ਖ਼ੁਸ਼ਖ਼ਬਰੀ! ਨੌਕਰੀਪੇਸ਼ਾ ਸਿਰਫ਼ 10 ਹਜ਼ਾਰ ‘ਚ ਸ਼ੁਰੂ ਕਰਨ ਇਹ ਕਾਰੋਬਾਰ, ਸਰਕਾਰ ਵੀ ਕਰੇਗੀ ਮਦਦ

ਖ਼ੁਸ਼ਖ਼ਬਰੀ! ਨੌਕਰੀਪੇਸ਼ਾ ਸਿਰਫ਼ 10 ਹਜ਼ਾਰ ‘ਚ ਸ਼ੁਰੂ ਕਰਨ ਇਹ ਕਾਰੋਬਾਰ, ਸਰਕਾਰ ਵੀ ਕਰੇਗੀ ਮਦਦ

ਖ਼ੁਸ਼ਖ਼ਬਰੀ! ਨੌਕਰੀਪੇਸ਼ਾ ਸਿਰਫ਼ 10 ਹਜ਼ਾਰ ‘ਚ ਸ਼ੁਰੂ ਕਰਨ ਇਹ ਕਾਰੋਬਾਰ, ਸਰਕਾਰ ਵੀ ਕਰੇਗੀ ਮਦਦ

 • Share this:
  ਕੀ ਤੁਸੀਂ ਨੌਕਰੀ ਕਰਕੇ ਥੱਕ ਚੁੱਕੇ ਹੋ? ਕੀ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ? ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਅਜਿਹਾ ਬਿਜ਼ਨਸ ਆਈਡੀਆ ਦੱਸਣ ਜਾ ਰਹੇ ਹੋ, ਜਿਸ ਵਿੱਚ ਲਾਗਤ ਘੱਟ ਤੇ ਮੁਨਾਫ਼ਾ ਜ਼ਿਆਦਾ ਹੈ। ਅਸੀਂ ਗੱਲ ਕਰ ਰਹੇ ਹਾਂ ਅਚਾਰ ਦੇ ਕਾਰੋਬਾਰ ਦੀ। ਮਜ਼ੇਦਾਰ ਗੱਲ ਤਾਂ ਇਹ ਹੈ ਕਿ ਤੁਸੀਂ ਇਹ ਕਾਰੋਬਾਰ ਨੌਕਰੀ ਦੇ ਨਾਲ ਨਾਲ ਵੀ ਸ਼ੁਰੂ ਕਰ ਸਕਦੇ ਹੋ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਨੌਕਰੀ ਛੱਡਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਅਚਾਰ ਬਣਾਉਣ ਦੇ ਕਾਰੋਬਾਰ ਵਿੱਚ ਸਭ ਤੋਂ ਘੱਟ ਖ਼ਰਚਾ ਹੈ, ਤੇ ਤੁਸੀਂ ਘਰ ਬੈਠੇ ਵੀ ਇਸ ਬਿਜ਼ਨਸ ਨੂੰ ਚਲਾ ਸਕਦੇ ਹੋ। ਤੇ ਜਦੋਂ ਤੁਹਾਡਾ ਬਿਜ਼ਨਸ ਵਧਣ ਲੱਗੇ ਤਾਂ ਤੁਸੀਂ ਇਸ ਨੂੰ ਅੱਗੇ ਵਧਾਉਣ ਬਾਰੇ ਸੋਚ ਸਕਦੇ ਹੋ।

  ਕਿਵੇਂ ਕਰੀਏ ਬਿਜ਼ਨਸ ਸ਼ੁਰੂ?

  ਤੁਸੀਂ ਅਚਾਰ ਬਣਾਉਣ ਦਾ ਕਾਰੋਬਾਰ ਘਰੋਂ ਹੀ ਸ਼ੁਰੂ ਕਰ ਸਕਦੇ ਹੋ। ਇਹ ਕਾਰੋਬਾਰ ਘੱਟ ਤੋਂ ਘੱਟ 10 ਹਜ਼ਾਰ ਰੁਪਏ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਕਾਰੋਬਾਰ ਤੋਂ ਤੁਹਾਨੂੰ ਇੱਕ ਮਹੀਨੇ ਵਿੱਚ 3 ਗੁਣਾ ਕਮਾਈ ਹੋਵੇਗੀ। ਯਾਨਿ ਇੱਕ ਮਹੀਨੇ ਦੇ ਅੰਦਰ 25-30 ਹਜ਼ਾਰ ਦਾ ਮੁਨਾਫ਼ਾ। ਇਹ ਕਮਾਈ ਤੁਹਾਡੇ ਪ੍ਰੋਡਕਟ ਦੀ ਡਿਮਾਂਡ, ਪੈਕਿੰਗ ਤੇ ਏਰੀਆ ‘ਤੇ ਵੀ ਨਿਰਭਰ ਕਰਦੀ ਹੈ। ਅਚਾਰ ਨੂੰ ਆਨਲਾਈਨ, ਥੋਕ, ਰੀਟੇਲ ਮਾਰਕਿਟ ਤੇ ਰੀਟੇਲ ਚੇਨ ਨੂੰ ਵੇਚਿਆ ਜਾ ਸਕਦਾ ਹੈ।

  ਸਰਕਾਰ ਕਰੇਗੀ ਤੁਹਾਡੀ ਮਦਦ

  ਇਸ ਦੇ ਨਾਲ ਹੀ ਇੱਕ ਹੋਰ ਖ਼ੁਸ਼ਖ਼ਬਰੀ ਵੀ ਤੁਹਾਨੂੰ ਦੱਸ ਦਈਏ ਕਿ ਇਹ ਕਾਰੋਬਾਰ ਸ਼ੁਰੂ ਕਰਨ ਵਿੱਚ ਸਰਕਾਰ ਖ਼ੁਦ ਤੁਹਾਡੀ ਮਦਦ ਕਰੇਗੀ। ਮੋਦੀ ਸਰਕਾਰ ਦੀ ਸਟਾਰਟ ਯੋਜਨਾ ਦੇ ਮੁਤਾਬਕ ਤੁਸੀਂ ਘੱਟ ਪੈਸਿਆਂ ਨਾਲ ਵੀ ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਜਿਸ ਵਿੱਚ ਖ਼ੁਦ ਮੋਦੀ ਸਰਕਾਰ ਤੁਹਾਡੀ ਮਦਦ ਕਰਦੀ ਹੈ। ਯਾਨਿ ਕਿ ਤੁਸੀਂ ਲਾਗਤ ਦਾ ਸਿਰਫ਼ 10 ਫ਼ੀਸਦੀ ਹਿੱਸਾ ਖ਼ਰਚ ਕਰਨਾ ਹੈ, ਬਾਕੀ 90 ਫ਼ੀਸਦੀ ਸਰਕਾਰ ਦੀ ਜ਼ਿੰਮੇਵਾਰੀ। ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਸ ਸਰਕਾਰੀ ਸਕੀਮ ਦਾ ਫ਼ਾਇਦਾ ਲੈ ਸਕਦੇ ਹੋ।

  90 ਵਰਗ ਫੁੱਟ ਜਗ੍ਹਾ ਦੀ ਪਵੇਗੀ ਲੋੜ

  ਅਚਾਰ ਮੇਕਿੰਗ ਬਿਜ਼ਨਸ ਲਈ 900 ਵਰਗ ਫੁੱਟ ਦਾ ਏਰੀਆ ਹੋਣਾ ਜ਼ਰੂਰੀ ਹੈ। ਅਚਾਰ ਤਿਆਰ ਕਰਨਾ, ਅਚਾ ਸੁਕਾਣਾ, ਅਚਾਰ ਨੂੰ ਪੈਕ ਕਰਨਾ ਆਦਿ ਕੰਮਾਂ ਲਈ ਖੁੱਲੀ ਥਾਵਾਂ ਦੀ ਲੋੜ ਹੁੰਦੀ ਹੈ। ਅਚਾਰ ਨੂੰ ਲੰਮੇ ਸਮੇਂ ਤੱਕ ਖ਼ਰਾਬ ਹੋਣ ਤੋਂ ਬਚਾਉਣ ਲਈ ਅਚਾਰ ਨੂੰ ਬਹੁਤ ਸਾਵਧਾਨੀ ਤੇ ਸਫ਼ਾਈ ਨਾਲ ਬਣਾਉਣ ਦੀ ਜ਼ਰੂਰਤ ਹੁੰਦੀ ਹੈ।

  ਇੰਨੀਂ ਹੋਵੇਗੀ ਕਾਰੋਬਾਰ ਤੋਂ ਕਮਾਈ

  ਅਚਾਰ ਮੇਕਿੰਗ ਬਿਜ਼ਨਸ ਨੂੰ 10 ਹਜ਼ਾਰ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਜਦਕਿ ਇਸ ਕਾਰੋਬਾਰ ਤੋਂ 30 ਹਜ਼ਾਰ ਰੁਪਏ ਮਹੀਨੇ ਦੇ ਹਿਸਾਬ ਨਾਲ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਪਹਿਲੀ ਮਾਰਕਿਟਿੰਗ ‘ਚ ਲਾਗਤ ਦੀ ਸਾਰੀ ਰਕਮ ਵਸੂਲ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸਾਰਾ ਮੁਨਾਫ਼ਾ ਤੁਹਾਡਾ ਆਪਣਾ ਹੈ। ਇਸ ਛੋਟੇ ਜਿਹੇ ਕਾਰੋਬਾਰ ਨੂੰ ਮੇਹਨਤ, ਲਗਨ ਤੇ ਨਵੇਂ ਆਈਡੀਆਜ਼ ਨਾਲ ਵੱਡਾ ਬਿਜ਼ਨਸ ਬਣਾਇਆ ਜਾ ਸਕਦਾ ਹੈ।

  ਕਿਵੇਂ ਹਾਸਲ ਕਰਨਾ ਹੈ ਲਾਈਸੰਸ?

  ਅਚਾਰ ਮੇਕਿੰਗ ਬਿਜ਼ਨਸ ਲਈ ਲਾਈਸੰਸ ਦੀ ਜ਼ਰੂਰਤ ਹੁੰਦੀ ਹੈ। ਬਿਜ਼ਨਸ ਸ਼ੁਰੂ ਕਰਨ ਲਈ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਤੋਂ ਲਾਈਸੰਸ ਲੈਣਾ ਪੈਂਦਾ ਹੈ। ਇਸ ਲਾਈਸੰਸ ਲਈ ਆਨਲਾਈਨ ਫ਼ਾਰਮ ਭਰ ਕੇ ਬੇਨਤੀ ਕੀਤੀ ਜਾ ਸਕਦੀ ਹੈ।
  Published by:Amelia Punjabi
  First published: