
Pearl Farming Business: 25 ਹਜ਼ਾਰ ‘ਚ ਸ਼ੁਰੂ ਕਰੋ ਇਹ ਕਾਰੋਬਾਰ, 4 ਸਾਲਾਂ ‘ਚ ਬਣ ਜਾਓਗੇ ਕਰੋੜਪਤੀ
ਅੱਜ ਅਸੀਂ ਤੁਹਾਨੂੰ ਇੱਕ ਖ਼ਾਸ ਬਿਜ਼ਨਸ ਆਈਡੀਆ ਦੱਸਣ ਜਾ ਰਹੇ ਹਾਂ। ਇਸ ਬਿਜ਼ਨਸ ਨੂੰ ਤੁਸੀਂ ਸਿਰਫ਼ 25-30 ਹਜ਼ਾਰ ਤੋਂ ਵੀ ਘੱਟ ਰਕਮ ਨਾਲ ਸ਼ੁਰੂ ਕਰਕੇ ਚੰਗੀ ਕਮਾਈ ਕਰ ਸਕਦੇ ਹੋ। ਇਸ ਬਿਜ਼ਨਸ ‘ਚ ਖ਼ਾਸ ਗੱਲ ਇਹ ਹੈ ਕਿ ਇਸ ਕਾਰੋਬਾਰ ਲਈ ਤੁਹਾਨੂੰ ਸਰਕਾਰ 50 ਫ਼ੀਸਦੀ ਸਬਸਿਡੀ ਦੇਵੇਗੀ। ਇਹ ਹੈ ਪਰਲ ਫ਼ਾਰਮਿੰਗ ਦਾ ਬਿਜ਼ਨਸ ਯਾਨਿ ਕਿ ਮੋਤੀ ਦੀ ਖੇਤੀ। ਇਹ ਬਿਜ਼ਨਸ ਅੱਜ ਕੱਲ ਕਾਫ਼ੀ ਵਧ ਰਿਹਾ ਹੈ ਤੇ ਇਸ ਨੂੰ ਸ਼ੁਰੂ ਕਰਨ ਲਈ ਪੈਸੇ ਵੀ ਜ਼ਿਆਦਾ ਨਹੀਂ ਲੱਗਦੇ ਅਤੇ ਸਭ ਤੋਂ ਵੱਡੀ ਗੱਲ ਤੁਸੀਂ ਆਪਣੇ ਘਰ ਤੋਂ ਵੀ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ।
ਜਾਣੋ ਕਿਹੜੀਆਂ ਚੀਜ਼ਾਂ ਦੀ ਹੈ ਜ਼ਰੂਰਤ?
ਮੋਤੀ ਦੀ ਖੇਤੀ ਨੂੰ ਸ਼ੁਰੂ ਕਰਨ ਲਈ ਇੱਕ ਤਲਾਬ, ਸੀਪੀਆਂ (ਜਿਸ ਨਾਲ ਮੋਤੀ ਤਿਆਰ ਹੁੰਦਾ ਹੈ) ਤੇ ਟ੍ਰੇਨਿੰਗ। ਇਸ ਬਿਜ਼ਨਸ ਨੂੰ ਸ਼ੁਰੂ ਕਰਨ ਲਈ ਬੱਸ ਇਨ੍ਹਾਂ ਚੀਜ਼ਾਂ ਦੀ ਹੀ ਜ਼ਰੂਰਤ ਹੈ, ਪਰ ਨਾਲ ਨਾਲ ਮਿਹਨਤ ਤੇ ਵੀ ਬਰਾਬਰ ਚਾਹੀਦੀ ਹੈ। ਤਲਾਬ ਚਾਹੇ ਤਾਂ ਤੁਸੀਂ ਆਪਣੇ ਖ਼ਰਚੇ ‘ਤੇ ਬਣਵਾ ਸਕਦੇ ਹੋ, ਜਾਂ ਫ਼ਿਰ ਸਰਕਾਰ ਦੀ ਮਦਦ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਕੰਮ ਲਈ 50 ਫ਼ੀਸਦੀ ਸਬਸਿਡੀ ਵੀ ਮਿਲ ਜਾਵੇਗੀ। ਗੱਲ ਸੀਪੀਆਂ ਦੀ ਕਰੀਏ ਤਾਂ ਇਹ ਤੁਹਾਨੂੰ ਕਈ ਸੂਬਿਆਂ ਵਿੱਚ ਮਿਲ ਜਾਣਗੀਆਂ। ਹਾਲਾਂਕਿ ਦੱਖਣ ਭਾਰਤ ਤੇ ਬਿਹਾਰ ਦੇ ਦਰਭੰਗਾ ਦੀਆਂ ਸੀਪੀਆਂ ਦੀ ਗੁਣਵੱਤਾ ਬੇਹਤਰੀਨ ਹੁੰਦੀ ਹੈ। ਇਸ ਦੀ ਟ੍ਰੇਨਿੰਗ ਲਈ ਵੀ ਦੇਸ਼ ਕਈ ਸੰਸਥਾਨ ਹਨ। ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਤੇ ਮੁੰਬਈ ਤੋਂ ਮੋਤੀ ਦੀ ਖੇਤੀ ਦੀ ਟ੍ਰੇਨਿੰਗ ਲਈ ਜਾ ਸਕਦੀ ਹੈ।
ਕਿਵੇਂ ਕਰਨੀ ਹੈ ਖੇਤੀ?
ਸਭ ਤੋਂ ਪਹਿਲਾਂ ਸੀਪੀਆਂ ਨੂੰ ਇੱਕ ਜਾਲ ਵਿੱਚ ਬੰਨ੍ਹ ਕੇ 10-15 ਦਿਨਾਂ ਲਈ ਤਲਾਬ ‘ਚ ਸੁੱਟਿਆ ਜਾਂਦਾ ਹੈ, ਤਾਂ ਕਿ ਉਹ ਆਪਣੇ ਮੁਤਾਬਕ ਆਪਣਾ ਵਾਤਾਵਰਨ ਬਣਾ ਸਕਣ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀ ਸਰਜਰੀ ਕੀਤੀ ਜਾਂਦੀ ਹੈ। ਸਰਜਰੀ ਯਾਨਿ ਸੀਪੀ ਦੇ ਅੰਦਰ ਇੱਕ ਪਾਰਟੀਕਲ ਜਾਂ ਸਾਂਚਾ ਫ਼ਿੱਟ ਕੀਤਾ ਜਾਂਦਾ ਹੈ। ਇਸੇ ਸਾਂਚੇ ‘ਤੇ ਕੋਟਿੰਗ ਤੋਂ ਬਾਅਦ ਸੀਪੀ ਦੀਆਂ ਪਰਤਾਂ ਬਣਦੀਆਂ ਹਨ, ਜੋ ਅੱਗੇ ਚੱਲ ਕੇ ਮੋਤੀ ਬਣਦਾ ਹੈ।
25 ਹਜ਼ਾਰ ਰੁਪਏ ਦੀ ਲਾਗਤ ਨਾਲ ਕਰੋ ਸ਼ੁਰੂਆਤ
ਇੱਕ ਸੀਪੀ ਤਿਆਰ ਹੋਣ ‘ਚ 25 ਤੋਂ 35 ਰੁਪਏ ਦਾ ਖ਼ਰਚਾ ਆਉਂਦਾ ਹੈ, ਜਦਕਿ ਤਿਆਰ ਹੋਣ ਤੋਂ ਬਾਅਦ ਇੱਕ ਸੀਪੀ ਤੋਂ ਦੋ ਮੋਤੀ ਨਿਕਲਦੇ ਹਨ ਅਤੇ ਇੱਕ ਮੋਤੀ ਘੱਟੋ ਘੱਟ 120 ਰੁਪਏ ਵਿੱਚ ਵਿਕਦਾ ਹੈ। ਜੇਕਰ ਕੁਆਲਟੀ ਚੰਗੀ ਹੋਵੇ ਤਾਂ 200 ਰੁਪਏ ਤੋਂ ਵੱਧ ਕੀਮਤ ਵਿੱਚ ਵੀ ਵਿਕ ਸਕਦਾ ਹੈ। ਜੇਕਰ ਤੁਸੀਂ ਇੱਕ ਏਕੜ ਤਲਾਬ ‘ਚ 25 ਹਜ਼ਾਰ ਸੀਪੀਆਂ ਸੁੱਟਦੇ ਹੋ ਤਾਂ ਇਸ ‘ਤੇ ਕਰੀਬ 8 ਲੱਖ ਰੁਪਏ ਦਾ ਖ਼ਰਚਾ ਆਉਂਦਾ ਹੈ। ਜੇਕਰ ਤੁਹਾਡੀਆਂ ਸੀਪੀਆਂ ਤਿਆਰ ਹੋਣ ਤੋਂ ਬਾਅਦ 50 ਫ਼ੀਸਦੀ ਸੀਪੀਆਂ ਖ਼ਰਾਬ ਵੀ ਹੋ ਜਾਂਦੀਆਂ ਹਨ, ਤਾਂ ਵੀ ਤੁਹਾਨੂੰ ਅਸਾਨੀ ਨਾਲ 30 ਲੱਖ ਰੁਪਏ ਦੀ ਕਮਾਈ ਹੋ ਸਕਦੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।