• Home
  • »
  • News
  • »
  • lifestyle
  • »
  • NEWS EXCESSIVE WEIGHT MAKES YOU PRONE TO INFECTIONS STAY FIT AND HEALTHY GH

Health Tips: ਤੁਹਾਡੇ ਭਾਰ ਕਾਰਨ ਤੁਸੀਂ ਹੋ ਸਕਦੇ ਹੋ ਇਨਫੈਕਸ਼ਨ ਦੇ ਸ਼ਿਕਾਰ, ਜਾਣੋ ਕਿਵੇਂ ਰਹਿਣਾ ਹੈ ਸਿਹਤਮੰਦ 

ਸਰੀਰ ਵਿੱਚ ਚਰਬੀ ਹੋਣਾ ਸਿਹਤ ਲਈ ਮਾੜਾ ਨਹੀਂ ਹੁੰਦਾ ਬਸ਼ਰਤੇ ਇਹ ਇਕ ਅਨੁਪਾਤ ਵਿੱਚ ਹੋਵੇ। ਇਸ ਦੀ ਬਹੁਤ ਜ਼ਿਆਦਾ ਮਾਤਰਾ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਸਕਦੀ ਹੈ ਤੇ ਤੁਹਾਨੂੰ ਮੌਸਮੀ ਲਾਗਾਂ ਜਿਵੇਂ ਫਲੂ ਦੇ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾ ਸਕਦੀ ਹੈ।

ਤੁਹਾਡੇ ਭਾਰ ਕਾਰਨ ਤੁਸੀਂ ਹੋ ਸਕਦੇ ਹੋ ਇਨਫੈਕਸ਼ਨ ਦੇ ਸ਼ਿਕਾਰ, ਜਾਣੋ ਕਿਵੇਂ ਰਹਿਣਾ ਹੈ ਸਿਹਤਮੰਦ

ਤੁਹਾਡੇ ਭਾਰ ਕਾਰਨ ਤੁਸੀਂ ਹੋ ਸਕਦੇ ਹੋ ਇਨਫੈਕਸ਼ਨ ਦੇ ਸ਼ਿਕਾਰ, ਜਾਣੋ ਕਿਵੇਂ ਰਹਿਣਾ ਹੈ ਸਿਹਤਮੰਦ

  • Share this:
ਸਰਦੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਬਹੁਤ ਜਲਦੀ ਲੱਗ ਜਾਂਦੀ ਹੈ। ਪਰ ਜਿਨ੍ਹਾਂ ਲੋਕਾਂ ਦੀ ਰੋਗ ਪ੍ਰਤਿਰੋਧਕ ਸ਼ਕਤੀ ਘੱਟ ਹੁੰਦੀ ਹੈ ਜਾਂ ਜੋ ਲੋਕ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਨੂੰ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇੱਥੋਂ ਤੱਕ ਕਿ ਜ਼ਿਆਦਾ ਮੋਟਾਪੇ ਵਾਲੇ ਲੋਕ ਇਸ ਮੌਸਮ ਵਿੱਚ ਗੰਭੀਰ ਫਲੂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦਾ ਕਾਰਨ ਸਰੀਰ ਵਿੱਚ ਜ਼ਿਆਦਾ ਚਰਬੀ ਜਮ੍ਹਾ ਹੋਣਾ ਹੈ।

ਮੋਟੇ ਅਤੇ ਜ਼ਿਆਦਾ ਭਾਰ ਵਾਲੇ ਲੋਕ ਨਾ ਸਿਰਫ ਗੰਭੀਰ ਲੱਛਣ ਵਿਕਸਤ ਕਰਦੇ ਹਨ ਬਲਕਿ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਦੂਜਿਆਂ ਵਿੱਚ ਵੀ ਇਨਫੈਕਸ਼ਨ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਵਾਇਰਲ ਇਨਫੈਕਸ਼ਨ ਦੂਜੇ ਵਿਅਕਤੀਆਂ ਵਿੱਚ ਫੈਲਦੀ ਹੈ ਜਦੋਂ ਸੰਕਰਮਿਤ ਵਿਅਕਤੀ ਗੱਲ ਕਰਦੇ, ਛਿੱਕਦੇ ਜਾਂ ਖੰਘਦੇ ਸਮੇਂ ਰੋਗਾਣੂਆਂ ਨੂੰ ਛੱਡਦਾ ਹੈ। ਇਸ ਸਾਰੀ ਪ੍ਰਕਿਰਿਆ ਨੂੰ ਵਾਇਰਲ ਸ਼ੈਡਿੰਗ ਵਜੋਂ ਜਾਣਿਆ ਜਾਂਦਾ ਹੈ। ਇੱਕ ਅਧਿਐਨ ਮੁਤਾਬਕ ਮੋਟੇ ਲੋਕ ਤੰਦਰੁਸਤ ਵਿਅਕਤੀਆਂ ਦੇ ਮੁਕਾਬਲੇ ਵਧੇਰੇ ਗਿਣਤੀ ਵਿੱਚ ਤੇ ਲੰਬੇ ਸਮੇਂ ਲਈ ਵਾਇਰਸ ਛੱਡਦੇ ਹਨ। ਇਸ ਦਾ ਅਰਥ ਹੈ ਕਿ ਉਨ੍ਹਾਂ ਦੇ ਆਲੇ ਦੁਆਲੇ ਮੌਜੂਦ ਲੋਕ ਸੰਕਰਮਿਤ ਹੋਣ ਦੇ ਵਧੇਰੇ ਜੋਖਮ ਵਿੱਚ ਹੁੰਦੇ ਹਨ।

ਹੁਣ ਜਿੱਥੇ ਕੋਰੋਨਾ ਦਾ ਖ਼ਤਰਾ ਸਾਡੇ 'ਤੇ ਲਗਾਤਾਰ ਬਣਿਆ ਰਹਿੰਦਾ ਹੈ। ਆਪਣੇ ਆਪ ਨੂੰ ਬਚਾਉਣ ਦਾ ਇਕੋ ਇਕ ਤਰੀਕਾ ਹੈ ਕੁਝ ਸਿਹਤਮੰਦ ਉਪਾਅ ਕਰਨਾ। ਇਸ ਦਾ ਹੱਲ ਇਹੀ ਹੈ ਕਿ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵੋ ਅਤੇ ਖੰਘਣ ਅਤੇ ਛਿੱਕਣ ਵੇਲੇ ਟਿਸ਼ੂ ਦੀ ਵਰਤੋਂ ਕਰੋ। ਇਹ ਸਫਾਈ ਦੀਆਂ ਕੁਝ ਬੁਨਿਆਦੀ ਆਦਤਾਂ ਹਨ ਜਿਨ੍ਹਾਂ ਦਾ ਹਰ ਕਿਸੇ ਨੂੰ ਪਾਲਣ ਕਰਨਾ ਚਾਹੀਦਾ ਹੈ। ਮੋਟੇ ਤੇ ਜ਼ਿਆਦਾ ਭਾਰ ਵਾਲੇ ਲੋਕਾਂ ਲਈ ਵਧੇਰੇ ਚਰਬੀ ਘਟਾਉਣ ਤੇ ਲੰਮੀ ਬਿਮਾਰੀ ਰਹਿਤ ਜ਼ਿੰਦਗੀ ਜੀਉਣ ਲਈ ਫਿੱਟ ਹੋਣਾ ਬਹੁਤ ਜ਼ਰੂਰੀ ਹੈ। ਪ੍ਰੋਸੈਸਡ ਫੂਡਸ ਖਾਣਾ ਘਟਾਓ ਅਤੇ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਵਧੇਰੇ ਸੰਤੁਲਿਤ ਖੁਰਾਕ ਸ਼ਾਮਲ ਕਰੋ।

ਸਰੀਰਕ ਤੌਰ ਤੇ ਕਿਰਿਆਸ਼ੀਲ ਰਹਿਣ ਦੀ ਕੋਸ਼ਿਸ਼ ਕਰੋ, ਜਾਂ ਤਾਂ ਤੁਸੀਂ ਇਹ ਜਿੰਮ ਜਾ ਕੇ ਕਰੋ ਜਾਂ ਘਰ ਵਿੱਚ ਅਸਾਨ ਕਸਰਤਾਂ ਕਰੋ। ਚਰਬੀ ਨੂੰ ਘਟਾਉਣ ਲਈ ਕਾਰਡੀਓ ਤੇ ਵਰਕਆਉਟ ਦੋਵੇਂ ਸ਼ਾਮਲ ਕਰੋ। ਗੰਭੀਰ ਲਾਗ ਦੇ ਜੋਖਮ ਨੂੰ ਘਟਾਉਣ ਲਈ ਪਹਿਲਾਂ ਤੋਂ ਸਲਾਨਾ ਫਲੂ ਸ਼ਾਟ ਲੈਣਾ ਬਿਹਤਰ ਹੁੰਦਾ ਹੈ। ਇਹ ਸਾਰਿਆਂ ਲਈ ਜ਼ਰੂਰੀ ਹੈ।

ਹਾਲਾਂਕਿ ਸਾਡਾ ਮੰਨਣਾ ਹੈ ਕਿ ਚੰਗੀ ਸਿਹਤ ਦਾ ਮਤਲਬ ਇਹ ਨਹੀਂ ਕਿ ਤੁਸੀਂ ਪੂਰੀ ਤਰ੍ਹਾਂ ਫਿੱਟ ਹੋਵੋ, ਸਰੀਰ 'ਤੇ ਚਰਬੀ ਦੀ ਪਰਤ ਘੱਟ ਹੋਵੇ। ਅਸੀਂ ਕਮਰ ਦੇ ਆਕਾਰ ਨਾਲ ਆਪਣੀ ਸਿਹਤ ਨੂੰ ਨਹੀਂ ਮਾਪ ਸਕਦੇ। ਹਰੇਕ ਸਰੀਰ ਦੀ ਬਣਤਰ ਅਲੱਗ ਅਲੱਗ ਹੁੰਦੀ ਹੈ। ਸਾਨੂੰ ਸਿਰਫ ਇਸੇ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਸਰੀਰ ਵਿੱਚ ਵਾਧੂ ਸਟੋਰ ਕੀਤੀ ਚਰਬੀ ਨੂੰ ਘਟਾਈਏ, ਕੋਲੇਸਟ੍ਰੋਲ, ਇਨਸੁਲਿਨ, ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਨੂੰ ਠੀਕ ਰੱਖਣ ਵੱਲ ਧਿਆਨ ਦੇਈਏ। ਜੇ ਇਸ ਸਭ ਬਾਰੇ ਧਿਆਨ ਦਏਈਏ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੀ ਕਮਰ ਦਾ ਆਕਾਰ ਕੀ ਹੈ। ਇਸ ਲਈ, ਸਿਰਫ ਭਾਰ ਘਟਾਉਣ ਦਾ ਟਾਰਗੇਟ ਸੈੱਟ ਕਰਨ ਦੀ ਬਜਾਏ ਚੰਗਾ ਖਾਣਾ, ਕਸਰਤ ਅਤੇ ਸਿਹਤਮੰਦ ਜੀਵਨ ਸ਼ੈਲੀ ਦੀਆਂ ਆਦਤਾਂ ਦੀ ਪਾਲਣਾ ਕਰ ਕੇ ਆਪਣੀ ਸਿਹਤ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ।
Published by:Anuradha Shukla
First published: