Home /News /lifestyle /

ਕੇਂਦਰ ਸਰਕਾਰ ਨੇ ਵਾਹਨ ਪ੍ਰਦੂਸ਼ਨ ਕੰਟਰੌਲ ਕਰਨ ਲਈ ਲਾਗੂ ਕੀਤੇ ਨਵੇਂ ਨਿਯਮ, ਜਾਣੋ ਡਿਟੇਲ

ਕੇਂਦਰ ਸਰਕਾਰ ਨੇ ਵਾਹਨ ਪ੍ਰਦੂਸ਼ਨ ਕੰਟਰੌਲ ਕਰਨ ਲਈ ਲਾਗੂ ਕੀਤੇ ਨਵੇਂ ਨਿਯਮ, ਜਾਣੋ ਡਿਟੇਲ

ਕੇਂਦਰ ਸਰਕਾਰ ਨੇ ਵਾਹਨ ਪ੍ਰਦੂਸ਼ਨ ਕੰਟਰੌਲ ਕਰਨ ਲਈ ਲਾਗੂ ਕੀਤੇ ਨਵੇਂ ਨਿਯਮ, ਜਾਣੋ ਡਿਟੇਲ (ਫਾਈਲ ਫੋਟੋ)

ਕੇਂਦਰ ਸਰਕਾਰ ਨੇ ਵਾਹਨ ਪ੍ਰਦੂਸ਼ਨ ਕੰਟਰੌਲ ਕਰਨ ਲਈ ਲਾਗੂ ਕੀਤੇ ਨਵੇਂ ਨਿਯਮ, ਜਾਣੋ ਡਿਟੇਲ (ਫਾਈਲ ਫੋਟੋ)

Vehicle Pollution: ਵਾਹਨ ਪ੍ਰਦੂਸ਼ਨ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਨਵੇਂ ਨਿਯਮ ਲਾਗੂ ਕੀਤੇ ਹਨ। ਇਸਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ (ETS) ਰਾਹੀਂ ਵਾਹਨਾਂ ਦਾ ਫਿਟਨੈਸ ਟੈਸਟ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਨ੍ਹਾਂ ਨਵੇਂ ਨਿਯਮਾਂ ਨੂੰ ਅਪ੍ਰੈਲ 2023 ਤੋਂ ਪੜਾਅਵਾਰ ਲਾਗੂ ਕੀਤਾ ਜਾਵੇਗਾ। ਆਓ ਜਾਣਦੇ ਹਾਂ ਇਨ੍ਹਾਂ ਨਵੇਂ ਨਿਯਮਾਂ ਬਾਰੇ-

ਹੋਰ ਪੜ੍ਹੋ ...
  • Share this:

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਬੀਤੇ ਵੀਰਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ 1 ਅਪ੍ਰੈਲ 2023 ਤੋਂ, ਏਟੀਐਸ ਦੁਆਰਾ ਭਾਰੀ ਮਾਲ ਵਾਹਨਾਂ ਅਤੇ ਭਾਰੀ ਯਾਤਰੀ ਮੋਟਰ ਵਾਹਨਾਂ ਲਈ ਫਿਟਨੈਸ ਟੈਸਟ ਲਾਜ਼ਮੀ ਹੋਵੇਗਾ।

ਇਸਦੇ ਨਾਲ ਹੀ ਮੰਤਰਾਲੇ ਦੁਆਰਾ ਕਿਹਾ ਕਿ ਮੱਧਮ ਆਕਾਰ ਦੇ ਮਾਲ ਵਾਹਨ ਜਾਂ ਮੱਧਮ ਯਾਤਰੀ ਮੋਟਰ ਵਾਹਨਾਂ ਅਤੇ ਹਲਕੇ ਮੋਟਰ ਵਾਹਨਾਂ ਲਈ ਇਹ ਨਿਯਮ 1 ਜੂਨ, 2024 ਤੋਂ ਲਾਗੂ ਕੀਤਾ ਜਾਵੇਗਾ। ਮੰਤਰਾਲੇ ਮੁਤਾਬਕ ਕੇਂਦਰੀ ਮੋਟਰ ਵਾਹਨ ਨਿਯਮ 1989 ਦੀ ਧਾਰਾ 175 ਦੇ ਅਨੁਸਾਰ, ਵਾਹਨਾਂ ਦਾ ਲਾਜ਼ਮੀ ਫਿਟਨੈਸ ਟੈਸਟ ਸਿਰਫ ਰਜਿਸਟਰਡ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ 'ਤੇ ਹੀ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ ਵਿੱਚ, ਮਕੈਨੀਕਲ ਉਪਕਰਨਾਂ ਦੀ ਵਰਤੋਂ ਕਈ ਤਰ੍ਹਾਂ ਦੇ ਮਹੱਤਵਪੂਰਨ ਟੈਸਟਾਂ ਲਈ ਸਵੈਚਲਿਤ ਢੰਗ ਨਾਲ ਕੀਤੀ ਜਾਂਦੀ ਹੈ।

ਇਸ ਸਬੰਧੀ ਮੰਤਰਾਲੇ ਨੇ 5 ਅਪ੍ਰੈਲ 2022 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਮੰਤਰਾਲੇ ਨੇ 30 ਦਿਨਾਂ ਦਾ ਡਰਾਫਟ ਨੋਟੀਫਿਕੇਸ਼ਨ ਦਿੱਤਾ ਸੀ। ਇਸ ਵਿੱਚ ਲੋਕਾਂ ਤੋਂ ਇਤਰਾਜ਼ ਜਾਂ ਸੁਝਾਅ ਦੇਣ ਲਈ ਕਿਹਾ ਗਿਆ ਸੀ। ਇਸ ਨਿਯਮ ਤਹਿਤ 8 ਸਾਲ ਪੁਰਾਣੇ ਵਾਹਨਾਂ ਨੂੰ ਦੋ ਸਾਲਾਂ ਲਈ ਫਿਟਨੈਸ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 8 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਸਿਰਫ਼ ਇੱਕ ਸਾਲ ਦਾ ਸਰਟੀਫਿਕੇਟ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਦੇਸ਼ 'ਚ ਵੱਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਪੈਟਰੋਲ ਅਤੇ ਡੀਜ਼ਲ 'ਤੇ ਨਿਰਭਰਤਾ ਨੂੰ ਘਟਾਉਣ ਦੇ ਯਤਨ ਜਾਰੀ ਹਨ। ਇਸ ਦੇ ਲਈ ਸਰਕਾਰ ਹਰ ਪੱਧਰ 'ਤੇ ਯਤਨ ਕਰ ਰਹੀ ਹੈ। ਕੁਝ ਦਿਨ ਪਹਿਲਾਂ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਹਾਈਡ੍ਰੋਜਨ ਕਾਰ ਚਲਾਉਣ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ। ਗਡਕਰੀ ਖੁਦ ਇਸ ਕਾਰ ਦੀ ਵਰਤੋਂ ਕਰ ਰਹੇ ਹਨ ਅਤੇ ਉਹ ਵੀ ਕੁਝ ਦਿਨ ਪਹਿਲਾਂ ਸੰਸਦ ਭਵਨ ਵੀ ਆਏ ਸਨ।
Published by:rupinderkaursab
First published:

Tags: Air, Air pollution, Auto, Auto industry, Auto news, Vehicle

ਅਗਲੀ ਖਬਰ