• Home
  • »
  • News
  • »
  • lifestyle
  • »
  • NEWS BUSINESS 7TH PAY COMMISSION CENTRE APPROVES 3 PC DA HIKE FOR CENTRAL GOVT EMPLOYEES CHECK DETAILS GH AP

7th Pay Commission: ਕੇਂਦਰੀ ਕਰਮਚਾਰੀਆਂ ਨੂੰ ਮਿਲਿਆ ਦੀਵਾਲੀ ਦਾ ਤੋਹਫਾ, ਮੋਦੀ ਸਰਕਾਰ ਨੇ 3% ਡੀਏ ਵਧਾਉਣ ਦਾ ਕੀਤਾ ਐਲਾਨ

	
7th Pay Commission: ਕੇਂਦਰੀ ਕਰਮਚਾਰੀਆਂ ਨੂੰ ਮਿਲਿਆ ਦੀਵਾਲੀ ਦਾ ਤੋਹਫਾ, ਮੋਦੀ ਸਰਕਾਰ ਨੇ 3% ਡੀਏ ਵਧਾਉਣ ਦਾ ਕੀਤਾ ਐਲਾਨ

7th Pay Commission: ਕੇਂਦਰੀ ਕਰਮਚਾਰੀਆਂ ਨੂੰ ਮਿਲਿਆ ਦੀਵਾਲੀ ਦਾ ਤੋਹਫਾ, ਮੋਦੀ ਸਰਕਾਰ ਨੇ 3% ਡੀਏ ਵਧਾਉਣ ਦਾ ਕੀਤਾ ਐਲਾਨ

  • Share this:
ਕੇਂਦਰੀ ਕਰਮਚਾਰੀਆਂ ਨੂੰ ਮੋਦੀ ਸਰਕਾਰ ਨੇ ਦੀਵਾਲੀ ਦਾ ਤੋਹਫਾ ਦੇਣ ਦੀ ਤਿਆਰੀ ਕਰ ਲਈ ਹੈ। ਕੇਂਦਰੀ ਮੰਤਰੀ ਮੰਡਲ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (ਡੀਏ) ਅਤੇ ਮਹਿੰਗਾਈ ਰਾਹਤ (ਡੀਆਰ) ਵਿੱਚ 3 ਫੀਸਦੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਕਸਪੈਂਡਿਚਰ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਹਿੰਗਾਈ ਵਿੱਚ ਵਾਧੇ ਕਾਰਨ ਕੇਂਦਰ ਸਰਕਾਰ ਨੇ ਡੀਏ ਵਧਾਉਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਕੇਂਦਰ ਦੇ 47.14 ਲੱਖ ਕਰਮਚਾਰੀ ਤੇ 68.62 ਲੱਖ ਪੈਨਸ਼ਨਰਾਂ ਨੂੰ ਸਰਕਾਰ ਦੇ ਇਸ ਫੈਸਲੇ ਦਾ ਲਾਭ ਮਿਲੇਗਾ।

ਦੱਸ ਦੇਈਏ ਕਿ ਪਿਛਲੀ ਵਾਰ ਵਾਧੇ ਦੀ ਮਨਜ਼ੂਰੀ ਤੋਂ ਬਾਅਦ, ਕੇਂਦਰ ਸਰਕਾਰ ਦੇ ਕਰਮਚਾਰੀਆਂ ਦਾ ਡੀਏ 28 ਫੀਸਦੀ ਹੋ ਗਿਆ ਸੀ। ਇਸ ਲਈ, ਹੁਣ 3 ਪ੍ਰਤੀਸ਼ਤ ਦੇ ਨਵੇਂ ਵਾਧੇ ਦੀ ਮਨਜ਼ੂਰੀ ਦੇ ਨਾਲ, ਮਹਿੰਗਾਈ ਭੱਤਾ ਵਧ ਕੇ 31 ਪ੍ਰਤੀਸ਼ਤ ਹੋ ਜਾਵੇਗਾ। ਕੁੱਲ ਮਹਿੰਗਾਈ ਭੱਤੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 11 ਫੀਸਦੀ ਦਾ ਵਾਧਾ ਹੋਇਆ ਹੈ। ਸਰਕਾਰ ਨੇ ਇਸ ਨੂੰ ਜੁਲਾਈ 2021 ਤੋਂ ਘਟਾ ਕੇ 28 ਫੀਸਦੀ ਕਰ ਦਿੱਤਾ ਹੈ।

31 ਫੀਸਦੀ ਤੱਕ ਪਹੁੰਚਿਆ DA : ਹੁਣ ਮਹਿੰਗਾਈ ਭੱਤੇ (17+4+3+4+3) ਦੇ ਨਾਲ ਇਹ 31 ਫੀਸਦੀ ਤੱਕ ਪਹੁੰਚ ਜਾਵੇਗਾ। ਯਾਨੀ ਜੇਕਰ ਕਿਸੇ ਕਰਮਚਾਰੀ ਦੀ ਬੇਸਿਕ ਤਨਖਾਹ 50,000 ਰੁਪਏ ਹੈ, ਤਾਂ ਉਸਨੂੰ 15,500 ਰੁਪਏ ਦਾ ਡੀਏ ਮਿਲੇਗਾ। ਤਹਾਨੂੰ ਦੱਸ ਦੇਈਏ ਕਿ ਸਰਕਾਰ ਨੇ 1 ਜੁਲਾਈ, 2021 ਤੋਂ ਮਹਿੰਗਾਈ ਭੱਤੇ ਵਿੱਚ 28 ਪ੍ਰਤੀਸ਼ਤ ਦਾ ਵਾਧਾ ਕੀਤਾ ਸੀ, ਜੋ ਉਸ ਸਮੇਂ 17 ਪ੍ਰਤੀਸ਼ਤ ਤੋਂ 11 ਪ੍ਰਤੀਸ਼ਤ ਵੱਧ ਸੀ। ਪਰ 1 ਜਨਵਰੀ, 2020 ਤੋਂ 30 ਜੂਨ, 2021 ਦੀ ਮਿਆਦ ਲਈ, ਮਹਿੰਗਾਈ ਭੱਤਾ ਸਿਰਫ 17 ਫੀਸਦੀ ਰੱਖਣ ਦਾ ਫੈਸਲਾ ਕੀਤਾ ਗਿਆ ਸੀ।

ਜਾਣੋ ਕੀ ਹੁੰਦਾ ਹੈ DA ?
ਮਹਿੰਗਾਈ ਭੱਤਾ ਕਰਮਚਾਰੀ ਦੀ ਬੇਸਿਕ ਸੈਲੇਰੀ ਦਾ ਇੱਕ ਨਿਸ਼ਚਿਤ ਹਿੱਸਾ ਹੈ। ਦੇਸ਼ ਵਿੱਚ ਮਹਿੰਗਾਈ ਦੇ ਪ੍ਰਭਾਵ ਨੂੰ ਘਟਾਉਣ ਲਈ, ਸਰਕਾਰ ਆਪਣੇ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਦਿੰਦੀ ਹੈ। ਇਸ ਨੂੰ ਸਮੇਂ-ਸਮੇਂ 'ਤੇ ਵਧਾਇਆ ਜਾਂਦਾ ਹੈ। ਪੈਨਸ਼ਨਰਾਂ ਨੂੰ ਇਹ ਲਾਭ ਮਹਿੰਗਾਈ ਰਾਹਤ (DR) ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ।
Published by:Amelia Punjabi
First published: