Home /News /lifestyle /

Tech Update: ਸੋਸ਼ਲ ਮੀਡੀਆ ਇਨਫਲੁਐਂਸਰ ਨੇ ਤੋੜਿਆ ਇਹ ਨਵਾਂ ਨਿਯਮ ਤਾਂ ਲੱਗੇਗਾ 50 ਲੱਖ ਰੁਪਏ ਦਾ ਜੁਰਮਾਨਾ

Tech Update: ਸੋਸ਼ਲ ਮੀਡੀਆ ਇਨਫਲੁਐਂਸਰ ਨੇ ਤੋੜਿਆ ਇਹ ਨਵਾਂ ਨਿਯਮ ਤਾਂ ਲੱਗੇਗਾ 50 ਲੱਖ ਰੁਪਏ ਦਾ ਜੁਰਮਾਨਾ

Social Media influencer new rules

Social Media influencer new rules

ਭਾਰਤ ਵਿੱਚ ਸੋਸ਼ਲ ਮੀਡੀਆ ਇਨਫਲੁਐਂਸ ਮਾਰਕੀਟ 20% ਦੇ ਵਾਧੇ ਦੇ ਨਾਲ 2,800 ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਲਈ ਹੀ ਆਮ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪੇਡ ਪ੍ਰਮੋਸ਼ਨ ਅਤੇ ਗੁੰਮਰਾਹ-ਕੁੰਨ ਇਸ਼ਤਿਹਾਰਬਾਜ਼ੀ ਨੂੰ ਰੋਕਣ ਲਈ ਨਵਾਂ ਕਾਨੂੰਨ ਬਣਾਇਆ ਹੈ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਦੇ ਇਨਫਲੁਐਂਸਰ ਹੋ ​​ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਇਨਫਲੁਐਂਸਰਾਂ ਲਈ ਨਵਾਂ ਕਾਨੂੰਨ ਬਣਾਇਆ ਹੈ, ਜਿਸ ਦੇ ਤਹਿਤ ਉਨ੍ਹਾਂ 'ਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਸੋਸ਼ਲ ਮੀਡੀਆ ਇਨਫਲੁਐਂਸਰ ਉਹ ਹੁੰਦੇ ਹਨ ਜਿਨ੍ਹਾਂ ਦੇ ਬਹੁਤ ਸਾਰੇ ਫਾਲੋਅਰਸ ਹੁੰਦੇ ਹਨ। ਉਹ Instagram, Facebook, Twitter ਅਤੇ YouTube 'ਤੇ ਕਈ ਤਰ੍ਹਾਂ ਦੀਆਂ ਪੇਡ ਪ੍ਰਮੋਸ਼ਨਸ ਕਰਦੇ ਹਨ।


ਇੱਕ ਰਿਪੋਰਟ ਦੇ ਅਨੁਸਾਰ, 2025 ਤੱਕ, ਭਾਰਤ ਵਿੱਚ ਸੋਸ਼ਲ ਮੀਡੀਆ ਇਨਫਲੁਐਂਸ ਮਾਰਕੀਟ 20% ਦੇ ਵਾਧੇ ਦੇ ਨਾਲ 2,800 ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਲਈ ਹੀ ਆਮ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪੇਡ ਪ੍ਰਮੋਸ਼ਨ ਅਤੇ ਗੁੰਮਰਾਹ-ਕੁੰਨ ਇਸ਼ਤਿਹਾਰਬਾਜ਼ੀ ਨੂੰ ਰੋਕਣ ਲਈ ਨਵਾਂ ਕਾਨੂੰਨ ਬਣਾਇਆ ਹੈ।


ਨਵਾਂ ਨਿਯਮ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਬਣਾਇਆ ਹੈ। ਨਵੇਂ ਨਿਯਮ ਮੁਤਾਬਕ ਜੇਕਰ ਕੋਈ ਸੋਸ਼ਲ ਮੀਡੀਆ ਇਨਫਲੁਐਂਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕਿਸੇ ਵੀ ਸਮੱਗਰੀ ਜਾਂ ਉਤਪਾਦ ਨੂੰ ਗਲਤ ਜਾਂ ਗੁੰਮਰਾਹਕੁੰਨ ਤਰੀਕੇ ਨਾਲ ਪ੍ਰਚਾਰਦਾ ਹੈ ਤਾਂ ਉਸ ਨੂੰ 50 ਲੱਖ ਰੁਪਏ ਦਾ ਜੁਰਮਾਨਾ ਲੱਗੇਗਾ, ਹਾਲਾਂਕਿ ਪਹਿਲੀ ਵਾਰ ਇਹ ਜੁਰਮਾਨਾ 10 ਲੱਖ ਰੁਪਏ ਹੈ, ਪਰ ਇਸ ਲਈ ਵਾਰ-ਵਾਰ ਗਲਤੀ ਕਰਨ 'ਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ।


ਨਵੇਂ ਕਾਨੂੰਨ ਮੁਤਾਬਕ ਜੇਕਰ ਤੁਸੀਂ ਕਿਸੇ ਕੰਟੈਂਟ ਦਾ ਪ੍ਰਚਾਰ ਕਰ ਰਹੇ ਹੋ ਜਾਂ ਪ੍ਰਮੋਸ਼ਨ ਕਰ ਰਹੇ ਹੋ, ਤਾਂ ਤੁਹਾਨੂੰ ਦੱਸਣਾ ਹੋਵੇਗਾ ਕਿ ਇਹ ਕਰਨ ਲਈ ਤੁਹਾਨੂੰ ਭੁਗਤਾਨ ਕੀਤਾ ਗਿਆ ਹੈ ਜਾਂ ਨਹੀਂ। ਅਸਲ ਵਿੱਚ ਆਮ ਲੋਕ ਇਹ ਨਹੀਂ ਸਮਝਦੇ ਕਿ ਇਹ ਪੇਡ ਪ੍ਰਮੋਸ਼ ਹੈ ਜਾਂ ਨਹੀਂ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਕੋਈ ਵੱਡੀ ਸੈਲੀਬ੍ਰਿਟੀ ਕਿਸੇ ਚੀਜ਼ ਦਾ ਪ੍ਰਚਾਰ ਕਰ ਰਹੀ ਹੈ ਤਾਂ ਉਹ ਉਤਪਾਦ ਸਹੀ ਹੀ ਹੋਵੇਗਾ। ਇਹ ਕਾਨੂੰਨ ਇਨਫਲੁਐਂਸਰਾਂ ਦੀ ਜਵਾਬਦੇਹੀ ਤੈਅ ਕਰਨ ਲਈ ਹੈ।


ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਨਵੇਂ ਦਿਸ਼ਾ-ਨਿਰਦੇਸ਼ ਕੰਜ਼ਿਊਮਰ ਐਕਟ ਦੇ ਦਾਇਰੇ 'ਚ ਜਾਰੀ ਕੀਤੇ ਗਏ ਹਨ, ਜੋ ਕਿ ਅਨੁਚਿਤ ਵਪਾਰਕ ਪ੍ਰਥਾਵਾਂ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਤੋਂ ਖਪਤਕਾਰਾਂ ਦੀ ਸੁਰੱਖਿਆ ਲਈ ਢਾਂਚਾ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਦਿਸ਼ਾ-ਨਿਰਦੇਸ਼ ਸੋਸ਼ਲ ਮੀਡੀਆ 'ਤੇ ਇਨਫਲੁਐਂਸਰਾਂ ਲਈ ਰੁਕਾਵਟ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ, 'ਇਹ ਬਹੁਤ ਮਹੱਤਵਪੂਰਨ ਮੁੱਦਾ ਹੈ। ਸਾਲ 2022 ਵਿੱਚ, ਭਾਰਤ ਵਿੱਚ ਸੋਸ਼ਲ ਮੀਡੀਆ ਇਨਫਲੁਐਂਸਰ ਬਾਜ਼ਾਰ ਦੀ ਕੀਮਤ 1,275 ਕਰੋੜ ਰੁਪਏ ਸੀ। ਪਰ ਸਾਲ 2025 ਤੱਕ ਇਹ ਲਗਭਗ 19-20 ਫੀਸਦੀ ਦੀ ਸਾਲਾਨਾ ਵਿਕਾਸ ਦਰ ਨਾਲ 2,800 ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ। ਦੇਸ਼ ਵਿੱਚ ਸੋਸ਼ਲ ਮੀਡੀਆ ਇਨਫਲੁਐਂਸਰਾਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਕਿਹਾ, "ਅਜਿਹੀ ਸਥਿਤੀ ਵਿੱਚ, ਸੋਸ਼ਲ ਮੀਡੀਆ ਇਨਫਲੁਐਂਸਰ ਨੂੰ ਜ਼ਿੰਮੇਵਾਰੀ ਨਾਲ ਵਿਵਹਾਰ ਕਰਨ ਦੀ ਲੋੜ ਹੈ।"

Published by:Drishti Gupta
First published:

Tags: Social media, Social media news, Tech News, Tech news update