HOME » NEWS » Life

New 2021 Tata Safari SUV ਭਾਰਤ ਵਿੱਚ 14.69 ਲੱਖ ਰੁਪਏ ਦੀ ਕੀਮਤ ਨਾਲ ਕੀਤੀ ਗਈ ਲਾਂਚ, 6 ਅਤੇ 7 ਸੀਟਰ ਕੈਬਿਨ ਨਾਲ ਉਪਲਬਧ

News18 Punjabi | News18 Punjab
Updated: February 23, 2021, 1:56 PM IST
share image
New 2021 Tata Safari SUV ਭਾਰਤ ਵਿੱਚ 14.69 ਲੱਖ ਰੁਪਏ ਦੀ ਕੀਮਤ ਨਾਲ ਕੀਤੀ ਗਈ ਲਾਂਚ, 6 ਅਤੇ 7 ਸੀਟਰ ਕੈਬਿਨ ਨਾਲ ਉਪਲਬਧ

  • Share this:
  • Facebook share img
  • Twitter share img
  • Linkedin share img
ਟਾਟਾ ਮੋਟਰਜ਼ (Tata Motors) ਨੇ ਆਖ਼ਿਰਕਾਰ ਭਾਰਤ ਵਿੱਚ ਸਭ ਤੋਂ ਜ਼ਿਆਦਾ ਉਮੀਦਾਂ ਵਾਲੀ ਨਵੀਂ ਸਫ਼ਾਰੀ (Safari) ਨੂੰ 14.69 ਲੱਖ ਰੁਪਏ (ਐੱਕਸ-ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ ਦੇ ਨਾਲ ਲਾਂਚ ਕਰ ਦਿੱਤਾ ਹੈ। ਨਵੀਂ ਸਫ਼ਾਰੀ 11 ਵੇਰੀਐਂਟ 'ਚ ਉਪਲਬਧ ਹੈ ਅਤੇ ਇਸ ਟੋਪ ਸਪੈਸੀਫਿਕੇਸ਼ਨਸ ਵਾਲੇ ਮਾਡਲ ਦੀ ਕੀਮਤ 21.45 ਲੱਖ ਰੁਪਏ (ਐੱਕਸ-ਸ਼ੋਅਰੂਮ) ਹੈ। ਟਾਟਾ ਸਫ਼ਾਰੀ (Tata Safari) ਜਿਸ ਨੂੰ 2020 ਦੇ ਆਟੋ ਐਕਸਪੋ (2020 Auto Expo) ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ, ਟਾਟਾ ਗ੍ਰੇਵਿਟਾਜ਼ (Tata Gravitas) ਜ਼ਰੂਰੀ ਤੌਰ 'ਤੇ ਇੱਕ ਐੱਕਸਟੈਂਡਿਡ ਹੈਰੀਅਰ ਹੈ ਜਿਸ ਵਿੱਚ ਹੁਣ 6 ਅਤੇ 7 ਸੀਟਰ ਕੈਬਿਨ ਦੇ ਆਪਸ਼ਨ/ਵਿਕਲਪ ਮੌਜੂਦ ਹਨ।

ਨਿਊ ਟਾਟਾ ਸਫ਼ਾਰੀ ਦੇ ਵੇਰੀਐਂਟ ਅਨੁਸਾਰ ਵੱਖੋ-ਵੱਖਰੀਆਂ ਕੀਮਤਾਂ ਹਨ -

ਟਾਟਾ ਮੋਟਰਜ਼ ਨੇ ਹਾਲ ਹੀ ਵਿੱਚ ਭਾਰਤ 'ਚ ਸਫ਼ਾਰੀ ਐੱਸ.ਯੂ.ਵੀ. (Safari SUV) ਦੀ ਪ੍ਰੀ-ਬੁਕਿੰਗ 30,000 ਰੁਪਏ ਵਿੱਚ ਸ਼ੁਰੂ ਕਰ ਦਿੱਤੀ ਸੀ। ਓਫਰ 'ਤੇ ਦੋ ਕੈਬਿਨ ਕੌਨਫਿਗਰੇਸ਼ਨਜ਼ ਹਨ - 6 ਸੀਟਰ ਅਤੇ 7 ਸੀਟਰ ਕੈਬਿਨ। ਜਦੋਂ ਕਿ 6 ਸੀਟਰ 'ਚ ਮਿਡਲ ਰੋ (Middle Row) 'ਚ ਕੈਪਟਨ ਸੀਟਸ (Captain Seats) ਮਿਲਦੀਆਂ ਹਨ ਅਤੇ 7 ਸੀਟਰ ਵਰਜ਼ਨ ਵਿੱਚ ਐਡਜਸਟੇਬਲ ਹੈੱਡਰੈਸਟਸ ਦੇ ਨਾਲ ਬੈਂਚ-ਕਿਸਮ (Bench-Type) ਦੀਆਂ ਸੀਟਸ ਮਿਲਦੀਆਂ ਹਨ।


ਸਾਹਮਣੇ/ਫ਼ਰੰਟ ਤੋਂ ਇਹ ਹੈਰੀਅਰ ਐੱਸ.ਯੂ.ਵੀ. (Harrier SUV) ਦੇ ਸਮਾਨ/ਵਰਗੀ ਦਿਸਦੀ ਹੈ ਅਤੇ ਕੁੱਝ ਤਬਦੀਲੀ ਕਰਦਿਆਂ ਰੀਅਰ ਵਿੱਚ ਬੰਪਰ ਨੂੰ ਥੋੜ੍ਹਾ ਜਿਹਾ ਨਵਾਂ ਡਿਜ਼ਾਈਨ ਦਿੱਤਾ ਗਿਆ ਹੈ। ਹਾਲਾਂਕਿ ਐੱਸ.ਯੂ.ਵੀ. ਦੇ ਅੰਦਰ ਰੂਫ (ਛੱਤ) ਲਾਈਨ ਅਤੇ ਸਪੇਸ ਵਿੱਚ ਕਾਫ਼ੀ ਬਦਲਾਅ ਕੀਤਾ ਗਿਆ ਹੈ - ਉਚਾਈ ਵਧਾਈ ਗਈ ਹੈ ਅਤੇ ਰੀਅਰ ਨੂੰ ਇੱਕ ਵਧੇਰੇ ਅੱਪ ਰਾਈਟ ਪੁਜ਼ੀਸ਼ਨ ਦਿੱਤੀ ਗਈ ਹੈ ਜਿਸ ਨਾਲ ਵਾਧੂ ਸਪੇਸ ਮਿਲ ਜਾਂਦਾ ਹੈ। ਰੀਅਰ ਵਿੱਚ ਨਵੇਂ ਦਿੱਖ ਵਾਲੇ ਟੇਲ-ਲੈਂਪਸ ਵੀ ਸ਼ਾਮਿਲ ਹਨ। ਲੰਬਾਈ ਦੇ ਮਾਮਲੇ ਵਿੱਚ, ਸਫ਼ਾਰੀ ਕ੍ਰਮਵਾਰ 63mm ਅਤੇ 80mm ਨਾਲ ਹੈਰੀਅਰ ਨਾਲੋਂ ਲੰਬੀ ਅਤੇ ਉੱਚੀ ਹੈ। ਇਸ ਦੀ ਦਿੱਖ/ਲੁਕ ਨੂੰ ਹੈਰੀਅਰ ਤੋਂ ਵਿਲੱਖਣ ਅਤੇ ਵੱਖਰਾ ਰੱਖਣ ਲਈ ਸਫ਼ਾਰੀ ਵਿੱਚ ਨਵੇਂ ਰੰਗਾਂ ਦਾ ਵਿਕਲਪ/ਆਪਸ਼ਨ ਵੀ ਮੌਜੂਦ ਹੈ।

ਇੰਜਨ ਦੇ ਵਿਕਲਪਾਂ ਦੀ ਗੱਲ ਕਰੀਏ ਤਾਂ ਟਾਟਾ ਸਫ਼ਾਰੀ ਐੱਸ.ਯੂ.ਵੀ. ਨੂੰ ਸਿਰਫ਼ ਡੀਜ਼ਲ ਨਾਲ ਚੱਲਣ ਵਾਲੀ 2.0-ਲੀਟਰ ਕ੍ਰੀਓਟੈਕ ਯੂਨਿਟ (Kryotech Unit) ਮਿਲਦੀ ਹੈ ਜੋ ਕਿ 177 ਪੀ.ਐੱਸ. ਅਤੇ 350 ਐੱਨ.ਐੱਮ. ਦਾ ਟਾਰਕ ਪੈਦਾ ਕਰਦੀ ਹੈ ਅਤੇ ਇਹ ਮੈਨੂਅਲ ਤੇ ਡੀਜ਼ਲ ਗਿਅਰਬੋਕਸ ਦੋਨਾਂ ਵਿਕਲਪਾਂ ਨਾਲ ਮੌਜੂਦ ਹੈ। ਇੱਥੇ ਚੁਣਨ ਲਈ ਡ੍ਰਾਇਵ ਅਤੇ ਟੇਰੇਨ ਮੋਡਜ਼ ਵੀ ਮੌਜੂਦ ਹਨ।

ਵਿਸ਼ੇਸ਼ਤਾਵਾਂ/ਫੀਚਰਜ਼ ਦੇ ਲਿਹਾਜ਼ ਨਾਲ ਆਲ-ਨਿਊ ਟਾਟਾ ਸਫ਼ਾਰੀ ਹੁਣ ਤੱਕ ਦੀ ਮੋਸਟ (ਸਭ ਤੋਂ ਜ਼ਿਆਦਾ) ਲੋਡਿਡ ਟਾਟਾ ਕਾਰਾਂ ਵਿੱਚੋਂ ਇੱਕ ਹੈ ਅਤੇ ਇਹ ਇੱਕ ਪੈਨੋਰੈਮਿਕ ਸਨਰੂਫ, ਡੈਸ਼ ਟੋਪ ਮਾਊਂਟਿਡ ਫਲੋਟਿੰਗ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਰੰਗੀਨ/ਕਲਰਡ ਟੀ.ਐੱਫ.ਟੀ. ਡਿਜੀਟਲ ਡਿਸਪਲੇ, ਇਲੈੱਕਟ੍ਰਾਨਿਕ ਪਾਰਕਿੰਗ ਬ੍ਰੇਕ, ਇਲੈੱਕਟ੍ਰਾਨਿਕ ਡ੍ਰਾਈਵਰ ਸਾਈਡ ਫ਼ਰੰਟ ਸੀਟ ਸਮੇਤ ਕਈ ਸ਼ਾਨਦਾਰ ਅਤੇ ਸਮਾਰਟ ਫੀਚਰਜ਼ ਨਾਲ ਲੈਸ ਹੈ।

ਘਰੇਲੂ ਬਾਜ਼ਾਰ ਵਿੱਚ ਟਾਟਾ ਸਫ਼ਾਰੀ ਨੂੰ ਐੱਮ.ਜੀ. ਹੈਕਟਰ ਪਲੱਸ (MG Hector Plus) ਅਤੇ ਮਹਿੰਦਰਾ ਐੱਕਸ.ਯੂ.ਵੀ. 500 (Mahindra XUV 500) ਜੋ ਕਿ 6 ਅਤੇ 7 ਸੀਟਸ ਦੋਵਾਂ ਕੌਨਫਿਗਰੇਸ਼ਨ 'ਚ ਉਪਲਬਧ ਹੈ, ਨਾਲੋਂ ਵਧੇਰੇ ਪਸੰਦ ਕੀਤਾ ਜਾ ਰਿਹਾ ਹੈ।
Published by: Anuradha Shukla
First published: February 23, 2021, 1:55 PM IST
ਹੋਰ ਪੜ੍ਹੋ
ਅਗਲੀ ਖ਼ਬਰ