• Home
  • »
  • News
  • »
  • lifestyle
  • »
  • NEWS BUSINESS WHAT IS THE PROCESS OF ONLINE PF TRANSFER VIA EPFO PORTAL CHECK PROCESS DETAILS HERE WHAT IS THE PROCESS OF ONLINE PF TRANSFER VIA EPFO PORTAL CHECK PROCESS DETAILS HERE GH AP

EPFO ਪੋਰਟਲ ਰਾਹੀਂ ਆਨਲਾਈਨ ਟ੍ਰਾਂਸਫਰ ਕਰ ਸਕਦੇ ਹੋ ਪ੍ਰੋਵੀਡੈਂਟ ਫੰਡ, ਜਾਣੋ ਆਸਾਨ ਤਰੀਕਾ

EPFO ਪੋਰਟਲ ਰਾਹੀਂ ਆਨਲਾਈਨ ਟ੍ਰਾਂਸਫਰ ਕਰ ਸਕਦੇ ਹੋ ਪ੍ਰੋਵੀਡੈਂਟ ਫੰਡ, ਜਾਣੋ ਤਰੀਕਾ

  • Share this:
ਕੀ ਤੁਸੀਂ ਹਾਲ ਹੀ ਵਿੱਚ ਨੌਕਰੀ ਬਦਲੀ ਹੈ? ਜਦੋਂ ਤੁਸੀਂ ਪਿਛਲੀ ਵਾਰ ਆਪਣੀ ਨੌਕਰੀ ਬਦਲੀ ਸੀ ਤਾਂ ਤੁਸੀਂ ਪ੍ਰੋਵੀਡੈਂਟ ਫੰਡ (ਪੀਐਫ) ਨੂੰ ਨਵੇਂ ਪੀਐਫ ਵਿੱਚ ਤਬਦੀਲ ਕਰ ਦਿੱਤਾ ਸੀ। ਜੇ ਤੁਸੀਂ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਦੇ ਮੈਂਬਰ ਹੋ, ਤਾਂ ਤੁਸੀਂ ਪੀਐਫ ਨੂੰ ਆਨਲਾਈਨ ਟ੍ਰਾਂਸਫਰ ਕਰ ਸਕਦੇ ਹੋ।

ਨੌਕਰੀ ਬਦਲਣ 'ਤੇ, ਤੁਹਾਨੂੰ ਆਪਣੇ ਪੁਰਾਣੇ ਈਪੀਐਫ ਖਾਤੇ ਦੇ ਪੈਸੇ ਨੂੰ ਨਵੀਂ ਕੰਪਨੀ ਦੇ ਈਪੀਐਫ ਖਾਤੇ ਵਿੱਚ ਟ੍ਰਾਂਸਫਰ ਕਰਨਾ ਹੁੰਦਾ ਹੈ ਤਾਂ ਜੋ ਤੁਸੀਂ ਪੀਐਫ ਦੀ ਕੁੱਲ ਰਕਮ 'ਤੇ ਵਧੇਰੇ ਵਿਆਜ ਪ੍ਰਾਪਤ ਕਰ ਸਕੋ। ਆਓ ਜਾਣਦੇ ਹਾਂ ਕਿ ਆਨਲਾਈਨ ਆਪਣਾ ਪੀਐਫ ਕਿਵੇਂ ਟ੍ਰਾਂਸਫਰ ਕਰਨਾ ਹੈ। ਤੁਸੀਂ ਘਰ ਬੈਠੇ ਹੀ ਪੀਐਫ ਦੇ ਪੈਸੇ ਆਨਲਾਈਨ ਟ੍ਰਾਂਸਫਰ ਕਰ ਸਕਦੇ ਹੋ :

ਡਿਜੀਟਲਾਈਜ਼ੇਸ਼ਨ ਹੋਣ ਕਾਰਨ ਹਰ ਕੰਮ ਆਨਲਾਈਨ ਕਰਨਾ ਮੁਮਕਿਨ ਹੋ ਗਿਆ ਹੈ। ਆਨਲਾਈਨ ਆਪਣਾ ਪੀਐਫ ਟ੍ਰਾਂਸਫਰ ਕਰਨ ਲਈ ਤੁਹਾਨੂੰ ਇਨ੍ਹਾਂ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ :

- ਸਭ ਤੋਂ ਪਹਿਲਾਂ ਯੂਏਐਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਦਿਆਂ ਈਪੀਐਫਓ ਦੀ ਵੈਬਸਾਈਟ 'ਤੇ ਲੌਗ ਇਨ ਕਰੋ।

-ਈਪੀਐਫਓ ਦੀ ਵੈਬਸਾਈਟ 'ਤੇ ਆਨਲਾਈਨ ਸੇਵਾਵਾਂ 'ਤੇ ਜਾਓ ਅਤੇ ਇੱਕ ਈਪੀਐਫ ਖਾਤਾ ਮੈਂਬਰ ਚੁਣੋ।
-ਇੱਥੇ ਦੁਬਾਰਾ ਆਪਣਾ ਯੂਏਐਨ ਨੰਬਰ ਦਾਖਲ ਕਰੋ ਜਾਂ ਆਪਣੀ ਪੁਰਾਣੀ ਈਪੀਐਫ ਮੈਂਬਰ ਆਈਡੀ ਦਾਖਲ ਕਰੋ। ਇਹ ਤੁਹਾਨੂੰ ਤੁਹਾਡੇ ਖਾਤੇ ਬਾਰੇ ਸਾਰੀ ਜਾਣਕਾਰੀ ਦੇਵੇਗਾ।

-ਟ੍ਰਾਂਸਫਰ ਦੀ ਤਸਦੀਕ ਕਰਨ ਲਈ ਇੱਥੇ ਆਪਣੀ ਪੁਰਾਣੀ ਜਾਂ ਨਵੀਂ ਕੰਪਨੀ ਦੀ ਚੋਣ ਕਰੋ।

-ਹੁਣ ਪੁਰਾਣਾ ਖਾਤਾ ਚੁਣੋ ਅਤੇ OTP ਜਨਰੇਟ ਕਰੋ।

-ਓਟੀਪੀ ਭਰਨ ਦੇ ਨਾਲ, ਮਨੀ ਟ੍ਰਾਂਸਫਰ ਦਾ ਵਿਕਲਪ ਸ਼ੁਰੂ ਹੋ ਜਾਵੇਗਾ।

-ਤੁਸੀਂ ਟ੍ਰੈਕ ਕਲੇਮ ਸਟੇਟਸ ਮੀਨੂ ਵਿੱਚ ਆਪਣੇ ਟ੍ਰਾਂਸਫਰ ਦੀ ਸਥਿਤੀ ਦਾ ਆਨਲਾਈਨ ਜਾਇਜ਼ਾ ਵੀ ਲੈ ਸਕਦੇ ਹੋ।

ਨਵੀਂ ਕੰਪਨੀ ਵਿੱਚ ਇਹ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ : ਆਨਲਾਈਨ ਅਰਜ਼ੀ ਜਮ੍ਹਾਂ ਕਰਨ ਦੇ 10 ਦਿਨਾਂ ਦੇ ਅੰਦਰ ਚੁਣੀ ਗਈ ਕੰਪਨੀ ਜਾਂ ਸੰਸਥਾ ਨੂੰ ਪੀਡੀਐਫ ਫਾਈਲ ਵਿੱਚ ਆਨਲਾਈਨ ਪੀਐਫ ਟ੍ਰਾਂਸਫਰ ਅਰਜ਼ੀ ਦੀ ਸਵੈ -ਪ੍ਰਮਾਣਤ ਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ। ਉਸ ਤੋਂ ਬਾਅਦ ਕੰਪਨੀ ਇਸ ਨੂੰ ਮਨਜ਼ੂਰੀ ਦੇਵੇਗੀ। ਮਨਜ਼ੂਰੀ ਮਿਲਣ ਤੋਂ ਬਾਅਦ, ਪੀਐਫ ਨੂੰ ਮੌਜੂਦਾ ਕੰਪਨੀ ਦੇ ਨਾਲ ਨਵੇਂ ਪੀਐਫ ਖਾਤੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ।
Published by:Amelia Punjabi
First published:
Advertisement
Advertisement