Home /News /lifestyle /

iPhone ਦੇ iOS ਲਈ ਆਇਆ ਨਵਾਂ ਅਪਡੇਟ, ਬਗਜ਼ ਫਿਕਸ ਨਾਲ ਮਿਲ ਰਹੇ ਨਵੇਂ ਫੀਚਰ

iPhone ਦੇ iOS ਲਈ ਆਇਆ ਨਵਾਂ ਅਪਡੇਟ, ਬਗਜ਼ ਫਿਕਸ ਨਾਲ ਮਿਲ ਰਹੇ ਨਵੇਂ ਫੀਚਰ

Apple iphone ios 16 4 update

Apple iphone ios 16 4 update

ਐਪਲ ਨੇ ਆਈਫੋਨ ਉਪਭੋਗਤਾਵਾਂ ਲਈ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ, ਨਵਾਂ ਅਪਡੇਟ 16.4, ਜੋ 16.3 ਦੇ ਰਿਲੀਜ਼ ਹੋਣ ਤੋਂ ਤਿੰਨ ਮਹੀਨਿਆਂ ਬਾਅਦ ਪੇਸ਼ ਕੀਤਾ ਗਿਆ ਹੈ। ਇਸ 'ਚ ਕੰਪਨੀ ਨੇ ਸਕਿਓਰਿਟੀ ਅਪਡੇਟਸ ਅਤੇ ਬੱਗ ਫਿਕਸ ਵਰਗੇ ਕਈ ਪਾਵਰਫੁੱਲ ਫੀਚਰਸ ਨੂੰ ਐਡ ਕੀਤਾ ਹੈ। ਜੇਕਰ ਤੁਹਾਡਾ ਆਈਫੋਨ ਲੇਟੈਸਟ iOS ਸਾਫਟਵੇਅਰ 'ਤੇ ਆਪਣੇ ਆਪ ਅਪਡੇਟ ਨਹੀਂ ਹੁੰਦਾ ਹੈ, ਤਾਂ ਤੁਸੀਂ ਮੈਨੁਅਲੀ ਵੀ ਇਸ ਨੂੰ ਅਪਡੇਟ ਕਰ ਸਕਦੇ ਹੋ। ਐਪਲ ਨੇ ਇਸ ਨਵੇਂ ਸਾਫਟਵੇਅਰ 'ਚ 21 ਨਵੇਂ ਇਮੋਜੀ ਪੇਸ਼ ਕੀਤੇ ਹਨ।

ਹੋਰ ਪੜ੍ਹੋ ...
  • Share this:

ਐਪਲ ਨੇ ਆਈਫੋਨ ਉਪਭੋਗਤਾਵਾਂ ਲਈ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ, ਨਵਾਂ ਅਪਡੇਟ 16.4, ਜੋ 16.3 ਦੇ ਰਿਲੀਜ਼ ਹੋਣ ਤੋਂ ਤਿੰਨ ਮਹੀਨਿਆਂ ਬਾਅਦ ਪੇਸ਼ ਕੀਤਾ ਗਿਆ ਹੈ। ਇਸ 'ਚ ਕੰਪਨੀ ਨੇ ਸਕਿਓਰਿਟੀ ਅਪਡੇਟਸ ਅਤੇ ਬੱਗ ਫਿਕਸ ਵਰਗੇ ਕਈ ਪਾਵਰਫੁੱਲ ਫੀਚਰਸ ਨੂੰ ਐਡ ਕੀਤਾ ਹੈ। ਜੇਕਰ ਤੁਹਾਡਾ ਆਈਫੋਨ ਲੇਟੈਸਟ iOS ਸਾਫਟਵੇਅਰ 'ਤੇ ਆਪਣੇ ਆਪ ਅਪਡੇਟ ਨਹੀਂ ਹੁੰਦਾ ਹੈ, ਤਾਂ ਤੁਸੀਂ ਮੈਨੁਅਲੀ ਵੀ ਇਸ ਨੂੰ ਅਪਡੇਟ ਕਰ ਸਕਦੇ ਹੋ। ਐਪਲ ਨੇ ਇਸ ਨਵੇਂ ਸਾਫਟਵੇਅਰ 'ਚ 21 ਨਵੇਂ ਇਮੋਜੀ ਪੇਸ਼ ਕੀਤੇ ਹਨ। ਇਨ੍ਹਾਂ ਵਿੱਚ ਗੁਲਾਬੀ, ਸਲੇਟੀ ਅਤੇ ਹਲਕਾ ਨੀਲਾ ਦਿਲ, ਦੋ ਪੁਸ਼ਿੰਗ ਹੈਂਡ, ਫੋਲਡਿੰਗ ਹੈਂਡ ਫੈਨ, ਪੀ ਪੋਡ, ਜੈਲੀਫਿਸ਼, ਹੇਅਰ ਪਿਕ, ਵਾਈਫਾਈ ਸਿਗਨਲ ਤੇ ਵੱਖ-ਵੱਖ ਜਾਨਵਰਾਂ ਦੇ ਇਮੋਜੀ ਸ਼ਾਮਲ ਹਨ। ਕੰਪਨੀ ਨੇ ਜਨਵਰੀ ਮਹੀਨੇ 'ਚ ਹੀ ਨਵੇਂ ਇਮੋਜੀ ਦੇ ਆਉਣ ਦੀ ਜਾਣਕਾਰੀ ਦਿੱਤੀ ਸੀ।


ਆਈਓਐਸ ਅਪਡੇਟ 16.4 ਵਿੱਚ ਮਿਲ ਰਹੇ ਇਹ ਫੀਚਰ :

-ਇਸ ਤੋਂ ਇਲਾਵਾ ਕਾਲਿੰਗ ਨੂੰ ਲੈ ਕੇ ਵੀ ਨਵੀਂ ਅਪਡੇਟ ਐਡ ਕੀਤੀ ਗਈ ਹੈ ਤੇ ਇਸ ਦਾ ਨਾਂ ਵਾਇਸ ਆਈਸੋਲੇਸ਼ਨ ਹੈ। ਇਸ ਦੀ ਮਦਦ ਨਾਲ ਯੂਜ਼ਰਸ ਆਲੇ-ਦੁਆਲੇ ਦੇ ਸ਼ੋਰ ਨੂੰ ਬਲਾਕ ਕਰ ਸਕਣਗੇ। ਇਹ ਵਿਸ਼ੇਸ਼ਤਾ ਬਿਲਕੁਲ ਈਅਰਬਡਸ ਵਿੱਚ ਐਕਟਿਵ ਨੌਇਸ ਕੈਂਸਲੇਸ਼ਨ (ANC) ਦੇ ਸਮਾਨ ਹੈ। ਇਸ ਫੀਚਰ ਦੀ ਵਰਤੋਂ ਕਰਨ ਲਈ, ਤੁਹਾਨੂੰ ਕਾਲ ਦੇ ਦੌਰਾਨ ਕੰਟਰੋਲ ਸੈਂਟਰ ਖੋਲ੍ਹਣਾ ਹੋਵੇਗਾ। ਇਸ ਤੋਂ ਬਾਅਦ, ਤੁਸੀਂ ਮਾਈਕ ਮੋਡ 'ਤੇ ਕਲਿੱਕ ਕਰਕੇ ਵੌਇਸ ਆਈਸੋਲੇਸ਼ਨ ਨੂੰ ਐਕਟੀਵੇਟ ਕਰ ਸਕਦੇ ਹੋ।


-ਇਸ ਨਵੀਂ ਅਪਡੇਟ ਦੇ ਨਾਲ ਤੁਹਾਨੂੰ ਪੁਸ਼ ਨੋਟੀਫਿਕੇਸ਼ਨ ਦੀ ਸੁਵਿਧਾ ਵੀ ਮਿਲਦੀ ਹੈ। ਇਹ ਡਿਵੈਲਪਰਾਂ ਲਈ ਵੈੱਬ-ਬੇਸਡ ਪੁਸ਼ ਨੋਟੀਫਿਕੇਸ਼ ਭੇਜਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਐਪਲ ਨੇ ਯੂਜ਼ਰਸ ਲਈ ਨਵੀਂ ਅਪਡੇਟ 'ਚ ਡੁਪਲੀਕੇਟ ਐਲਬਮ ਨਾਲ ਜੁੜੇ ਬਗ ਨੂੰ ਠੀਕ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ iCloud ਸ਼ੇਅਰਡ ਲਾਇਬ੍ਰੇਰੀ 'ਚ ਡੁਪਲੀਕੇਟ ਫੋਟੋਆਂ ਅਤੇ ਵੀਡੀਓ ਦਾ ਪਤਾ ਲਗਾਉਣ ਦਾ ਫੀਚਰ ਵੀ ਜੋੜਿਆ ਹੈ। ਨਵੀਂ ਅਪਡੇਟ 'ਚ ਯੂਜ਼ਰਸ ਨੂੰ WeatherApp 'ਚ ਵੌਇਸਓਵਰ ਸਪੋਰਟ ਵੀ ਮਿਲੇਗਾ। ਦੂਜੇ ਪਾਸੇ ਨਵੀਂ ਸੈਟਿੰਗ ਦੀ ਮਦਦ ਨਾਲ ਵੀਡੀਓ ਨੂੰ ਡਿਮ ਕਰਨ ਦੀ ਸਹੂਲਤ ਵੀ ਮਿਲੇਗੀ।

Published by:Rupinder Kaur Sabherwal
First published:

Tags: Iphone, Tech Gyan, Tech News, Tech news update, Tech updates