• Home
  • »
  • News
  • »
  • lifestyle
  • »
  • NEWS BUSINESS OVER 2 5 CRORE INFORMAL WORKERS REGISTERED ON E SHRAM PORTAL GH AP

E-Shram Portal: ਈ-ਸ਼ਰਮ ਪੋਰਟਲ 'ਤੇ ਜ਼ੋਰਾਂ ਨਾਲ ਹੋ ਰਹੀ ਹੈ ਰਜਿਸਟ੍ਰੇਸ਼ਨ, ਹੁਣ ਤੱਕ 2.5 ਕਰੋੜ ਤੋਂ ਵੱਧ ਵਰਕਰ ਜੁੜੇ

E-Shram Portal: ਈ-ਸ਼ਰਮ ਪੋਰਟਲ 'ਤੇ ਜ਼ੋਰਾਂ ਨਾਲ ਹੋ ਰਹੀ ਹੈ ਰਜਿਸਟ੍ਰੇਸ਼ਨ, ਹੁਣ ਤੱਕ 2.5 ਕਰੋੜ ਤੋਂ ਵੱਧ ਵਰਕਰ ਜੁੜੇ

  • Share this:
ਸ਼ਰਮ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ 2.5 ਕਰੋੜ ਤੋਂ ਵੱਧ ਗੈਰ ਸੰਗਠਿਤ ਕਾਮਿਆਂ ਨੇ ਈ-ਸ਼ਰਮ ਪੋਰਟਲ 'ਤੇ ਰਜਿਸਟਰ ਕੀਤਾ ਹੈ। ਇਹ ਪੋਰਟਲ 26 ਅਗਸਤ 2021 ਨੂੰ ਲਾਂਚ ਕੀਤਾ ਗਿਆ ਸੀ। ਇਹ ਪੋਰਟਲ ਅਸੰਗਠਿਤ ਕਾਮਿਆਂ ਦਾ ਪਹਿਲਾ ਡੇਟਾਬੇਸ ਹੈ ਜਿਸ ਵਿੱਚ ਪ੍ਰਵਾਸੀ ਮਜ਼ਦੂਰ, ਨਿਰਮਾਣ ਕਾਮੇ, ਗਿੱਗ ਅਤੇ ਪਲੇਟਫਾਰਮ ਕਾਮੇ ਸ਼ਾਮਲ ਹਨ। ਇਸ ਵਿਚ ਲਗਾਤਾਰ ਹੋ ਰਹੇ ਰਜਿਸਟ੍ਰੇਸ਼ਨਾਂ ਨੇ ਸਰਕਾਰ ਦੀ ਮਦਦ ਕਰਨ ਦਾ ਕੰਮ ਕੀਤਾ ਹੈ।

ਇਕ ਬਿਆਨ ਦੇ ਅਨੁਸਾਰ, ਕਿਰਤ ਅਤੇ ਰੁਜ਼ਗਾਰ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਚੌਥੇ ਹਫਤੇ ਵਿੱਚ 1.71 ਕਰੋੜ ਤੋਂ ਵੱਧ ਗੈਰ ਸੰਗਠਿਤ ਕਾਮਿਆਂ ਨੂੰ ਰਜਿਸਟਰਡ ਕੀਤਾ ਗਿਆ ਅਤੇ ਇਸ (5 ਵੇਂ) ਹਫ਼ਤੇ ਵਿੱਚ ਕੁੱਲ 2.51 ਕਰੋੜ ਤੋਂ ਵੱਧ ਰਜਿਸਟਰੀਆਂ ਕੀਤੀਆਂ ਗਈਆਂ ਹਨ। ਜੋ ਕਿ ਇਕ ਸ਼ਲਾਘਾ ਯੋਗ ਗੱਲ ਹੈ।

38 ਕਰੋੜ ਕਾਮਿਆਂ ਨੂੰ ਲਾਭ ਮਿਲੇਗਾ

ਈ-ਸ਼ਰਮ ਪੋਰਟਲ ਦੇਸ਼ ਵਿੱਚ 38 ਕਰੋੜ ਤੋਂ ਵੱਧ ਗੈਰ ਸੰਗਠਿਤ ਕਾਮਿਆਂ ਦੀ ਮੁਫਤ ਰਜਿਸਟਰੇਸ਼ਨ ਮੁਹੱਈਆ ਕਰਵਾਏਗਾ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਦੀ ਵੰਡ ਵਿੱਚ ਉਨ੍ਹਾਂ ਦੀ ਸਹਾਇਤਾ ਕਰੇਗਾ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੁਪੇਂਦਰ ਯਾਦਵ ਨੇ ਅਸੰਗਠਿਤ ਖੇਤਰ ਵਿੱਚ 38 ਕਰੋੜ ਕਾਮਿਆਂ ਦਾ ਡਾਟਾਬੇਸ ਬਣਾਉਣ ਅਤੇ ਸਾਂਭ-ਸੰਭਾਲ ਕਰਨ ਲਈ ਪਿਛਲੇ ਮਹੀਨੇ ਦੇ ਅਖੀਰ ਵਿੱਚ ਈ-ਸ਼ਰਮ ਪੋਰਟਲ ਲਾਂਚ ਕੀਤਾ ਸੀ।

ਸਰਕਾਰ ਨੇ ਪੋਰਟਲ 'ਤੇ ਰਜਿਸਟਰ ਕਰਨ ਦੇ ਚਾਹਵਾਨ ਕਾਮਿਆਂ ਦੀ ਮਦਦ ਲਈ ਇੱਕ ਰਾਸ਼ਟਰੀ ਟੋਲ ਫਰੀ ਨੰਬਰ - 14434 ਵੀ ਜਾਰੀ ਕੀਤਾ ਹੈ। ਇਸ ਸਮੁੱਚੀ ਕਵਾਇਦ ਦਾ ਉਦੇਸ਼ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ ਜੋੜਨਾ ਹੈ। ਪੋਰਟਲ 'ਤੇ ਉਪਲਬਧ ਜਾਣਕਾਰੀ ਰਾਜ ਸਰਕਾਰਾਂ ਦੇ ਵਿਭਾਗਾਂ ਨਾਲ ਵੀ ਸਾਂਝੀ ਕੀਤੀ ਜਾਵੇਗੀ। ਇਹ ਪੋਰਟਲ ਸਾਰੇ ਅਸੰਗਠਿਤ ਖੇਤਰ ਦੇ ਕਾਮਿਆਂ ਜਿਨ੍ਹਾਂ ਵਿੱਚ ਨਿਰਮਾਣ ਕਾਮੇ, ਪ੍ਰਵਾਸੀ ਮਜ਼ਦੂਰ, ਗਿੱਗ ਅਤੇ ਪਲੇਟਫਾਰਮ ਕਾਮੇ, ਗਲੀ ਵਿਕਰੇਤਾ, ਘਰੇਲੂ ਕਰਮਚਾਰੀ, ਖੇਤੀਬਾੜੀ ਕਾਮੇ, ਦੁੱਧ ਦੇਣ ਵਾਲੇ, ਮਛੇਰੇ, ਟਰੱਕ ਡਰਾਈਵਰ ਸ਼ਾਮਲ ਹਨ, ਦੀ ਸਹਾਇਤਾ ਕਰੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਇਹਨਾਂ ਦੀ ਗਿਣਤੀ ਵਿਚ ਕਿੰਨ੍ਹਾ ਵਾਧਾ ਹੁੰਦਾ ਹੈ।
Published by:Amelia Punjabi
First published:
Advertisement
Advertisement