ਕੁੱਝ ਮੋਟਰਸਾਈਕਲ ਅਜਿਹੇ ਹਨ ਜਿਹਨਾਂ ਦੀ ਮੰਗ ਕਦੇ ਨਹੀਂ ਘੱਟਦੀ ਫਿਰ ਚਾਹੇ ਉਹਨਾਂ ਦੀ ਕੀਮਤ ਕੋਈ ਵੀ ਹੋਵੇ। ਹਰ ਕੰਪਨੀ ਵਿੱਚ ਇੱਕ ਅਜਿਹੀ ਬਾਈਕ ਹੁੰਦੀ ਹੈ ਜੋ ਬਾਕੀ ਮਾਡਲਾਂ ਨਾਲੋਂ ਹਮੇਸ਼ਾ ਮੰਗ ਵਿੱਚ ਰਹਿੰਦੀ ਹੈ। ਫਿਰ ਚਾਹੇ ਉਹ Hero Honda ਦੀ Splendor ਹੋਵੇ, Royal Enfield ਦੀ Bullet ਜਾਂ Yamaha ਦੀ RX100.
ਤੁਹਾਨੂੰ ਦੱਸ ਦੇਈਏ ਕਿ ਇੱਕ ਸਮਾਂ ਸੀ ਜਦ ਨੌਜਵਾਨ ਸਿਰਫ RX100 ਨੂੰ ਹੀ ਖਰੀਦਣਾ ਚਾਹੁੰਦੇ ਸਨ। ਉਹ ਹੋਰ ਕਿਸੇ ਬਾਈਕ ਵੱਲ ਦੇਖਦੇ ਹੀ ਨਹੀਂ ਸਨ। ਕਹਿੰਦੇ ਸਨ ਕਿ ਬਾਈਕ ਤਾਂ ਆਹੀ ਲੈਣੀ ਹੈ, ਨਹੀਂ ਤਾਂ ਨਹੀਂ ਲੈਣੀ। ਪਰ ਯਾਮਹਾ ਨੇ ਇਸਨੂੰ 1996 ਵਿੱਚ ਬਣਾਉਣਾ ਬੰਦ ਕਰ ਦਿੱਤਾ ਸੀ ਅਤੇ ਹੁਣ RX100 ਦੇ ਸ਼ੌਕੀਨਾਂ ਲਈ ਇੱਕ ਵਧੀਆ ਖਬਰ ਇਹ ਆ ਰਹੀ ਹੈ ਕਿ Yamaha ਆਪਣੀ ਇਸ 40 ਸਾਲ ਪੁਰਾਣੀ ਬਾਈਕ ਨੂੰ ਦੁਬਾਰਾ ਲਾਂਚ ਕਰਨ ਜਾ ਰਿਹਾ ਹੈ। ਸਾਲ 1985 'ਚ ਪਹਿਲੀ ਵਾਰ ਆਈ Yamaha RX100 ਨੂੰ ਵੀ ਭਾਰਤੀ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਕੰਪਨੀ ਇਸ ਮਾਡਲ ਨੂੰ ਨਵੇਂ ਰੂਪ ਅਤੇ ਅੰਦਾਜ਼ 'ਚ ਪੇਸ਼ ਕਰਨ ਜਾ ਰਹੀ ਹੈ।
RX100 ਨੂੰ ਕਈ ਫ਼ਿਲਮਾਂ ਵਿੱਚ ਦੇਖਿਆ ਗਿਆ ਹੈ ਅਤੇ ਇਸਦੀ ਚਾਹਤ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਲੋਕ ਅੱਜ ਵੀ ਇਸਨੂੰ ਮੋਡੀਫਾਈ ਕਰਵਾ ਕੇ ਸੜਕਾਂ 'ਤੇ ਚਲਾ ਰਹੇ ਹਨ।
ਨਵਾਂ RX100: ਮੀਡਿਆ ਰਿਪੋਰਤਾਂਦੇ ਅਨੁਸਾਰ Yamaha ਇਸਨੂੰ ਇੱਕ ਵੱਡੇ ਅਤੇ ਵਧੇਰੇ ਸ਼ਕਤੀਸ਼ਾਲੀ ਫਿਊਲ-ਇੰਜੈਕਟਿਡ ਪੈਟਰੋਲ ਇੰਜਣ ਦੇ ਨਾਲ ਲਾਂਚ ਕਰੇਗੀ। ਇਸ ਬਾਈਕ ਨੂੰ ਇੱਕ ਛੋਟੇ ਇੰਜਣ ਨਾਲ ਵੀ ਲਾਂਚ ਕੀਤਾ ਜਾ ਸਕਦਾ ਹੈ। LED ਡੇਟਾਈਮ ਰਨਿੰਗ ਲਾਈਟਸ (DRL), ਇਲੈਕਟ੍ਰਿਕ ਸਟਾਰਟ ਅਤੇ ਡਿਜੀਟਲ ਇੰਸਟਰੂਮੈਂਟ ਕਲਸਟਰ ਵਰਗੇ ਨਵੇਂ ਫੀਚਰ ਵੀ ਬਾਈਕ 'ਚ ਪਾਏ ਜਾ ਸਕਦੇ ਹਨ।
ਨਵੇਂ RX100 ਦੀ ਕੀਮਤ: ਜੇਕਰ ਕੀਮਤ ਦੀ ਗੱਲ ਕਰੀਏ ਤਾਂ 1.25 ਲੱਖ ਰੁਪਏ ਤੋਂ 1.5 ਲੱਖ ਰੁਪਏ ਹੋ ਸਕਦੀ ਹੈ। ਹਾਲਾਂਕਿ ਅਜੇ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਕੰਪਨੀ ਇਸਨੂੰ ਕਦੋਂ ਲਾਂਚ ਕਰੇਗੀ ਪਰ ਅੰਦਾਜ਼ੇ ਮੁਤਾਬਿਕ ਇਸ ਨੂੰ 2023 ਦੇ ਅਖੀਰ ਜਾਂ 2024 ਦੇ ਸ਼ੁਰੂ ਵਿੱਚ ਲਾਂਚ ਕੀਤਾ ਜਾ ਸਕਦਾ ਹੈ।
ਨਵੀਂ ਚੈਸੀ 'ਤੇ ਬਣੇਗਾ ਨਵਾਂ RX100: ਤੁਹਾਨੂੰ ਦੱਸ ਦੇਈਏ ਕਿ ਕੰਪਨੀ ਇਸਨੂੰ ਪਲੇਟਫਾਰਮ 'ਤੇ ਬਣਾਵੇਗੀ। ਬਾਈਕ ਵਿੱਚ ਵਾਇਰ-ਸਪੋਕ ਵ੍ਹੀਲ, ਟੈਲੀਸਕੋਪਿਕ ਫੋਰਕਸ ਨਾਲ ਬਣਿਆ ਫਰੰਟ ਸਸਪੈਂਸ਼ਨ ਅਤੇ ਡਿਊਲ ਸ਼ੌਕ ਐਬਜ਼ੋਰਬਰਸ ਨਾਲ ਬਣਿਆ ਰਿਅਰ ਸਸਪੈਂਸ਼ਨ ਮਿਲੇਗਾ। ਇਸਦੇ ਨਾਲ ਹੀ ਬਾਈਕ ਨੂੰ ਫਰੰਟ ਡਿਸਕ ਬ੍ਰੇਕ ਅਤੇ ਰੀਅਰ ਡਰੱਮ ਬ੍ਰੇਕ ਮਿਲ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, New Bikes In India, Sports Bikes