Health and Acidity: ਐਸਿਡਿਟੀ ਤੋਂ ਪਰੇਸ਼ਾਨ ਹੋ ਤਾਂ ਭੋਜਨ ਤੇ ਜੀਵਨ ਸ਼ੈਲੀ 'ਚ ਲਿਆਓ ਬਦਲਾਅ, ਤੁਰੰਤ ਮਿਲੇਗੀ ਰਾਹਤ

Health and Acidity: ਐਸਿਡਿਟੀ ਤੋਂ ਪਰੇਸ਼ਾਨ ਹੋ ਤਾਂ ਭੋਜਨ ਤੇ ਜੀਵਨ ਸ਼ੈਲੀ ਵਿੱਚ ਅੱਜ ਹੀ ਲਿਆਓ ਇਹ ਬਦਲਾਅ, ਤੁਰੰਤ ਮਿਲੇਗੀ ਰਾਹਤ

  • Share this:
ਅੱਜਕਲ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਬਹੁਤ ਸਾਰੇ ਲੋਕਾਂ ਲਈ ਐਸਿਡਿਟੀ ਇੱਕ ਵੱਡੀ ਸਮੱਸਿਆ ਬਣ ਗਈ ਹੈ। ਸਹੀ ਸਮੇਂ 'ਤੇ ਭੋਜਨ ਨਾ ਕਰਨਾ, ਜ਼ਿਆਦਾ ਖਾਣਾ ਤੇ ਨੀਂਦ ਪੂਰੀ ਨਾ ਲੈਣਾ ਐਸਿਡਿਟੀ ਦਾ ਵੱਡਾ ਕਾਰਨ ਬਣਦਾ ਹੈ। ਜੇ ਇਸ ਨੂੰ ਰੋਕਣਾ ਹੈ ਤਾਂ ਆਪਣੀ ਜੀਵਨ ਸ਼ੈਲੀ ਨੂੰ ਬਦਲ ਕੇ ਜਾਂ ਕੋਈ ਖਾਸ ਭੋਜਨ ਸ਼ਾਮਲ ਕਰ ਕੇ ਅਰੰਭ ਤੌਰ 'ਤੇ ਤੁਸੀਂ ਐਸਿਡਿਟੀ 'ਤੇ ਕਾਬੂ ਪਾ ਸਕਦੇ ਹੋ। ਨਿਊਟ੍ਰੀਸ਼ਨਿਸਟ ਅਤੇ ਆਯੁਰਵੈਦਿਕ ਡਾਕਟਰ ਜੂਹੀ ਕਪੂਰ ਵੱਲੋਂ ਖਾਣ ਪੀਣ ਦੀਆਂ ਕੁੱਝ ਚੀਜ਼ਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਰੋਜ਼ਾਨਾ ਦੀ ਖੁਰਾਕ ਵਿੱਚ ਸ਼ਾਮਲ ਕਰ ਕੇ ਐਸਿਡਿਟੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

ਡਾਕਟਰ ਜੂਹੀ ਕਪੂਰ ਦਾ ਕਹਿਣਾ ਹੈ ਕਿ “ਜ਼ਿਆਦਾਤਰ ਮਾਮਲਿਆਂ ਵਿੱਚ, ਐਸਿਡਿਟੀ ਇੱਕ ਮਾੜੀ ਜੀਵਨ ਸ਼ੈਲੀ ਨੂੰ ਦਰਸਾਉਂਦੀ ਹੈ। ਜੇ ਤੁਸੀਂ ਦੇਰ ਨਾਲ ਸੌਂਦੇ ਹੋ, ਸਮੇਂ ਅਨੁਸਾਰ ਨਹੀਂ ਖਾਂਦੇ ਹੋ, ਲਿਮਿਟ ਤੋਂ ਜ਼ਿਆਦਾ ਖਾਂਦੇ ਹੋ-ਤਾਂ ਤੁਸੀਂ ਨਿਸ਼ਚਤ ਤੌਰ 'ਤੇ ਐਂਟੀਸਾਈਡਸ ਦੇ ਗੁਲਾਮ ਬਣ ਜਾਵੋਗੇ।” ਐਸਿਡਿਟੀ ਹਾਈਡ੍ਰੋਕਲੋਰਿਕ ਗ੍ਰੰਥੀਆਂ ਵਿੱਚ ਐਸਿਡ ਦੇ ਬਹੁਤ ਜ਼ਿਆਦਾ ਨਿਕਲਣ ਦੇ ਨਤੀਜੇ ਵਜੋਂ ਹੁੰਦੀ ਹੈ। ਇਹ ਖਾਸ ਕਰਕੇ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਜਾਂ ਦੋ ਭੋਜਨ ਦੇ ਵਿੱਚ ਲੰਬੇ ਅੰਤਰਾਲ ਦੇ ਕਾਰਨ ਹੁੰਦਾ ਹੈ। ਡਾਕਟਰ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਆਪਣੇ ਦਿਨ ਦੀ ਸ਼ੁਰੂਆਤ ਕੇਲੇ ਨਾਲ ਕਰੋ, ਜੋ ਬਦਲੇ ਵਿੱਚ ਤੁਹਾਡੀ ਐਸਿਡਿਟੀ ਦੀਆਂ ਅੱਧੀਆਂ ਚਿੰਤਾਵਾਂ ਨੂੰ ਦੂਰ ਕਰ ਦੇਵੇਗਾ। ਇਸ ਤੋਂ ਇਲਾਵਾ ਡਾ. ਕਪੂਰ ਨੇ ਕਿਹਾ ਕਿ ਸਵੇਰੇ 11 ਵਜੇ ਇੱਕ ਗਿਲਾਸ ਨਾਰੀਅਲ ਪਾਣੀ ਪੀਣ ਨਾਲ ਐਸਿਡਿਟੀ ਦੀ ਸਮੱਸਿਆ ਘੱਟ ਹੋ ਜਾਂਦੀ ਹੈ।

ਬੇਸਿਲ ਦੇ ਬੀਜ : ਇਸ ਨੂੰ ਇੱਕ ਆਦਤ ਬਣਾਓ ! ਇੱਕ ਗਲਾਸ ਪਾਣੀ ਵਿੱਚ 2 ਚਮਚ ਬੇਸਿਲ ਦੇ ਬੀਜ ਭਿਓਣ ਤੋਂ ਬਾਅਦ ਇਸ ਨੂੰ ਪੀਓ। ਬੇਸਿਲ ਦੇ ਬੀਜ ਤਸੀਰ ਵਿੱਚ ਠੰਡੇ ਹੁੰਦੇ ਹਨ ਅਤੇ ਐਸਿਡਿਟੀ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਡਾ. ਕਪੂਰ ਨੇ ਕਿਹਾ, “ਮਾਹਵਾਰੀ ਦੌਰਾਨ ਜਾਂ ਜਦੋਂ ਤੁਹਾਨੂੰ ਜ਼ੁਕਾਮ/ਖੰਘ ਹੋਵੇ ਤਾਂ ਇਸ ਤੋਂ ਬਚੋ।

ਜੀਵਨਸ਼ੈਲੀ ਵਿੱਚ ਲਿਆਓ ਬਦਲਾਅ : ਕੋਸ਼ਿਸ਼ ਕਰੋ ਅਤੇ ਬਹੁਤ ਜ਼ਿਆਦਾ ਪ੍ਰੋਟੀਨ ਵਾਲੇ ਖਾਣੇ ਤੋਂ ਪਰਹੇਜ਼ ਕਰੋ। ਹਰ ਹਫਤੇ ਸਿਰਫ 2 ਤੋਂ 3 ਵਾਰ ਮਾਸਾਹਾਰੀ ਭੋਜਨ ਖਾਓ ਇਸ ਤੋਂ ਜ਼ਿਆਦਾ ਨਹੀਂ। ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਅਨਾਜ ਨੂੰ ਨਾ ਛੱਡੋ। ਹਰ ਭੋਜਨ ਦੇ ਬਾਅਦ ਘੱਟੋ ਘੱਟ 100 ਕਦਮ ਚੱਲੋ। ਵਜ੍ਰਾਸਨ ਵਿੱਚ ਬੈਠਣ ਦੀ ਕੋਸ਼ਿਸ਼ ਕਰੋ। ਸਿਰਫ ਸਕਾਰਾਤਮਕ ਸੋਚੋ। ਇਨ੍ਹਾਂ ਗੱਲਾਂ ਨੂੰ ਅਪਣਾਉਣ ਨਾਲ ਤੁਸੀਂ ਐਸਿਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
Published by:Amelia Punjabi
First published:
Advertisement
Advertisement