• Home
 • »
 • News
 • »
 • lifestyle
 • »
 • NEWS BUSINESS PM KISAN BENEFICIARIES WILL GET 10TH INSTALLMENT FARMERS CAN EARN 4000 RUPEES CHECK DETAILS AP

ਕਿਸਾਨਾਂ ਲਈ ਵੱਡੀ ਖ਼ੁਸ਼ ਖ਼ਬਰੀ! ਸਰਕਾਰ ਜਲਦ ਕਰੇਗੀ 10ਵੀਂ ਕਿਸ਼ਤ ਦੀ ਅਦਾਇਗੀ

ਕਿਸਾਨਾਂ ਲਈ ਵੱਡੀ ਖ਼ੁਸ਼ ਖ਼ਬਰੀ! ਸਰਕਾਰ ਜਲਦ ਕਰੇਗੀ 10ਵੀਂ ਕਿਸ਼ਤ ਦੀ ਅਦਾਇਗੀ

ਕਿਸਾਨਾਂ ਲਈ ਵੱਡੀ ਖ਼ੁਸ਼ ਖ਼ਬਰੀ! ਸਰਕਾਰ ਜਲਦ ਕਰੇਗੀ 10ਵੀਂ ਕਿਸ਼ਤ ਦੀ ਅਦਾਇਗੀ

 • Share this:
  ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਜੇਕਰ ਤੁਸੀਂ ਵੀ ਪੀਐਮ ਕਿਸਾਨ ਯੋਜਨਾ ਦੇ ਲਾਭਪਾਤਰੀ ਹੋ ਤਾਂ ਤੁਹਾਨੂੰ ਜਲਦ ਹੀ ਖ਼ੁਸ਼ਖ਼ਬਰੀ ਮਿਲ ਸਕਦੀ ਹੈ। ਮੀਡੀਆਂ ‘ਚ ਆਈਆਂ ਰਿਪੋਰਟਾਂ ਦੇ ਮੁਤਾਬਕ ਸਰਕਾਰ ਪੀਐਮ ਕਿਸਾਨ ਯੋਜਨਾ ਦੇ ਤਹਿਤ 10ਵੀਂ ਕਿਸ਼ਤ ਦੀ ਅਦਾਇਗੀ ਕਰਨ ਜਾ ਰਹੀ ਹੈ, ਜਿਸ ਦੀ ਤਰੀਕ ਵੀ ਤੈਅ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਸ਼ਤ ਜਲਦ ਤੋਂ ਜਲਦ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰਨ ਲਈ ਸਾਰੇ ਜ਼ਰੂਰੀ ਇੰਤਜ਼ਾਮ ਵੀ ਕਰ ਲਏ ਹਨ।

  ਹੁਣ ਤੱਕ ਕੇਂਦਰ ਨੇ ਭਾਰਤ ਵਿੱਚ 11.37 ਕਰੋੜ ਕਿਸਾਨਾਂ ਨੂੰ 2.58 ਲੱਖ ਕਰੋੜ ਰੁਪਏ ਦਾ ਲਾਭ ਦਿੱਤਾ ਹੈ। ਕੇਂਦਰ ਸਰਕਾਰ 15 ਦਸੰਬਰ 2021 ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 10ਵੀਂ ਕਿਸ਼ਤ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਨੇ ਪਿਛਲੇ ਸਾਲ 25 ਦਸੰਬਰ 2020 ਨੂੰ ਕਿਸਾਨਾਂ ਨੂੰ ਪੈਸਾ ਟਰਾਂਸਫ਼ਰ ਕੀਤਾ ਸੀ।

  ਕਿਹੜੇ ਕਿਸਾਨ ਲੈ ਸਕਦੇ ਹਨ ਲਾਭ?

  ਜਿਹੜੇ ਕਿਸਾਨਾਂ ਨੂੰ ਪੀਐਮ ਕਿਸਾਨ ਦੀ ਆਖ਼ਰੀ ਨਹੀਂ ਮਿਲੀ, ਉਨ੍ਹਾਂ ਨੂੰ ਅਗਲੀ ਤੇ ਪਿਛਲੇ ਦੋਵੇਂ ਕਿਸ਼ਤਾਂ ਇਕੱਠੀਆਂ ਦਿੱਤੀਆਂ ਜਾਣਗੀਆਂ। ਯਾਨਿ ਕਿਸਾਨਾਂ ਨੂੰ 4000 ਰੁਪਏ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕੀਤੇ ਜਾਣਗੇ। ਹਾਲਾਂਕਿ ਇਹ ਸਹੂਲਤ ਉਨ੍ਹਾਂ ਨੂੰ ਹੀ ਮਿਲ ਸਕਦੀ ਹੈ, ਜਿਨ੍ਹਾਂ ਨੇ 30 ਸਤੰਬਰ ਤੋਂ ਪਹਿਲਾਂ ਰਜਿਸਟਰੇਸ਼ਨ ਕਰਵਾਈ ਹੋਵੇ। ਹੁਣ ਜੇਕਰ ਤੁਹਾਡੀ ਬੇਨਤੀ ਸਵੀਕਾਰ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਅਕਤੂਬਰ ‘ਚ 2000 ਰੁਪਏ ਦੀ ਇੱਕ ਹੋਰ ਕਿਸ਼ਤ ਮਿਲੇਗੀ।

  ਸਰਕਾਰ ਕਿਸਾਨਾਂ ਨੂੰ ਦੇ ਰਹੀ 6000 ਰੁਪਏ ਸਾਲਾਨਾ

  ਪੀਐਮ ਕਿਸਾਨ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਕਰੋੜਾਂ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਮਿਲਦੇ ਹਨ। ਸਰਕਾਰ ਇਹ ਰਕਮ ਕਿਸਾਨਾਂ ਦੇ ਖਾਤੇ ‘ਚ ਆਨਲਾਈਨ ਟਰਾਂਸਫ਼ਰ ਕਰਰਦੀ ਹੈ। ਜੇਕਰ ਤੁਸੀਂ ਵੀ ਕਿਸਾਨ ਹੋ, ਪਰ ਇਸ ਯੋਜਨਾ ਦਾ ਫ਼ਾਇਦਾ ਤੁਹਾਨੂੰ ਨਹੀਂ ਮਿਲ ਪਾ ਰਿਹਾ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਵੀ ਪੀਐਮ ਕਿਸਾਨ ਸਨਮਾਨ ਨਿਧੀ ;ਚ ਆਪਣਾ ਨਾਂਅ ਰਜਿਸਟਰ ਕਰ ਸਕਦੇ ਹੋ।

  ਕਿਸਾਨ ਇਸ ਤਰ੍ਹਾਂ ਕਰ ਸਕਦੇ ਹਨ ਰਜਿਸਟਰੇਸ਼ਨ

  ਰਜਿਸਟਰ ਕਰਨ ਲਈ ਤੁਹਾਨੂੰ ਪਹਿਲਾਂ ਪੀਐਮ ਕਿਸਾਨ ਦੀ ਅਧਿਕਾਰਾ ਵੈੱਬਸਾਈਟ ‘ਤੇ ਜਾਣਾ ਪਵੇਗਾ। ਹੁਣ ਤੁਸੀਂ ਫ਼ਾਰਮਰਜ਼ ਕਾਰਨਰ ‘ਤੇ ਜਾਓ, ਇੱਥੇ ਤੁਹਾਨੂੰ ਨਿਊ ਫ਼ਾਰਮਰ ਰਜਿਸਟਰੇਸ਼ਨ ਦੇ ਆਪਸ਼ਨ ‘ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਆਪਣਾ ਆਧਾਰ ਨੰਬਰ ਰਜਿਸਟਰ ਕਰਨਾ ਹੈ। ਇਸ ਦੇ ਨਾਲ ਹੀ ਕੈਪਚਾ ਕੋਡ ਭਰ ਕੇ ਆਪਣਾ ਸੂਬਾ ਚੁਣਨਾ ਹੈ, ਤੇ ਫ਼ਿਰ ਪ੍ਰੋਸੈਸ ਨੂੰ ਅੱਗੇ ਵਧਾਉਣਾ ਹੈ। ਇਸ ਫ਼ਾਰਮ ਵਿੱਚ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਵੀ ਭਰਨੀ ਪੈਂਦੀ ਹੈ। ਇਸ ਦੇ ਨਾਲ ਬੈਂਕ ਅਕਾਊਂਟ ਦਾ ਵੇਰਵਾ ਤੇ ਖੇਤ ਨਾਲ ਜੁੜੀ ਜਾਣਕਾਰੀ ਭਰਨੀ ਪੈਂਦੀ ਹੈ। ਇਸ ਤੋਂ ਬਾਅਦ ਸਬਮਿੱਟ ਦੇ ਆਪਸ਼ਨ ਨੂੰ ਕਲਿੱਕ ਕੇ ਰਜਿਸਟਰੇਸ਼ਨ ਪੂਰੀ ਹੁੰਦੀ ਹੈ।

  ਇਸ ਯੋਜਨਾ ਦਾ ਲਾਭ ਲੈਣ ਲਈ 18 ਤੋਂ 40 ਸਾਲ ਦੇ ਕਿਸਾਨ ਫ਼ਾਇਦਾ ਲੈ ਸਕਦੇ ਹਨ। ਇਸ ਦੇ ਤਹਿਤ ਕਿਸਾਨ ਕੋਲ ਵੱਧ ਤੋਂ ਵੱਧ 2 ਹੇਕਟੇਅਰ ਖੇਤੀ ਯੋਗ ਜ਼ਮੀਨ ਮੌਜੂਦ ਹੋਣੀ ਚਾਹੀਦੀ ਹੈ। ਯੋਜਨਾ ਦੇ ਤਹਿਤ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 40 ਸਾਲ ਤੱਕ 55 ਰੁਪਏ ਤੋਂ 200 ਰੁਪਏ ਹਰ ਮਹੀਨੇ ਦੇਣੇ ਪੈਂਦੇ ਹਨ।
  Published by:Amelia Punjabi
  First published: