• Home
 • »
 • News
 • »
 • lifestyle
 • »
 • NEWS BUSINESS BEST RETIREMENT PLAN MAMTA GODIYAL INVESTMENT TIPS FOR RETIREMENT BEST PENSION PLAN AP

Retirement planning Tips: ਇਸ ਤਰ੍ਹਾਂ ਨਿਵੇਸ਼ ਕਰੋਗੇ ਤਾਂ ਬੁਢਾਪੇ ‘ਚ ਨਹੀਂ ਰਹਿਣਾ ਪਵੇਗਾ ਦੂਜਿਆਂ ‘ਤੇ ਨਿਰਭਰ

ਇਸ ਤਰ੍ਹਾਂ ਨਿਵੇਸ਼ ਕਰੋਗੇ ਤਾਂ ਬੁਢਾਪੇ ‘ਚ ਨਹੀਂ ਰਹਿਣਾ ਪਵੇਗਾ ਦੂਜਿਆਂ ‘ਤੇ ਨਿਰਭਰ

ਇਸ ਤਰ੍ਹਾਂ ਨਿਵੇਸ਼ ਕਰੋਗੇ ਤਾਂ ਬੁਢਾਪੇ ‘ਚ ਨਹੀਂ ਰਹਿਣਾ ਪਵੇਗਾ ਦੂਜਿਆਂ ‘ਤੇ ਨਿਰਭਰ

 • Share this:
  ਬੁਢਾਪੇ ਵਿੱਚ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅਸੀਂ ਵੱਖੋ-ਵੱਖ ਸਕੀਮਾਂ ਵਿੱਚ ਨਿਵੇਸ਼ ਕਰਦੇ ਹਾਂ। ਇੱਕ ਪਾਸੇ ਜਿੱਥੇ ਸਰਕਾਰੀ ਕਰਮਚਾਰੀਆਂ ਲਈ ਰਿਟਾਇਰਮੈਂਟ ਲਈ ਪੈਨਸ਼ਨ ਇੱਕ ਮਜ਼ਬੂਤ ਸਹਾਰਾ ਹੁੰਦਾ ਹੈ। ਉੱਥੇ ਹੀ ਦੂਜੇ ਪਾਸੇ ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਆਪਣੇ ਭਵਿੱਖ ਬਾਰੇ ਸੋਚਣਾ ਪੈਂਦਾ ਹੈ। ਇਸ ਤੋਂ ਇਲਾਵਾ ਜਿਸ ਤਰ੍ਹਾਂ ਹਰ ਦਿਨ ਮਹਿੰਗਾਈ ਵਧਦੀ ਜਾ ਰਹੀ ਹੈ। ਉਸ ਨੂੰ ਦੇਖਦੇ ਹੋਏ ਤਾਂ ਇਹੀ ਲੱਗਦਾ ਹੈ ਕਿ ਇਹ ਹੋਰ ਸਕੀਮਾਂ ਵਿੱਚ ਨਿਵੇਸ਼ ਕਰਨ ਦਾ ਬਿਲਕੁਲ ਸਹੀ ਸਮਾਂ ਹੈ।

  ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਤੁਹਾਡੇ ਲਈ ਨਿਵੇਸ਼ ਦੇ ਅਜਿਹੇ ਵਿਕਲਪ ਲੈ ਕੇ ਆਏ ਹਾਂ ਜਿਸ ਨਾਲ ਤੁਹਾਨੂੰ ਬੁਢਾਪੇ ਵਿੱਚ ਕਿਸੇ ਹੋਰ ‘ਤੇ ਨਿਰਭਰ ਰਹਿਣ ਦੀ ਜ਼ਰੂਰਤ ਨਹੀਂ ਪਵੇਗੀ। ਵਿੱਤੀ ਮਾਮਲਿਆਂ ਦੀ ਮਾਹਰ ਮਮਤਾ ਗੋਦੀਆਲ ਰਿਟਾਇਰਮੈਂਟ ਲਈ ਕੁੱਝ ਅਜਿਹੀਆਂ ਨਿਵੇਸ਼ ਸਕੀਮਾਂ ਦੱਸਦੇ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਬੁਢਾਪੇ ਵਿੱਚ ਵੀ ਬੇਫ਼ਿਕਰ ਹੋ ਕੇ ਜੀ ਸਕਦੇ ਹੋ ਅਤੇ ਜ਼ਿੰਦਗੀ ਦਾ ਅਨੰਦ ਮਾਣ ਸਕਦੇ ਹੋ। ਮਮਤਾ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਨੇ ਸਾਨੂੰ ਬੱਚਤ ਦੀ ਅਹਿਮੀਅਤ ਸਿਖਾ ਦਿੱਤੀ ਹੈ। ਮਮਤਾ ਗੋਦੀਆਲ ਦੇ ਮੁਤਾਬਕ ਕਈ ਵਾਰ ਨਿਵੇਸ਼ ਕਰਨ ਤੋਂ ਬਾਅਦ ਵੀ ਜ਼ਰੂਰਤ ਦੇ ਹਿਸਾਬ ਨਾਲ ਰਿਟਾਇਰਮੈਂਟ ਫ਼ੰਡ ਇਕੱਠਾ ਨਹੀਂ ਹੋ ਪਾਉਂਦਾ। ਜੇਕਰ ਤੁਸੀਂ ਸਮਾਰਟ ਕੈਲਕੁਲੇਸ਼ਨ ਤੇ ਸਹੀ ਸਮੇਂ ‘ਤੇ ਨਿਵੇਸ਼ ਕਰਦੇ ਰਹੋਗੇ ਤਾਂ ਨਿਸ਼ਚਤ ਹੀ ਤੁਸੀਂ 60 ਸਾਲ ਤੋਂ ਬਾਅਦ ਵੀ ਅਰਾਮ ਦੀ ਜ਼ਿੰਦਗੀ ਬਿਤਾ ਸਕਦੇ ਹੋ। ਪੜੋ੍ਹ ਮਮਤਾ ਗੋਦੀਆਲ ਦੇ ਇਨਵੈਸਟਮੈਂਟ ਟਿਪਸ:

  ਜਲਦੀ ਸ਼ੁਰੂ ਕਰੋ ਨਿਵੇਸ਼

  ਕਿਸੇ ਵੀ ਵਿਅਕਤੀ ਨੂੰ ਆਪਣੀ ਕਮਾਈ ਸ਼ੁਰੂ ਕਰਨ ਦੇ ਨਾਲ ਹੀ ਰਿਟਾਇਰਮੈਂਟ ਦੀ ਯੋਜਨਾ ਬਣਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਸ਼ੁਰੂ ਤੋਂ ਹੀ ਇਸ ਪਾਸੇ ਨਿਵੇਸ਼ ਕਰਦੇ ਰਹੋਗੇ ਤਾਂ ਵਿਆਜ ਦੇ ਆਧਾਰ ‘ਤੇ ਰਿਟਾਇਰਮੈਂਟ ਤੱਕ ਕਾਫ਼ੀ ਪੈਸੇ ਜੋੜ ਸਕਦੇ ਹੋ। ਇਸ ਕਰਕੇ ਸ਼ੁਰੂ ਤੋਂ ਹੀ ਬੁਢਾਪੇ ਲਈ ਬੱਚਤ ਕਰਕੇ ਚੱਲੋ ਤੇ ਇਸ ਬੱਚਤ ਨੂੰ ਵੱਖੋ-ਵੱਖ ਯੋਜਨਾਵਾਂ ‘ਚ ਨਿਵੇਸ਼ ਕਰਦੇ ਰਹੋ।

  ਹਾਲਾਤ ਦੇ ਮੁਤਾਬਕ ਚੁੱਕੋ ਕਦਮ

  ਆਮਤੌਰ ‘ਤੇ ਜ਼ਿਆਦਾ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਅਸੀਂ ਕਿੰਨਾ ਖ਼ਰਚਾ ਕਰਦੇ ਹਾਂ ਅਤੇ ਕਿੰਨੀ ਬੱਚਤ ਕਰਦੇ ਹਾਂ। ਇਸ ਦੇ ਲਈ ਜ਼ਰੂਰੀ ਹੈ ਕਿ 3 ਮਹੀਨਿਆਂ ਦੇ ਖ਼ਰਚੇ ਦਾ ਅਧਿਐਨ ਡੂੰਘਾਈ ਨਾਲ ਕੀਤਾ ਜਾਵੇ। ਇਸ ਨਾਲ ਤੁਹਾਨੂੰ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਤੁਸੀਂ ਆਪਣੇ ਖ਼ਰਚਿਆਂ ‘ਚ ਕਟੌਤੀ ਕਰਕੇ ਕਿੰਨਾ ਪੈਸਾ ਬਚਾ ਸਕਦੇ ਹੋ। ਜਦੋਂ ਵੀ ਤੁਹਾਨੂੰ ਤਨਖ਼ਾਹ ਮਿਲੇ ਤਾਂ ਉਸ ਦਾ ਇੱਕ ਹਿੱਸਾ ਪਹਿਲਾਂ ਹੀ ਬੱਚਤ ਲਈ ਅਲੱਗ ਕੱਢ ਦਿਓ ਅਤੇ ਫ਼ਾਲਤੂ ਰਕਮ ਨਾਲ ਖ਼ਰਚਿਆਂ ਨੂੰ ਪੂਰਾ ਕਰੋ। ਫ਼ਾਲਤੂ ਦੇ ਖ਼ਰਚਿਆਂ ‘ਤੇ ਲਗਾਮ ਲਗਾ ਕੇ ਰੱਖੋ, ਕਿਉਂਕਿ ਕਿਸੇ ਵੀ ਹਾਲਾਤ ‘ਚ ਬੱਚਤ ਹੀ ਤੁਹਾਡੇ ਕੰਮ ਆਵੇਗੀ।

  ਆਮਦਨ ਦੇ ਹਿਸਾਬ ਨਾਲ ਕਰੋ ਨਿਵੇਸ਼

  ਆਮਤੌਰ ;ਤੇ ਅਸੀਂ ਸੋਚਦੇ ਹਾਂ ਕਿ ਤਨਖ਼ਾਹ ਦੇ ਰੂਪ ਵਿੱਚ ਸਾਡੇ ਖਾਤੇ ‘ਚ ਜੋ ਪੈਸਾ ਜਮਾ ਹੁੰਦਾ ਹੈ ਉਹੀ ਸਾਡੀ ਆਮਦਨ ਹੈ। ਪਰ ਇਹ ਗੱਲ ਸਹੀ ਨਹੀਂ ਹੈ, ਸਾਡੀ ਤਨਖਾਹ ਹੀ ਸਾਨੂੰ ਸਾਡੀ ਆਮਦਨ ਵਧਾਉਣ ‘ਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕਿਤੋਂ ਵਿਆਜ ਆ ਰਿਹਾ ਹੈ ਉਹ ਤੁਹਾਡੀ ਬੱਚਤ ਨੂੰ ਵਧਾਉਣ ‘ਚ ਤੁਹਾਡੀ ਮਦਦ ਕਰੇਗਾ।

  ਟੀਚਾ ਮਿੱਥ ਕੇ ਚੱਲੋ

  ਅਸੀਂ ਭਾਵੇਂ ਸੋਚਦੇ ਹਾਂ ਕਿ ਸਾਨੂੰ ਕੁੱਝ ਸਮੇਂ ਬਾਅਦ ਕਿਸੇ ਖ਼ਾਸ ਕੰਮ ਲਈ ਜ਼ਿਆਦਾ ਪੈਸਿਆਂ ਦੀ ਲੋੜ ਪਵੇਗੀ, ਪਰ ਕਿੰਨੇ ਪੈਸਿਆਂ ਦੀ ਲੋੜ ਪਵੇਗੀ ਅਤੇ ਉਸ ਦੇ ਲਈ ਕਿੰਨੀ ਬੱਚਤ ਕਰਨੀ ਚਾਹੀਦੀ ਹੈ। ਇਸ ਦਾ ਹਿਸਾਬ ਕੋਈ ਵੀ ਨਹੀਂ ਲਗਾ ਪਾਉਂਦਾ। ਜੇਕਰ ਇਸ ਪਾਸੇ ਤੁਹਾਡਾ ਹਿਸਾਬ ਠੀਕ ਨਹੀਂ ਹੈ ਤਾਂ ਕਿਸੇ ਮਾਹਰ ਤੋਂ ਸਲਾਹ ਲਓ। ਰਿਟਾਇਰਮੈਂਟ ਤੋਂ ਬਾਅਦ ਤੁਹਾਡੇ ਕੀ-ਕੀ ਖ਼ਰਚੇ ਹੋਣਗੇ? ਆਮਦਨੀ ਕੀ ਹੋਵੇਗੀ ਅਤੇ ਖ਼ਰਚਿਆਂ ਨੂੰ ਪੂਰਾ ਕਿਵੇਂ ਕੀਤਾ ਜਾਵੇਗਾ। ਇਸ ਦਾ ਪੂਰਾ ਵੇਰਵਾ ਤਿਆਰ ਕਰਕੇ ਫ਼ਿਰ ਨਿਵੇਸ਼ ਸ਼ੁਰੂ ਕਰੋ। ਤੁਹਾਨੂੰ ਪਹਿਲਾਂ ਤੋਂ ਇੱਕ ਟੀਚਾ ਮਿੱਥ ਕੇ ਚੱਲਣਾ ਜ਼ਰੂਰੀ ਹੈ ਤਾਂਕਿ ਭਵਿੱਖ ‘ਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

  ਜੀਵਨਸਾਥੀ ਦਾ ਵੀ ਰੱਖੋ ਧਿਆਨ

  ਰਿਟਾਇਰਮੈਂਟ ਪਲਾਨ ਬਣਾਉਂਦੇ ਸਮੇਂ ਬਹੁਤ ਸਾਰੇ ਲੋਕ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ। ਜਦਕਿ ਸਾਨੂੰ ਆਪਣੇ ਨਾਲ ਆਪਣੇ ਜੀਵਨਸਾਥੀ ਦੀਆਂ ਜ਼ਰੂਰਤਾਂ ਦਾ ਵੀ ਬਰਾਬਰ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਤੁਹਾਨੂੰ ਆਪਣੇ ਰਿਟਾਇਰਮੈਂਟ ਪਲਾਨ ਵਿੱਚ ਆਪਣੇ ਜੀਵਨਸਾਥੀ ਨੂੰ ਨਾਲ ਰੱਖਣਾ ਜ਼ੂਰਰੀ ਹੈ। ਇਸ ਦੇ ਨਾਲ ਹੀ ਇਹ ਯੋਜਨਾ ਵੀ ਬਣਾ ਕੇ ਚੱਲਣਾ ਚਾਹੀਦਾ ਹੈ ਕਿ ਜੇਕਰ ਦੋਵਾਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਜਾਂਦੀ ਹੈ ਤਾਂ ਪਿੱਛੇ ਤੁਹਾਡੇ ਸਾਥੀ ਦਾ ਗੁਜ਼ਾਰਾ ਬਿਨਾਂ ਕਿਸੇ ਰੁਕਾਟਵ ਦੇ ਚੱਲ ਸਕੇ।
  Published by:Amelia Punjabi
  First published: