Home /News /lifestyle /

Hyundai ਦੀ ਇਸ ਨਵੀਂ ਕਾਰ ਨੂੰ ਖ਼ਰੀਦਣ ਲਈ ਲੱਗ ਗਈ ਲਾਈਨ, ਲਗਾਤਾਰ ਵੱਧ ਰਹੀ ਬੁਕਿੰਗ ਲਿਸਟ

Hyundai ਦੀ ਇਸ ਨਵੀਂ ਕਾਰ ਨੂੰ ਖ਼ਰੀਦਣ ਲਈ ਲੱਗ ਗਈ ਲਾਈਨ, ਲਗਾਤਾਰ ਵੱਧ ਰਹੀ ਬੁਕਿੰਗ ਲਿਸਟ

ਇਹ ਕਾਰ ਇਸ ਸੈਗਮੈਂਟ ਦੀ ਸਭ ਤੋਂ ਸ਼ਕਤੀਸ਼ਾਲੀ ਸੇਡਾਨ ਕਾਰ ਹੈ ਜੋ ਟਰਬੋ ਪੈਟਰੋਲ ਇੰਜਣ ਦੇ ਨਾਲ ਆਉਂਦੀ ਹੈ।

ਇਹ ਕਾਰ ਇਸ ਸੈਗਮੈਂਟ ਦੀ ਸਭ ਤੋਂ ਸ਼ਕਤੀਸ਼ਾਲੀ ਸੇਡਾਨ ਕਾਰ ਹੈ ਜੋ ਟਰਬੋ ਪੈਟਰੋਲ ਇੰਜਣ ਦੇ ਨਾਲ ਆਉਂਦੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਵਾਧੂ ਲੰਬਾਈ ਦੇ ਨਾਲ ਪਿਛਲੀ ਸੀਟ ਦੇ ਲੇਗਰੂਮ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਡਲ ਦੇ ਟਾਪ ਵੇਰੀਐਂਟ 'ਚ 16-ਇੰਚ ਦੇ ਡਾਇਮੰਡ-ਕੱਟ ਅਲੌਏ ਵ੍ਹੀਲ ਹਨ।

  • Share this:

    Hyundai Verna Features: ਹੁੰਡਈ ਨੇ ਕੁੱਝ ਸਮਾਂ ਪਹਿਲਾਂ ਭਾਰਤੀ ਬਾਜ਼ਾਰ 'ਚ ਆਪਣੀ ਮਸ਼ਹੂਰ ਸੇਡਾਨ ਕਾਰ ਵਰਨਾ ਦਾ ਫੇਸਲਿਫਟ ਵਰਜ਼ਨ ਲਾਂਚ ਕੀਤਾ ਹੈ। ਨਵੇਂ ਮਾਡਲ ਨੂੰ ਕਈ ਅਪਡੇਟਸ ਦੇ ਨਾਲ ਲਾਂਚ ਕੀਤਾ ਗਿਆ। ਨਵੀਂ Hyundai Verna ਕਈ ਸੈਗਮੈਂਟ ਫਸਟ ਫੀਚਰਸ ਦੇ ਨਾਲ ਆਉਂਦੀ ਹੈ। ਖਾਸ ਗੱਲ ਇਹ ਹੈ ਕਿ ਹੁਣ ਇਸ 'ਚ ADAS ਵਰਗੇ ਸੇਫਟੀ ਫੀਚਰਸ ਵੀ ਮੌਜੂਦ ਹਨ। ਦਿਲਚਸਪ ਗੱਲ ਇਹ ਹੈ ਕਿ ਨਵੀਂ ਕਾਰ ਨੂੰ ਗਾਹਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਕੁਝ ਹੀ ਦਿਨਾਂ 'ਚ ਕਾਰ ਦੀ ਬੁਕਿੰਗ 8,000 ਨੂੰ ਪਾਰ ਕਰ ਗਈ ਹੈ ਅਤੇ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 2023 ਵਰਨਾ ਦੀ ਕੀਮਤ 10.90 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਇਹ ਪੁਰਾਣੇ ਮਾਡਲ ਨਾਲੋਂ ਲੰਬੀ ਅਤੇ ਚੌੜੀ ਹੈ।

    ਇੰਜਣ ਦੀ ਗੱਲ ਕਰੀਏ ਤਾਂ ਕਾਰ ਵਿੱਚ 1500cc ਨੈਚੁਰਲੀ ਐਸਪੀਰੇਟਿਡ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 113 Bhp ਦੀ ਪਾਵਰ ਅਤੇ 144 Nm ਪੀਕ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 6-ਸਪੀਡ ਮੈਨੂਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਨਾਲ ਆਉਂਦਾ ਹੈ। ਟਾਪ ਮਾਡਲ ਨੂੰ 1.5-ਲੀਟਰ ਟਰਬੋ ਪੈਟਰੋਲ ਇੰਜਣ ਮਿਲਦਾ ਹੈ, ਜੋ 158 Bhp ਦੀ ਪਾਵਰ ਅਤੇ 253 Nm ਪੀਕ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਮੈਨੂਅਲ ਅਤੇ 7-ਸਪੀਡ DCT ਯੂਨਿਟ ਨਾਲ ਜੋੜਿਆ ਗਿਆ ਹੈ। ਤੁਹਾਨੂੰ ਦਸ ਦਈਏ ਕਿ ਇਹ ਕਾਰ ਇਸ ਸੈਗਮੈਂਟ ਦੀ ਸਭ ਤੋਂ ਸ਼ਕਤੀਸ਼ਾਲੀ ਸੇਡਾਨ ਕਾਰ ਹੈ ਜੋ ਟਰਬੋ ਪੈਟਰੋਲ ਇੰਜਣ ਦੇ ਨਾਲ ਆਉਂਦੀ ਹੈ।

    ਕਾਰ ਦੀਆਂ ਵਿਸ਼ੇਸ਼ਤਾਵਾਂ ਸ਼ਾਨਦਾਰ ਹਨ: ਹੁਣ ਇਸ ਦਾ ਵ੍ਹੀਲਬੇਸ ਟਾਪ-ਇਨ-ਕਲਾਸ ਹੈ। ਕੰਪਨੀ ਦਾ ਕਹਿਣਾ ਹੈ ਕਿ ਵਾਧੂ ਲੰਬਾਈ ਦੇ ਨਾਲ ਪਿਛਲੀ ਸੀਟ ਦੇ ਲੇਗਰੂਮ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਡਲ ਦੇ ਟਾਪ ਵੇਰੀਐਂਟ 'ਚ 16-ਇੰਚ ਦੇ ਡਾਇਮੰਡ-ਕੱਟ ਅਲੌਏ ਵ੍ਹੀਲ ਹਨ। ਨਵੀਂ ਪੀੜ੍ਹੀ ਦੀ ਵਰਨਾ ਵਿੱਚ ਫਰੰਟ ਪਾਰਕਿੰਗ ਸੈਂਸਰ, ਹੀਟਿਡ ਫਰੰਟ ਸੀਟਾਂ, ਅਤੇ ਇਨਫੋਟੇਨਮੈਂਟ ਅਤੇ ਕਲਾਈਮੇਟ ਕੰਟਰੋਲ ਸਿਸਟਮ ਸ਼ਾਮਲ ਕੀਤਾ ਗਿਆ ਹੈ।

    ਡਿਜ਼ੀਟਲ ਕੰਸੋਲ ਅਤੇ ਇੰਫੋਟੇਨਮੈਂਟ ਸਿਸਟਮ ਲਈ ਡਿਊਲ 10.25-ਇੰਚ ਸਕਰੀਨ ਦੇ ਨਾਲ ਨਾਨ-ਟਰਬੋ ਵੇਰੀਐਂਟ 'ਤੇ ਕੈਬਿਨ ਨੂੰ ਬੇਜ ਅਤੇ ਬਲੈਕ ਥੀਮ 'ਚ ਰੱਖਿਆ ਗਿਆ ਹੈ। ਸੇਡਾਨ ਵਿੱਚ ਐਂਬੀਨਟ ਲਾਈਟਿੰਗ, ਵਾਇਰਲੈੱਸ ਚਾਰਜਿੰਗ, ਹਵਾਦਾਰ ਸੀਟਾਂ, ਇਲੈਕਟ੍ਰਿਕ ਸਨਰੂਫ, 8-ਸਪੀਕਰ ਬੋਸ ਸਾਊਂਡ ਸਿਸਟਮ, ਚਮੜੇ ਦੀ ਅਪਹੋਲਸਟ੍ਰੀ ਅਤੇ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ।

    First published:

    Tags: Auto industry, Auto news, Hyundai