Home /News /lifestyle /

ਨਰਾਤਿਆਂ ਮੌਕੇ ਆਪਣੇ ਵਿਆਹ ਦੇ ਲਹਿੰਗੇ ਨੂੰ ਦਿਓ ਨਵਾਂ ਲੁੱਕ, ਹਰ ਕੋਈ ਕਰੇਗਾ ਤਾਰੀਫ

ਨਰਾਤਿਆਂ ਮੌਕੇ ਆਪਣੇ ਵਿਆਹ ਦੇ ਲਹਿੰਗੇ ਨੂੰ ਦਿਓ ਨਵਾਂ ਲੁੱਕ, ਹਰ ਕੋਈ ਕਰੇਗਾ ਤਾਰੀਫ

  • Share this:

Creative Ideas To Reuse Wedding Lehenga : ਹਰ ਕੁੜੀ ਲਈ, ਉਸ ਦੇ ਵਿਆਹ ਦਾ ਲਹਿੰਗਾ ਬਹੁਤ ਖਾਸ ਹੁੰਦਾ ਹੈ। ਖਰੀਦਦਾਰੀ ਤੋਂ ਲੈ ਕੇ ਫੇਰੇ ਲੈਣ ਤੱਕ ਦੀਆਂ ਬਹੁਤ ਸਾਰੀਆਂ ਯਾਦਾਂ ਇਸ ਨਾਲ ਜੁੜੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਕੁੜੀ ਦੇ ਪਸੰਦੀਦਾ ਪਹਿਰਾਵਿਆਂ ਵਿੱਚ ਵਿਆਹ ਵਾਲਾ ਲਹਿੰਗਾ ਜ਼ਰੂਰ ਹੁੰਦਾ ਹੈ। ਡਰੈੱਸ ਕਲੈਕਸ਼ਨ ਦੇ ਸਭ ਤੋਂ ਮਹਿੰਗੇ ਕੱਪੜਿਆਂ ਵਿੱਚੋਂ ਇੱਕ, ਵਿਆਹ ਵਾਲਾ ਲਹਿੰਗਾ ਮੁੜ ਤੋਂ ਪਾਉਣ ਦਾ ਮੌਕਾ ਤਾਂ ਹਰ ਕੁੜੀ ਭਾਲਦੀ ਹੈ। ਅਜਿਹੇ ਵਿੱਚ, ਜੇ ਤੁਸੀਂ ਨਰਾਤਿਆਂ ਵਿੱਚ ਕੁਝ ਨਵਾਂ ਕਰਨ ਦੀ ਸੋਚ ਰਹੇ ਹੋ, ਤਾਂ ਕਿਉਂ ਨਾ ਆਪਣੇ ਵਿਆਹ ਦੇ ਜੋੜੇ ਨਾਲ ਕੁੱਝ ਐਕਸਪੈਰੀਮੈਂਟ ਕੀਤੇ ਜਾਣ। ਅਸੀਂ ਤੁਹਾਨੂੰ ਕੁਝ ਅਜਿਹੇ ਰਚਨਾਤਮਕ ਤਰੀਕਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਫੇਵਰਟ ਲਹਿੰਗੇ ਨੂੰ ਸ਼ਾਨਦਾਰ ਤਰੀਕੇ ਨਾਲ ਪਹਿਨ ਸਕਦੇ ਹੋ।

1. ਲਹਿੰਗੇ ਦੇ ਦੁਪੱਟੇ ਦੀ ਨਵੇਂ ਤਰੀਕੇ ਨਾਲ ਵਰਤੋਂ ਕਰੋ : ਤੁਸੀਂ ਵਿਆਹ ਦੇ ਲਹਿੰਗੇ ਦੇ ਸ਼ਾਨਦਾਰ ਦੁਪੱਟੇ ਨੂੰ ਆਪਣੇ ਵੱਖੋ ਵੱਖਰੇ ਪਹਿਰਾਵੇ ਦੇ ਨਾਲ ਵੱਖੋ ਵੱਖਰੇ ਸਟਾਈਲ ਵਿੱਚ ਲੈ ਸਕਦੇ ਹੋ। ਤੁਸੀਂ ਇਸ ਨੂੰ ਸਿੱਧਾ ਫਿਟ ਸੂਟ, ਅਨਾਰਕਲੀ, ਸ਼ਰਾਰਾ ਜਾਂ ਪਟਿਆਲਾ ਸੂਟ ਨਾਲ ਮੈਚ ਕਰ ਕੇ ਪਹਿਨ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਸਿਲਕ ਪਲੇਨ ਜੈਕੇਟ ਅਤੇ ਪੈਂਟ ਦੇ ਨਾਲ ਵਿਆਹ ਦੇ ਲਹਿੰਗੇ ਵਾਲਾ ਦੁਪੱਟਾ ਵੀ ਲੈ ਸਕਦੇ ਹੋ। ਜੇ ਦੁਪੱਟਾ ਜੌਰਜਟ ਦਾ ਹੈ, ਤਾਂ ਇਸ ਨੂੰ ਕ੍ਰੇਪ ਜਾਂ ਕਾਟਨ ਸੂਟ ਨਾਲ ਅਜ਼ਮਾ ਸਕਦੇ ਹੋ।

2. ਲਹਿੰਗੇ ਦੀ ਚੋਲੀ ਦੀ ਵਰਤੋਂ ਇਸ ਨਵੇਂ ਅੰਜਾਜ਼ ਨਾਲ ਕਰੋ : ਜੇਕਰ ਤੁਹਾਡੇ ਕੋਲ ਕਢਾਈ ਵਾਲੀ ਕ੍ਰੇਪ ਚੋਲੀ ਹੈ ਤਾਂ ਇਸ ਨੂੰ ਸਧਾਰਨ ਕ੍ਰੇਪ ਸਾੜੀ ਦੇ ਨਾਲ ਪਹਿਨੋ। ਪਰ ਜੇਕਰ ਤੁਹਾਡੇ ਕੋਲ ਇੱਕ ਮਖਮਲੀ ਚੋਲੀ ਹੈ, ਤਾਂ ਇਸ ਨੂੰ ਇੱਕ ਨੈੱਟ, ਰੇਸ਼ਮ ਜਾਂ ਮਖਮਲੀ ਸਾੜ੍ਹੀ ਦੇ ਨਾਲ ਕੈਰੀ ਕਰੋ। ਜੇ ਤੁਸੀਂ ਚਾਹੋ, ਤੁਸੀਂ ਇਸ ਨੂੰ ਇੱਕ ਸਧਾਰਨ ਲਹਿੰਗੇ ਨਾਲ ਮੈਚ ਕਰ ਸਕਦੇ ਹੋ ਤੇ ਇਸ ਨੂੰ ਦੁਪੱਟੇ ਨਾਲ ਪਹਿਨ ਸਕਦੇ ਹੋ। ਜੇ ਤੁਸੀਂ ਇਸ ਆਧੁਨਿਕ ਸ਼ੈਲੀ ਨੂੰ ਚੁੱਣਨ ਬਾਰੇ ਸੋਚ ਰਹੇ ਹੋ, ਤਾਂ ਇਸ ਨੂੰ ਜੀਨਸ, ਸਕਰਟ, ਧੋਤੀ ਪੈਂਟਸ ਆਦਿ ਦੇ ਨਾਲ ਫਿਊਜ਼ਨ ਲੁੱਕ ਵਿੱਚ ਵਰਤ ਸਕਦੇ ਹੋ।

3. ਵਿਆਹ ਦੇ ਲਹਿੰਗੇ ਨੂੰ ਨਵਾਂ ਰੂਪ ਦਿਓ

ਤੁਸੀਂ ਆਪਣੇ ਲਹਿੰਗੇ ਦੀ ਦਿੱਖ ਨੂੰ ਵੱਖੋ ਵੱਖਰੀਆਂ ਸ਼ੈਲੀਆਂ ਵਿੱਚ ਬਦਲ ਸਕਦੇ ਹੋ। ਇਸ ਦੇ ਨਾਲ ਇੱਕ ਵੱਖਰਾ ਦੁਪੱਟਾ ਮੈਚ ਕਰੋ ਤੇ ਇੱਕ ਨਵਾਂ ਰੂਪ ਦਿਓ। ਲਹਿੰਗੇ ਨੂੰ ਨਵਾਂ ਰੂਪ ਦੇਣ ਲਈ, ਤੁਸੀਂ ਇਸ ਨੂੰ ਕੋਰਸੇਟ, ਸ਼ਿਮਰੀ ਸਪੈਗੇਟੀ ਦੇ ਨਾਲ ਲੈ ਸਕਦੇ ਹੋ। ਇਸ ਦੇ ਨਾਲ, ਜੇ ਤੁਸੀਂ ਇੱਕ ਸ਼ੀਅਰ ਜੈਕੇਟ ਰੱਖਦੇ ਹੋ, ਤਾਂ ਇਹ ਇੱਕ ਸਟਾਈਲਿਸ਼ ਲੁੱਕ ਦੇਵੇਗਾ।

4. ਵਿਆਹ ਦੇ ਲਹਿੰਗੇ ਤੋਂ ਬਣਾਓ ਅਨਾਰਕਲੀ ਸੂਟ

ਤੁਸੀਂ ਦਰਜੀ ਦੀ ਮਦਦ ਨਾਲ ਆਪਣੇ ਵਿਆਹ ਦੇ ਲਹਿੰਗੇ ਜਾਂ ਚੋਲੀ ਨੂੰ ਅਨਾਰਕਲੀ ਸੂਟ ਬਣਾ ਸਕਦੇ ਹੋ।

(Disclaimer: ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦੀ। ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ।)

Published by:Amelia Punjabi
First published:

Tags: Bridal lehnga, Bride, Diwali 2021, Fashion tips, Hindu, Hinduism, Lehnga, Life style, Navratra, Punjabi wedding, Religion, Wedding, Women