Home /News /lifestyle /

Shiv Pooja: ਸ਼ਿਵ ਪੂਜਾ ਵਿੱਚ ਕਦੇ ਨਾ ਵਰਤੋ ਇਹ ਵਸਤਾਂ, ਕ੍ਰੋਧਿਤ ਹੋ ਜਾਣਗੇ ਭੋਲੇਨਾਥ

Shiv Pooja: ਸ਼ਿਵ ਪੂਜਾ ਵਿੱਚ ਕਦੇ ਨਾ ਵਰਤੋ ਇਹ ਵਸਤਾਂ, ਕ੍ਰੋਧਿਤ ਹੋ ਜਾਣਗੇ ਭੋਲੇਨਾਥ

lord shiva

lord shiva

ਹਿੰਦੂ ਧਰਮ ਵਿਚ ਬਹੁਤ ਸਾਰੇ ਦੇਵੀ ਦੇਵਤੇ ਹਨ ਜਿਹਨਾਂ ਵਿਚੋਂ ਭਗਵਾਨ ਸ਼ਿਵ ਦੀ ਬਹੁਤ ਮਾਨਤਾ ਹੈ। ਸ਼ਿਵ ਪੂਜਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਹਿੰਦੂ ਧਰਮ ਸ਼ਾਸਤਰਾਂ ਵਿਚ ਹਰੇਕ ਦੇਵੀ ਦੇਵਤੇ ਨੂੰ ਪ੍ਰਸੰਨ ਕਰਨ ਲਈ ਕਈ ਸਾਰੇ ਉਪਾਅ ਤੇ ਸਮੱਗਰੀ ਆਦਿ ਦਾ ਵਰਣਨ ਕੀਤਾ ਗਿਆ ਹੈ। ਲਗਭਗ ਹਰ ਦੇਵਤੇ ਦਾ ਕੋਈ ਪਸੰਦੀਦਾ ਰੰਗ ਜਾਂ ਫਲ ਫੁੱਲ ਵੀ ਦੱਸਿਆ ਗਿਆ ਹੈ।

ਹੋਰ ਪੜ੍ਹੋ ...
  • Share this:

ਹਿੰਦੂ ਧਰਮ ਵਿਚ ਬਹੁਤ ਸਾਰੇ ਦੇਵੀ ਦੇਵਤੇ ਹਨ ਜਿਹਨਾਂ ਵਿਚੋਂ ਭਗਵਾਨ ਸ਼ਿਵ ਦੀ ਬਹੁਤ ਮਾਨਤਾ ਹੈ। ਸ਼ਿਵ ਪੂਜਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਹਿੰਦੂ ਧਰਮ ਸ਼ਾਸਤਰਾਂ ਵਿਚ ਹਰੇਕ ਦੇਵੀ ਦੇਵਤੇ ਨੂੰ ਪ੍ਰਸੰਨ ਕਰਨ ਲਈ ਕਈ ਸਾਰੇ ਉਪਾਅ ਤੇ ਸਮੱਗਰੀ ਆਦਿ ਦਾ ਵਰਣਨ ਕੀਤਾ ਗਿਆ ਹੈ। ਲਗਭਗ ਹਰ ਦੇਵਤੇ ਦਾ ਕੋਈ ਪਸੰਦੀਦਾ ਰੰਗ ਜਾਂ ਫਲ ਫੁੱਲ ਵੀ ਦੱਸਿਆ ਗਿਆ ਹੈ। ਇਹਨਾਂ ਉਪਾਵਾਂ ਦੀ ਵਰਤੋਂ ਕਰਕੇ ਮਨੁੱਖ ਆਪਣੇ ਦੇਵਤਿਆਂ ਨੂੰ ਖੁਸ਼ ਕਰਕੇ ਮਨ ਇੱਛਤ ਫ਼ਲ ਪ੍ਰਾਪਤ ਕਰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਕੁਝ ਇਕ ਵਸਤਾਂ ਅਜਿਹੀਆਂ ਵੀ ਹਨ ਜਿਹਨਾਂ ਦੀ ਵਰਤੋਂ ਕਰਨ ਦੀ ਸਖਤ ਮਨਾਹੀ ਹੁੰਦੀ ਹੈ। ਜੇਕਰ ਇਹਨਾਂ ਵਸਤਾਂ ਦਾ ਇਸਤੇਮਾਲ ਕਰੀਏ ਤਾਂ ਦੇਵਤੇ ਨਾਰਾਜ਼ ਹੋ ਜਾਂਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਭਗਵਾਨ ਸ਼ਿਵ ਦੀ ਪੂਜਾ ਕਰਨ ਵਕਤ ਵਰਜਿਤ ਵਸਤਾਂ ਬਾਰੇ ਦੱਸਾਂਗੇ –


