• Home
 • »
 • News
 • »
 • lifestyle
 • »
 • NEWS DHARAM VALMIKI JAYANTI 2021 KNOW AUSPICIOUS WORSHIP TIME SHUBH MUHURAT AND MYTHOLOGICAL STORIES AP

Valmiki Jayanti 2021: ਜਾਣੋ, ਕਿਵੇਂ ਬਣਿਆ ਡਾਕੂ ਰਤਨਾਕਰ ਮਹਾਂਰਿਸ਼ੀ ਵਾਲਮੀਕਿ

Valmiki Jayanti 2021: ਜਾਣੋ, ਕਿਵੇਂ ਬਣਿਆ ਡਾਕੂ ਰਤਨਾਕਰ ਮਹਾਂਰਿਸ਼ੀ ਵਾਲਮੀਕਿ

Valmiki Jayanti 2021: ਜਾਣੋ, ਕਿਵੇਂ ਬਣਿਆ ਡਾਕੂ ਰਤਨਾਕਰ ਮਹਾਂਰਿਸ਼ੀ ਵਾਲਮੀਕਿ

 • Share this:
  Valmiki Jayanti 2021: ਹਰ ਸਾਲ ਹਿੰਦੂ ਕੈਲੇਂਡਰ ਦੇ ਅਸ਼ਵਨੀ ਮਹੀਨੇ ਦੀ ਪੰਨਿਆ ਨੂੰ ਮਹਾਂਰਿਸ਼ੀ ਵਾਲਮੀਕਿ ਦਾ ਜਨਮਦਿਨ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਮਹਾਂਰਿਸ਼ੀ ਵਾਲਮੀਕਿ ਨੂੰ ਸੰਸਕ੍ਰਿਤ ਦਾ ਆਦੀਕਵੀ ਕਿਹਾ ਜਾਂਦਾ ਹੈ। ਹਿੰਦੂ ਮਾਨਤਾਵਾਂ ਦੇ ਮੁਤਾਬਕ ਮਹਾਂਰਿਸ਼ੀ ਵਾਲਮੀਕਿ ਨੇ ਰਾਮਾਇਣ ਦੀ ਰਚਨਾ ਕੀਤੀ ਸੀ। ਸੰਸਕ੍ਰਿਤ ਭਾਸ਼ਾ ਵਿੱਚ ਰਚੇ ਗਏ ਇਸ ਮਹਾਂਕਾਵਿ ‘ਚ 24000 ਸ਼ਲੋਕ ਹਨ। ਇਸੇ ਲਈ ਇਸ ਮਹਾਂਕਾਵਿ ਨੂੰ ਵਾਲਮੀਕਿ ਰਾਮਾਇਣ ਵੀ ਕਿਹਾ ਜਾਂਦਾ ਹੈ। ਇਸ ਸਾਲ ਵਾਲਮੀਕਿ ਜੈਯੰਤੀ 20 ਅਕਤੂਬਰ ਯਾਨਿ ਕਿ ਅੱਜ ਦੇ ਦਿਨ ਮਨਾਈ ਜਾ ਰਹੀ ਹੈ। ਅੱਜ ਅਸੀਂ ਤੁਹਾਨੂੰ ਪੁੰਨਿਆ ਤਿਥੀ ਲਈ ਪੂਜਾ ਦੇ ਸ਼ੁੱਭ ਮਹੂਰਤ ਤੇ ਮਹਾਂਰਿਸ਼ੀ ਵਾਲਮੀਕਿ ਨਾਲ ਜੁੜੇ ਕੁੱਝ ਖ਼ਾਸ ਤੱਥ ਤੇ ਕਥਾਵਾਂ ਦੱਸਣ ਜਾ ਰਹੇ ਹਾਂ।

  ਪੁੰਨਿਆ ਤਿਥੀ ਲਈ ਸ਼ੁੱਭ ਮਹੂਰਤ

  ਮਹਾਂਰਿਸ਼ੀ ਵਾਲਮੀਕਿ ਜੈਯੰਤੀ ਸ਼ਰਦ ਪੁੰਨਿਆ ਤਿਥੀ ‘ਤੇ ਮਨਾਈ ਜਾਂਦੀ ਹੈ। ਇਸ ਤਿਥੀ ਲਈ ਪੂਜਾ ਦਾ ਸਮਾਂ 19 ਅਕਤੂਬਰ ਨੂੰ ਸ਼ਾਮਮ 07:03 ਵਜੇ ਤੋਂ ਸ਼ੁਰੂ ਹੋ ਕੇ 20 ਅਕਤੂਬਰ ਯਾਨਿ ਅੱਜ ਰਾਤ 08:26 ਵਜੇ ਖ਼ਤਮ ਹੋਵੇਗਾ। ਵਾਲਮੀਕਿ ਜੈਯੰਤੀ ਨੂੰ ਪਰਗਟ ਦਿਵਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

  ਮਹਾਂਰਿਸ਼ੀ ਵਾਲਮੀਕਿ ਨਾਲ ਜੁੜੀਆਂ ਕਥਾਵਾਂ

  ਕਿਹਾਂ ਜਾਂਦਾ ਹੈ ਕਿ ਮਹਾਂਰਿਸ਼ੀ ਵਾਲਮੀਕਿ ਦਾ ਅਸਲੀ ਨਾਂਅ ਰਤਨਾਕਰ ਸੀ। ਉਨ੍ਹਾਂ ਦੇ ਪਿਤਾ ਬ੍ਰਹਿਮਾ ਜੀ ਦੇ ਮਾਨਸ ਪੁੱਤਰ ਸਨ, ਪਰ ਜਦੋਂ ਰਤਨਾਕਰ ਬਹੁਤ ਛੋਟੇ ਸੀ, ਤਾਂ ਇੱਕ ਭੀਲਾਨੀ ਨੇ ਉਨ੍ਹਾਂ ਨੂੰ ਅਗ਼ਵਾ ਕਰ ਲਿਆ ਸੀ, ਜਿਸ ਤੋਂ ਬਾਅਦ ਉਹ ਭੀਲਾਨੀਆਂ ਦੇ ਸਮਾਜ ‘ਚ ਰਹਿਣ ਲੱਗ ਪਏ। ਉੱਥੇ ਉਹ ਕਈ ਸਾਲ ਭੀਲ ਰਾਹਗੀਰਾਂ ਨੂੰ ਲੁੱਟਣ ਦਾ ਕੰਮ ਕਰਦੇ ਸਨ। ਇਸ ਕਰਕੇ ਵਾਲਮੀਕਿ ਜੀ ਨੇ ਵੀ ਉਹੀ ਰਸਤਾ ਅਖ਼ਤਿਆਰ ਕੀਤਾ।

  ਡਾਕੂ ਰਤਨਾਕਰ ਕਿਵੇਂ ਬਣੇ ਮਹਾਂਰਿਸ਼ੀ ਵਾਲਮੀਕਿ

  ਇੱਕ ਵਾਰ ਨਾਰਦ ਮੁਨੀ ਜੰਗਲ ਦੇ ਰਸਤੇ ਜਾਂਦੇ ਹੋਏ ਡਾਕੂ ਰਤਨਾਕਰ ਦੇ ਚੁੰਗਲ ਵਿੱਚ ਫ਼ਸ ਗਏ। ਬੰਦੀ ਨਾਰਦ ਮੁਨੀ ਨੇ ਰਤਨਾਕਰ ਨੂੰ ਸਵਾਲ ਪੁੱਛਿਆ ਕਿ ਕੀ ਉਸ ਦੇ ਪਰਿਵਾਰ ਵਾਲੇ ਵੀ ਉਸ ਦੇ ਇਨ੍ਹਾਂ ਬੁਰੇ ਕੰਮਾਂ ‘ਚ ਉਸ ਦਾ ਸਾਥ ਦੇਣਗੇ? ਰਤਨਾਕਰ ਨੇ ਆਪਣੇ ਪਰਿਵਾਰ ਕੋਲ ਜਾ ਕੇ ਨਾਰਦ ਮੁਨੀ ਦੇ ਸਵਾਲ ਨੂੰ ਦੋਹਰਾਇਆ, ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਡਾਕੂ ਰਤਨਾਕਰ ਨੂੰ ਇਸ ਗੱਲ ਤੋਂ ਬਹੁਤ ਵੱਡਾ ਝਟਕਾ ਲੱਗਿਆ ਅਤੇ ਉਸੇ ਸਮੇਂ ਉਨ੍ਹਾਂ ਦਾ ਹਿਰਦੇ ਪਰਿਵਰਤਨ ਹੋਇਆ। ਇਸ ਦੇ ਨਾਲ ਉਨ੍ਹਾਂ ਦੇ ਦਿਲ ਵਿੱਚ ਆਪਣੇ ਅਸਲੀ ਪਿਤਾ ਦੇ ਸੰਸਕਾਰ ਜਾਗ ਪਏ। ਇਸ ਤੋਂ ਬਾਅਦ ਹੀ ਰਤਨਾਕਰ ਨੇ ਨਾਰਦ ਮੁਨੀ ਨੂੰ ਮੁਕਤੀ ਦਾ ਰਾਹ ਪੁੱਛਿਆ।

  ਰਾਮ ਨਾਮ ਦਾ ਜਾਪ

  ਨਾਰਦ ਮੁਨੀ ਨੇ ਰਤਨਾਕਰ ਨੂੰ ਰਾਮ ਨਾਮ ਦਾ ਜਾਪ ਕਰਨ ਦੀ ਸਲਾਹ ਦਿੱਤੀ, ਪਰ ਰਤਨਾਕਰ ਦੇ ਮੂੰਹੋਂ ਭਗਵਾਨ ਰਾਮ ਦਾ ਨਾਂਅ ਨਿਕਲਣ ਦੀ ਥਾਂ ਮਰਾ-ਮਰਾ ਨਿਕਲ ਰਿਹਾ ਸੀ।ਦਰਅਸਲ ਇਹ ਉਨ੍ਹਾਂ ਦੇ ਪਹਿਲਾਂ ਦੇ ਬੁਰੇ ਕਰਮ ਸਨ, ਜਿਨ੍ਹਾਂ ਕਰਕੇ ਉਨ੍ਹਾਂ ਦੇ ਮੂੰਹੋਂ ਰਾਮ ਨਾਮ ਨਹੀਂ ਨਿਕਲ ਪਰ ਰਿਹਾ ਸੀ।ਇਸ ‘ਤੇ ਨਾਰਦ ਮੁਨੀ ਨੇ ਉਨ੍ਹਾਂ ਨੂੰ ਲਗਾਤਾਰ ਇਸੇ ਤਰ੍ਹਾਂ ਜਾਪ ਕਰਨ ਲਈ ਕਿਹਾ, ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਜਾਪ ਕਰਨ ਨਾਲ ਰਤਨਾਕਰ ਦੇ ਮੂੰਹ ‘ਚੋਂ ਸਹੀ ਨਾਂਅ ਨਿੱਕਲ ਜਾਵੇਗਾ। “ਮਰਾ-ਮਰਾ” ਦਾ ਜਾਪ ਕਰਦੇ ਕਰਦੇ ਹੀ ਰਤਨਾਕਰ ਡਾਕੂ ਤਪੱਸਿਆ ਕਰਨ ਲੱਗ ਪਿਆ। ਰਤਨਾਕਰ ਦੀ ਤਪੱਸਿਆ ਤੋਂ ਖ਼ੁਸ਼ ਹੋ ਕੇ ਹੀ ਬ੍ਰਹਿਮਾ ਜੀ ਨੇ ਉਨ੍ਹਾਂ ਨੂੰ ਵਾਲਮੀਕਿ ਦਾ ਨਾਂਅ ਦਿੱਤਾ ਅਤੇ ਨਾਲ ਹੀ ਰਾਮਾਇਣ ਦੀ ਰਚਨਾ ਕਰਨ ਲਈ ਕਿਹਾ।

  ਰਾਮਾਇਣ ਦੀ ਰਚਨਾ ਦੀ ਕਹਾਣੀ

  ਮਹਾਂਰਿਸ਼ੀ ਵਾਲਮੀਕਿ ਨੇ ਨਦੀ ਕਿਨਾਰੇ ਕਰੋਂਚ ਪੰਛੀਆਂ ਦੇ ਜੋੜੇ ਦੇ ਮਿਲਨ ਨੂੰ ਦੇਖਿਆ, ਪਰ ਉਸੇ ਸਮੇਂ ਅਚਾਨਕ ਕੋਲ ਮੌਜੂਦ ਇੱਕ ਸ਼ਿਕਾਰੀ ਦਾ ਤੀਰ ਮਰਦ ਪੰਛੀ ਨੂੰ ਲੱਗ ਗਿਆ। ਇਹ ਦੇਖ ਕੇ ਗ਼ੁੱਸੇ ਵਿੱਚ ਵਾਲਮੀਕਿ ਦੇ ਮੂੰਹੋਂ ਨਿਕਲਿਆ, “ਮਾ ਨਿਸ਼ਾਦ ਪ੍ਰਤੀਸ਼ਠਾਂ ਤਵਮਗਮ: ਸ਼ਾਸ਼ਵਤੀ: ਸਮਾ: .ਯਤਕਰੋਂਚਮਿਥੁਨਾਦੇਕਮਵਧੀ ਕਾਮਮੋਹਿਤਮ.।” ਜਿਸ ਦਾ ਅਰਥ ਹੈ ਪ੍ਰੇਮ ਮਿਲਾਪ ‘ਚ ਮਗਨ ਕਰੋਂਚ ਪੰਛੀ ਦੀ ਹੱਤਿਆ ਕਰਨ ਵਾਲੇ ਸ਼ਿਕਾਰੀ ਨੂੰ ਕਦੇ ਸਕੂਨ ਨਹੀਂ ਮਿਲੇਗਾ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਆਪਣੇ ਇਸ ਸਰਾਪ ਕਾਰਨ ਬਹੁਤ ਦੁੱਖ ਲੱਗਿਆ। ਤਾਂ ਨਾਰਦ ਮੁਨੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਇਸੇ ਸ਼ਲੋਕ ਨਾਲ ਰਾਮਾਇਣ ਦਾ ਰਚਨਾ ਕਰਨ ਦੀ ਸ਼ੁਰੂਆਤ ਕਰਨ।

  (disclaimer: ਇਸ ਲੇਖ ‘ਚ ਦਿੱਤੀਆਂ ਗਈਆਂ ਜਾਣਕਾਰੀਆਂ ਅਤੇ ਸੂਚਨਾਵਾਂ ਸਾਧਾਰਨ ਮਾਨਤਾਵਾਂ ‘ਤੇ ਆਧਾਰਤ ਹਨ। ਨਿਊਜ਼18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ ਹੈ। ਇਨ੍ਹਾਂ ਕਥਾਵਾਂ ‘ਤੇ ਅਮਲ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸੰਪਰਕ ਕੀਤਾ ਜਾਵੇ।)
  Published by:Amelia Punjabi
  First published: