Home /News /lifestyle /

Good News: ਕਿਸਾਨਾਂ ਨੂੰ 10ਵੀਂ ਕਿਸ਼ਤ 'ਚ ਮਿਲ ਸਕਦੇ ਹਨ 4000 ਰੁਪਏ, ਕਰਨਾ ਹੋਵੇਗਾ ਇਹ ਕੰਮ

Good News: ਕਿਸਾਨਾਂ ਨੂੰ 10ਵੀਂ ਕਿਸ਼ਤ 'ਚ ਮਿਲ ਸਕਦੇ ਹਨ 4000 ਰੁਪਏ, ਕਰਨਾ ਹੋਵੇਗਾ ਇਹ ਕੰਮ

	
Good News ! ਕਿਸਾਨਾਂ ਨੂੰ 10ਵੀਂ ਕਿਸ਼ਤ 'ਚ ਮਿਲ ਸਕਦੇ ਹਨ 4000 ਰੁਪਏ, ਬਸ ਕਰਨਾ ਹੋਵੇਗਾ ਇਹ ਕੰਮ

Good News ! ਕਿਸਾਨਾਂ ਨੂੰ 10ਵੀਂ ਕਿਸ਼ਤ 'ਚ ਮਿਲ ਸਕਦੇ ਹਨ 4000 ਰੁਪਏ, ਬਸ ਕਰਨਾ ਹੋਵੇਗਾ ਇਹ ਕੰਮ

  • Share this:
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 10ਵੀਂ ਕਿਸ਼ਤ 15 ਦਸੰਬਰ ਤੱਕ ਆ ਸਕਦੀ ਹੈ। ਇਸ ਨੂੰ ਲੈ ਕੇ ਕਿਸਾਨ ਲਾਭਪਾਤਰੀਆਂ ਲਈ ਇੱਕ ਖੁਸ਼ਖਬਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਇਹ ਕਿਸ਼ਤ 2000 ਦੀ ਬਜਾਏ ਦੁੱਗਣੀ ਹੋ ਕੇ 4000 ਰੁਪਏ ਹੋ ਜਾਵੇਗੀ। ਹਾਲਾਂਕਿ, ਮੋਦੀ ਸਰਕਾਰ ਨੇ ਅਜੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ, ਪਰ ਦਸੰਬਰ ਵਿੱਚ ਤੁਹਾਡੇ ਖਾਤੇ ਵਿੱਚ 4000 ਰੁਪਏ ਆ ਸਕਦੇ ਹਨ। ਇਸ ਲਈ ਤੁਹਾਨੂੰ ਇਸ ਮਹੀਨੇ ਰਜਿਸਟਰਡ ਹੋਣਾ ਪਏਗਾ।

ਜੇ ਤੁਸੀਂ ਅਜੇ ਤੱਕ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਨਹੀਂ ਕਰਵਾਇਆ ਹੈ, ਤਾਂ ਤੁਹਾਡੇ ਕੋਲ 31 ਅਕਤੂਬਰ ਤੱਕ ਦਾ ਸਮਾਂ ਹੈ। ਇਸ ਯੋਜਨਾ ਦੇ ਤਹਿਤ, ਜੇਕਰ ਕੋਈ ਕਿਸਾਨ 31 ਅਕਤੂਬਰ ਤੋਂ ਪਹਿਲਾਂ ਆਪਣਾ ਰਜਿਸਟਰੇਸ਼ਨ ਕਰਵਾਉਂਦਾ ਹੈ, ਤਾਂ ਉਸ ਨੂੰ 4000 ਰੁਪਏ ਮਿਲਣਗੇ। ਦੱਸ ਦਈਏ ਕਿ ਉਨ੍ਹਾਂ ਨੂੰ ਲਗਾਤਾਰ ਦੋ ਕਿਸ਼ਤਾਂ ਮਿਲਣਗੀਆਂ। ਜੇ ਤੁਹਾਡੀ ਅਰਜ਼ੀ ਸਵੀਕਾਰ ਕੀਤੀ ਜਾਂਦੀ ਹੈ ਤਾਂ ਨਵੰਬਰ ਵਿੱਚ ਤੁਹਾਨੂੰ 2000 ਰੁਪਏ ਮਿਲਣਗੇ ਅਤੇ ਇਸਦੇ ਬਾਅਦ ਦਸੰਬਰ ਵਿੱਚ ਵੀ 2000 ਰੁਪਏ ਦੀ ਕਿਸ਼ਤ ਤੁਹਾਡੇ ਬੈਂਕ ਖਾਤੇ ਵਿੱਚ ਆ ਜਾਵੇਗੀ।

ਇਸ ਤਰੀਕੇ ਨਾਲ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿੱਚ ਆਨਲਾਈਨ ਰਜਿਸਟਰੇਸ਼ਨ ਕਰ ਸਕਦੇ ਹੋ

-ਅਧਿਕਾਰਤ ਵੈਬਸਾਈਟ (https://pmkisan.gov.in/) ਉੱਤੇ ਜਾਓ। ਇੱਥੇ ਤੁਹਾਨੂੰ ਨਿਊ-ਰਜਿਸਟ੍ਰੇਸ਼ਨ ਦਾ ਵਿਕਲਪ ਮਿਲੇਗਾ, ਇਸ 'ਤੇ ਕਲਿਕ ਕਰੋ। ਹੁਣ ਇੱਕ ਨਵਾਂ ਪੇਜ ਖੁੱਲ੍ਹੇਗਾ।

-ਨਵੇਂ ਪੇਜ 'ਤੇ ਆਪਣਾ ਆਧਾਰ ਨੰਬਰ ਦਰਜ ਕਰੋ, ਜਿਸ ਤੋਂ ਬਾਅਦ ਰਜਿਸਟ੍ਰੇਸ਼ਨ ਫਾਰਮ ਖੁੱਲ੍ਹੇਗਾ।

-ਰਜਿਸਟ੍ਰੇਸ਼ਨ ਫਾਰਮ ਵਿੱਚ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਉਦਾਹਰਣ ਦੇ ਲਈ, ਤੁਸੀਂ ਕਿਸ ਰਾਜ ਤੋਂ ਹੋ, ਜ਼ਿਲ੍ਹੇ, ਬਲਾਕ ਜਾਂ ਪਿੰਡ ਦੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਆਪਣਾ ਨਾਮ, ਲਿੰਗ, ਸ਼੍ਰੇਣੀ, ਆਧਾਰ ਕਾਰਡ ਦੀ ਜਾਣਕਾਰੀ, ਬੈਂਕ ਖਾਤਾ ਨੰਬਰ ਜਿਸ ਵਿੱਚ ਪੈਸੇ ਟ੍ਰਾਂਸਫਰ ਕੀਤੇ ਜਾਣਗੇ, ਆਈਐਫਐਸਸੀ ਕੋਡ, ਪਤਾ, ਮੋਬਾਈਲ ਨੰਬਰ, ਜਨਮ ਮਿਤੀ ਆਦਿ ਦੇਣੀ ਹੋਵੇਗੀ।

-ਤੁਹਾਨੂੰ ਆਪਣੇ ਖੇਤ ਦੀ ਜਾਣਕਾਰੀ ਦੇਣੀ ਪਵੇਗੀ। ਇਸ ਵਿੱਚ ਸਰਵੇਖਣ ਜਾਂ ਖਾਤਾ ਨੰਬਰ, ਖਸਰਾ ਨੰਬਰ, ਕਿੰਨੀ ਜ਼ਮੀਨ ਹੈ, ਇਹ ਸਾਰੀ ਜਾਣਕਾਰੀ ਦੇਣੀ ਹੋਵੇਗੀ।

-ਇਹ ਸਾਰੀ ਜਾਣਕਾਰੀ ਭਰਨ ਤੋਂ ਬਾਅਦ, ਤੁਹਾਨੂੰ ਇਸ ਨੂੰ ਸੇਵ ਕਰਨਾ ਪਏਗਾ।

-ਸਾਰੀ ਜਾਣਕਾਰੀ ਦੇਣ ਤੋਂ ਬਾਅਦ, ਰਜਿਸਟ੍ਰੇਸ਼ਨ ਲਈ ਫਾਰਮ ਨੂੰ ਸਬਮਿਟ ਕਰਨਾ ਹਵੇਗਾ।

ਤੁਹਾਡੇ ਕੋਲ ਖੇਤੀਬਾੜੀ ਜ਼ਮੀਨ ਦੇ ਕਾਗਜ਼ ਹੋਣੇ ਚਾਹੀਦੇ ਹਨ ਇਸ ਤੋਂ ਇਲਾਵਾ, ਆਧਾਰ ਕਾਰਡ, ਅਪਡੇਟ ਕੀਤਾ ਬੈਂਕ ਖਾਤਾ, ਐਡਰੈਸ ਪਰੂਫ, ਖੇਤ ਦੀ ਜਾਣਕਾਰੀ ਤੇ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ। ਹਰ ਵਿੱਤੀ ਸਾਲ ਵਿੱਚ ਪਹਿਲੀ ਕਿਸ਼ਤ 1 ਅਪ੍ਰੈਲ ਤੋਂ 31 ਜੁਲਾਈ ਤੱਕ, ਦੂਜੀ ਕਿਸ਼ਤ 1 ਅਗਸਤ ਤੋਂ 30 ਨਵੰਬਰ ਤੱਕ ਅਤੇ ਤੀਜੀ ਕਿਸ਼ਤ 1 ਦਸੰਬਰ ਤੋਂ 31 ਮਾਰਚ ਤੱਕ ਆਉਂਦੀ ਹੈ। ਕਿਸ਼ਤ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ।
Published by:Amelia Punjabi
First published:

Tags: Business, Farmers, India, PM Kisan Samman Nidhi Yojna, Punjab farmers

ਅਗਲੀ ਖਬਰ