ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ। ਦਰਅਸਲ, ਓਡੀਸ਼ਾ ਸਟਾਫ ਸਿਲੈਕਸ਼ਨ ਕਮਿਸ਼ਨ (OSSC) ਨੇ ਬੰਪਰ ਭਰਤੀ ਖੋਲ੍ਹੀ ਹੈ। ਇਸ ਦੀ ਭਰਤੀ ਮੁਹਿੰਮ ਦੇ ਜ਼ਰੀਏ, ਸੰਯੁਕਤ ਤਕਨੀਕੀ ਸੇਵਾਵਾਂ ਭਰਤੀ 2022 (Combined Technical Services Recruitment, CTSRE) ਦੇ ਤਹਿਤ ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਲਈ ਵੱਖ-ਵੱਖ ਗਰੁੱਪ ਬੀ ਸਟੇਟ ਕਾਡਰ ਦੀਆਂ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇੱਛੁਕ ਉਮੀਦਵਾਰ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ossc.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇੱਥੇ ਅਸੀਂ ਤੁਹਾਨੂੰ ਇਸ ਭਰਤੀ ਨਾਲ ਸਬੰਧਤ ਸਾਰੇ ਜ਼ਰੂਰੀ ਵੇਰਵੇ ਦੇ ਰਹੇ ਹਾਂ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 11 ਨਵੰਬਰ 2022 ਤੋਂ ਸ਼ੁਰੂ ਹੋ ਚੁੱਕੀ ਹੈ ਤੇ ਇਸ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 10 ਦਸੰਬਰ 2022 ਰੱਖ ਗਈ ਹੈ।
ਖਾਲੀ ਅਸਾਮੀਆਂ ਦੇ ਵੇਰਵੇ
ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 1225 ਅਸਾਮੀਆਂ ਭਰੀਆਂ ਜਾਣਗੀਆਂ।
ਜੂਨੀਅਰ ਇੰਜੀਨੀਅਰ (ਸਿਵਲ)-ਈਆਈਸੀ ਪਬਲਿਕ ਹੈਲਥ ਦੀਆਂ 101 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ।
ਜੂਨੀਅਰ ਇੰਜੀਨੀਅਰ (ਸਿਵਲ)- ਮਿਉਂਸੀਪਲ ਪ੍ਰਸ਼ਾਸਨ ਦੇ ਡਾਇਰੈਕਟਰ ਦੀਆਂ 30 ਅਸਾਮੀਆਂ ਭਰੀਆਂ ਜਾਣਗੀਆਂ।
ਜੂਨੀਅਰ ਇੰਜੀਨੀਅਰ (ਸਿਵਲ) - ਟੈਕਸਟਾਈਲ ਡਾਇਰੈਕਟਰ ਦੀ 1 ਪੋਸਟ ਭਰੀ ਜਾਣੀ ਹੈ।
ਜੂਨੀਅਰ ਇੰਜੀਨੀਅਰ (ਸਿਵਲ)- ਪੰਚਾਇਤ ਰਾਜ ਅਤੇ ਪੀਣ ਵਾਲੇ ਪਾਣੀ ਵਿਭਾਗ ਦੀਆਂ 421 ਅਸਾਮੀਆਂ ਭਰੀਆਂ ਜਾਣੀਆਂ ਹਨ।
ਜੂਨੀਅਰ ਇੰਜੀਨੀਅਰ (ਸਿਵਲ)- ਜਲ ਸਰੋਤ ਵਿਭਾਗ ਵਿੱਚ 451 ਅਸਾਮੀਆਂ ਲਈ ਨਿਯੁਕਤੀ ਕੀਤੀ ਜਾਣੀ ਹੈ।
ਜੂਨੀਅਰ ਇੰਜੀਨੀਅਰ (ਸਿਵਲ) - ਮੱਛੀ ਪਾਲਣ ਦੇ ਡਾਇਰੈਕਟਰ ਦੀਆਂ 4 ਅਸਾਮੀਆਂ ਸ਼ਾਮਲ ਹਨ।
ਸਹਾਇਕ ਸਿਖਲਾਈ ਅਫਸਰ - ਤਕਨੀਕੀ ਸਿੱਖਿਆ ਅਤੇ ਸਿਖਲਾਈ ਦੇ ਡਾਇਰੈਕਟਰ ਦੀਆਂ 217 ਅਸਾਮੀਆਂ ਭਰੀਆਂ ਜਾਣਗੀਆਂ।
ਅਰਜ਼ੀ ਲਈ ਲੋੜੀਂਦੀ ਯੋਗਤਾ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 1 ਜਨਵਰੀ, 2022 ਨੂੰ ਘੱਟੋ-ਘੱਟ 21 ਸਾਲ ਅਤੇ ਵੱਧ ਤੋਂ ਵੱਧ 38 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ, ਉਮੀਦਵਾਰਾਂ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈ। ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਉੱਤੇ ਕਲਿਕ ਕਰ ਸਕਦੇ ਹੋ। ( https://images.news18.com/ibnkhabar/uploads/2022/11/OSSC-CTSRE-Recruitment-2022-Notification-PDF.pdf )
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਤਿੰਨ ਪੜਾਵਾਂ ਵਿੱਚ ਕੀਤੀ ਜਾਵੇਗੀ।
ਪਹਿਲਾਂ OSSC CTSRE ਭਰਤੀ ਪ੍ਰੀਲਿਮਜ਼ ਪ੍ਰੀਖਿਆ ਲਈ ਜਾਵੇਗੀ, ਇਸ ਤੋਂ ਬਾਅਦ OSSC CTSRE ਭਰਤੀ ਮੇਨ ਪ੍ਰੀਖਿਆ ਹੋਵੇਗਾ ਤੇ ਅੰਤ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।