ਦੁੱਧ (Milk) ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪ੍ਰੋਟੀਨ ਅਤੇ ਕੈਲਸ਼ੀਅਮ (Protein and Calcium) ਦਾ ਇੱਕ ਚੰਗਾ ਸਰੋਤ ਹੈ ਅਤੇ ਇਸ ਨੂੰ ਪੂਰਨ ਆਹਾਰ ਵੀ ਕਿਹਾ ਜਾਂਦਾ ਹੈ। ਅਕਸਰ ਹੀ ਅਸੀਂ ਸਾਰੇ ਆਪਣੇ ਘਰ ਵਿੱਚ ਦੁੱਧ ਪੀਣ ਦੇ ਫ਼ਾਇਦਿਆਂ ਬਾਰੇ ਸੁਣਦੇ ਹਾਂ। ਰੋਜ਼ ਦੁੱਧ ਪੀਣ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸ਼ਰੀਰ ਤੰਦਰੁਸਤ ਰਹਿੰਦਾ ਹੈ। ਜਿਸ ਦਾ ਮੁੱਖ ਕਾਰਨ ਹੈ ਦੁੱਧ ਵਿੱਚ ਮੌਜੂਦ ਮਿਨਰਲ ਅਤੇ ਵਿਟਾਮਿਨ, ਜੋ ਸਾਡੀ ਸਿਹਤ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ।
ਦੁੱਧ ਕੈਲਸ਼ੀਅਮ (Calcium) ਦਾ ਇੱਕ ਚੰਗਾ ਸਰੋਤ ਹੈ, ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੈ। ਬਹੁਤ ਸਾਰੀ ਲੋਕ ਦੁੱਧ ਨੂੰ ਹੋਰ ਪੌਸ਼ਟਿਕ ਬਣਾਉਣ ਲਈ ਇਸ ਦੇ ਨਾਲ ਵੱਖ-ਵੱਖ ਚੀਜ਼ਾਂ ਦਾ ਸੇਵਨ ਕਰਦੇ ਹਨ। ਜਿਵੇਂ ਕੋਈ ਦੁੱਧ ਨਾਲ ਖੇਲੇ ਖਾਂਦਾ ਹੈ, ਕੋਈ ਬਦਾਮ ਅਤੇ ਕੋਈ ਇਸ ਨੂੰ ਬਾਜ਼ਾਰ ਵਿੱਚ ਮਿਲਣ ਵਾਲੇ ਪ੍ਰੋਟੀਨ ਪਾਊਡਰ ਮਿਲਾ ਕੇ ਪੀਂਦਾ ਹੈ। ਪਰ ਕੁੱਝ ਚੀਜ਼ਾਂ ਅਜਿਹੀਆਂ ਵੀ ਹਨ ਜਿਨ੍ਹਾਂ ਦਾ ਸੇਵਨ ਦੁੱਧ ਨਾਲ ਕਰਨਾ ਤੁਹਾਡੇ ਲਈ ਚੰਗਾ ਸਾਬਿਤ ਹੋਣ ਦੀ ਬਜਾਏ ਮਾੜਾ ਸਾਬਿਤ ਹੋ ਸਕਦਾ ਹੈ। ਭਾਵ ਉਨ੍ਹਾਂ ਚੀਜ਼ਾਂ ਦਾ ਦੁੱਧ ਨਾਲ ਸੇਵਨ ਕਰਨ 'ਤੇ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਬਹੁਤ ਸਾਰੀਆਂ ਚੀਜ਼ਾਂ ਹਨ ਜੋ ਦੁੱਧ ਤੋਂ ਬਾਅਦ ਜਾਂ ਉਸ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ। ਅਕਸਰ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਦੁੱਧ ਪੀਣ ਤੋਂ ਬਾਅਦ ਕਿਹੜੀ ਚੀਜ਼ ਖਾਣਾ ਸਾਡੇ ਲਈ ਚੰਗਾ ਹੈ ਤੇ ਕਿਹੜੀ ਨੂੰ ਖਾਣਾ ਮਾੜਾ। ਇੱਥੇ ਅਸੀਂ ਤੁਹਾਨੂੰ ਅਜਿਹੀਆਂ ਹੀ ਕੁੱਝ ਖਾਣ ਵਾਲੀਆਂ ਚੀਜ਼ਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦਾ ਸੇਵਨ ਦੁੱਧ ਦੇ ਨਾਲ ਜਾਂ ਇਸ ਨੂੰ ਪੀਣ ਤੋਂ ਬਾਅਦ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ..
ਦੁੱਧ ਨਾਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ (Dangerous Food Combination With Milk):
1. ਮਸਾਲੇਦਾਰ ਭੋਜਨ (Spicy Food):
ਮਸਾਲੇਦਾਰ ਭੋਜਨ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ। ਖ਼ਾਸ ਤੌਰ 'ਤੇ ਬੱਚੇ ਅਤੇ ਨੌਜਵਾਨ ਤਾਂ ਅਜਿਹੇ ਭੋਜਨ ਨੂੰ ਬੜੇ ਸੁਆਦ ਨਾਲ ਖਾਂਦੇ ਹਨ। ਪਰ ਜੇ ਤੁਸੀਂ ਦੁੱਧ ਪੀਂਦੇ ਹੋ ਅਤੇ ਇਸ ਦੇ ਬਾਅਦ ਮਸਾਲੇਦਾਰ ਭੋਜਨ ਖਾਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ।
2. ਬ੍ਰੈੱਡ ਬਟਰ (Bread Butter):
ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਅੱਜ-ਕੱਲ੍ਹ ਲੋਕ ਨਾਸ਼ਤੇ ਵਿੱਚ ਬ੍ਰੈੱਡ ਅਤੇ ਬਟਰ/ਮੱਖਣ ਲੈਣਾ ਵੱਧ ਪਸੰਦ ਕਰਦੇ ਹਨ। ਬਹੁਤ ਸਾਰੇ ਲੋਕ ਬ੍ਰੈੱਡ-ਬਟਰ ਦੇ ਨਾਲ ਦੁੱਧ ਦਾ ਵੀ ਸੇਵਨ ਕਰਦੇ ਹਨ। ਭਾਵੇਂ ਇਹ ਸੁਆਦ ਵਿੱਚ ਕਿੰਨਾ ਵੀ ਚੰਗਾ ਲੱਗੇ ਪਰ ਅਸਲ ਵਿਚ ਬ੍ਰੈੱਡ-ਬਟਰ ਦੇ ਨਾਲ ਦੁੱਧ ਪੀਣਾ ਤੁਹਾਨੂੰ ਮੁਸ਼ਕਿਲ ਵਿੱਚ ਪਾ ਸਕਦਾ ਹੈ। ਹੋ ਸਕਦਾ ਹੈ ਕਿ ਇਸ ਨਾਲ ਤੁਹਾਨੂੰ ਉਲਟੀਆਂ ਲੱਗ ਜਾਣ।
3. ਸੰਤਰਾ (Orange)
ਸੰਤਰਾ ਵਿਟਾਮਿਨ C ਦਾ ਚੰਗਾ ਸਰੋਤ ਹੈ। ਪਰ ਦੁੱਧ ਅਤੇ ਸੰਤਰੇ ਦਾ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ। ਦੁੱਧ ਵਿਚ ਮੌਜੂਦ ਕੈਲਸ਼ੀਅਮ, ਫਲਾਂ ਦੇ ਬਹੁਤ ਸਾਰੇ ਪਾਚਕ ਤੱਤਾਂ ਨੂੰ ਸੋਖ ਲੈਂਦਾ ਹੈ। ਜਿਸ ਕਾਰਨ ਸਰੀਰ ਨੂੰ ਉਨ੍ਹਾਂ ਦਾ ਪੋਸ਼ਣ ਨਹੀਂ ਮਿਲਦਾ। ਇਸ ਤੋਂ ਇਲਾਵਾ ਇਹ ਗੈਸ ਦੀਆਂ ਸਮੱਸਿਆਵਾਂ ਵੀ ਪੈਦਾ ਕਰ ਸਕਦਾ ਹੈ।
4. ਮੂਲੀ (Radish):
ਦੁੱਧ ਪੀਣ ਤੋਂ ਬਾਅਦ ਕਿਸੇ ਨੂੰ ਮੂਲੀ ਜਾਂ ਮੂਲੀ ਦੀਆਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੈ ਅਤੇ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਚਮੜੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Milk, Unhealthy food