡੇ ਪੇਟ ਵਿੱਚ ਅਗਨੀ ਸਰਗਰਮ ਹੋ ਜਾਂਦੀ ਹੈ। ਜੇਕਰ ਭੋਜਨ ਖਾਣ ਤੋਂ ਤੁਰੰਤ ਬਾਅਦ ਨਹਾ ਲਿਆ ਜਾਵੇ ਤਾਂ ਇਹ ਅਗਨੀ ਮੰਦ ਪੈ ਜਾਂਦੀ ਹੈ। ਜਿਸ ਕਰਕੇ ਭੋਜਨ ਚੰਗੀ ਤਰ੍ਹਾਂ ਨਹੀਂ ਪਚਦਾ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਇਸੇ ਲਈ ਹੀ ਆਯੁਰਵੇਦ ਵਿੱਚ ਭੋਜਨ ਤੋਂ ਕੁਝ ਦੇ ਪਹਿਲਾਂ ਤੇ ਮਗਰੋਂ ਪਾਣੀ ਪੀਣ ਦੀ ਵੀ ਮਨਾਹੀ ਕੀਤੀ ਜਾਂਦੀ ਹੈ।
ਭੋਜਨ ਬਾਅਦ ਤੁਰੰਤ ਨਹਾਉਣ ਦੇ ਨੁਕਸਾਨ
ਭੋਜਨ ਖਾਣ ਤੋਂ ਬਾਅਦ ਤੁਰੰਤ ਨਹਾਉਣ ਨਾਲ ਸਾਡੀ ਪਾਚਨ ਕਿਰਿਆ ਬਹੁਤ ਪ੍ਰਭਾਵਿਤ ਹੁੰਦੀ ਹੈ। ਪਾਚਨ ਕਿਰਿਆ ਲਈ ਊਰਜਾ ਦੀ ਲੋੜ ਹੁੰਦੀ ਹੈ। ਪਰ ਭੋਜਨ ਬਾਅਦ ਤੁਰੰਤ ਨਹਾਉਣ ਨਾਲ ਇਹ ਊਰਜਾ ਧੀਮੀ ਹੋ ਜਾਂਦੀ ਹੈ। ਜਿਸ ਕਰਕੇ ਭੋਜਨ ਚੰਗੀ ਤਰ੍ਹਾਂ ਨਹੀਂ ਪਚਦਾ। ਇਸ ਤੋਂ ਇਲਾਵਾ ਭੋਜਨ ਖਾਣ ਸਮੇਂ ਸਰੀਰ ਦੇ ਪਾਚਮ ਅੰਗਾਂ ਵੱਲ ਖੂਨ ਦਾ ਸੰਚਾਰ ਹੁੰਦਾ ਹੈ। ਜਿਸ ਕਰਕੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਭੋਜਨ ਤੋਂ ਤੁਰੰਤ ਬਾਅਦ ਨਹਾਉਣ ਨਾਲ ਖੂਨ ਸੰਚਾਰ ਵਿੱਚ ਵੀ ਤਬਦੀਲੀ ਆਉਂਦੀ ਹੈ।
ਪਾਚਨ ਕਿਰਿਆ ਸਾਡੀ ਸਿਹਤ ਦਾ ਕੇਂਦਰ ਹੁੰਦੀ ਹੈ। ਭੋਜਨ ਦੇ ਠੀਕ ਤਰ੍ਹਾਂ ਨਾ ਪਚਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗਦੀਆਂ ਹਨ। ਇਸ ਕਰਕੇ ਪੇਟ ਦਰਦ, ਕਬਜ਼, ਬਦਹਜ਼ਮੀ, ਪੇਟ ਵਿੱਚ ਕੜਵੱਲ ਆਦਿ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਦਿਨ ਭਰ ਸੁਸਤੀ ਮਹਿਸੂਸ ਕਰਦੇ ਹੋ ਤੇ ਤਹਾਡਾ ਮਨ ਚਿੜਚਿੜਾ ਤੇ ਬੇਚੈਨ ਹੋ ਜਾਂਦਾ ਹੈ।
ਇਸ ਲਈ ਤੁਹਾਨੂੰ ਸਿਹਤਮੰਦ ਰਹਿਣ ਲਈ ਆਪਣੇ ਰੋਜ਼ਾਨਾ ਜੀਵਨ ਵਿੱਚ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਭੋਜਨ ਖਾਣ ਤੋਂ ਲਗਭਗ 1 ਘੰਟਾ ਬਾਅਦ ਨਹਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਰਹੇਗੀ ਤੇ ਤੁਸੀਂ ਕਈ ਤਰ੍ਹਾਂ ਦੀ ਸਮੱਸਿਆਵਾਂ ਤੋਂ ਬਚਾਅ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।