• Home
 • »
 • News
 • »
 • lifestyle
 • »
 • NEWS DHARM NAVRATRI CALENDAR 2021 KNOW ABOUT WHEN WILL NAVRATRI STARTS AND WHEN WILL BE END AP

NAVRATRE 2021: ਨਰਾਤਿਆਂ ‘ਚ 9 ਦਿਨ ਪਾਓ ਇਸ ਰੰਗ ਦੇ ਕੱਪੜੇ, ਮਿਲੇਗਾ ਮਾਂ ਦਾ ਆਸ਼ੀਰਵਾਦ

NAVRATRE 2021: ਨਰਾਤਿਆਂ ‘ਚ 9 ਦਿਨ ਪਾਓ ਇਸ ਰੰਗ ਦੇ ਕੱਪੜੇ, ਮਿਲੇਗਾ ਮਾਂ ਦਾ ਆਸ਼ੀਰਵਾਦ

NAVRATRE 2021: ਨਰਾਤਿਆਂ ‘ਚ 9 ਦਿਨ ਪਾਓ ਇਸ ਰੰਗ ਦੇ ਕੱਪੜੇ, ਮਿਲੇਗਾ ਮਾਂ ਦਾ ਆਸ਼ੀਰਵਾਦ

 • Share this:
  ਹਿੰਦੂ ਧਰਮ ’ਚ ਨਰਾਤੇ ਦਾ ਤਿਓਹਾਰ ਖਾਸ ਮਹੱਤਵ ਰੱਖਦਾ ਹੈ….ਪੰਚਾਂਗ ਦੇ ਅਨੁਸਾਰ ਸ਼ਾਰਦ ਨਰਾਏ ਦਾ ਤਿਓਹਾਰ 7 ਅਕਤੂਬਰ ਨੂੰ ਵੀਰਵਾਰ ਨੂੰ ਦਿਨ ਆਰੰਭ ਹੋਵੇਗਾ ਤੇ ਇਸਦੀ ਸਮਾਪਤੀ 15 ਅਕਤੂਬਰ ਸ਼ੁੱਕਰਵਾਰ ਨੂੰ ਹੋਵੇਗੀ।ਨਰਾਤੇ ਦੇ ਦੌਰਾਨ 9 ਦਿਨਾਂ ਤੱਕ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਅਰਾਧਨਾ ਕੀਤੀ ਜਾਂਦੀ ਹੈ ਤੇ ਵੱਖ-ਵੱਖ ਚੀਜ਼ਾਂ ਦੇ ਭੋਗ ਲਗਾਏ ਜਾਂਚੇ ਨੇ।ਨਰਾਤੇ ਦੇ ਦਿਨ ਵੱਖ-ਵੱਖ ਕੱਪੜੇ ਪਾ ਕੇ ਜੇਕਰ ਮਾਂ ਦੀ ਅਰਾਦਨਾ ਕੀਤੀ ਜਾਵੇ ਤਾਂ ਮਾਂ ਪ੍ਰਸੰਨ ਹੁੰਦੀ ਹੈ ਤੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।ਆਓ ਤਹਾਨੂੰ ਦੱਸ ਦਈਏ ਕਿ ਨਰਾਤੇ ਦੇ 9 ਦਿਨ ਕਿਸ ਦਿਨ ਕਿਹੜੇ ਰੰਗ ਦੇ ਕੱਪੜੇ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ।

  ਪਹਿਲੇ ਦਿਨ
  ਨਰਾਤੇ ਦੇ ਪਹਿਲੇ ਨਿਦ ਮਾਂ ਦੁਰਗਾ ਦੇ ਪਲਿੇ ਰੂਪ ਮਾਤਾ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ।ਇਸ ਦਿਨ ਮਾਂ ਦੇ ਭਗਤਾਂ ਨੂੰ ਪੀਲੇ ਰੰਗ ਦੇ ਕੱਪੜੇ ਪਹਿਣ ਕੇ ਮਾਂ ਦੀ ਅਰਾਧਨਾ ਕਰਨੀ ਚਾਹੀਦੀ ਹੈ।

  ਦੂਜਾ ਦਿਨ
  ਨਰਾਏ ਦੇ ਦੂਜੇ ਨਿਦ ਮਾਂ ਬ੍ਰਹਮਚਾਰਣੀ ਦੀ ਪੂਜਾ ਅਰਚਨਾ ਜੂਤੂ ਜਾਂਦੀ ਹੈ।ਮਾਨਤਾ ਅਨੁਸਾਰ ਇਸ ਦਿਨ ਭਗਤਾਂ ਨੂੰ ਹਰੇ ਰੰਗ ਦੇ ਕੱਪੜੇ ਪਹਿਨ ਕੇ ਮਾਂ ਦੀ ਪੂਜਾ ਅਰਚਨਾ ਕਰਨੀ ਚਾਹੀ ਹੈ।

  ਤੀਜਾ ਦਿਨ
  ਨਰਾਤੇ ਦੇ ਤੀਜੇ ਦਿਨ ਮਾਂ ਦੁਰਗਾ ਦੇ ਚੰਦਰਘੰਟਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ।ਇਸ ਦਿਨ ਭਗਤਾਂ ਨੂੰ ਭੁਰੇ ਰੰਗ ਦੇ ਕੱਪੜੇ ਪਾ ਕੇ ਮਾਂ ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ

  ਚੌਥੇ ਦਿਨ
  ਨਰਾਤੇ ਦੇ ਚੌਥੇ ਦਿਨ ਦੁਰਗਾ ਮਾਂ ਦੇ ਕੁਸ਼ਮਾਂਡਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ…..ਕਿਹਾ ਜਾਂਦਾ ਹੈ ਕਿ ਇਸ ਮਾਂ ਦੇ ਭਗਤਾਂ ਨੂੰ ਨਾਰੰਗੀ ਰੰਗ ਦੇ ਕੱਪੜੇ ਪਾ ਕੇ ਪੂਜਾ ਅਰਚਨਾ ਕਰਨੀ ਚਾਹੀਦੀ ਹੈ।

  ਪੰਜਵੇਂ ਦਿਨ
  ਨਰਾਤੇ ਦੇ 5ਵੇਂ ਦਿਨ ਮਾਂ ਸਕੰਦਮਾਤਾ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ।ਇਸ ਮਾਂ ਨੂੰ ਆਪਣੇ ਭਗਤ ਸਫੇਦ ਰੰਗ ਦੇ ਕੱਪੜਿਆਂ ’ਚ ਪਸੰਦ ਆਉਂਦੇ ਨੇ…ਇਸ ਲਈ ਸਫੇਦ ਰੰਗ ਦੇ ਕੱਪੜੇ ਪਾ ਕੇ ਪੂਜਾ ਅਰਚਨਾ ਕਰਨੀ ਚਾਹੀਦੀ ਹੈ।

  6ਵੇਂ ਦਿਨ
  ਨਰਾਤੇ ਦੇ 6ਵੇਂ ਦਿਨ ਮਾਂ ਕਾਤਿਆਨੀ ਦੀ ਪੂਜਾ ਕਰਨ ਦਾ ਰਿਵਾਜ ਹੈ।ਮਾਂ ਕਾਤਿਆਨੀ ਨੂੰ ਲਾਲ ਰੰਗ ਦੇ ਕੱਪੜੇ ਕਾਫੀ ਪਸੰਦ ਨੇ…ਇਸ ਲਈ ਭਗਤਾਂ ਨੂੰ ਲਾਲ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਨੇ।

  7ਵੇਂ ਦਿਨ
  7ਵੇਂ ਦਿਨ ਮਾਂ ਕਾਲਰਾਤਰੀ ਦੀ ਪੂਜਾ ਅਰਚਨਾ ਹੁੰਦੀ ਹੈ…ਭਗਤਾਂ ਨੂੰ ਇਸ ਦਿਨ ਨੀਲੇ ਕੱਪੜੇ ਪਾ ਕੇ ਪੂਜਾ ਅਰਚਨਾ ਕਰਨੀ ਚਾਹੀਦੀ ਹੈ।

  8ਵੇਂ ਦਿਨ
  ਨਰਾਏ ਦੇ 8ਵੇਂ ਦਿਨ ਮਾਂ ਦੁਰਗਾ ਦੇ 8ਵੇਂ ਰੂਪ ਮਹਾਂਗੌਰੀ ਦੀ ਪੂਜਾ ਹੁੰਦੀ।ਇਸ ਦਿਨ ਪੂਜਨ ਕਰਦੇ ਸਮੇਂ ਭਗਤਾਂ ਨੂੰ ਗੁਲਾਬੀ ਰੰਗ ਦੇ ਕੱਪੜੇ ਪਾਉਣ ਚਾਹੀਦੇ ਨੇ।

  9ਵੇਂ ਦਿਨ
  ਨਰਾਤੇ ਦੇ 9ਵੇਂ ਦਿਨ ਯਾਨੀ ਆਖਰੀ ਦਿਨ ਮਾਂ ਦੁਰਗਾ ਦੇ ਸਿੱਦੀਧਾਤਰੀ ਰੂਪ ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ…ਇਸ ਭਗਤਾਂ ਲਈ ਜਾਮਣੀ ਰੰਗ ਦੇ ਕੱਪੜੇ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ।
  Published by:Amelia Punjabi
  First published: