Home /News /lifestyle /

Jobs: ਅਪ੍ਰੈਲ-ਜੂਨ ਤਿਮਾਹੀ ਦੌਰਾਨ ਇਨ੍ਹਾਂ ਖੇਤਰਾਂ ‘ਚ ਤੇਜ਼ੀ ਨਾਲ ਵਧਣਗੀਆਂ ਨੌਕਰੀਆਂ, ਜਾਣੋ ਡਿਟੇਲ

Jobs: ਮਹਿੰਗਾਈ ਦਿਨ ਪ੍ਰਤੀ ਦਿਨ ਵਧ ਰਹੀ ਹੈ। ਇਸ ਨਾਲ ਹੀ ਨੌਕਰੀਆਂ ਜਾਂ ਰੁਜਗਾਰ ਦੇ ਮੌਕੇ ਘਟਦੇ ਜਾ ਰਹੇ ਹਨ। ਜਿਸ ਕਾਰਨ ਬਹੁਤ ਸਾਰੀਆਂ ਚੀਜਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਅਜਿਹੇ ਸਮੇਂ ਦੌਰਾਨ ਤੁਹਾਡੇ ਲਈ ਇੱਕ ਰਾਹਤ ਦੀ ਖ਼ਬਰ ਹੈ। ਅਪ੍ਰੈਲ-ਜੂਨ ਤਿਮਾਹੀ 'ਚ ਨੌਕਰੀਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਵਾਲੀ ਹੈ। ਕੋਵਿਡ-19 ਮਹਾਂਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਦਫਤਰਾਂ ਦੇ ਮੁੜ ਖੁੱਲ੍ਹਣ ਕਾਰਨ, 54 ਪ੍ਰਤੀਸ਼ਤ ਮਾਲਕਾਂ ਨੇ ਮੌਜੂਦਾ ਤਿਮਾਹੀ ਵਿੱਚ ਭਰਤੀ ਕਰਨ ਦਾ ਇੱਛਾ ਜਾਹਿਰ ਕੀਤਾ ਹੈ। ਕੰਪਨੀਆਂ ਅਪ੍ਰੈਲ-ਜੂਨ ਤਿਮਾਹੀ 'ਚ ਤੇਜ਼ੀ ਨਾਲ ਭਰਤੀ ਕਰਨਗੀਆਂ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ 54 ਫੀਸਦੀ ਰੋਜ਼ਗਾਰਦਾਤਾਵਾਂ ਦੁਆਰਾ ਅਪ੍ਰੈਲ-ਜੂਨ ਤਿਮਾਹੀ 'ਚ ਨੌਕਰੀ ਦੇਣ ਦੀ ਇੱਛਾ ਜਾਹਿਰ ਕੀਤੀ ਗਈ, ਜਨਵਰੀ-ਮਾਰਚ ਤਿਮਾਹੀ ਤੋਂ ਚਾਰ ਫੀਸਦੀ ਜ਼ਿਆਦਾ ਹੈ। ਮਾਹਿਰ ਵੀ ਮੰਨ ਰਹੇ ਹਨ ਕਿ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ। ਇਸ ਲਈ ਇਸ ਤਿਮਾਹੀ ਨਵੀਆਂ ਨੌਕਰੀਆਂ ਵਧਣਗੀਆਂ।

ਇਸਦੇ ਨਾਲ ਹੀ ਟੀਮਲੀਜ਼ ਨੇ ਕਿਹਾ ਕਿ ਕਰਮਚਾਰੀਆਂ ਦੇ ਦਫ਼ਤਰਾਂ ਵਿੱਚ ਵਾਪਸ ਆਉਣ ਅਤੇ ਆਰਥਿਕ ਵਿਕਾਸ ਦੇ ਸਕਾਰਾਤਮਕ ਅਨੁਮਾਨ ਦੇ ਨਾਲ, ਸਾਰੇ ਖੇਤਰਾਂ ਵਿੱਚ ਪ੍ਰਤਿਭਾਸ਼ਾਲੀ ਲੋਕਾਂ ਦੀ ਮੰਗ ਵਧ ਰਹੀ ਹੈ।

ਦਫ਼ਤਰ ਖੁੱਲ੍ਹਣ ਨਾਲ ਵਧਣਗੀਆਂ ਨਵੀਆਂ ਨੌਕਰੀਆਂ
ਟੀਮਲੀਜ਼ ਦਾ ਕਹਿਣਾ ਹੈ ਕਿ 14 ਤੋਂ ਵੱਧ ਖੇਤਰਾਂ ਵਿੱਚ 10 ਪ੍ਰਤੀਸ਼ਤ ਤੋਂ ਵੱਧ ਵਿਕਾਸ ਦੀ ਉਮੀਦ ਹੈ। ਇਹ ਦਰਸਾਉਂਦਾ ਹੈ ਕਿ ਕਰਮਚਾਰੀਆਂ ਨੂੰ ਵਧਾਉਣ ਦੀ ਜ਼ਰੂਰਤ ਵਧੇਗੀ। ਇਸ ਜ਼ਰੂਰਤ ਸਦਕਾ ਨਵੀਆਂ ਨੌਕਰੀਆਂ ਵਿੱਚ ਵਾਧਾ ਹੋਵੇਗਾ। ਇਹ ਰਿਪੋਰਟ ਦੇਸ਼ ਦੇ 21 ਖੇਤਰਾਂ ਵਿੱਚ ਕੰਮ ਕਰਨ ਵਾਲੀਆਂ 796 ਛੋਟੀਆਂ, ਮੱਧਮ ਅਤੇ ਵੱਡੀਆਂ ਕੰਪਨੀਆਂ ਵਿੱਚ ਕੀਤੇ ਗਏ ਸਰਵੇਖਣ 'ਤੇ ਆਧਾਰਿਤ ਹੈ।

ਬੇਰੁਜ਼ਗਾਰੀ ਦਰ ਘਟੀ
ਭਾਰਤ ਦੀ ਬੇਰੋਜ਼ਗਾਰੀ ਦਰ ਵਿੱਚ ਮਾਰਚ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਦੇ ਮਾਸਿਕ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਬੇਰੋਜ਼ਗਾਰੀ ਦਰ ਫਰਵਰੀ ਵਿੱਚ 8.10% ਸੀ, ਜੋ ਮਾਰਚ ਵਿੱਚ ਘਟ ਕੇ 7.60% ਹੋ ਗਈ। CMIE ਦੇ ਅੰਕੜਿਆਂ ਅਨੁਸਾਰ ਮਾਰਚ 2022 ਵਿੱਚ ਸ਼ਹਿਰੀ ਬੇਰੁਜ਼ਗਾਰੀ ਦੀ ਦਰ 8.50% ਰਹੀ ਹੈ ਅਤੇ ਪੇਂਡੂ ਖੇਤਰਾਂ ਵਿੱਚ ਇਹ 7.10% ਰਹੀ ਹੈ। ਰੁਜ਼ਗਾਰ ਦੇ ਮਾਮਲੇ ਵਿੱਚ ਛੱਤੀਸਗੜ੍ਹ ਸਭ ਤੋਂ ਅੱਗੇ ਰਿਹਾ। ਇੱਥੇ ਬੇਰੁਜ਼ਗਾਰੀ ਦੀ ਦਰ ਦੇਸ਼ ਵਿੱਚ ਸਭ ਤੋਂ ਘੱਟ 0.60% ਸੀ।

CMIE ਦੇ ਅਨੁਸਾਰ, ਮਈ 2021 ਵਿੱਚ ਬੇਰੁਜ਼ਗਾਰੀ ਦੀ ਦਰ 11.84% ਤੱਕ ਪਹੁੰਚ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਗਿਰਾਵਟ ਆਈ ਅਤੇ ਜਨਵਰੀ 2022 'ਚ ਇਹ 6.57 ਫੀਸਦੀ 'ਤੇ ਆ ਗਈ ਪਰ ਫਰਵਰੀ 'ਚ ਇਹ ਫਿਰ 8.10 ਫੀਸਦੀ 'ਤੇ ਪਹੁੰਚ ਗਈ ਜੋ ਹੁਣ ਘੱਟ ਕੇ 7.60 ਫੀਸਦੀ 'ਤੇ ਆ ਗਈ ਹੈ।
Published by:rupinderkaursab
First published:

Tags: Business, Businessman, Inflation, Jobs, Recruitment, Unemployment

ਅਗਲੀ ਖਬਰ