Home /News /lifestyle /

Karwa Chauth 2021: ਕਰਵਾ ਚੌਥ ‘ਤੇ ਸਰਗੀ ‘ਚ ਸ਼ਾਮਲ ਕਰੋ ਇਹ ਚੀਜ਼ਾਂ, ਪੂਰਾ ਦਿਨ ਰਹੋਗੇ ਐਨਰਜੀ ਨਾਲ ਭਰਪੂਰ

Karwa Chauth 2021: ਕਰਵਾ ਚੌਥ ‘ਤੇ ਸਰਗੀ ‘ਚ ਸ਼ਾਮਲ ਕਰੋ ਇਹ ਚੀਜ਼ਾਂ, ਪੂਰਾ ਦਿਨ ਰਹੋਗੇ ਐਨਰਜੀ ਨਾਲ ਭਰਪੂਰ

Karwa Chauth 2021: ਕਰਵਾ ਚੌਥ ‘ਤੇ ਸਰਗੀ ‘ਚ ਸ਼ਾਮਲ ਕਰੋ ਇਹ ਚੀਜ਼ਾਂ, ਸਾਰਾ ਦਿਨ ਰਹੋਗੇ ਐਨਰਜੀ ਨਾਲ ਭਰਪੂਰ

Karwa Chauth 2021: ਕਰਵਾ ਚੌਥ ‘ਤੇ ਸਰਗੀ ‘ਚ ਸ਼ਾਮਲ ਕਰੋ ਇਹ ਚੀਜ਼ਾਂ, ਸਾਰਾ ਦਿਨ ਰਹੋਗੇ ਐਨਰਜੀ ਨਾਲ ਭਰਪੂਰ

 • Share this:
  ਹਿੰਦੂ ਧਰਮ ਵਿੱਚ ਕਰਵਾ ਚੌਥ ਦਾ ਬੇਹੱਦ ਖ਼ਾਸ ਮਹੱਤਵ ਹੈ। ਇਸ ਦਿਨ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਭੁੱਖੀ ਪਿਆਸੀ ਰਹਿ ਕੇ ਵਰਤ ਰੱਖਦੀਆਂ ਹਨ। ਇਸ ਸਾਲ ਕਰਵਾਚੌਥ ਦਾ ਤਿਓਹਾਰ 24 ਅਕਤੂਬਰ ਨੂੰ ਐਤਵਾਰ ਦੇ ਦਿਨ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕਰਵਾਚੌਥ ਦਾ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਔਰਤਾਂ ਸਵੇਰੇ ਤੜਕੇ ਉੱਠ ਕੇ ਸਰਗੀ ਖਾਂਦੀਆਂ ਹਨ। ਇਹ ਸਰਗੀ ਸੂਰਜ ਉੱਗਣ ਤੋਂ ਪਹਿਲਾਂ ਖਾਈ ਜਾਂਦੀ ਹੈ ਅਤੇ ਇਸ ਤੋਂ ਬਾਅਦ ਪੂਰਾ ਦਿਨ ਕੁੱਝ ਵੀ ਨਹੀਂ ਖਾਣਾ ਹੁੰਦਾ।

  ਇਸ ਕਰਕੇ ਇਹ ਜ਼ਰੂਰੀ ਹੈ ਕਿ ਆਪਣੀ ਸਰਗੀ ਦੀ ਥਾਲੀ ‘ਚ ਕੁੱਝ ਖ਼ਾਸ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਵੇ, ਤਾਂਕਿ ਤੁਸੀਂ ਪੂਰਾ ਦਿਨ ਊਰਜਾ ਨਾਲ ਭਰਪੂਰ ਰਹਿ ਸਕੋ ਅਤੇ ਭੁੱਖ ਦਾ ਕੋਈ ਅਹਿਸਾਸ ਵੀ ਨਾ ਹੋਵੇ। ਜੇਕਰ ਤੁਸੀਂ ਵੀ ਕਰਵਾਚੌਥ ‘ਤੇ ਨਿਰਜਲ ਉਪਵਾਸ ਕਰ ਰਹੇ ਹੋ ਤਾਂ ਤੁਸੀਂ ਆਪਣੀ ਥਾਲੀ ‘ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ, ਜੋ ਪੂਰਾ ਦਿਨ ਤੁਹਾਨੂੰ ਭੁੱਖ ਦਾ ਅਹਿਸਾਸ ਵੀ ਨਹੀਂ ਹੋਣ ਦੇਣਗੀਆਂ, ਇਸ ਦੇ ਨਾਲ ਹੀ ਤੁਸੀਂ ਊਰਜਾ ਨਾਲ ਭਰਪੂਰ ਰਹੋਗੇ। ਆਓ ਤੁਹਾਨੂੰ ਦੱਸਦੇ ਹਾਂ ਕਿਹੜੀ ਚੀਜ਼ਾਂ ਨੂੰ ਤੁਸੀਂ ਆਪਣੀ ਸਰਗੀ ਵਿੱਚ ਸ਼ਾਮਲ ਕਰ ਸਕਦੇ ਹੋ।

  ਡ੍ਰਾਈ ਫ਼ਰੂਟਸ

  ਸਰਗੀ ਖਾਂਦੇ ਸਮੇਂ ਆਪਣੀ ਥਾਲੀ ਵਿੱਚ ਕਾਜੂ, ਕਿਸ਼ਮਿਸ਼, ਬਾਦਾਮ, ਅਖਰੋਟ ਵਰਗੇ ਡ੍ਰਾਈ ਫ਼ਰੂਟਸ ਨੂੰ ਜ਼ਰੂਰ ਸ਼ਾਮਲ ਕਰੋ। ਇਹ ਚੀਜ਼ਾਂ ਪੂਰਾ ਦਿਨ ਤੁਹਾਨੂੰ ਊਰਜਾ ਨਾਲ ਭਰਪੂਰ ਰੱਖਣਗੀਆਂ। ਇਸ ਦੇ ਨਾਲ ਹੀ ਇਨ੍ਹਾਂ ਚੀਜ਼ਾਂ ਵਿੱਚ ਮੌਜੂਦ ਫ਼ਾਈਬਰ ਤੁਹਾਨੂੰ ਭੁੱਖ ਦਾ ਅਹਿਸਾਸ ਨਹੀਂ ਹੋਣ ਦੇਵੇਗਾ।

  ਫ਼ਲ ਜਾਂ ਜੂਸ

  ਸਰਗੀ ਦੇ ਸਮੇਂ ਤੁਸੀਂ ਫ਼ਲਾਂ ਨੂੰ ਜਾਂ ਫ਼ਲਾਂ ਦੇ ਜੂਸ ਨੂੰ ਆਪਣੀ ਥਾਲੀ ਵਿੱਚ ਜ਼ਰੂਰ ਸ਼ਾਮਲ ਕਰੋ। ਇਹ ਫ਼ਲ ਵਿਟਾਮਿਨ ਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੁਮਦੇ ਹਨ ਅਤੇ ਇਨ੍ਹਾਂ ਵਿੱਚ ਭਰਪੂਰ ਮਾਤਰਾ ‘ਚ ਫ਼ਾਈਬਰ ਮੌਜੂਦ ਹੁੰਦਾ ਹੈ, ਜੋ ਕਿ ਤੁਹਾਨੂੰ ਪੂਰਾ ਦਿਨ ਊਰਜਾਵਾਨ ਰੱਖਦਾ ਹੈ ਅਤੇ ਭੁੱਖ ਦਾ ਅਹਿਸਾਸ ਵੀ ਨਹੀਂ ਹੋਣ ਦਿੰਦਾ। ਇਸ ਦੇ ਲਈ ਤੁਸੀਂ ਅਨਾਰ, ਤਰਬੂਜ਼, ਕੇਲਤ, ਪਪੀਤਾ ਅਤੇ ਅਮਰੂਦ ਵਰਗੇ ਫ਼ਲਾਂ ਨੂੰ ਸਰਗੀ ‘ਚ ਜ਼ਰੂਰ ਸ਼ਾਮਲ ਕਰੋ। ਇਹ ਫ਼ਲ ਤੁਹਾਨੂੰ ਪੂਰਾ ਦਿਨ ਸਰੀਰ ਵਿੱਚ ਪਾਣੀ ਦੀ ਕਮੀ ਮਹਿਸੂਸ ਨਹੀਂ ਹੋਣ ਦੇਣਗੇ।

  ਨਾਰੀਅਲ ਜੂਸ

  ਨਾਰੀਅਲ ਪਾਣੀ ਵੀ ਤੁਹਾਨੂੰ ਸਰਗੀ ਦੌਰਾਨ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਕਈ ਫ਼ਾਇਦੇ ਹੋਣਗੇ। ਇਹ ਤੁਹਾਡੇ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੋਣ ਦੇਵੇਗਾ। ਇਸ ਦੇ ਨਾਲ ਹੀ ਇਸ ਵਿੱਚ ਮੌਜੂਦ ਪੋਸ਼ਕ ਤੱਤ ਤੁਹਾਨੂੰ ਪੂਰਾ ਦਿਨ ਐਨਰਜੀ ਨਾਲ ਭਰਪੂਰ ਰੱਖਣ ਵਿੱਚ ਮਦਦ ਕਰਨਗੇ ਅਤੇ ਤੁਹਾਡਾ ਪੇਟ ਵੀ ਭਰਿਆ ਰਹੇਗਾ।

  ਦੁੱਧ ਦੀ ਮਿਠਾਈ

  ਸਰਗੀ ਖਾਂਦੇ ਸਮੇਂ ਤੁਸੀਂ ਦੁੱਧ ਨਾਲ ਬਣੀ ਮਿਠਾਈ ਦਾ ਵੀ ਅਨੰਦ ਲੈ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖੀਰ, ਰਬੜੀ, ਕਲਾਕੰਦ ਜਾਂ ਸੇਵੀਆਂ ਵੀ ਖਾ ਸਕਦੇ ਹੋ। ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਤੁਹਾਡਾ ਐਨਰਜੀ ਲੈਵਲ ਵੀ ਘੱਟ ਨਹੀਂ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਦੁੱਧ ਦੀ ਮਿਠਾਈ ਨਹੀਂ ਖਾ ਸਕਦੇ ਤਾਂ ਸਿਰਫ਼ ਦੁੱਧ ਪੀਣ ਨਾਲ ਵੀ ਬਹੁਤ ਮਦਦ ਮਿਲ ਸਕਦੀ ਹੈ।

  (Disclaimer: ਇਸ ਲੇਖ ਵਿੱਚ ਦਿੱਤੀਆਂ ਗਈਆਂ ਜਾਣਕਾਰੀਆਂ ਅਤੇ ਸੂਚਨਾਵਾਂ ਸਧਾਰਨ ਮਾਨਤਾਵਾਂ ‘ਤੇ ਆਧਾਰਤ ਹਨ। ਨਿਊਜ਼18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ‘ਤੇ ਅਮਲ ਕਰਨ ਤੋਂ ਪਹਿਲਾਂ ਸਬੰਧਤ ਮਾਹਰਾਂ ਨਾਲ ਸੰਪਰਕ ਕਰੋ।)
  Published by:Amelia Punjabi
  First published:

  Tags: Festival, Hinduism, Karwa chauth, Religion, Women

  ਅਗਲੀ ਖਬਰ