ਕੁਮਕੁਮ ਜਾਂ ਸੰਦੂਰ


ਭਗਵਾਨ ਸ਼ਿਵ ਬੈਰਾਗੀ ਦੇਵਤਾ ਸਨ। ਇਸ ਕਾਰਨ ਹੋ ਗ੍ਰਹਿਸਥ ਦੇ ਜੀਵਨ ਤੋਂ ਦੂਰ ਸਨ। ਪਰ ਕੁਮਕੁਮ ਤੇ ਸੰਦੂਰ ਦਾ ਸਿੱਧਾ ਸੰਬੰਧ ਗ੍ਰਹਿਸਥ ਨਾਲ ਹੈ। ਅਸੀਂ ਜਾਣਦੇ ਹਾਂ ਕਿ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਮਾਂਗ ਵਿਚ ਸੰਦੂਰ ਪਾਉਂਦੀਆਂ ਹਨ। ਔਰਤਾਂ ਸੰਦੂਰ ਤੇ ਕੁਮਕੁਮ ਨੂੰ ਭਗਵਾਨ ਪੂਜਾ ਵਿਚ ਵੀ ਇਸਤੇਮਾਲ ਕਰਦੀਆਂ ਹਨ। ਪਰ ਜੇਕਰ ਸ਼ਿਵ ਪੂਜਾ ਕਰਨੀ ਹੋਵੇ ਤਾਂ ਇਹ ਦੋਨੋਂ ਵਸਤਾਂ ਵਰਜਿਤ ਹਨ। ਇਸ ਲਈ ਕਦੇ ਵੀ ਸ਼ਿਵ ਪੂਜਾ ਵਿਚ ਕੁਮਕੁਮ ਤੇ ਸੰਦੂਰ ਦੀ ਵਰਤੋਂ ਨਾ ਕਰੋ।


ਹਲਦੀ


ਹਲਦੀ ਨੂੰ ਆਮਤੌਰ ਤੇ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਤੇ ਇਹ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਵੀ। ਪਰ ਸ਼ਿਵ ਪੂਜਾ ਦੇ ਮਾਮਲੇ ਵਿਚ ਹਲਦੀ ਦੀ ਵਰਤੋਂ ਕਰਨਾ ਵੱਡੀ ਗਲਤੀ ਹੈ। ਅਸਲ ਵਿਚ ਹਲਦੀ ਦੀ ਤਾਸੀਰ ਗਰਮ ਹੁੰਦੀ ਹੈ। ਜੇਕਰ ਸ਼ਿਵਲਿੰਗ ਉੱਤੇ ਇਸਦੀ ਵਰਤੋਂ ਹੋਵੇਗੀ ਤਾਂ ਗਰਮੀ ਵਿਚ ਵਾਧਾ ਹੋ ਜਾਵੇਗਾ ਜੋ ਕਿ ਚੰਗਾ ਨਹੀਂ ਹੈ, ਇਸ ਨਾਲ ਭਗਵਾਨ ਸ਼ਿਵ ਨਾਰਾਜ਼ ਹੋ ਜਾਂਦੇ ਹਨ। ਇਸਦਾ ਦੂਜਾ ਕਾਰਨ ਦੱਸਿਆ ਜਾਂਦਾ ਹੈ ਕਿ ਹਲਦੀ ਪੂਜਾ ਦਾ ਸੰਬੰਧ ਇਸਤਰੀਆਂ ਦੀ ਖ਼ੂਬਸੂਰਤ ਨੂੰ ਨਿਖਾਰਨ ਨਾਲ ਵੀ ਹੈ, ਇਸ ਵਜ੍ਹਾ ਕਾਰਨ ਵੀ ਸ਼ਿਵ ਨੂੰ ਹਲਦੀ ਪਸੰਦ ਨਹੀਂ ਹੈ।


ਤੁਲਸੀ ਦੀਆਂ ਪੱਤੀਆਂ


ਤੁਲਸੀ ਨੂੰ ਹਿੰਦੂ ਧਰਮ ਵਿਚ ਵਿਸ਼ਵਾਸ਼ ਕਰਨ ਵਾਲੇ ਲੋਕਾਂ ਵਿਚ ਪਵਿੱਤਰ ਪੌਦਾ ਮੰਨਿਆ ਜਾਂਦਾ ਹੈ। ਲਗਭਗ ਹਰ ਪੂਜਾ ਵਿਚ ਤੁਲਸੀ ਦੇ ਪੱਤਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਪਰ ਸ਼ਿਵ ਪੂਜਾ ਵਿਚ ਤੁਲਸੀ ਦੇ ਪੱਤਿਆਂ ਦੀ ਮਨਾਹੀ ਹੈ। ਜਿਸਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਭਗਵਾਨ ਸ਼ਿਵ ਨੇ ਤੁਲਸੀ ਦੇ ਪਤੀ ਜਲੰਧਰ ਨੂੰ ਮਾਰਿਆ ਸੀ, ਜਿਸ ਕਾਰਨ ਤੁਲਸੀ ਸ਼ਿਵ ਨਾਲ ਨਾਰਾਜ਼ ਹੋ ਗਈ।

Published by:Rupinder Kaur Sabherwal
First published:

Tags: Hindu, Hinduism, Lord Shiva, Religion