ਹਿੰਦੂ ਕੈਲੰਡਰ ਦੇ ਅਨੁਸਾਰ, ਨਰਾਤੇ 7 ਅਕਤੂਬਰ (ਵੀਰਵਾਰ) ਤੋਂ ਸ਼ੁਰੂ ਹੋ ਗਏ ਹਨ। ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨੌਂ ਦਿਨਾਂ ਦੌਰਾਨ, ਜੋ ਵੀ ਸੱਚੇ ਦਿਲ ਅਤੇ ਸ਼ਰਧਾ ਨਾਲ ਦੇਵੀ ਦੁਰਗਾ ਦੀ ਪੂਜਾ ਕਰਦਾ ਹੈ, ਮਾਂ ਦੁਰਗਾ ਉਨ੍ਹਾਂ ਦੀਆਂ ਸਾਰੀਆਂ ਮੁਸੀਬਤਾਂ ਦੂਰ ਕਰ ਦਿੰਦੀ ਹੈ। ਕੋਈ ਵੀ ਤਿਉਹਾਰ ਨਾ ਸਿਰਫ ਸ਼ਰਧਾ ਤੇ ਆਸਥਾ ਨਾਲ ਜੁੜਿਆ ਹੁੰਦਾ ਹੈ , ਬਲਕਿ ਇਸ ਮੌਕੇ ਲੋਕ ਘਰਾਂ ਦੀ ਸਜਾਵਟ ਕਰਦੇ ਹਨ, ਵੱਖੋ ਵੱਖਰੇ ਪਕਵਾਨ ਤਿਆਰ ਕਰਦੇ ਹਨ ਅਤੇ ਨਵੇਂ ਕੱਪੜੇ ਪਾਉਂਦੇ ਹਨ।
ਹਰ ਕੋਈ ਚਾਹੁੰਦਾ ਹੈ ਕਿ ਤਿਉਹਾਰਾਂ 'ਤੇ ਖੁਦ ਦੇ ਨਾਲ-ਨਾਲ ਘਰ ਨੂੰ ਵੀ ਸਜਾਇਆ ਜਾਵੇ। ਹਾਲਾਂਕਿ, ਕੁਝ ਲੋਕ ਅਜਿਹਾ ਕਰਨਾ ਪਸੰਦ ਨਹੀਂ ਕਰਦੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਧਾਰਨ ਤਰੀਕਾ ਹੀ ਸਭ ਤੋਂ ਵਧੀਆ ਹੈ। ਇਹ ਹਰ ਕਿਸੇ ਦੀ ਨਿੱਜੀ ਰਾਏ ਅਤੇ ਤਰਜੀਹ ਹੈ। ਜਿਹੜੀਆਂ ਔਰਤਾਂ ਨੂੰ ਟਿਪ-ਟੌਪ ਬਣਨਾ ਪਸੰਦ ਹੈ ਮਤਲਬ ਕਿ ਜਿਹਨਾਂ ਨੂੰ ਸਟਾਈਲਿਸ਼ ਡਰੈੱਸ ਅਤੇ ਮੇਕਅਪ ਕਰਨਾ ਪਸੰਦ ਹੈ ਉਹ ਇਸ ਵਾਰ ਥੋੜਾ ਉਲਝਣ ਵਿੱਚ ਹਨ, ਕੀ ਇਹਨਾਂ ਨੌ ਦਿਨਾਂ ਦੇ ਦੌਰਾਨ ਕਿਸ ਤਰ੍ਹਾਂ ਤਿਆਰ ਹੋਈਏ। ਜੇਕਰ ਤੁਸੀਂ ਵੀ ਇਸ ਉਲਝਣ ਵਿਚ ਹੋ ਤਾਂ ਤੁਸੀਂ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦੀ ਮਦਦ ਲੈ ਸਕਦੇ ਹੋ। ਆਓ ਉਨ੍ਹਾਂ ਦੇ ਵਾਰਡਰੋਬ ਕਲੈਕਸ਼ਨ 'ਤੇ ਇੱਕ ਨਜ਼ਰ ਮਾਰੀਏ ਅਤੇ ਤੁਹਾਡੇ ਲਈ ਇਸ ਤਿਉਹਾਰ ਦੇ ਮੌਕੇ ਲਈ ਇਕ ਪਰਫੈਕਟ ਲੁੱਕ ਲੱਭੀਏ।
ਤੁਸੀਂ ਸ਼ਾਨਦਾਰ ਲੁੱਕ ਲਈ ਕਿਆਰਾ ਦੀ ਤਰ੍ਹਾਂ ਕੱਪੜੇ ਪਾ ਸਕਦੇ ਹੋ
ਜੇ ਤੁਸੀਂ ਵੱਖਰੇ ਅਤੇ ਸ਼ਾਨਦਾਰ ਦਿਖਣਾ ਚਾਹੁੰਦੇ ਹੋ ਤਾਂ ਤੁਸੀਂ ਕਿਆਰਾ ਦੀ ਸੇਮੀ ਏਥਨਿਕ ਲੁੱਕ ਨੂੰ ਅਜ਼ਮਾ ਸਕਦੇ ਹੋ। ਇਸ ਲੁੱਕ ਦੇ ਲਈ ਤੁਹਾਨੂੰ ਨਿਉਡ ਮੇਕਅਪ ਕਰਨਾ ਹੋਵੇਗਾ ਅਤੇ ਗੁੱਤ ਬਣਾਉਣੀ ਹੋਵੇਗੀ। ਇਸ ਦੇ ਨਾਲ ਤੁਸੀਂ ਗੁੱਤ 'ਤੇ ਪਰਾਂਦਾ ਬੰਨ੍ਹ ਸਕਦੇ ਹੋ, ਸ਼ਾਨਦਾਰ ਅੱਖਾਂ ਦਾ ਮੇਕਅਪ ਅਤੇ ਵੱਡੇ ਈਅਰਰਿੰਗਸ ਤੁਹਾਨੂੰ ਸ਼ਾਨਦਾਰ ਲੁੱਕ ਦੇਣਗੇ। ਹਾਲਾਂਕਿ, ਜੇ ਤੁਸੀਂ ਚਾਹੋ, ਤਾਂ ਤੁਸੀਂ ਨਰਾਤਿਆਂ ਦੇ ਅਨੁਸਾਰ ਕਾਲੇ ਰੰਗ ਦੀ ਬਜਾਏ ਕਿਸੇ ਹੋਰ ਰੰਗ ਦੇ ਕੱਪੜੇ ਪਾ ਸਕਦੇ ਹੋ।
ਨਰਾਤਿਆਂ 'ਤੇ ਪਹਿਨਣ ਲਈ ਖੂਬਸੂਰਤ ਸਾੜ੍ਹੀ
ਜੇ ਤੁਸੀਂ ਚਾਹੋ ਤਾਂ ਬਿਨਾਂ ਮੇਕਅਪ ਜਾਂ ਹਲਕੇ ਮੇਕਅਪ ਦੇ ਨਾਲ ਸਾੜ੍ਹੀ ਪਹਿਨ ਸਕਦੇ ਹੋ। ਚੂੜੀਆਂ ਅਤੇ ਮਹਿੰਦੀ ਤੁਹਾਡੀ ਲੁੱਕ ਨੂੰ ਹੋਰ ਆਕਰਸ਼ਕ ਬਣਾਏਗੀ । ਆਪਣੇ ਵਾਲਾਂ ਨੂੰ ਬੰਨ ਲਉ ਅਤੇ ਬਿੰਦੀ ਲਗਾ ਕੇ ਤੁਸੀਂ ਹੋਰ ਵੀ ਖੂਬਸੂਰਤ ਦਿਖਾਈ ਦਵੋਗੇ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Bollywood actress, Navratra, Navratra 2021, Navratras 2021, Navratri 2021