• Home
  • »
  • News
  • »
  • lifestyle
  • »
  • NEWS LIFESTYLE FOLLOW THIS JAPANESE WAY TO GET RID OF LAZINESS IN YOUR LIFE GH AP

"ਜਾਪਾਨੀ" ਤਰੀਕਾ ਅਪਣਾਓ ਤੇ ਆਪਣੇ ਜੀਵਨ 'ਚੋਂ ਆਲਸ ਨੂੰ ਦੂਰ ਭਜਾਓ

"ਜਾਪਾਨੀ" ਤਰੀਕਾ ਅਪਣਾਓ ਤੇ ਆਪਣੇ ਜੀਵਨ 'ਚੋਂ ਆਲਸ ਨੂੰ ਦੂਰ ਭਜਾਓ

"ਜਾਪਾਨੀ" ਤਰੀਕਾ ਅਪਣਾਓ ਤੇ ਆਪਣੇ ਜੀਵਨ 'ਚੋਂ ਆਲਸ ਨੂੰ ਦੂਰ ਭਜਾਓ

  • Share this:
ਆਪਣੇ ਜੀਵਨ ਵਿੱਚ ਸਾਨੂੰ ਕੁੱਝ ਟੀਚੇ ਜ਼ਰੂਰ ਰੱਖਣੇ ਚਾਹੀਦੇ ਹਨ, ਇਸ ਨਾਲ ਸਾਨੂੰ ਸਖ਼ਤ ਮਿਹਨਤ ਕਰਨ ਤੇ ਅੱਗੇ ਵਧਦੇ ਰਹਿਣ ਦਾ ਹੌਂਸਲਾ ਮਿਲਦਾ ਰਹਿੰਦਾ ਹੈ। ਹਾਲਾਂਕਿ, ਅਕਸਰ ਅਸੀਂ ਇੰਝ ਕਰਦੇ ਹੋਏ ਢਿੱਲ ਵਰਤ ਲੈਂਦੇ ਹਾਂ ਤੇ ਆਲਸੀ ਬਣ ਜਾਂਦੇ ਹਾਂ ਤੇ ਅਖ਼ੀਰ ਵਿੱਚ ਆਪਣੇ ਉਦੇਸ਼ਾਂ ਨੂੰ ਪੂਰਾ ਨਹੀਂ ਕਰ ਪਾਉਂਦੇ। ਹਾਲਾਂਕਿ ਅਸੀਂ ਬਹੁਤ ਉਤਸ਼ਾਹ ਨਾਲ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ, ਪਰ ਸਮੇਂ ਦੇ ਨਾਲ ਅਸੀਂ ਜੋਸ਼ ਤੇ ਜਨੂੰਨ ਗੁਆ ​​ਦਿੰਦੇ ਹਾਂ। ਕੰਮ ਨੂੰ ਮੁਲਤਵੀ ਕਰਨ ਤੇ ਕਿਸੇ ਹੋਰ ਦਿਨ ਕਰਨਾ ਇੱਕ ਆਮ ਗੱਲ ਲੱਗਦੀ ਹੈ ਪਰ ਇਹ ਆਲਸ ਦੀ ਨਿਸ਼ਾਨੀ ਹੈ। ਜੇ ਤੁਸੀਂ ਕਿਸੇ ਕੰਮ ਨੂੰ ਪੂਰਾ ਕਰਨ ਲਈ ਜੱਦੋ ਜਹਿਦ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਜਾਪਾਨੀਆਂ ਦੀ ਇੱਕ ਅਜਿਹੀ ਵਿਧੀ ਬਾਰੇ ਦੱਸਾਂਗੇ ਜਿਸ ਦੀ ਮਦਦ ਨਾਲ ਜਾਪਾਨੀ ਆਲਸ ਨੂੰ ਦੂਰ ਕਰਦੇ ਹਨ। ਇਸ ਨੂੰ 'ਕਾਇਜ਼ਨ' ਕਿਹਾ ਜਾਂਦਾ ਹੈ, ਜੋ ਆਲਸ ਨੂੰ ਦੂਰ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ।

ਸਵੈ-ਸੁਧਾਰ ਲਈ ਵਰਤੇ ਜਾਂਦੇ 'ਕਾਇਜ਼ਨ' ਨੂੰ 'ਇੱਕ ਮਿੰਟ ਦੇ ਸਿਧਾਂਤ' ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਆਲਸ ਨੂੰ ਹਰਾਉਣ ਤੇ ਕੰਮ ਪੂਰਾ ਕਰਨ ਦੀ ਇੱਕ ਮਹਾਨ ਜਾਪਾਨੀ ਤਕਨੀਕ ਹੈ। ਕਾਇਜ਼ਨ ਪ੍ਰਥਾ ਦੇ ਪਿੱਛੇ ਵਿਚਾਰ ਇਹ ਹੈ ਕਿ ਲੋਕਾਂ ਨੂੰ ਹਰ ਰੋਜ਼ ਇੱਕੋ ਸਮੇਂ ਤੇ ਘੱਟੋ-ਘੱਟ ਇੱਕ ਮਿੰਟ ਲਈ ਕਿਸੇ ਗਤੀਵਿਧੀ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਇਸ ਸ਼ਬਦ ਦਾ ਅਰਥ ਹੈ 'ਕਾਈ' (ਬਦਲਾਅ) ਤੇ 'ਜ਼ੇਨ' (ਬੁੱਧੀ) ਅਤੇ ਇਸ ਦੀ ਖੋਜ ਜਾਪਾਨੀ ਸੰਗਠਨਾਤਮਕ ਸਿਧਾਂਤਕਾਰ ਅਤੇ ਪ੍ਰਬੰਧਨ ਸਲਾਹਕਾਰ ਮਾਸਾਕੀ ਇਮਾਈ ਦੁਆਰਾ ਕੀਤੀ ਗਈ ਸੀ, ਜੋ ਕਿ ਗੁਣਵੱਤਾ ਪ੍ਰਬੰਧਨ 'ਤੇ ਉਨ੍ਹਾਂ ਦੇ ਕੰਮ ਲਈ ਮਸ਼ਹੂਰ ਸਨ।

ਜਪਾਨ ਵਿੱਚ, ਕਾਇਜ਼ਨ ਇੱਕ ਅਜਿਹੀ ਤਕਨੀਕ ਹੈ ਜੋ ਪ੍ਰਬੰਧਨ ਦੇ ਹੁਨਰ ਨੂੰ ਵਧਾਉਣ ਅਤੇ ਵਿਅਕਤੀਗਤ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਲਾਗੂ ਕੀਤੀ ਜਾਂਦੀ ਹੈ। ਇਮਾਈ ਦੇ ਅਨੁਸਾਰ, "ਕਾਇਜ਼ਨ ਰਣਨੀਤੀ ਦਾ ਸੰਦੇਸ਼ ਇਹ ਹੈ ਕਿ ਕੋਈ ਵੀ ਦਿਨ ਕਿਸੇ ਤਰ੍ਹਾਂ ਦੇ ਸੁਧਾਰ ਦੇ ਬਗੈਰ ਨਹੀਂ ਜਾਣਾ ਚਾਹੀਦਾ।" ਉਹ ਕਹਿੰਦੇ ਹਨ "ਤੁਸੀਂ ਕਾਇਜ਼ਨ ਨੂੰ ਇੱਕ ਜਾਂ ਦੋ ਵਾਰ ਕਰ ਕੇ ਤੁਰੰਤ ਨਤੀਜਿਆਂ ਦੀ ਉਮੀਦ ਨਹੀਂ ਕਰ ਸਕਦੇ। ਤੁਹਾਨੂੰ ਲੰਬੇ ਸਮੇਂ ਲਈ ਇਹ ਕਰਨਾ ਪਏਗਾ।" ਕਾਇਜ਼ਨ ਇੱਕ ਸਧਾਰਨ ਤਕਨੀਕ ਹੈ ਜੋ ਤੁਹਾਡੀ ਜ਼ਿੰਦਗੀ ਦਾ ਸਿਰਫ ਇੱਕ ਮਿੰਟ ਮੰਗਦੀ ਹੈ। ਉਦਾਹਰਣ ਦੇ ਲਈ, ਜੇ ਤੁਸੀਂ ਕੋਈ ਕਿਤਾਬ ਪੜ੍ਹਨਾ, ਜਾਂ ਕੋਈ ਸੰਗੀਤ ਯੰਤਰ ਵਜਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰੋਜ਼ਾਨਾ ਇਸ ਕੰਮ ਨੂੰ ਕਰਨ ਵਿੱਚ ਆਪਣਾ ਇੱਕ ਮਿੰਟ ਲਗਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ਭਾਵੇਂ ਤੁਸੀਂ ਕੰਮ ਨੂੰ ਪੂਰਾ ਕਰਨ ਲਈ ਕਿੰਨੇ ਵੀ ਆਲਸੀ ਹੋ, ਤੁਸੀਂ ਥੋੜ੍ਹੇ ਸਮੇਂ ਲਈ ਉੱਠਣ ਤੇ ਆਪਣੇ ਆਪ ਨੂੰ ਇਸ ਪ੍ਰਤੀ ਸਮਰਪਿਤ ਕਰਨ ਦੀ ਕੋਸ਼ਿਸ਼ ਕਰੋਗੇ।

ਜਾਪਾਨੀ ਸਭਿਆਚਾਰ ਬਹੁਤ ਸਾਰੀਆਂ ਉਪਯੋਗੀ ਤਕਨੀਕਾਂ ਦਾ ਸਰੋਤ ਹੈ। ਜਦੋਂ ਕਾਇਜ਼ਨ ਦੀ ਗੱਲ ਆਉਂਦੀ ਹੈ, ਤੁਹਾਨੂੰ ਜਲਦੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਆਪਣੇ ਸਮੇਂ ਦਾ ਇੱਕ ਮਿੰਟ ਦਾ ਯੋਗਦਾਨ ਦਿਓ। ਇੱਕ ਵਾਰ ਜਦੋਂ ਤੁਸੀਂ ਇਸ ਅਭਿਆਸ ਨੂੰ ਸ਼ੁਰੂ ਕਰ ਦਿੰਦੇ ਹੋ, ਤਾਂ ਤੁਸੀਂ ਹੌਲੀ-ਹੌਲੀ ਆਪਣੇ ਆਪ ਨੂੰ ਸਮਾਂ ਸੀਮਾ ਵਧਾਉਂਦੇ ਹੋਏ ਦੇਖੋਗੇ। ਇਹ ਇੱਕ ਤਕਨੀਕ ਹੈ ਜਿਸ ਨੂੰ ਕੋਈ ਵੀ ਜੀਵਨ ਦੇ ਕਿਸੇ ਵੀ ਮੋੜ 'ਤੇ ਅਪਣਾ ਸਕਦਾ ਹੈ। ਤੁਹਾਨੂੰ ਸਿਰਫ ਇਹ ਸਮਝਣਾ ਹੈ ਕਿ ਤੁਸੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ ਅਤੇ ਤੁਹਾਡੇ ਉਦੇਸ਼ ਕੀ ਹਨ।
Published by:Amelia Punjabi
First published: