Home /News /lifestyle /

New Honda City: ਹੌਂਡਾ ਸਿਟੀ ਜ਼ਿਆਦਾ ਮਾਈਲੇਜ 'ਤੇ ਦਮਦਾਰ ਫੀਚਰਸ ਨਾਲ ਹੋਵੇਗੀ ਲਾਂਚ

New Honda City: ਹੌਂਡਾ ਸਿਟੀ ਜ਼ਿਆਦਾ ਮਾਈਲੇਜ 'ਤੇ ਦਮਦਾਰ ਫੀਚਰਸ ਨਾਲ ਹੋਵੇਗੀ ਲਾਂਚ

New Honda City: ਹੌਂਡਾ ਸਿਟੀ ਜ਼ਿਆਦਾ ਮਾਈਲੇਜ 'ਤੇ ਦਮਦਾਰ ਫੀਚਰਸ ਨਾਲ ਹੋਵੇਗੀ ਲਾਂਚ  (ਫਾਈਲ ਫੋਟੋ)

New Honda City: ਹੌਂਡਾ ਸਿਟੀ ਜ਼ਿਆਦਾ ਮਾਈਲੇਜ 'ਤੇ ਦਮਦਾਰ ਫੀਚਰਸ ਨਾਲ ਹੋਵੇਗੀ ਲਾਂਚ (ਫਾਈਲ ਫੋਟੋ)

Honda City Hybrid: ਭਾਰਤ ਵਿੱਚ ਹੌਂਡਾ ਸਿਟੀ (Honda City) ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਇਹ ਲੰਬੇ ਸਮੇਂ ਤੋਂ ਸੜਕਾਂ 'ਤੇ ਰਾਜ ਕਰ ਰਹੀ ਹੈ ਤੇ ਭਾਰਤੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਹੁਣ ਹੌਂਡਾ ਸਿਟੀ (Honda City) ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ ਕਿ Honda Cars India 14 ਅਪ੍ਰੈਲ ਨੂੰ Honda City Hybrid Sedan ਨੂੰ ਪੇਸ਼ ਕਰਨ ਜਾ ਰਹੀ ਹੈ।

ਹੋਰ ਪੜ੍ਹੋ ...
  • Share this:

ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਇਸ ਸਾਲ ਦੇ ਅੰਤ ਤੱਕ ਵਿਕਰੀ ਲਈ ਉਪਲਬਧ ਹੋਵੇਗੀ। ਇਸ ਕਾਰ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਕੀਮਤਾਂ ਦਾ ਖੁਲਾਸਾ ਲਾਂਚ ਦੇ ਸਮੇਂ ਹੀ ਕੀਤਾ ਜਾਵੇਗਾ। ਹਾਲਾਂਕਿ, ਆਟੋ ਮਾਹਿਰਾਂ ਨੇ ਕੀਮਤਾਂ ਬਾਰੇ ਕਿਹਾ ਹੈ ਕਿ ਹੌਂਡਾ ਸਿਟੀ (Honda City) ਦਾ ਹਾਈਬ੍ਰਿਡ ਵਰਜ਼ਨ ਲਗਭਗ 18 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਜਾ ਸਕਦਾ ਹੈ। ਹੌਂਡਾ ਸਿਟੀ ਨੂੰ ਕੁਝ ਦੇਸ਼ਾਂ ਵਿੱਚ ਹਾਈਬ੍ਰਿਡ ਪਾਵਰਟ੍ਰੇਨ ਨਾਲ ਵੇਚਿਆ ਜਾ ਰਿਹਾ ਹੈ। ਸੇਡਾਨ ਨੂੰ ORVM 'ਤੇ ਬਲੈਕ ਐਸਟੈਂਟ ਦੇ ਨਾਲ ਅੱਗੇ ਅਤੇ ਪਿੱਛੇ ਸਪੋਰਟੀ ਲੁੱਕ ਤੇ ਇੰਟੀਰੀਅਰ ਵਿੱਚ ਬਲੈਕ ਥੀਮ ਮਿਲ ਸਕਦੀ ਹੈ

ਨਵੀਂ ਤਕਨਾਲੋਜੀ ਨਾਲ ਲੈਸ ਹੈ ਹੌਂਡਾ ਸਿਟੀ : ਨਵੀਂ ਹੌਂਡਾ ਸਿਟੀ (Honda City) ਨੂੰ i-MMD ਹਾਈਬ੍ਰਿਡ ਤਕਨੀਕ ਨਾਲ ਪੇਸ਼ ਕੀਤਾ ਜਾਵੇਗਾ। ਇਸ ਵਿੱਚ ਦੋ ਇਲੈਕਟ੍ਰਿਕ ਮੋਟਰਾਂ ਅਤੇ ਇੱਕ 1.5 ਲੀਟਰ 4 ਸਿਲੰਡਰ ਨੈਚੁਰਲ ਐਸਪੀਰੇਟਿਡ ਐਟਕਿੰਸਨ ਸਾਈਕਲ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਇਹ ਇੰਜਣ 98bhp ਦੀ ਪਾਵਰ ਅਤੇ 127Nm ਦਾ ਟਾਰਕ ਜਨਰੇਟ ਕਰੇਗਾ। ਇਲੈਕਟ੍ਰਿਕ ਮੋਟਰ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਮੋਟਰ ਇੰਟੀਗ੍ਰੇਟਿਡ ਸਟਾਰਟਰ ਜਨਰੇਟਰ ਦੀ ਤਰ੍ਹਾਂ ਕੰਮ ਕਰੇਗੀ। ਇਹ ਮੋਟਰ 109bhp ਦੀ ਪਾਵਰ ਅਤੇ 253Nm ਦਾ ਟਾਰਕ ਜਨਰੇਟ ਕਰ ਸਕਦੀ ਹੈ।

ਮਾਈਲੇਜ ਵੀ ਅਜਿਹੀ ਕਿ ਹਰ ਕੋਈ ਕਰੇਗਾ ਪਸੰਦ : ਹੌਂਡਾ ਸਿਟੀ ਸ਼ੁਰੂਆਤ ਤੋਂ ਹੀ ਆਪਣੀ ਮਾਈਲੇਜ ਲਈ ਸਭ ਤੋਂ ਵੱਧ ਪਸੰਦ ਕੀਤੀ ਗਈ ਹੈ। ਨਵੀਂ ਹਾਈਬ੍ਰਿਡ 'ਚ ਵੀ ਸ਼ਾਨਦਾਰ ਮਾਈਲੇਜ ਦੇਖਣ ਨੂੰ ਮਿਲੇਗੀ। ਇਸ ਗੱਡੀ ਦੀ ਮਾਈਲੇਜ 27 kmpl ਤੱਕ ਹੋ ਸਕਦੀ ਹੈ। ਇਸ ਦੇ ਲੁੱਕ ਦੀ ਗੱਲ ਕਰੀਏ ਤਾਂ ਨਵੀਂ ਸੇਡਾਨ ਪਹਿਲਾਂ ਨਾਲੋਂ ਜ਼ਿਆਦਾ ਸਪੋਰਟੀ ਅਤੇ ਸਟਾਈਲਿਸ਼ ਹੋਵੇਗੀ। ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਬਿਹਤਰ ਰੀਅਰ ਅਤੇ ਫਰੰਟ ਬੰਪਰ, ਫਰੰਟ ਗ੍ਰਿਲ, ਬੰਪਰ ਅਤੇ ਐਡਵਾਂਸਡ ਡਰਾਈਵਿੰਗ ਅਸਿਸਟੈਂਟ ਸਿਸਟਮ ਵਰਗੇ ਫੀਚਰਸ ਮਿਲਣਗੇ।

ਹੌਂਡਾ ਕਾਰਾਂ 'ਤੇ ਬੰਪਰ ਡਿਸਕਾਊਂਟ
Honda Cars India ਨੇ ਇਸ ਮਹੀਨੇ ਆਪਣੀਆਂ ਚੋਣਵੀਆਂ ਕਾਰਾਂ 'ਤੇ ਚੰਗਾ ਡਿਸਕਾਉਂਟ ਦੇਣ ਦਾ ਐਲਾਨ ਕੀਤਾ ਹੈ। ਡਿਸਕਾਉਂਟ ਵਿੱਚ ਕੈਸ਼ ਡਿਸਕਾਉਂਟ, ਐਕਸਚੇਂਜ ਬੋਨਸ, ਕਾਰਪੋਰੇਟ ਡਿਸਕਾਉਂਟ ਅਤੇ ਹੋਰ ਲਾਭ ਸ਼ਾਮਲ ਹਨ। ਕੰਪਨੀ ਦੇ ਆਫਰ ਦੇ ਤਹਿਤ ਕੰਪਨੀ ਦੀ ਪ੍ਰੀਮੀਅਮ ਹੈਚਬੈਕ Honda Jazz ਦੀ ਖਰੀਦ 'ਤੇ 33,000 ਰੁਪਏ ਤੱਕ ਦਾ ਫਾਇਦਾ ਲਿਆ ਜਾ ਸਕਦਾ ਹੈ। ਇਸ 'ਚ 10,000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
Published by:rupinderkaursab
First published:

Tags: Auto, Auto industry, Auto news, Car

ਅਗਲੀ ਖਬਰ